ਪੜਚੋਲ ਕਰੋ

ਪੜ੍ਹੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਮੁੱਖਵਾਕ (07-09-2023)

ਬਹੁਤੇ ਫੇਰ ਪਏ ਕਿਰਪਨ ਕਉ ਅਬ ਕਿਛੁ ਕਿਰਪਾ ਕੀਜੈ ॥ ਹੋਹੁ ਦਇਆਲ ਦਰਸਨੁ ਦੇਹੁ ਅਪੁਨਾ ਐਸੀ ਬਖਸ ਕਰੀਜੈ ॥੨॥ ਭਨਤਿ ਨਾਨਕ ਭਰਮ ਪਟ ਖੂਲ੍ਹ੍ਹੇ ਗੁਰ ਪਰਸਾਦੀ ਜਾਨਿਆ ॥ ਸਾਚੀ ਲਿਵ ਲਾਗੀ ਹੈ ਭੀਤਰਿ ਸਤਿਗੁਰ ਸਿਉ ਮਨੁ ਮਾਨਿਆ ॥੩॥੧॥੯॥

ਰਾਗੁ ਧਨਾਸਿਰੀ ਮਹਲਾ ੩ ਘਰੁ ੪ ੴ ਸਤਿਗੁਰ ਪ੍ਰਸਾਦਿ ॥ ਹਮ ਭੀਖਕ ਭੇਖਾਰੀ ਤੇਰੇ ਤੂ ਨਿਜ ਪਤਿ ਹੈ ਦਾਤਾ ॥ ਹੋਹੁ ਦੈਆਲ ਨਾਮੁ ਦੇਹੁ ਮੰਗਤ ਜਨ ਕੰਉ ਸਦਾ ਰਹਉ ਰੰਗਿ ਰਾਤਾ ॥੧॥ ਹੰਉ ਬਲਿਹਾਰੈ ਜਾਉ ਸਾਚੇ ਤੇਰੇ ਨਾਮ ਵਿਟਹੁ ॥ ਕਰਣ ਕਾਰਣ ਸਭਨਾ ਕਾ ਏਕੋ ਅਵਰੁ ਨ ਦੂਜਾ ਕੋਈ ॥੧॥ ਰਹਾਉ ॥ ਬਹੁਤੇ ਫੇਰ ਪਏ ਕਿਰਪਨ ਕਉ ਅਬ ਕਿਛੁ ਕਿਰਪਾ ਕੀਜੈ ॥ ਹੋਹੁ ਦਇਆਲ ਦਰਸਨੁ ਦੇਹੁ ਅਪੁਨਾ ਐਸੀ ਬਖਸ ਕਰੀਜੈ ॥੨॥ ਭਨਤਿ ਨਾਨਕ ਭਰਮ ਪਟ ਖੂਲ੍ਹ੍ਹੇ ਗੁਰ ਪਰਸਾਦੀ ਜਾਨਿਆ ॥ ਸਾਚੀ ਲਿਵ ਲਾਗੀ ਹੈ ਭੀਤਰਿ ਸਤਿਗੁਰ ਸਿਉ ਮਨੁ ਮਾਨਿਆ ॥੩॥੧॥੯॥

ਪਦਅਰਥ: ਹਮ = ਅਸੀ ਜੀਵ। ਭੀਖਕ = ਮੰਗਤੇ। ਭੇਖਾਰੀ = ਮੰਗਤੇ। ਨਿਜ ਪਤਿ = ਆਪਣੇ ਆਪ ਦਾ ਮਾਲਕ, ਸੁਤੰਤਰ। ਦਾਤਾ = ਦਾਤਾਂ ਦੇਣ ਵਾਲਾ। ਦੈਆਲ = ਦਇਆਵਾਨ। ਕੰਉ = ਨੂੰ। ਰਹਉ = ਰਹਉਂ, ਮੈਂ ਰਹਾਂ। ਰੰਗਿ = ਰੰਗ ਵਿਚ। ਰਾਤਾ = ਰੰਗਿਆ ਹੋਇਆ।੧।ਬਲਿਹਾਰੈ = ਕੁਰਬਾਨ। ਜਾਉ = ਜਾਉਂ, ਮੈਂ ਜਾਂਦਾ ਹਾਂ। ਵਿਟਹੁ = ਤੋਂ। ਕਰਣ ਕਾਰਣ = ਜਗਤ ਦਾ ਮੂਲ।੧।ਰਹਾਉ।ਫੇਰ = ਗੇੜ। ਕਿਰਪਨ ਕਉ = ਕੰਜੂਸ ਨੂੰ, ਮਾਇਆ = ਵੇੜ੍ਹੇ ਨੂੰ। ਕੀਜੈ = ਕਰ। ਬਖਸ = ਬਖ਼ਸ਼ਸ਼।੨।ਭਨਤਿ = ਆਖਦਾ ਹੈ। ਭਰਮ ਪਟ = ਭਰਮ ਦੇ ਪੜਦੇ। ਪਰਸਾਦੀ = ਕਿਰਪਾ ਨਾਲ। ਜਾਨਿਆ = ਸਾਂਝ ਪਾ ਲਈ। ਸਾਚੀ = ਸਦਾ ਕਾਇਮ ਰਹਿਣ ਵਾਲੀ। ਲਿਵ = ਲਗਨ। ਭੀਤਰਿ = ਅੰਦਰ, ਮਨ ਵਿਚ। ਸਿਉ = ਨਾਲ।੩।

ਅਰਥ: ਹੇ ਪ੍ਰਭੂ! ਮੈਂ ਤੇਰੇ ਸਦਾ ਕਾਇਮ ਰਹਿਣ ਵਾਲੇ ਨਾਮ ਤੋਂ ਸਦਕੇ ਜਾਂਦਾ ਹਾਂ। ਤੂੰ ਸਾਰੇ ਜਗਤ ਦਾ ਮੂਲ ਹੈਂ; ਤੂੰ ਹੀ ਸਭ ਜੀਵਾਂ ਦਾ ਪੈਦਾ ਕਰਨ ਵਾਲਾ ਹੈਂ ਕੋਈ ਹੋਰ (ਤੇਰੇ ਵਰਗਾ) ਨਹੀਂ ਹੈ।੧।ਰਹਾਉ।ਹੇ ਪ੍ਰਭੂ! ਅਸੀ ਜੀਵ ਤੇਰੇ (ਦਰ ਦੇ) ਮੰਗਤੇ ਹਾਂ, ਤੂੰ ਸੁਤੰਤਰ ਰਹਿ ਕੇ ਸਭ ਨੂੰ ਦਾਤਾਂ ਦੇਣ ਵਾਲਾ ਹੈਂ। ਹੇ ਪ੍ਰਭੂ! ਮੇਰੇ ਉਤੇ ਦਇਆਵਾਨ ਹੋ। ਮੈਨੂੰ ਮੰਗਤੇ ਨੂੰ ਆਪਣਾ ਨਾਮ ਦੇਹ (ਤਾ ਕਿ) ਮੈਂ ਸਦਾ ਤੇਰੇ ਪ੍ਰੇਮ-ਰੰਗ ਵਿਚ ਰੰਗਿਆ ਰਹਾਂ।੧।ਹੇ ਪ੍ਰਭੂ! ਮੈਨੂੰ ਮਾਇਆ-ਵੇੜ੍ਹੇ ਨੂੰ (ਹੁਣ ਤਕ ਮਰਨ ਦੇ) ਅਨੇਕਾਂ ਗੇੜ ਪੈ ਚੁਕੇ ਹਨ, ਹੁਣ ਤਾਂ ਮੇਰੇ ਉਤੇ ਕੁਝ ਮੇਹਰ ਕਰ। ਹੇ ਪ੍ਰਭੂ! ਮੇਰੇ ਉਤੇ ਦਇਆਵਾਨ ਹੋ। ਮੇਰੇ ਉਤੇ ਇਹੋ ਜਿਹੀ ਬਖ਼ਸ਼ਸ਼ ਕਰ ਕਿ ਮੈਨੂੰ ਆਪਣਾ ਦੀਦਾਰ ਬਖ਼ਸ਼।੨। ਗੁਰੂ ਨਾਨਕ ਜੀ ਕਹਿੰਦੇ ਹਨ, ਹੇ ਭਾਈ! -ਗੁਰੂ ਦੀ ਕਿਰਪਾ ਨਾਲ ਜਿਸ ਮਨੁੱਖ ਦੇ ਭਰਮ ਦੇ ਪਰਦੇ ਖੁਲ੍ਹ ਜਾਂਦੇ ਹਨ, ਉਸ ਦੀ (ਪਰਮਾਤਮਾ ਨਾਲ) ਡੂੰਘੀ ਸਾਂਝ ਬਣ ਜਾਂਦੀ ਹੈ। ਉਸ ਦੇ ਹਿਰਦੇ ਵਿਚ (ਪਰਮਾਤਮਾ ਨਾਲ) ਸਦਾ ਕਾਇਮ ਰਹਿਣ ਵਾਲੀ ਲਗਨ ਲੱਗ ਜਾਂਦੀ ਹੈ, ਗੁਰੂ ਨਾਲ ਉਸ ਦਾ ਮਨ ਪਤੀਜ ਜਾਂਦਾ ਹੈ।੩।੧।੯।

ਗੱਜ-ਵੱਜ ਕੇ ਫਤਹਿ ਬੁਲਾਓ ਜੀ !
ਵਾਹਿਗੁਰੂ ਜੀ ਕਾ ਖਾਲਸਾ !!
ਵਾਹਿਗੁਰੂ ਜੀ ਕੀ ਫਤਹਿ !!
 
ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

WhatsApp, Facebook ਅਤੇ Instagram ਦਾ ਸਰਵਰ ਡਾਊਨ ਹੋਣ 'ਤੇ Meta ਦਾ ਬਿਆਨ ਆਇਆ ਸਾਹਮਣੇ, ਕਿਹਾ- ਮਾਫੀ ਚਾਹੁੰਦੇ ਹਾਂ, ਅਸੀਂ...

ਬੋਰਵੈੱਲ ਨੇ ਲਈ ਇੱਕ ਹੋਰ ਬੱਚੇ ਦੀ ਜਾਨ, 57 ਘੰਟਿਆਂ ਬਾਅਦ ਜ਼ਿੰਦਗੀ ਦੀ ਜੰਗ ਹਾਰ ਗਿਆ 5 ਸਾਲਾ ਮਾਸੂਮ

Hukamnama Sahib: ਪੜ੍ਹੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਮੁੱਖਵਾਕ 12-12-2024

EPFO Scheme: ਹੁਣ ATM ਤੋਂ ਕਢਵਾ ਪਾਓਗੇ PF ਦੇ ਪੈਸੇ, ਸਰਕਾਰ ਨੇ ਦੱਸਿਆ ਇਸ ਸਹੂਲਤ ਬਾਰੇ, ਜਾਣੋ ਕਦੋਂ ਤੋਂ ਹੋਏਗੀ ਸ਼ੁਰੂ

ABP Premium

ਵੀਡੀਓਜ਼

ਭੁੱਖ ਤਾਂ ਇੱਕ ਦਿਨ ਦੀ ਕੱਟਣੀ ਔਖੀ, Jagjit Singh Dhallewal ਦੀ ਹਾਲਤ ਦੇਖ ਰੋ ਪਈਆਂ ਬੀਬੀਆਂSukhbir Badal | Narayan Singh Chaura| ਸੁਖਬੀਰ ਬਾਦਲ ਨੂੰ ਸਖ਼ਤ ਤੋਂ ਸਖ਼ਤ ਸਜ਼ਾ | abp sanjha |Punjab Police ਨੇ ਤੜਕਸਾਰ ਚੁੱਕਿਆ BJP ਦਾ ਉਮੀਦਵਾਰ, ਥਾਣੇ ਬਾਹਰ ਲੱਗ ਗਿਆ ਮਜਮਾਂ|abp sanjha|Khanauri Border| 13 ਦਸੰਬਰ ਨੂੰ ਕਿਸਾਨ ਚੁੱਕਣਗੇ ਵੱਡਾ ਕਦਮ, ਸੁਣੋਂ ਖਨੌਰੀ ਬਾਰਡਰ ਤੋਂ ਕਿਸਾਨਾਂ ਦੀ ਪ੍ਰੈਸ ਕਾਨਫਰੰਸ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
WhatsApp, Facebook ਅਤੇ Instagram ਦਾ ਸਰਵਰ ਡਾਊਨ ਹੋਣ 'ਤੇ Meta ਦਾ ਬਿਆਨ ਆਇਆ ਸਾਹਮਣੇ, ਕਿਹਾ- ਮਾਫੀ ਚਾਹੁੰਦੇ ਹਾਂ, ਅਸੀਂ...
WhatsApp, Facebook ਅਤੇ Instagram ਦਾ ਸਰਵਰ ਡਾਊਨ ਹੋਣ 'ਤੇ Meta ਦਾ ਬਿਆਨ ਆਇਆ ਸਾਹਮਣੇ, ਕਿਹਾ- ਮਾਫੀ ਚਾਹੁੰਦੇ ਹਾਂ, ਅਸੀਂ...
ਬੋਰਵੈੱਲ ਨੇ ਲਈ ਇੱਕ ਹੋਰ ਬੱਚੇ ਦੀ ਜਾਨ, 57 ਘੰਟਿਆਂ ਬਾਅਦ ਜ਼ਿੰਦਗੀ ਦੀ ਜੰਗ ਹਾਰ ਗਿਆ 5 ਸਾਲਾ ਮਾਸੂਮ
ਬੋਰਵੈੱਲ ਨੇ ਲਈ ਇੱਕ ਹੋਰ ਬੱਚੇ ਦੀ ਜਾਨ, 57 ਘੰਟਿਆਂ ਬਾਅਦ ਜ਼ਿੰਦਗੀ ਦੀ ਜੰਗ ਹਾਰ ਗਿਆ 5 ਸਾਲਾ ਮਾਸੂਮ
Hukamnama Sahib: ਪੜ੍ਹੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਮੁੱਖਵਾਕ 12-12-2024
Hukamnama Sahib: ਪੜ੍ਹੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਮੁੱਖਵਾਕ 12-12-2024
EPFO Scheme: ਹੁਣ ATM ਤੋਂ ਕਢਵਾ ਪਾਓਗੇ PF ਦੇ ਪੈਸੇ, ਸਰਕਾਰ ਨੇ ਦੱਸਿਆ ਇਸ ਸਹੂਲਤ ਬਾਰੇ, ਜਾਣੋ ਕਦੋਂ ਤੋਂ ਹੋਏਗੀ ਸ਼ੁਰੂ
EPFO Scheme: ਹੁਣ ATM ਤੋਂ ਕਢਵਾ ਪਾਓਗੇ PF ਦੇ ਪੈਸੇ, ਸਰਕਾਰ ਨੇ ਦੱਸਿਆ ਇਸ ਸਹੂਲਤ ਬਾਰੇ, ਜਾਣੋ ਕਦੋਂ ਤੋਂ ਹੋਏਗੀ ਸ਼ੁਰੂ
Punjab News: ਵਿਜੀਲੈਂਸ ਨੇ ਕਾਬੂ ਕੀਤਾ ਪਟਵਾਰੀ, 20000 ਰੁਪਏ ਦੀ ਰਿਸ਼ਵਤ ਸਣੇ ਫੜ੍ਹਿਆ

ਕੀ ਹਾਰਟ ਅਟੈਕ ਨਾਲ ਹੋ ਰਹੀਆਂ ਮੌ*ਤਾਂ ਦੇ ਲਈ ਕੋਵਿਡ ਵੈਕਸੀਨ ਜ਼ਿੰਮੇਵਾਰ! ਜਾਣੋ ਸਰਕਾਰ ਨੇ ਸਦਨ 'ਚ ਕੀ ਦਿੱਤਾ ਜਵਾਬ?

Dallewal Health Update: ਕਿਸਾਨ ਆਗੂ ਡੱਲੇਵਾਲ ਦਾ ਮਰਨ ਵਰਤ 16ਵੇਂ ਦਿਨ ਵੀ ਜਾਰੀ, ਲਗਾਤਾਰ ਘੱਟ ਰਿਹਾ ਵਜ਼ਨ ਚਿੰਤਾ ਦਾ ਵਿਸ਼ਾ, ਕਿਸੇ ਸਮੇਂ ਵੀ ਫੇਲ੍ਹ ਹੋ ਸਕਦੀ ਕਿਡਨੀ

Ranjit Singh Dhadrianwale: ਰਣਜੀਤ ਸਿੰਘ ਢੱਡਰੀਆਂ ਵਾਲੇ ਦੇ ਮਾਮਲੇ 'ਚ ਸੁਣਵਾਈ ਟਲੀ

Embed widget