ਪੜ੍ਹੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਮੁੱਖਵਾਕ (12-07-2023)
ਦੇਵਗੰਧਾਰੀ ਮਹਲਾ ੫ ॥ ਅਪੁਨੇ ਹਰਿ ਪਹਿ ਬਿਨਤੀ ਕਹੀਐ ॥ ਚਾਰਿ ਪਦਾਰਥ ਅਨਦ ਮੰਗਲ ਨਿਧਿ ਸੂਖ ਸਹਜ ਸਿਧਿ ਲਹੀਐ ॥੧॥ਰਹਾਉ ॥ ਮਾਨੁ ਤਿਆਗਿ ਹਰਿ ਚਰਨੀ ਲਾਗਉ ਤਿਸੁ ਪ੍ਰਭ ਅੰਚਲੁ ਗਹੀਐ ॥ ਆਂਚ ਨ ਲਾਗੈ ਅਗਨਿ ਸਾਗਰ ਤੇ ਸਰਨਿ ਸੁਆਮੀ ਕੀ ਅਹੀਐ॥੧॥

ਦੇਵਗੰਧਾਰੀ ਮਹਲਾ ੫ ॥ ਅਪੁਨੇ ਹਰਿ ਪਹਿ ਬਿਨਤੀ ਕਹੀਐ ॥ ਚਾਰਿ ਪਦਾਰਥ ਅਨਦ ਮੰਗਲ ਨਿਧਿ ਸੂਖ ਸਹਜ ਸਿਧਿ ਲਹੀਐ ॥੧॥ਰਹਾਉ ॥ ਮਾਨੁ ਤਿਆਗਿ ਹਰਿ ਚਰਨੀ ਲਾਗਉ ਤਿਸੁ ਪ੍ਰਭ ਅੰਚਲੁ ਗਹੀਐ ॥ ਆਂਚ ਨ ਲਾਗੈ ਅਗਨਿ ਸਾਗਰ ਤੇ ਸਰਨਿ ਸੁਆਮੀ ਕੀ ਅਹੀਐ॥੧॥ ਕੋਟਿ ਪਰਾਧ ਮਹਾ ਅਕ੍ਰਿਤਘਨ ਬਹੁਰਿ ਬਹੁਰਿ ਪ੍ਰਭ ਸਹੀਐ ॥ ਕਰੁਣਾ ਮੈ ਪੂਰਨ ਪਰਮੇਸੁਰ ਨਾਨਕ ਤਿਸੁ ਸਰਨਹੀਐ ॥੨॥੧੭॥
ਪਦਅਰਥ: ਪਹਿ = ਪਾਸ, ਕੋਲ। ਕਹੀਐ = ਕਹਣੀ ਚਾਹੀਦੀ ਹੈ। ਚਾਰਿ ਪਦਾਰਥ = ਧਰਮ, ਅਰਥ,ਕਾਮ, ਮੋਖ। ਨਿਧਿ = ਖ਼ਜ਼ਾਨੇ। ਸਹਜ = ਆਤਮਕ ਅਡੋਲਤਾ। ਸਿਧਿ = ਕਰਾਮਾਤੀ ਤਾਕਤ॥੧॥ ਮਾਨੁ = ਅਹੰਕਾਰ। ਤਿਆਗਿ = ਛੱਡ ਕੇ।ਲਾਗਉ = ਲਾਗਉਂ, ਮੈਂ ਲੱਗਦਾ ਹਾਂ। ਅੰਚਲੁ = ਪੱਲਾ। ਗਹੀਐ = ਫੜਨਾ ਚਾਹੀਦਾ ਹੈ। ਆਂਚ = ਸੇਕ। ਸਾਗਰ = ਸਮੁੰਦਰ। ਤੇ = ਤੋਂ। ਅਹੀਐ = ਤਾਂਘ ਕਰਨੀ ਚਾਹੀਦੀ ਹੈ ॥੧॥ ਕੋਟਿ = ਕ੍ਰੋੜਾਂ।ਅਕ੍ਰਿਤਘਨ = ਕੀਤੇ ਉਪਕਾਰ ਨੂੰ ਭੁਲਾ ਦੇਣ ਵਾਲੇ, ਨਾਸ਼ੁਕਰੇ {कृतध्न}। ਬਹੁਰਿ = ਮੁੜ,ਫਿਰ। ਸਹੀਐ = ਸਹਾਰਦਾ ਹੈ, ਜਰਦਾ ਹੈ। ਕਰੁਣਾਮੈ = ਤਰਸ-ਰਰੂਪ। ਕਰੁਣਾ = ਤਰਸ ॥੨॥੧੭॥






















