ਪੜਚੋਲ ਕਰੋ

ਪੜ੍ਹੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਮੁੱਖਵਾਕ (14-08-2023)

ਦੁਲਭ ਜਨਮੁ ਪੁੰਨ ਫਲ ਪਾਇਓ ਬਿਰਥਾ ਜਾਤ ਅਬਿਬੇਕੈ ॥ ਰਾਜੇ ਇੰਦ੍ਰ ਸਮਸਰਿ ਗ੍ਰਿਹ ਆਸਨ ਬਿਨੁ ਹਰਿ ਭਗਤਿ ਕਹਹੁ ਕਿਹ ਲੇਖੈ ॥੧॥ ਨ ਬੀਚਾਰਿਓ ਰਾਜਾ ਰਾਮ ਕੋ ਰਸੁ ॥ ਜਿਹ ਰਸ ਅਨ ਰਸ ਬੀਸਰਿ ਜਾਹੀ ॥੧॥ ਰਹਾਉ ॥ ਜਾਨਿ ਅਜਾਨ ਭਏ ਹਮ ਬਾਵਰ ਸੋਚ ਅਸੋਚ ਦਿਵਸ ਜਾਹੀ ॥

ਰਾਗੁ ਸੋਰਠਿ ਬਾਣੀ ਭਗਤ ਰਵਿਦਾਸ ਜੀ ਕੀ
ੴ ਸਤਿਗੁਰ ਪ੍ਰਸਾਦਿ ॥
ਦੁਲਭ ਜਨਮੁ ਪੁੰਨ ਫਲ ਪਾਇਓ ਬਿਰਥਾ ਜਾਤ ਅਬਿਬੇਕੈ ॥ ਰਾਜੇ ਇੰਦ੍ਰ ਸਮਸਰਿ ਗ੍ਰਿਹ ਆਸਨ ਬਿਨੁ ਹਰਿ ਭਗਤਿ ਕਹਹੁ ਕਿਹ ਲੇਖੈ ॥੧॥ ਨ ਬੀਚਾਰਿਓ ਰਾਜਾ ਰਾਮ ਕੋ ਰਸੁ ॥ ਜਿਹ ਰਸ ਅਨ ਰਸ ਬੀਸਰਿ ਜਾਹੀ ॥੧॥ ਰਹਾਉ ॥ ਜਾਨਿ ਅਜਾਨ ਭਏ ਹਮ ਬਾਵਰ ਸੋਚ ਅਸੋਚ ਦਿਵਸ ਜਾਹੀ ॥ ਇੰਦ੍ਰੀ ਸਬਲ ਨਿਬਲ ਬਿਬੇਕ ਬੁਧਿ ਪਰਮਾਰਥ ਪਰਵੇਸ ਨਹੀ ॥੨॥ ਕਹੀਅਤ ਆਨ ਅਚਰੀਅਤ ਅਨ ਕਛੁ ਸਮਝ ਨ ਪਰੈ ਅਪਰ ਮਾਇਆ ॥ ਕਹਿ ਰਵਿਦਾਸ ਉਦਾਸ ਦਾਸ ਮਤਿ ਪਰਹਰਿ ਕੋਪੁ ਕਰਹੁ ਜੀਅ ਦਇਆ ॥੩॥੩॥
 
ਰਾਗ ਸੋਰਠਿ ਵਿੱਚ ਭਗਤ ਰਵਿਦਾਸ ਜੀ ਦੀ ਬਾਣੀ।ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।ਇਹ ਮਨੁੱਖਾ ਜਨਮ ਬੜੀ ਮੁਸ਼ਕਿਲ ਨਾਲ ਮਿਲਦਾ ਹੈ, (ਪਿਛਲੇ ਕੀਤੇ) ਭਲੇ ਕੰਮਾਂ ਦੇ ਫਲ ਵਜੋਂ ਅਸਾਨੂੰ ਮਿਲ ਗਿਆ, ਪਰ ਅਸਾਡੇ ਅੰਞਾਣਪੁਣੇ ਵਿਚ ਇਹ ਵਿਅਰਥ ਹੀ ਜਾ ਰਿਹਾ ਹੈ। (ਅਸਾਂ ਕਦੇ ਸੋਚਿਆ ਹੀ ਨਹੀਂ ਕਿ) ਜੇ ਪ੍ਰਭੂ ਦੀ ਬੰਦਗੀ ਤੋਂ ਵਾਂਜੇ ਰਹੇ ਤਾਂ (ਦੇਵਤਿਆਂ ਦੇ) ਰਾਜੇ ਇੰਦਰ ਦੇ ਸੁਰਗ ਵਰਗੇ ਭੀ ਮਹਿਲ ਮਾੜੀਆਂ ਕਿਸੇ ਕੰਮ ਨਹੀਂ ਹਨ ॥੧॥ (ਅਸਾਂ ਮਾਇਆ-ਧਾਰੀ ਜੀਵਾਂ ਨੇ) ਜਗਤ-ਪ੍ਰਭੂ ਪਰਮਾਤਮਾ ਦੇ ਨਾਮ ਦੇ ਉਸ ਆਨੰਦ ਨੂੰ ਨਹੀਂ ਕਦੇ ਵਿਚਾਰਿਆ, ਜਿਸ ਆਨੰਦ ਦੀ ਬਰਕਤਿ ਨਾਲ (ਮਾਇਆ ਦੇ) ਹੋਰ ਸਾਰੇ ਚਸਕੇ ਦੂਰ ਹੋ ਜਾਂਦੇ ਹਨ ॥੧॥ ਰਹਾਉ ॥ (ਹੇ ਪ੍ਰਭੂ!) ਜਾਣਦੇ ਬੁੱਝਦੇ ਹੋਏ ਭੀ ਅਸੀਂ ਕਮਲੇ ਤੇ ਮੂਰਖ ਬਣੇ ਹੋਏ ਹਾਂ, ਅਸਾਡੀ ਉਮਰ ਦੇ ਦਿਹਾੜੇ (ਮਾਇਆ ਦੀਆਂ ਹੀ) ਚੰਗੀਆਂ ਮੰਦੀਆਂ ਵਿਚਾਰਾਂ ਵਿਚ ਗੁਜ਼ਰ ਰਹੇ ਹਨ। ਅਸਾਡੀ ਕਾਮ-ਵਾਸ਼ਨਾ ਵਧ ਰਹੀ ਹੈ, ਵਿਚਾਰ-ਸ਼ਕਤੀ ਘਟ ਰਹੀ ਹੈ, ਇਸ ਗੱਲ ਦੀ ਅਸਾਨੂੰ ਕਦੇ ਸੋਚ ਹੀ ਨਹੀਂ ਫੁਰੀ ਕਿ ਅਸਾਡੀ ਸਭ ਤੋਂ ਵੱਡੀ ਲੋੜ ਕੀਹ ਹੈ ॥੨॥ ਅਸੀਂ ਆਖਦੇ ਹੋਰ ਹਾਂ ਤੇ ਕਰਦੇ ਕੁਝ ਹੋਰ ਹਾਂ, ਮਾਇਆ ਇਤਨੀ ਬਲਵਾਨ ਹੋ ਰਹੀ ਹੈ ਕਿ ਅਸਾਨੂੰ (ਆਪਣੀ ਮੂਰਖਤਾ ਦੀ) ਸਮਝ ਹੀ ਨਹੀਂ ਪੈਂਦੀ। (ਹੇ ਪ੍ਰਭੂ!) ਤੇਰਾ ਦਾਸ ਰਵਿਦਾਸ ਆਖਦਾ ਹੈ - ਮੈਂ ਹੁਣ ਇਸ (ਮੂਰਖ-ਪੁਣੇ) ਤੋਂ ਉਪਰਾਮ ਹੋ ਗਿਆ ਹਾਂ, (ਮੇਰੇ ਅੰਞਾਣਪੁਣੇ ਤੇ) ਗੁੱਸਾ ਨਾਹ ਕਰਨਾ ਤੇ ਮੇਰੀ ਆਤਮਾ ਉਤੇ ਮਿਹਰ ਕਰਨੀ ॥੩॥੩॥
ਗੱਜ-ਵੱਜ ਕੇ ਫਤਹਿ ਬੁਲਾਓ ਜੀ !
ਵਾਹਿਗੁਰੂ ਜੀ ਕਾ ਖਾਲਸਾ !!
ਵਾਹਿਗੁਰੂ ਜੀ ਕੀ ਫਤਹਿ !!
ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

Punjab News: ਪੰਜਾਬ 'ਚ ਮੱਚਿਆ ਹਾਹਾਕਾਰ, ਆਗੂਆਂ ਵਿਚਾਲੇ ਹੋਈ ਝੜਪ: ਮਸ਼ਹੂਰ ਨੇਤਾ ਦੀ ਲਾਹੀ ਪੱਗ: ਜਾਣੋ ਇੱਕ ਦੂਜੇ ਨੂੰ ਕਿਉਂ ਦਿੱਤੀ ਚੁਣੌਤੀ...?
ਪੰਜਾਬ 'ਚ ਮੱਚਿਆ ਹਾਹਾਕਾਰ, ਆਗੂਆਂ ਵਿਚਾਲੇ ਹੋਈ ਝੜਪ: ਮਸ਼ਹੂਰ ਨੇਤਾ ਦੀ ਲਾਹੀ ਪੱਗ: ਜਾਣੋ ਇੱਕ ਦੂਜੇ ਨੂੰ ਕਿਉਂ ਦਿੱਤੀ ਚੁਣੌਤੀ...?
ਪੰਜਾਬ ‘ਚ 606 ਕਰਮਚਾਰੀਆਂ ਨੂੰ ਮਿਲੇ ਨਿਯੁਕਤੀ ਪੱਤਰ, CM ਮਾਨ ਨੇ ਸੌਂਪੇ; ਭਰਤੀ ਲਈ ਬਣਾਇਆ ਖਾਸ ਕੈਡਰ, 17 ਹਜ਼ਾਰ ਨੌਕਰੀਆਂ ਦਾ ਐਲਾਨ

ਸ੍ਰੀ ਗੁਰੂ ਗ੍ਰੰਥ ਸਾਹਿਬ ਦੇ 328 ਸਰੂਪਾਂ ਮਾਮਲੇ ‘ਚ SIT ਜਾਂਚ ਤੇਜ਼, ਪੰਜਾਬ-ਚੰਡੀਗੜ੍ਹ 'ਚ 15 ਥਾਵਾਂ ‘ਤੇ ਦਬਿਸ਼, ਸਤਿੰਦਰ ਕੋਹਲੀ ਦੇ ਰਿਹਾਇਸ਼ ਦੀ ਤਲਾਸ਼ੀ, CP ਬੋਲੇ- ਕਿਸੇ ਨੂੰ ਬਖ਼ਸ਼ਿਆ ਨਹੀਂ ਜਾਵੇਗਾ

ਗੋਲੀਆਂ ਦੇ ਨਾਲ ਦਹਿਲਿਆ ਮੋਗਾ, ਸ਼ਰੇਆਮ ਕੀਤਾ ਕਤਲ! ਕੰਮ ‘ਤੇ ਜਾਣ ਲਈ ਨਿਕਲੇ ਨੌਜਵਾਨ ਨੂੰ ਗੋਲੀਆਂ ਨਾਲ ਭੁੰਨਿਆ, ਪਿੰਡ 'ਚ ਦਹਿਸ਼ਤ

ਵੀਡੀਓਜ਼

ਮਿਲੋ ਮਨਕਿਰਤ ਦੇ ਥਾਣੇਦਾਰ ਅੰਕਲ ਨੂੰ , ਲਾਇਵ ਸ਼ੋਅ 'ਚ ਸਟੇਜ ਤੇ ਬੁਲਾਇਆ
ਹੁਣ ਹਰ ਪੰਜਾਬੀ ਦੀ ਜੇਬ੍ਹ 'ਚ 10 ਲੱਖ! ਸਰਕਾਰ ਦਾ ਵੱਡਾ ਐਲਾਨ
“ਪੁਲਿਸ ਨੇ ਗੁੰਮ ਹੋਏ ਮੋਬਾਈਲ ਲੱਭੇ, ਲੋਕਾਂ ਦੀ ਹੋਈ ਬੱਲੇ ਬੱਲੇ।”
ਆਖਰ ਅਕਾਲੀ ਦਲ ਨੇ AAP ਨੂੰ ਦਿੱਤਾ ਠੋਕਵਾਂ ਜਵਾਬ
ਬਰਨਾਲਾ ‘ਚ ਨਾਬਾਲਿਗ ਦਾ ਕਤਲ! ਪੁਲਿਸ ਵੀ ਹੋਈ ਹੈਰਾਨ

ਫੋਟੋਗੈਲਰੀ

ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਪੰਜਾਬ 'ਚ ਮੱਚਿਆ ਹਾਹਾਕਾਰ, ਆਗੂਆਂ ਵਿਚਾਲੇ ਹੋਈ ਝੜਪ: ਮਸ਼ਹੂਰ ਨੇਤਾ ਦੀ ਲਾਹੀ ਪੱਗ: ਜਾਣੋ ਇੱਕ ਦੂਜੇ ਨੂੰ ਕਿਉਂ ਦਿੱਤੀ ਚੁਣੌਤੀ...?
ਪੰਜਾਬ 'ਚ ਮੱਚਿਆ ਹਾਹਾਕਾਰ, ਆਗੂਆਂ ਵਿਚਾਲੇ ਹੋਈ ਝੜਪ: ਮਸ਼ਹੂਰ ਨੇਤਾ ਦੀ ਲਾਹੀ ਪੱਗ: ਜਾਣੋ ਇੱਕ ਦੂਜੇ ਨੂੰ ਕਿਉਂ ਦਿੱਤੀ ਚੁਣੌਤੀ...?
ਪੰਜਾਬ ‘ਚ 606 ਕਰਮਚਾਰੀਆਂ ਨੂੰ ਮਿਲੇ ਨਿਯੁਕਤੀ ਪੱਤਰ, CM ਮਾਨ ਨੇ ਸੌਂਪੇ; ਭਰਤੀ ਲਈ ਬਣਾਇਆ ਖਾਸ ਕੈਡਰ, 17 ਹਜ਼ਾਰ ਨੌਕਰੀਆਂ ਦਾ ਐਲਾਨ
ਪੰਜਾਬ ‘ਚ 606 ਕਰਮਚਾਰੀਆਂ ਨੂੰ ਮਿਲੇ ਨਿਯੁਕਤੀ ਪੱਤਰ, CM ਮਾਨ ਨੇ ਸੌਂਪੇ; ਭਰਤੀ ਲਈ ਬਣਾਇਆ ਖਾਸ ਕੈਡਰ, 17 ਹਜ਼ਾਰ ਨੌਕਰੀਆਂ ਦਾ ਐਲਾਨ
ਸ੍ਰੀ ਗੁਰੂ ਗ੍ਰੰਥ ਸਾਹਿਬ ਦੇ 328 ਸਰੂਪਾਂ ਮਾਮਲੇ ‘ਚ SIT ਜਾਂਚ ਤੇਜ਼, ਪੰਜਾਬ-ਚੰਡੀਗੜ੍ਹ 'ਚ 15 ਥਾਵਾਂ ‘ਤੇ ਦਬਿਸ਼, ਸਤਿੰਦਰ ਕੋਹਲੀ ਦੇ ਰਿਹਾਇਸ਼ ਦੀ ਤਲਾਸ਼ੀ, CP ਬੋਲੇ- ਕਿਸੇ ਨੂੰ ਬਖ਼ਸ਼ਿਆ ਨਹੀਂ ਜਾਵੇਗਾ
ਸ੍ਰੀ ਗੁਰੂ ਗ੍ਰੰਥ ਸਾਹਿਬ ਦੇ 328 ਸਰੂਪਾਂ ਮਾਮਲੇ ‘ਚ SIT ਜਾਂਚ ਤੇਜ਼, ਪੰਜਾਬ-ਚੰਡੀਗੜ੍ਹ 'ਚ 15 ਥਾਵਾਂ ‘ਤੇ ਦਬਿਸ਼, ਸਤਿੰਦਰ ਕੋਹਲੀ ਦੇ ਰਿਹਾਇਸ਼ ਦੀ ਤਲਾਸ਼ੀ, CP ਬੋਲੇ- ਕਿਸੇ ਨੂੰ ਬਖ਼ਸ਼ਿਆ ਨਹੀਂ ਜਾਵੇਗਾ
ਗੋਲੀਆਂ ਦੇ ਨਾਲ ਦਹਿਲਿਆ ਮੋਗਾ, ਸ਼ਰੇਆਮ ਕੀਤਾ ਕਤਲ! ਕੰਮ ‘ਤੇ ਜਾਣ ਲਈ ਨਿਕਲੇ ਨੌਜਵਾਨ ਨੂੰ ਗੋਲੀਆਂ ਨਾਲ ਭੁੰਨਿਆ, ਪਿੰਡ 'ਚ ਦਹਿਸ਼ਤ
ਗੋਲੀਆਂ ਦੇ ਨਾਲ ਦਹਿਲਿਆ ਮੋਗਾ, ਸ਼ਰੇਆਮ ਕੀਤਾ ਕਤਲ! ਕੰਮ ‘ਤੇ ਜਾਣ ਲਈ ਨਿਕਲੇ ਨੌਜਵਾਨ ਨੂੰ ਗੋਲੀਆਂ ਨਾਲ ਭੁੰਨਿਆ, ਪਿੰਡ 'ਚ ਦਹਿਸ਼ਤ
ਪੰਜਾਬ ਚੋਣਾਂ 'ਚ ਕਾਂਗਰਸ ਦੇ 80 ਆਗੂਆਂ ਦੇ ਕੱਟੇ ਜਾਣਗੇ ਟਿਕਟ, ਪ੍ਰਧਾਨ ਵੜਿੰਗ ਨੇ ਕਿਹਾ- ਨਵੇਂ ਚਿਹਰਿਆਂ ਨੂੰ ਉਮੀਦਵਾਰ ਬਣਾਵਾਂਗੇ....

ਕੈਨੇਡਾ 'ਚ 10 ਲੱਖ ਤੋਂ ਵੱਧ ਭਾਰਤੀਆਂ ਦਾ ਲੀਗਲ ਸਟੇਟਸ ਖਤਰੇ 'ਚ, ਜੰਗਲਾਂ 'ਚ ਟੈਂਟ ਲਗਾ ਕੇ ਰਹਿ ਰਹੇ ਗੈਰਕਾਨੂੰਨੀ ਪ੍ਰਵਾਸੀ

10ਵੀਂ–12ਵੀਂ ਪਾਸ ਨੌਜਵਾਨਾਂ ਲਈ ਵੱਡਾ ਮੌਕਾ! ਆਧਾਰ ਸੁਪਰਵਾਈਜ਼ਰ ਅਤੇ ਓਪਰੇਟਰਾਂ ਦੀ ਨਿਕਲੀ ਭਰਤੀ, ਅਰਜ਼ੀਆਂ 31 ਜਨਵਰੀ ਤੱਕ...

Punjab Weather Today: ਪੰਜਾਬ 'ਚ ਠੰਡ ਦਾ ਕਹਿਰ! ਠੰਡੀਆਂ ਹਵਾਵਾਂ ਨਾਲ ਛਿੜੇਗਾ ਕਾਂਬਾ, ਅੱਜ ਤੋਂ ਤਿੰਨ ਦਿਨ ਸੰਘਣੀ ਧੁੰਦ ਦਾ ਰੈੱਡ ਅਲਰਟ ਜਾਰੀ

Embed widget