ਪੜਚੋਲ ਕਰੋ

Hukamnama Sahib: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ (27-11-2025)

ਮੁੰਧ ਨਵੇਲੜੀਆ ਗੋਇਲਿ ਆਈ ਰਾਮ ॥ ਮਟੁਕੀ ਡਾਰਿ ਧਰੀ ਹਰਿ ਲਿਵ ਲਾਈ ਰਾਮ ॥ ਲਿਵ ਲਾਇ ਹਰਿ ਸਿਉ ਰਹੀ ਗੋਇਲਿ ਸਹਜਿ ਸਬਦਿ ਸੀਗਾਰੀਆ ॥ ਕਰ ਜੋੜਿ ਗੁਰ ਪਹਿ ਕਰਿ ਬਿਨੰਤੀ ਮਿਲਹੁ ਸਾਚਿ ਪਿਆਰੀਆ ॥ ਧਨ ਭਾਇ ਭਗਤੀ ਦੇਖਿ ਪ੍ਰੀਤਮ ਕਾਮ ਕ੍ਰੋਧੁ ਨਿਵਾਰਿਆ ॥

ਬਿਲਾਵਲੁ ਮਹਲਾ ੧ ਛੰਤ ਦਖਣੀ
ੴ ਸਤਿਗੁਰ ਪ੍ਰਸਾਦਿ ॥
ਮੁੰਧ ਨਵੇਲੜੀਆ ਗੋਇਲਿ ਆਈ ਰਾਮ ॥ ਮਟੁਕੀ ਡਾਰਿ ਧਰੀ ਹਰਿ ਲਿਵ ਲਾਈ ਰਾਮ ॥ ਲਿਵ ਲਾਇ ਹਰਿ ਸਿਉ ਰਹੀ ਗੋਇਲਿ ਸਹਜਿ ਸਬਦਿ ਸੀਗਾਰੀਆ ॥ ਕਰ ਜੋੜਿ ਗੁਰ ਪਹਿ ਕਰਿ ਬਿਨੰਤੀ ਮਿਲਹੁ ਸਾਚਿ ਪਿਆਰੀਆ ॥ ਧਨ ਭਾਇ ਭਗਤੀ ਦੇਖਿ ਪ੍ਰੀਤਮ ਕਾਮ ਕ੍ਰੋਧੁ ਨਿਵਾਰਿਆ ॥ ਨਾਨਕ ਮੁੰਧ ਨਵੇਲ ਸੁੰਦਰਿ ਦੇਖਿ ਪਿਰੁ ਸਾਧਾਰਿਆ ॥੧॥ ਸਚਿ ਨਵੇਲੜੀਏ ਜੋਬਨਿ ਬਾਲੀ ਰਾਮ ॥ ਆਉ ਨ ਜਾਉ ਕਹੀ ਅਪਨੇ ਸਹ ਨਾਲੀ ਰਾਮ ॥ ਨਾਹ ਅਪਨੇ ਸੰਗਿ ਦਾਸੀ ਮੈ ਭਗਤਿ ਹਰਿ ਕੀ ਭਾਵਏ ॥ ਅਗਾਧਿ ਬੋਧਿ ਅਕਥੁ ਕਥੀਐ ਸਹਜਿ ਪ੍ਰਭ ਗੁਣ ਗਾਵਏ ॥ ਰਾਮ ਨਾਮ ਰਸਾਲ ਰਸੀਆ ਰਵੈ ਸਾਚਿ ਪਿਆਰੀਆ ॥ ਗੁਰਿ ਸਬਦੁ ਦੀਆ ਦਾਨੁ ਕੀਆ ਨਾਨਕਾ ਵੀਚਾਰੀਆ ॥੨॥ ਸ੍ਰੀਧਰ ਮੋਹਿਅੜੀ ਪਿਰ ਸੰਗਿ ਸੂਤੀ ਰਾਮ ॥ ਗੁਰ ਕੈ ਭਾਇ ਚਲੋ ਸਾਚਿ ਸੰਗੂਤੀ ਰਾਮ ॥ ਧਨ ਸਾਚਿ ਸੰਗੂਤੀ ਹਰਿ ਸੰਗਿ ਸੂਤੀ ਸੰਗਿ ਸਖੀ ਸਹੇਲੀਆ ॥ ਇਕ ਭਾਇ ਇਕ ਮਨਿ ਨਾਮੁ ਵਸਿਆ ਸਤਿਗੁਰੂ ਹਮ ਮੇਲੀਆ ॥ ਦਿਨੁ ਰੈਣਿ ਘੜੀ ਨ ਚਸਾ ਵਿਸਰੈ ਸਾਸਿ ਸਾਸਿ ਨਿਰੰਜਨੋ ॥ ਸਬਦਿ ਜੋਤਿ ਜਗਾਇ ਦੀਪਕੁ ਨਾਨਕਾ ਭਉ ਭੰਜਨੋ ॥੩॥ ਜੋਤਿ ਸਬਾਇੜੀਏ ਤ੍ਰਿਭਵਣ ਸਾਰੇ ਰਾਮ ॥ ਘਟਿ ਘਟਿ ਰਵਿ ਰਹਿਆ ਅਲਖ ਅਪਾਰੇ ਰਾਮ ॥ ਅਲਖ ਅਪਾਰ ਅਪਾਰੁ ਸਾਚਾ ਆਪੁ ਮਾਰਿ ਮਿਲਾਈਐ ॥ ਹਉਮੈ ਮਮਤਾ ਲੋਭੁ ਜਾਲਹੁ ਸਬਦਿ ਮੈਲੁ ਚੁਕਾਈਐ ॥ ਦਰਿ ਜਾਇ ਦਰਸਨੁ ਕਰੀ ਭਾਣੈ ਤਾਰਿ ਤਾਰਣਹਾਰਿਆ ॥ ਹਰਿ ਨਾਮੁ ਅੰਮ੍ਰਿਤੁ ਚਾਖਿ ਤ੍ਰਿਪਤੀ ਨਾਨਕਾ ਉਰ ਧਾਰਿਆ ॥੪॥੧॥


ਮੁੰਧ = {मुग्धा = A young girl attractive by her youthful simplicity} ਜਵਾਨ ਲੜਕੀ ਜਿਸ ਨੂੰ ਅਜੇ ਆਪਣੀ ਜਵਾਨੀ ਦਾ ਅਹਿਸਾਸ ਨਹੀਂ ਹੈ, ਭਲੋ ਸੁਭਾਉ ਵਾਲੀ ਜੀਵ-ਇਸਤ੍ਰੀ। ਨਵੇਲੜੀਆ = ਨਵੀਂ, ਵਿਕਾਰਾਂ ਤੋਂ ਬਚੀ ਹੋਈ। ਗੋਇਲਿ = ਗੋਇਲ ਵਿਚ {ਗੋਇਲ = ਆਮ ਤੌਰ ਤੇ ਦਰਿਆਵਾਂ ਕੰਢੇ ਉਹ ਥਾਂ ਜਿੱਥੇ ਔੜ ਸਮੇ ਰਤਾ ਦੂਰ ਥਾਵਾਂ ਦੇ ਲੋਕ ਆਪਣਾ ਮਾਲ ਡੰਗਰ ਚਾਰਨ ਲਈ ਥੋੜੇ ਸਮੇ ਲਈ ਆ ਟਿਕਦੇ ਹਨ}, ਚਾਰ ਦਿਨ ਦੇ ਵਸੇਬੇ ਵਾਲੇ ਜਗਤ ਵਿਚ। ਮਟੁਕੀ = ਚਾਟੀ {ਲਫ਼ਜ਼ 'ਮੱਟ' ਤੋਂ 'ਮਟੁਕੀ' ਅਲਪਾਰਥਕ ਨਾਂਵ ਹੈ}। ਮਟੁਕੀ ਡਾਰਿ ਧਰੀ = ਚਾਟੀ ਸਿਰੋਂ ਲਾਹ ਕੇ ਲਾਂਭੇ ਰੱਖ ਦਿੱਤੀ ਹੈ, ਸਰੀਰ ਦਾ ਮੋਹ ਤਿਆਗ ਦਿੱਤਾ ਹੈ, ਦੇਹ-ਅਧਿਆਸ ਛੱਡ ਦਿੱਤਾ ਹੈ। ਸਹਜਿ = ਸਹਿਜ ਵਿਚ, ਆਤਮਕ ਅਡੋਲਤਾ ਵਿਚ। ਸਬਦਿ = ਗੁਰੂ ਦੇ ਸ਼ਬਦ ਦੀ ਰਾਹੀਂ। ਸੀਗਾਰੀਆ = ਸਿੰਗਾਰ ਕੀਤਾ ਹੈ, ਆਪਣਾ ਜੀਵਨ ਸੋਹਣਾ ਬਣਾਇਆ ਹੈ। ਕਰ ਜੋੜਿ = (ਦੋਵੇਂ) ਹੱਥ ਜੋੜ ਕੇ। {ਵੇਖੋ ਸੂਹੀ ਮ: ੧, ਛੰਤ ਨੰ: ੫, ਅੰਕ ਨੰ: ੬}। ਕਰਿ = ਕਰੇ, ਕਰਦੀ ਹੈ। ਸਾਚਿ = ਸਦਾ-ਥਿਰ ਪ੍ਰਭੂ ਦੇ ਨਾਮ ਵਿਚ (ਜੁੜ ਕੇ)। ਪਿਆਰੀਆ = ਮੈਂ ਪ੍ਰਭੂ ਨੂੰ ਪਿਆਰ ਕਰ ਸਕਾਂ। ਧਨ = ਇਸਤ੍ਰੀ, ਜੀਵ-ਇਸਤ੍ਰੀ। ਭਾਇ = ਭਾਉ ਦੀ ਰਾਹੀਂ, ਪ੍ਰੇਮ ਵਿਚ ਜੁੜ ਕੇ। ਭਾਉ = ਪ੍ਰੇਮ। ਨਵੇਲ = ਨਵੀਂ, ਵਿਕਾਰਾਂ ਤੋਂ ਬਚੀ ਹੋਈ। ਸੁੰਦਰੀ = ਸੁੰਦਰਿ, ਸੋਹਣੇ ਜੀਵਨ ਵਾਲੀ। ਦੇਖਿ ਪਿਰੁ = ਪ੍ਰਭੂ-ਪਤੀ ਨੂੰ ਵੇਖ ਕੇ। ਸਾਧਾਰਿਆ = ਆਧਾਰ-ਸਹਿਤ ਹੋ ਜਾਂਦੀ ਹੈ ਪ੍ਰਭੂ ਦਾ ਆਸਰਾ ਹਿਰਦੇ ਵਿਚ ਬਣਾਂਦੀ ਹੈ ॥੧॥ ਸਚਿ = ਸਦਾ-ਥਿਰ ਪ੍ਰਭੂ ਵਿਚ ਜੁੜ ਕੇ। ਨਵੇਲੜੀਏ = ਹੇ ਵਿਕਾਰਾਂ ਤੋਂ ਬਚੀ ਜੀਵ-ਇਸਤ੍ਰੀਏ! ਜੋਬਨਿ = ਜੋਬਨ ਵਿਚ, ਜਵਾਨੀ ਵਿਚ। ਬਾਲੀ = ਬਾਲ ਸੁਭਾਵ ਵਾਲੀ, ਭੋਲੇ ਸੁਭਾਉ ਵਾਲੀ। ਕਹੀ = ਕਿਸੇ ਹੋਰ ਥਾਂ। ਆਉ ਨ ਜਾਉ = ਨਾਹ ਆ, ਨਾਹ ਜਾਹ। ਨਾਲੀ = ਨਾਲਿ। ਸਹ ਨਾਲੀ = ਸਹ ਨਾਲਿ, ਖਸਮ-ਪ੍ਰਭੂ ਨਾਲ (ਜੁੜੀ ਰਹੁ)। ਨਾਹ ਸੰਗਿ = ਖਸਮ ਦੇ ਨਾਲ। ਮੈ = ਮੈਨੂੰ। ਭਾਵਏ = ਭਾਵੈ, ਪਿਆਰੀ ਲੱਗਦੀ ਹੈ। ਅਗਾਧਿ = ਅਗਾਧ (ਪ੍ਰਭੂ) ਵਿਚ। ਅਗਾਧ = {अगाध = Unfathomable} ਅਥਾਹ। ਬੋਧਿ = ਬੋਧ ਦੀ ਰਾਹੀਂ, (ਗੁਰੂ ਦੇ ਬਖ਼ਸ਼ੇ) ਗਿਆਨ ਦੀ ਬਰਕਤਿ ਨਾਲ। ਅਕਥੁ = ਉਹ ਪ੍ਰਭੂ ਜਿਸ ਦੇ ਸਾਰੇ ਗੁਣ ਬਿਆਨ ਨਹੀਂ ਕੀਤੇ ਜਾ ਸਕਦੇ। ਕਥੀਐ = ਕਥਨਾ ਚਾਹੀਦਾ ਹੈ, ਗੁਣਾਨੁਵਾਦ ਕਰਨਾ ਚਾਹੀਦਾ ਹੈ। ਸਹਜਿ = ਆਤਮਕ ਅਡੋਲਤਾ ਵਿਚ (ਟਿਕ ਕੇ)। ਗਾਵਏ = ਗਾਵੈ, (ਜੋ) ਗਾਂਦੀ ਹੈ। ਰਸਾਲ = {ਰਸ-ਆਲਯ} ਰਸਾਂ ਦਾ ਘਰ, ਰਸਾਂ ਦਾ ਸੋਮਾ। ਰਸੀਆ = ਰਸਾਂ ਦਾ ਮਾਲਕ। ਸਾਚਿ = ਸਦਾ-ਥਿਰ ਪ੍ਰਭੂ-ਨਾਮ ਵਿਚ। ਪਿਆਰੀਆ = ਪਿਆਰ ਕਰਨ ਵਾਲੀਆਂ ਨੂੰ। ਗੁਰਿ = ਗੁਰੂ ਨੇ। ਵੀਚਾਰੀਆ = ਵਿਚਾਰਵਾਨ ॥੨॥
ਰਾਗ ਬਿਲਾਵਲੁ ਵਿੱਚ ਗੁਰੂ ਨਾਨਕਦੇਵ ਜੀ ਦੀ ਬਾਣੀ 'ਛੰਤ-ਦਖਣੀ'। ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ। ਥੋੜ੍ਹੇ ਦਿਨਾਂ ਦੇ ਵਸੇਬੇ ਵਾਲੇ ਇਸ ਜਗਤ ਵਿਚ ਆ ਕੇ ਜਿਹੜੀ ਜੀਵ-ਇਸਤ੍ਰੀ ਵਿਕਾਰਾਂ ਤੋਂ ਬਚੀ ਰਹਿੰਦੀ ਹੈ, ਜਿਸ ਨੇ ਪਰਮਾਤਮਾ (ਦੇ ਚਰਨਾਂ) ਵਿਚ ਸੁਰਤ ਜੋੜੀ ਹੋਈ ਹੈ ਤੇ ਸਰੀਰ ਦਾ ਮੋਹ ਤਿਆਗ ਦਿੱਤਾ ਹੈ, ਜਿਹੜੀ ਪ੍ਰਭੂ-ਚਰਨਾਂ ਵਿਚ ਪ੍ਰੀਤ ਜੋੜ ਕੇ ਇਸ ਜਗਤ ਵਿਚ ਜੀਵਨ ਬਿਤਾਂਦੀ ਹੈ, ਉਹ ਆਤਮਕ ਅਡੋਲਤਾ ਵਿਚ ਟਿਕ ਕੇ ਸਤਿਗੁਰੂ ਦੇ ਸ਼ਬਦ ਦੀ ਬਰਕਤਿ ਨਾਲ ਆਪਣਾ ਜੀਵਨ ਸੋਹਣਾ ਬਣਾ ਲੈਂਦੀ ਹੈ। ਉਹ (ਸਦਾ ਦੋਵੇਂ) ਹੱਥ ਜੋੜ ਕੇ ਗੁਰੂ ਦੇ ਪਾਸ ਬੇਨਤੀ ਕਰਦੀ ਰਹਿੰਦੀ ਹੈ (ਕਿ, ਹੇ ਗੁਰੂ! ਮੈਨੂੰ) ਮਿਲ (ਤਾ ਕਿ ਮੈਂ ਤੇਰੀ ਕਿਰਪਾ ਨਾਲ) ਸਦਾ-ਥਿਰ ਪ੍ਰਭੂ ਦੇ ਨਾਮ ਵਿਚ ਜੁੜ ਕੇ ਉਸ ਨੂੰ ਪਿਆਰ ਕਰ ਸਕਾਂ। ਅਜਿਹੀ ਜੀਵ-ਇਸਤ੍ਰੀ ਪ੍ਰੀਤਮ-ਪ੍ਰਭੂ ਦੀ ਭਗਤੀ ਦੀ ਰਾਹੀਂ ਪ੍ਰੀਤਮ-ਪ੍ਰਭੂ ਦੇ ਪ੍ਰੇਮ ਵਿਚ ਟਿਕ ਕੇ ਉਸ ਦਾ ਦਰਸਨ ਕਰ ਕੇ ਕਾਮ ਕ੍ਰੋਧ (ਆਦਿਕ ਵਿਕਾਰਾਂ ਨੂੰ ਆਪਣੇ ਅੰਦਰੋਂ) ਦੂਰ ਕਰ ਲੈਂਦੀ ਹੈ।
ਹੇ ਨਾਨਕ! ਪਵਿਤ੍ਰ ਤੇ ਸੋਹਣੇ ਜੀਵਨ ਵਾਲੀ ਉਹ ਜੀਵ-ਇਸਤ੍ਰੀ ਪ੍ਰਭੂ-ਪਤੀ ਦਾ ਦੀਦਾਰ ਕਰ ਕੇ (ਉਸ ਦੀ ਯਾਦ ਨੂੰ) ਆਪਣੇ ਹਿਰਦੇ ਦਾ ਆਸਰਾ ਬਣਾ ਲੈਂਦੀ ਹੈ ॥੧॥ ਹੇ ਸਦਾ-ਥਿਰ ਪ੍ਰਭੂ ਵਿਚ ਜੁੜ ਕੇ ਵਿਕਾਰਾਂ ਤੋਂ ਬਚੀ ਜੀਵ-ਇਸਤ੍ਰੀਏ! ਜਵਾਨੀ ਵਿਚ ਭੀ ਭੋਲੇ ਸੁਭਾਉ ਵਾਲੀ (ਬਣੀ ਰਹੁ) (ਅਹੰਕਾਰ ਛੱਡ ਕੇ) ਆਪਣੇ ਖਸਮ-ਪ੍ਰਭੂ (ਦੇ ਚਰਨਾਂ) ਵਿਚ ਟਿਕੀ ਰਹੁ (ਵੇਖੀਂ, ਉਸ ਦਾ ਪੱਲਾ ਛੱਡ ਕੇ) ਕਿਸੇ ਹੋਰ ਥਾਂ ਨਾਹ ਭਟਕਦੀ ਫਿਰੀਂ। ਉਹੀ ਦਾਸੀ (ਸੁਭਾਗ ਹੈ ਜੋ) ਆਪਣੇ ਖਸਮ ਦੀ ਸੰਗਤਿ ਵਿਚ ਰਹਿੰਦੀ ਹੈ। (ਹੇ ਸਹੇਲੀਏ!) ਮੈਨੂੰ ਭੀ ਪ੍ਰਭੂ-ਪਤੀ ਦੀ ਭਗਤੀ ਹੀ ਪਿਆਰੀ ਲਗਦੀ ਹੈ। (ਜੇਹੜੀ ਜੀਵ-ਇਸਤ੍ਰੀ) ਆਤਮਕ ਅਡੋਲਤਾ ਵਿਚ ਟਿਕ ਕੇ ਪ੍ਰਭੂ ਦੇ ਗੁਣ ਗਾਂਦੀ ਹੈ (ਉਹ ਦਾਸੀ ਆਪਣੇ ਖਸਮ-ਪ੍ਰਭੂ ਦੀ ਸੰਗਤਿ ਵਿਚ ਸੋਭਦੀ ਹੈ)। (ਸੋ, ਸਹੇਲੀਏ! ਗੁਰੂ ਦੇ ਬਖ਼ਸ਼ੇ) ਗਿਆਨ ਦੀ ਰਾਹੀਂ (ਗੁਣਾਂ ਦੇ) ਅਥਾਹ (ਸਮੁੰਦਰ-) ਪ੍ਰਭੂ ਵਿਚ (ਚੁੱਭੀ ਲਾ ਕੇ) ਉਸ ਪ੍ਰਭੂ ਦਾ ਗੁਣਾਨੁਵਾਦ ਕਰਨਾ ਚਾਹੀਦਾ ਹੈ। ਉਹ ਪ੍ਰਭੂ ਐਸੇ ਸਰੂਪ ਵਾਲਾ ਹੈ ਜਿਸ ਦਾ ਬਿਆਨ ਨਹੀਂ ਹੋ ਸਕਦਾ। ਰਸਾਂ ਦਾ ਸੋਮਾ ਰਸਾਂ ਦਾ ਮਾਲਕ ਪ੍ਰਭੂ ਉਸ ਜੀਵ-ਇਸਤ੍ਰੀ ਨੂੰ ਆਪਣੇ ਚਰਨਾਂ ਵਿਚ ਜੋੜਦਾ ਹੈ ਜੋ ਉਸ ਦੇ ਸਦਾ-ਥਿਰ ਨਾਮ ਵਿਚ ਪਿਆਰ ਪਾਂਦੀ ਹੈ। ਹੇ ਨਾਨਕ! ਜਿਸ ਸੁਭਾਗ ਜੀਵ-ਇਸਤ੍ਰੀ ਨੂੰ ਗੁਰੂ ਨੇ ਪਰਮਾਤਮਾ ਦੀ ਸਿਫ਼ਤਿ-ਸਾਲਾਹ ਦਾ ਸ਼ਬਦ ਦਿੱਤਾ, ਜਿਸ ਨੂੰ ਇਹ ਉੱਚੀ ਦਾਤ ਬਖ਼ਸ਼ੀ, ਉਹ ਉੱਚੀ ਵਿਚਾਰ ਦੀ ਮਾਲਕ ਬਣ ਜਾਂਦੀ ਹੈ ॥੨॥ 

 

ਹੋਰ ਪੜ੍ਹੋ
Sponsored Links by Taboola
Advertisement

ਟਾਪ ਹੈਡਲਾਈਨ

Punjab News: ਪੰਜਾਬ ਤੋਂ ਵੱਡੀ ਖਬਰ, ਮਜੀਠਾ ਤੋਂ ਇਹ ਆਗੂ ਹੋਣਗੇ ਉਮੀਦਵਾਰ; CM ਮਾਨ ਨੇ ਐਲਾਨਿਆ...
Punjab News: ਪੰਜਾਬ ਤੋਂ ਵੱਡੀ ਖਬਰ, ਮਜੀਠਾ ਤੋਂ ਇਹ ਆਗੂ ਹੋਣਗੇ ਉਮੀਦਵਾਰ; CM ਮਾਨ ਨੇ ਐਲਾਨਿਆ...
Sunil Kumar Jakhar Health Update: ਸੁਨੀਲ ਜਾਖੜ ਦੀ ਛਾਤੀ 'ਚ ਉੱਠਿਆ ਤੇਜ਼ ਦਰਦ, ਸਾਰੀਆਂ ਰਿਪੋਰਟਾਂ ਆਈਆਂ ਸਾਹਮਣੇ; ਜਾਣੋ ਹੁਣ ਕੀ ਹੈ ਹਾਲ...?
ਸੁਨੀਲ ਜਾਖੜ ਦੀ ਛਾਤੀ 'ਚ ਉੱਠਿਆ ਤੇਜ਼ ਦਰਦ, ਸਾਰੀਆਂ ਰਿਪੋਰਟਾਂ ਆਈਆਂ ਸਾਹਮਣੇ; ਜਾਣੋ ਹੁਣ ਕੀ ਹੈ ਹਾਲ...?
Large Drone Attacks: ਇਨ੍ਹਾਂ ਸੂਬਿਆਂ 'ਚ ਮੱਚਿਆ ਹਾਹਾਕਾਰ! ਇਕੋ ਰਾਤ 'ਚ ਦਾਗੇ ਗਏ 200 ਤੋਂ ਵੱਧ ਡਰੋਨ; ਤਬਾਹੀ ਦਾ ਮੰਜ਼ਰ ਵੇਖ ਕੰਬ ਜਾਏਗੀ ਰੂਹ...
ਇਨ੍ਹਾਂ ਸੂਬਿਆਂ 'ਚ ਮੱਚਿਆ ਹਾਹਾਕਾਰ! ਇਕੋ ਰਾਤ 'ਚ ਦਾਗੇ ਗਏ 200 ਤੋਂ ਵੱਧ ਡਰੋਨ; ਤਬਾਹੀ ਦਾ ਮੰਜ਼ਰ ਵੇਖ ਕੰਬ ਜਾਏਗੀ ਰੂਹ...
Punjab State Dear Lohri Bumper Lottery: ਪੰਜਾਬ ਸਟੇਟ ਡੀਅਰ ਲਾਟਰੀ ਬੰਪਰ 'ਚ ਡਰਾਈਵਰ ਬਣਿਆ ਕਰੋੜਪਤੀ, ਪੁੱਤਰ ਬੋਲਿਆ- ਹੁਣ ਖਰੀਦਾਂਗੇ ਥਾਰ; ਜਾਣੋ ਲੱਖਾਂ ਰੁਪਏ ਜਿੱਤਣ ਵਾਲਿਆਂ ਦਾ ਟਿਕਟ ਨੰਬਰ... 
ਪੰਜਾਬ ਸਟੇਟ ਡੀਅਰ ਲਾਟਰੀ ਬੰਪਰ 'ਚ ਡਰਾਈਵਰ ਬਣਿਆ ਕਰੋੜਪਤੀ, ਪੁੱਤਰ ਬੋਲਿਆ- ਹੁਣ ਖਰੀਦਾਂਗੇ ਥਾਰ; ਜਾਣੋ ਲੱਖਾਂ ਰੁਪਏ ਜਿੱਤਣ ਵਾਲਿਆਂ ਦਾ ਟਿਕਟ ਨੰਬਰ... 
Advertisement

ਵੀਡੀਓਜ਼

“ਅਕਾਲ ਤਖ਼ਤ ਹਾਜ਼ਰ ਹੋਣ ਲਈ ਹਰ ਵੇਲੇ ਤਿਆਰ ਹਾਂ
“ਜਥੇਦਾਰ ਦੇ ਹਰ ਇਕ ਸਵਾਲ ਦਾ ਮੈਂ ਜਵਾਬ ਦਿੱਤਾ” — CM ਨੇ ਤੋੜੀ ਚੁੱਪੀ
ਜਥੇਦਾਰ ਦੇ ਹੁਕਮ 'ਤੇ SGPC ਦੇ ਰਹੀ ਸਾਥ : CM ਮਾਨ
“ਮੇਰੀ ਵੀਡੀਓ ਨਕਲੀ? ਜਿਸ ਮਰਜ਼ੀ ਲੈਬ ‘ਚ ਜਾਂਚ ਕਰਵਾ ਲਓ”
“ਅਕਾਲ ਤਖ਼ਤ ਨੂੰ ਚੈਲੰਜ ਕਰਨ ਦੀ ਮੇਰੀ ਕੋਈ ਔਕਾਤ ਨਹੀਂ”
Advertisement

ਫੋਟੋਗੈਲਰੀ

Advertisement
ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਪੰਜਾਬ ਤੋਂ ਵੱਡੀ ਖਬਰ, ਮਜੀਠਾ ਤੋਂ ਇਹ ਆਗੂ ਹੋਣਗੇ ਉਮੀਦਵਾਰ; CM ਮਾਨ ਨੇ ਐਲਾਨਿਆ...
Punjab News: ਪੰਜਾਬ ਤੋਂ ਵੱਡੀ ਖਬਰ, ਮਜੀਠਾ ਤੋਂ ਇਹ ਆਗੂ ਹੋਣਗੇ ਉਮੀਦਵਾਰ; CM ਮਾਨ ਨੇ ਐਲਾਨਿਆ...
Sunil Kumar Jakhar Health Update: ਸੁਨੀਲ ਜਾਖੜ ਦੀ ਛਾਤੀ 'ਚ ਉੱਠਿਆ ਤੇਜ਼ ਦਰਦ, ਸਾਰੀਆਂ ਰਿਪੋਰਟਾਂ ਆਈਆਂ ਸਾਹਮਣੇ; ਜਾਣੋ ਹੁਣ ਕੀ ਹੈ ਹਾਲ...?
ਸੁਨੀਲ ਜਾਖੜ ਦੀ ਛਾਤੀ 'ਚ ਉੱਠਿਆ ਤੇਜ਼ ਦਰਦ, ਸਾਰੀਆਂ ਰਿਪੋਰਟਾਂ ਆਈਆਂ ਸਾਹਮਣੇ; ਜਾਣੋ ਹੁਣ ਕੀ ਹੈ ਹਾਲ...?
Large Drone Attacks: ਇਨ੍ਹਾਂ ਸੂਬਿਆਂ 'ਚ ਮੱਚਿਆ ਹਾਹਾਕਾਰ! ਇਕੋ ਰਾਤ 'ਚ ਦਾਗੇ ਗਏ 200 ਤੋਂ ਵੱਧ ਡਰੋਨ; ਤਬਾਹੀ ਦਾ ਮੰਜ਼ਰ ਵੇਖ ਕੰਬ ਜਾਏਗੀ ਰੂਹ...
ਇਨ੍ਹਾਂ ਸੂਬਿਆਂ 'ਚ ਮੱਚਿਆ ਹਾਹਾਕਾਰ! ਇਕੋ ਰਾਤ 'ਚ ਦਾਗੇ ਗਏ 200 ਤੋਂ ਵੱਧ ਡਰੋਨ; ਤਬਾਹੀ ਦਾ ਮੰਜ਼ਰ ਵੇਖ ਕੰਬ ਜਾਏਗੀ ਰੂਹ...
Punjab State Dear Lohri Bumper Lottery: ਪੰਜਾਬ ਸਟੇਟ ਡੀਅਰ ਲਾਟਰੀ ਬੰਪਰ 'ਚ ਡਰਾਈਵਰ ਬਣਿਆ ਕਰੋੜਪਤੀ, ਪੁੱਤਰ ਬੋਲਿਆ- ਹੁਣ ਖਰੀਦਾਂਗੇ ਥਾਰ; ਜਾਣੋ ਲੱਖਾਂ ਰੁਪਏ ਜਿੱਤਣ ਵਾਲਿਆਂ ਦਾ ਟਿਕਟ ਨੰਬਰ... 
ਪੰਜਾਬ ਸਟੇਟ ਡੀਅਰ ਲਾਟਰੀ ਬੰਪਰ 'ਚ ਡਰਾਈਵਰ ਬਣਿਆ ਕਰੋੜਪਤੀ, ਪੁੱਤਰ ਬੋਲਿਆ- ਹੁਣ ਖਰੀਦਾਂਗੇ ਥਾਰ; ਜਾਣੋ ਲੱਖਾਂ ਰੁਪਏ ਜਿੱਤਣ ਵਾਲਿਆਂ ਦਾ ਟਿਕਟ ਨੰਬਰ... 
Rohit Sharma-Virat Kohli: ਰੋਹਿਤ ਸ਼ਰਮਾ-ਵਿਰਾਟ ਕੋਹਲੀ 6 ਮਹੀਨਿਆਂ ਤੱਕ ਕ੍ਰਿਕਟ ਦੇ ਮੈਦਾਨ 'ਚ ਨਹੀਂ ਆਉਣਗੇ ਨਜ਼ਰ, ਜਾਣੋ ਕਦੋਂ ਕਰਨਗੇ ਵਾਪਸੀ?
ਰੋਹਿਤ ਸ਼ਰਮਾ-ਵਿਰਾਟ ਕੋਹਲੀ 6 ਮਹੀਨਿਆਂ ਤੱਕ ਕ੍ਰਿਕਟ ਦੇ ਮੈਦਾਨ 'ਚ ਨਹੀਂ ਆਉਣਗੇ ਨਜ਼ਰ, ਜਾਣੋ ਕਦੋਂ ਕਰਨਗੇ ਵਾਪਸੀ?
Punjab News: ਪੰਜਾਬ 'ਚ ਮੱਚਿਆ ਹਾਹਾਕਾਰ, 'ਆਪ' ਵਰਕਰਾਂ 'ਤੇ ਹੋਇਆ ਜਾਨਲੇਵਾ ਹਮਲਾ; ਕਾਂਗਰਸੀ ਆਗੂਆਂ 'ਤੇ ਧਮਕੀਆਂ ਦੇਣ ਦਾ ਦੋਸ਼: ਜਾਣੋ ਮਾਮਲਾ...
ਪੰਜਾਬ 'ਚ ਮੱਚਿਆ ਹਾਹਾਕਾਰ, 'ਆਪ' ਵਰਕਰਾਂ 'ਤੇ ਹੋਇਆ ਜਾਨਲੇਵਾ ਹਮਲਾ; ਕਾਂਗਰਸੀ ਆਗੂਆਂ 'ਤੇ ਧਮਕੀਆਂ ਦੇਣ ਦਾ ਦੋਸ਼: ਜਾਣੋ ਮਾਮਲਾ...
Punjab News: ਪੰਜਾਬ 'ਚ 'ਆਪ' ਨੂੰ ਵੱਡਾ ਝਟਕਾ, ਮਸ਼ਹੂਰ ਵਿਧਾਇਕ ਨੇ ਦਿੱਤਾ ਅਸਤੀਫ਼ਾ; ਜਾਣੋ ਕਿਉਂ ਛੱਡਿਆ ਆਪਣਾ ਅਹੁਦਾ?
ਪੰਜਾਬ 'ਚ 'ਆਪ' ਨੂੰ ਵੱਡਾ ਝਟਕਾ, ਮਸ਼ਹੂਰ ਵਿਧਾਇਕ ਨੇ ਦਿੱਤਾ ਅਸਤੀਫ਼ਾ; ਜਾਣੋ ਕਿਉਂ ਛੱਡਿਆ ਆਪਣਾ ਅਹੁਦਾ?
ਕੇਸਰ ਧਾਮੀ ਕਤਲ ਕਾਂਡ ਮਾਮਲੇ 'ਚ ਪੁਲਿਸ ਦਾ ਵੱਡਾ ਐਕਸ਼ਨ, ਐਨਕਾਊਂਟਰ ‘ਚ ਦੋ ਬਦਮਾਸ਼ ਜ਼ਖ਼ਮੀ, ਸਰੈਂਡਰ ਨਾ ਕਰਨ ‘ਤੇ ਬਦਮਾਸ਼ਾਂ ਵੱਲੋਂ ਫਾਇਰਿੰਗ, ਪੁਲਿਸ ਨੇ ਇੰਝ ਘੇਰਾ ਪਾ ਕੀਤਾ ਕਾਬੂ
ਕੇਸਰ ਧਾਮੀ ਕਤਲ ਕਾਂਡ ਮਾਮਲੇ 'ਚ ਪੁਲਿਸ ਦਾ ਵੱਡਾ ਐਕਸ਼ਨ, ਐਨਕਾਊਂਟਰ ‘ਚ ਦੋ ਬਦਮਾਸ਼ ਜ਼ਖ਼ਮੀ, ਸਰੈਂਡਰ ਨਾ ਕਰਨ ‘ਤੇ ਬਦਮਾਸ਼ਾਂ ਵੱਲੋਂ ਫਾਇਰਿੰਗ, ਪੁਲਿਸ ਨੇ ਇੰਝ ਘੇਰਾ ਪਾ ਕੀਤਾ ਕਾਬੂ
Embed widget