ਪੜਚੋਲ ਕਰੋ
Advertisement
ਲੌਕਡਾਉਨ ਵਿਚਾਲੇ, ਲੋਕ ਘਰ 'ਚ ਹੀ ਮਨਾ ਰਹੇ 'ਗੁੱਡ ਫਰਾਈਡੇ', ਜਾਣੋ ਇਸ ਤਿਉਹਾਰ ਬਾਰੇ ਕੁਝ ਦਿਲਚਸਪ ਗੱਲਾਂ
ਇਸਾਈ ਪਰੰਪਰਾਵਾਂ ਵਿੱਚ, ਗੁੱਡ ਫਰਾਈਡੇ ਨੂੰ ਯਿਸੂ ਮਸੀਹ ਦੇ ਸਲੀਬ ਉੱਤੇ ਚੜ੍ਹਾਉਣ ਦੇ ਸਮਾਰੋਹ ਵਜੋਂ ਮਨਾਇਆ ਜਾਂਦਾ ਹੈ।
ਰੌਬਟ ਦੀ ਰਿਪੋਰਟ
ਚੰਡੀਗੜ੍ਹ: ਇਸਾਈ ਪਰੰਪਰਾਵਾਂ ਵਿੱਚ, ਗੁੱਡ ਫਰਾਈਡੇ ਨੂੰ ਯਿਸੂ ਮਸੀਹ ਦੇ ਸਲੀਬ ਉੱਤੇ ਚੜ੍ਹਾਉਣ ਦੇ ਸਮਾਰੋਹ ਵਜੋਂ ਮਨਾਇਆ ਜਾਂਦਾ ਹੈ। ਇਹ ਅਕਸਰ ਵਰਤ ਰੱਖਣ ਤੇ ਚਰਚ ਦੀਆਂ ਸੇਵਾਵਾਂ ਵਿੱਚ ਸ਼ਾਮਲ ਹੋਣ ਦਾ ਦਿਨ ਮੰਨਿਆ ਜਾਂਦਾ ਹੈ। ਬਹੁਤ ਸਾਰੇ ਵਰਗਾਂ ਵਿੱਚ, ‘ਪੈਸ਼ਨ ਪਲੇਅਜ਼’ ਜਾਂ ‘ਈਸਟਰ ਪੇਜੈਂਟ’ ਵੀ ਕਰਵਾਏ ਜਾਂਦੇ ਹਨ ਯਾਨੀ ਯਿਸੂ ਮਸੀਹ ਦੀ ਅਜ਼ਮਾਇਸ਼ ਤੇ ਮੌਤ ਦਾ ਨਾਟਕੀ ਢੰਗ ਦਿਖਾਉਣਾ।
ਨਾਟਕੀ ਰੂਪਾਂਤਰਣ
ਗੁੱਡ ਫਰਾਈਡੇ ਲਈ ਕੋਈ ਮਿਥੀ ਤਾਰੀਖ ਨਹੀਂ ਹੈ। ਇਹ ਈਸਟਰ ਦੀ ਤਾਰੀਖ ਨੂੰ ‘ਪਸਚੱਲ ਚੰਦ’ ਯਾਨੀ ਪੂਰਨ ਚੰਦਰਮਾ ਅਨੁਸਾਰ ਨਿਰਧਾਰਤ ਕਰਕੇ ਗਿਣਿਆ ਜਾਂਦਾ ਹੈ। (ਪਸਚਾ ਇੱਕ ਅਰਾਮਾਈਕ ਭਾਸ਼ਾ ਦਾ ਸ਼ਬਦ ਹੈ, ਜਿਸ ਨੂੰ ਪਸਾਹ ਵੀ ਕਿਹਾ ਜਾਂਦਾ ਹੈ ਇਹ ਇੱਕ ਯਹੂਦੀ ਤਿਉਹਾਰ ਹੈ)। ਈਸਟਰ ਪੂਰਨ ਚੰਦ ਤੋਂ ਬਾਅਦ ਪਹਿਲੇ ਐਤਵਾਰ ਨੂੰ ਪੈਂਦਾ ਹੈ ਜੋ ਆਮ ਤੌਰ ਤੇ 21 ਮਾਰਚ ਨੂੰ ਜਾਂ ਬਾਅਦ ਵਿੱਚ ਹੁੰਦਾ ਹੈ। ਇਸ ਲਈ, ਗੁੱਡ ਫਰਾਈਡੇ ਦੀ ਤਾਰੀਖ ਹਰ ਸਾਲ ਬਦਲਦੀ ਰਹਿੰਦੀ ਹੈ।
ਗੁੱਡ ਫ੍ਰਾਈਡੇ ਵਿੱਚ ‘ਗੁੱਡ’ ਇੱਕ ਬਹੁਤ ਬਹਿਸ ਵਾਲਾ ਸ਼ਬਦ ਹੈ। ਕਈ ਲੋਕ ਇਸ ਬਾਰੇ ਸੋਚਦੇ ਹਨ ਕਿ ਯਿਸੂ ਮਸੀਹ ਦੀ ਅਜ਼ਮਾਇਸ਼ ਅਤੇ ਮੌਤ ਨੂੰ ਚੰਗਾ ਕਿਉਂ ਕਿਹਾ ਜਾਂਦਾ ਹੈ। ਬਹੁਤੇ ਈਸਾਈ ‘ਗੁੱਡ’ ਦੀ ਵਰਤੋਂ ਪਵਿੱਤਰ ਜਾਂ ਕੇਵਲ ‘ਰੱਬ ਦੇ ਸ਼ੁੱਕਰਵਾਰ’ ਦੇ ਨੂੰ ਦਰਸਾਉਣ ਲਈ ਕਰਦੇ ਹਨ।ਇਸ ਦਿਨ ਨੂੰ ਇਸ ਲਈ ਵੀ‘ਚੰਗਾ’ ਮੰਨਿਆ ਜਾਂਦਾ ਹੈ ਕਿਉਂਕਿ ਇਹ ਵਿਸ਼ਵਾਸ ਕੀਤਾ ਜਾਂਦਾ ਹੈ ਕਿ ਯਿਸੂ ਮਸੀਹ ਨੇ ਮਨੁੱਖਤਾ ਲਈ ਆਪਣੇ ਆਪ ਨੂੰ ਕੁਰਬਾਨ ਕਰ ਦਿੱਤਾ ਸੀ। ਗੁੱਡ ਫਰਾਈਡੇ ਸ਼ਬਦ ਬਾਈਬਲ ਵਿੱਚ ਉਪਲਬਧ ਨਹੀਂ ਹੈ। ‘ਗੁੱਡ ਫਰਾਈਡੇ’ ਦੀ ਸਭ ਤੋਂ ਪੁਰਾਣੀ ਵਰਤੋਂ 1290 ਈਸਵੀ, ਦੇ ਸਾਊਥ ਇੰਗਲਿਸ਼ ਲੈਜੈਂਡਰੀ ਦੇ ਇੱਕ ਪਾਠ ਵਿੱਚ ਮਿਲਦੀ ਹੈ ਜਿਥੇ ਇਸ ਨੂੰ ‘guode Friday’ ਲਿਖਿਆ ਗਿਆ ਹੈ।
ਅੰਡੇ ਈਸਟਰ ਪਰੰਪਰਾ ਦਾ ਇੱਕ ਵੱਡਾ ਹਿੱਸਾ ਹਨ, ਅੰਡੇ ਸਜਾਉਣ ਤੋਂ ਲੈ ਕੇ ਈਸਟਰ ਐਗ ਦੇ ਸ਼ਿਕਾਰ ਤੱਕ । ਅੰਡਿਆਂ ਦੀ ਸਜਾਵਟ ਦਾ ਲੰਬਾ ਇਤਿਹਾਸ ਹੈ ਅਤੇ ਪੁਰਾਤੱਤਵ-ਵਿਗਿਆਨੀਆਂ ਨੇ ਦੱਖਣੀ ਅਫਰੀਕਾ ਵਿੱਚ 65,000 ਤੋਂ 55,000 ਸਾਲ ਪਹਿਲਾਂ ਦੇ ਸ਼ਿੰਗਾਰੇ ਸ਼ੁਤਰਮੁਰਗ ਅੰਡਿਆਂ ਨੂੰ ਵੀ ਪਾਇਆ ਹੈ। ਪਾਰਸੀਜ਼ ਦੁਆਰਾ ਨੌਰੂਜ਼ ਮਨਾਉਣ ਸਮੇਂ ਰੰਗਦਾਰ ਅੰਡੇ ਵੀ ਹੁੰਦੇ ਹਨ। ਦੂਜੇ ਪਾਸੇ, ਚੌਕਲੇਟ ਅੰਡਿਆਂ ਦੀ ਖਪਤ ਇੱਕ ਤਾਜ਼ਾ ਪਰੰਪਰਾ ਹੈ।
ਇਸ ਮੌਕੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਟਵੀਟ ਕਰ ਗੁੱਡ ਫਰਾਈਡੇ ਤੇ ਟਵਿਟ ਕਰ ਲੋਕਾਂ ਨੂੰ ਪ੍ਰਭੂ ਮਸੀਹ ਦੀ ਕੁਰਬਾਨੀ ਬਾਰੇ ਦੱਸਿਆ। ਉਨਾਂ ਟਵਿੱਟਰ ਤੇ ਲਿਖਿਆ-
ਇਸ ਸਾਲ ਲੌਕਡਾਉਨ ਅਤੇ ਸਮਾਜਕ ਦੂਰੀਆਂ ਦੀ ਲੋੜ ਕਾਰਨ, ਭਾਰਤ ਵਿੱਚ ਬਹੁਤੇ ਗਿਰਜਾ ਘਰਾਂ ਨੇ ਲਾਈਵ ਸਟ੍ਰੀਮਿੰਗ ਦੀ ਵਰਤੋਂ ਕਰਕੇ ਪਵਿੱਤਰ ਹਫ਼ਤੇ ਲਈ ਚਰਚ ਦੀਆਂ ਸੇਵਾਵਾਂ ਦੇਣ ਦੀ ਚੋਣ ਕੀਤੀ ਹੈ।Lord Christ devoted his life to serving others. His courage and righteousness stand out and so does his sense of justice. On Good Friday, we remember Lord Christ and his commitment to truth, service and justice.
— Narendra Modi (@narendramodi) April 10, 2020
Follow ਧਰਮ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਕਾਰੋਬਾਰ
ਆਈਪੀਐਲ
ਪੰਜਾਬ
ਉਲੰਪਿਕ
Advertisement