(Source: ECI/ABP News/ABP Majha)
Chaitra Navratri 2023: ਜੇ ਤੁਸੀਂ ਨਵਰਾਤਰੀ ਦੌਰਾਨ ਮਾਂ ਭਗਵਤੀ ਦੀ ਕਿਰਪਾ ਚਾਹੁੰਦੇ ਹੋ ਤਾਂ ਇਨ੍ਹਾਂ ਗੱਲਾਂ ਦਾ ਰੱਖੋ ਧਿਆਨ
Chaitra Navratri 2023 : ਅੱਜ ਤੋਂ ਚੈਤਰ ਨਵਰਾਤਰੀ ਸ਼ੁਰੂ ਹੋ ਗਏ ਹਨ। ਮਾਂ ਭਗਵਤੀ ਦਾ ਨਾਮ ਜਪਦੇ ਰਹੋ। ਮਾਂ ਤੁਹਾਡੀਆਂ ਮਨੋਕਾਮਨਾਵਾਂ ਜਲਦ ਪੂਰੀਆਂ ਕਰੇਗੀ, ਆਓ ਜਾਣਦੇ ਹਾਂ ਨਵਰਾਤਰੀ ਦੌਰਾਨ ਵਰਤ ਰੱਖਣ ਦੇ ਆਸਾਨ ਤਰੀਕੇ।
Chaitra Navratri 2023 : ਚੈਤਰ ਨਵਰਾਤਰੀ ਅੱਜ ਤੋਂ ਭਾਵ 22 ਮਾਰਚ 2023, ਬੁੱਧਵਾਰ ਤੋਂ ਸ਼ੁਰੂ ਹੋ ਗਏ ਹਨ। ਨਵਰਾਤਰੀ ਦੌਰਾਨ ਸਾਨੂੰ ਹਰ ਪਲ ਮਾਂ ਦੁਰਗਾ ਦਾ ਜਾਪ ਕਰਦੇ ਰਹਿਣਾ ਚਾਹੀਦਾ ਹੈ। ਨਵਰਾਤਰੀ 'ਤੇ ਦੇਵੀ ਦੇ ਨੌਂ ਰੂਪਾਂ ਦੀ ਵਿਸ਼ੇਸ਼ ਤੌਰ 'ਤੇ ਪੂਜਾ ਕੀਤੀ ਜਾਂਦੀ ਹੈ। ਨਿਯਮ ਅਨੁਸਾਰ ਮਾਂ ਦੀ ਪੂਜਾ ਕਰਨ ਨਾਲ ਕਿਸੇ ਵੀ ਚੀਜ਼ ਦੀ ਕਮੀ ਨਹੀਂ ਹੁੰਦੀ, ਮਾਂ ਨੂੰ ਖੁਸ਼ ਕਰਨ ਦੇ ਕਈ ਵਾਰ ਯਤਨ ਅਸਫਲ ਹੋ ਜਾਂਦੇ ਹਨ। ਨਵਰਾਤਰੀ ਦੌਰਾਨ ਵਰਤ ਰੱਖਣ ਦੇ ਸਿੱਧੇ, ਸਹੀ ਅਤੇ ਆਸਾਨ ਤਰੀਕਿਆਂ ਬਾਰੇ ਖ਼ਾਸ ਗੱਲਾਂ...
ਨਵਰਾਤਰੀ 'ਚ ਕਰੋ ਇਹ ਉਪਾਅ
>> ਬ੍ਰਹਮਾ ਮੁਹੂਰਤ ਵਿੱਚ ਉੱਠਣ ਦਾ ਵਿਸ਼ੇਸ਼ ਮਹੱਤਵ ਹੈ। ਨਵਰਾਤਰੀ ਦੇ ਨੌਂ ਦਿਨਾਂ ਦੌਰਾਨ ਬ੍ਰਹਮ ਮੁਹੂਰਤ ਵਿੱਚ ਮਾਤਾ ਨੂੰ ਯਾਦ ਕਰਦੇ ਹੋਏ ਇਸ਼ਨਾਨ ਕਰੋ ਤੇ ਪਵਿੱਤਰ ਵਸਤਰ ਪਹਿਨੋ।
>> ਨਵਰਾਤਰੀ ਵਰਤ ਵਾਲੇ ਦਿਨ ਗੂੜ੍ਹੇ ਰੰਗ ਦੇ ਕੱਪੜੇ ਨਾ ਪਹਿਨੋ ਭਾਵ ਗੂੜ੍ਹੇ ਨੀਲੇ ਜਾਂ ਕਾਲੇ ਰੰਗ ਦੇ ਕੱਪੜੇ ਨਾ ਪਾਓ।
>> ਨਵਰਾਤਰੀ ਦੇ ਨੌਂ ਦਿਨਾਂ ਦੌਰਾਨ ਹਰ ਰੋਜ਼ ਮਾਂ ਦੇ ਵੱਖ-ਵੱਖ ਰੂਪਾਂ ਦੀ ਪੂਜਾ ਕੀਤੀ ਜਾਂਦੀ ਹੈ ਅਤੇ ਸ਼ਾਸਤਰਾਂ ਵਿੱਚ ਹਰੇਕ ਰੂਪ ਲਈ ਇੱਕ ਵਿਸ਼ੇਸ਼ ਰੰਗ ਨਿਰਧਾਰਤ ਕੀਤਾ ਗਿਆ ਹੈ।
ਇਨ੍ਹਾਂ ਨੌਂ ਦਿਨਾਂ ਵਿੱਚ ਹਮੇਸ਼ਾ ਨੌਂ ਰੰਗਾਂ ਦੇ ਕੱਪੜੇ ਪਹਿਨੋ ਜਾਂ ਇਨ੍ਹਾਂ ਨੌਂ ਰੰਗਾਂ ਦੇ ਆਸਣ ਲਗਾਓ, ਜਿਸ ਨਾਲ ਮਾਂ ਦੁਰਗਾ ਜਲਦੀ ਖੁਸ਼ ਹੋ ਜਾਂਦੀ ਹੈ।
>> ਨਵਰਾਤਰੀ ਦੇ ਦੌਰਾਨ, ਇੱਕ ਦਿਨ ਪਹਿਲਾਂ ਆਪਣੇ ਘਰ ਵਿੱਚ ਮਾਂ ਦੇ ਮੰਦਰ ਜਾਂ ਪੂਜਾ ਸਥਾਨ ਨੂੰ ਪਵਿੱਤਰ ਕਰੋ।
>> ਨਵਾਂ ਲਾਲ ਕੱਪੜਾ ਵਿਛਾਓ, ਮੰਦਰ ਵਿੱਚ ਮਾਂ ਦੁਰਗਾ ਦੀ ਮੂਰਤੀ 'ਤੇ ਨਵੇਂ ਕੱਪੜੇ ਪਾਓ। ਮਾਂ ਨੂੰ ਨਵੀਂ ਚੁੰਨੀ ਪਹਿਨਾਓ, ਮਾਂ ਦੀ ਪੂਜਾ ਕਰੋ।
>> ਪੂਜਾ ਕਰਦੇ ਸਮੇਂ ਔਰਤਾਂ ਨੂੰ ਵਾਲ ਬੰਨ੍ਹ ਕੇ ਪੂਜਾ ਕਰਨੀ ਚਾਹੀਦੀ ਹੈ।
>> ਵਿਆਹੀਆਂ ਔਰਤਾਂ ਨੂੰ ਆਪਣੇ ਮੱਥੇ 'ਤੇ ਬਿੰਦੀ ਲਗਾ ਕੇ ਅਤੇ ਸਿਰ ਢੱਕ ਕੇ ਪੂਜਾ ਕਰਨੀ ਚਾਹੀਦੀ ਹੈ, ਮਰਦਾਂ ਨੂੰ ਆਪਣੇ ਸਿਰ 'ਤੇ ਮੋਲੀ ਰੱਖਣ।
>> ਨਵਰਾਤਰੀ ਦੇ ਪਹਿਲੇ ਦਿਨ, ਆਪਣੇ ਮੰਦਰ ਵਿੱਚ ਮਾਂ ਦੇ ਸਾਹਮਣੇ ਇੱਕ ਕਲਸ਼ ਰੱਖੋ, ਜੋ ਖੁਸ਼ੀ, ਖੁਸ਼ਹਾਲੀ, ਦੌਲਤ ਅਤੇ ਸਿਹਤ ਦਾ ਪ੍ਰਤੀਕ ਮੰਨਿਆ ਜਾਂਦਾ ਹੈ।
>> ਕਲਸ਼ ਤੁਹਾਡੇ ਘਰ ਤੋਂ ਨਕਾਰਾਤਮਕ ਊਰਜਾ ਨੂੰ ਦੂਰ ਕਰਕੇ ਸਕਾਰਾਤਮਕ ਊਰਜਾ ਲਿਆਉਂਦਾ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
ਇਹ ਵੀ ਪੜ੍ਹੋ : ਵਿਆਹ ਤੋਂ ਬਾਅਦ ਕੈਨੇਡਾ ਜਾ ਲੜਕੀ ਨੇ ਸਬੰਧ ਬਣਾਉਣ ਤੋਂ ਕੀਤਾ ਇਨਕਾਰ, ਮਾਮਲਾ ਪਹੁੰਚਿਆ ਹਾਈਕੋਰਟ, ਅਦਾਲਤ ਨੇ ਦਿੱਤਾ ਸਖਤ ਆਦੇਸ਼
ਇਹ ਵੀ ਪੜ੍ਹੋ :ਪੰਜਾਬ ਦੀਆਂ ਜੇਲ੍ਹਾਂ 'ਚ ਗੈਂਗਵਾਰ ਦਾ ਖਤਰਾ, ਦੋ ਬਦਮਾਸ਼ਾਂ ਦੇ ਕਤਲ ਮਗਰੋਂ ਹਾਈ ਅਲਰਟ ਜਾਰੀ
ਇੱਥੇ ਪੜ੍ਹੋ ਪੰਜਾਬ ਅਤੇ ਦੇਸ਼ ਦੁਨਿਆ ਨਾਲ ਜੁੜੀਆਂ ਹੋਰ ਖ਼ਬਰਾਂ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :
Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ