Chaitra Navratri 2024: ਨਰਾਤਿਆਂ ਦੇ ਅੱਠਵੇਂ ਦਿਨ ਕਰੋ ਮਹਾਗੌਰੀ ਦੀ ਪੂਜਾ, ਆਹ ਪ੍ਰਸ਼ਾਦ ਚੜ੍ਹਾਉਣ ਨਾਲ ਰਹੇਗੀ ਮਾਤਾ ਦੀ ਕਿਰਪਾ
Chaitra Navratri 2024: ਨਰਾਤਿਆਂ ਵਿੱਚ ਪੂਜਾ ਦਾ ਬਹੁਤ ਮਹੱਤਵ ਹੁੰਦਾ ਹੈ, ਪੂਜਾ ਦੇ ਨਾਲ-ਨਾਲ ਭੋਗ ਜਾਂ ਪ੍ਰਸ਼ਾਦ ਦਾ ਵੀ ਬਹੁਤ ਮਹੱਤਵ ਮੰਨਿਆ ਗਿਆ ਹੈ। ਨੌਂ ਦੇਵੀ ਦੇਵਤਿਆਂ ਨੂੰ ਨੌਂ ਦਿਨਾਂ ਤੱਕ ਵੱਖ-ਵੱਖ ਭੋਗ ਲਾਇਆ ਜਾਂਦਾ ਹੈ। ਆਓ ਜਾਣਦੇ ਹਾਂ ਅੱਠਵੇਂ ਦਿਨ ਦਾ ਭੋਗ।
Chaitra Navratri 2024: ਚੇਤ ਨਰਾਤਿਆਂ ਦੀ ਸ਼ੁਰੂਆਤ 9 ਅਪਰੈਲ ਨੂੰ ਹੋ ਗਈ ਸੀ ਅਤੇ ਜਿਸ ਦੀ ਸਮਾਪਤੀ 17 ਅਪਰੈਲ ਨੂੰ ਹੈ। ਨਰਾਤਿਆਂ ਵਿੱਚ ਦੇਵੀ ਦੁਰਗਾ ਦੀ ਪੂਜਾ ਕਰਨਾ ਕਾਫੀ ਅਹਿਮ ਮੰਨਿਆ ਗਿਆ ਹੈ। ਇਨ੍ਹਾਂ ਦਿਨਾਂ ਵਿੱਚ ਤੁਸੀਂ ਦੇਵੀ ਭਗਵਤੀ ਦੀ ਪੂਜਾ ਕਰਕੇ ਉਨ੍ਹਾਂ ਦਾ ਆਸ਼ੀਰਵਾਦ ਪ੍ਰਾਪਤ ਕਰ ਸਕਦੇ ਹੋ। ਨਰਾਤਿਆਂ ਦੇ ਅੱਠਵੇਂ ਦਿਨ ਮਾਂ ਦੁਰਗਾ ਦੇ ਰੂਪ ਮਾਂ ਮਹਾਗੌਰੀ ਦੀ ਪੂਜਾ ਕੀਤੀ ਜਾਂਦੀ ਹੈ।
ਮਾਂ ਮਹਾਗੌਰੀ ਚਿੱਟੇ ਕੱਪੜੇ ਅਤੇ ਗਹਿਣੇ ਪਾਉਂਦੀ ਹੈ। ਇਨ੍ਹਾਂ ਦਾ ਰੰਗ ਗੋਰਾ ਹੈ। ਉਨ੍ਹਾਂ ਦੀ ਉਮਰ ਅੱਠ ਸਾਲ ਮੰਨੀ ਜਾਂਦੀ ਹੈ। ਉਨ੍ਹਾਂ ਦੇ ਚਾਰ ਹੱਥ ਹਨ। ਉਨ੍ਹਾਂ ਦੇ ਉੱਪਰ ਸੱਜੇ ਹੱਥ ਵਿੱਚ ਅਭਯ ਮੁਦਰਾ ਅਤੇ ਹੇਠਲੇ ਹੱਥ ਵਿੱਚ ਤ੍ਰਿਸ਼ੂਲ ਹੈ। ਉਪਰਲੇ ਖੱਬੇ ਹੱਥ ਵਿੱਚ ਡਮਰੂ ਅਤੇ ਹੇਠਲੇ ਖੱਬੇ ਹੱਥ ਵਿੱਚ ਵਰ-ਮੁਦਰਾ ਹੈ। ਇਨ੍ਹਾਂ ਦੀ ਮੁਦਰਾ ਸ਼ਾਂਤ ਹੈ।
ਇਹ ਵੀ ਪੜ੍ਹੋ: Narendra Modi: ਐਲੋਨ ਮਸਕ ਮੋਦੀ ਦੇ ਨਹੀਂ ਭਾਰਤ ਦੇ ਸਮਰਥਕ, ਟੇਸਲਾ ਦੀ ਐਂਟਰੀ 'ਤੇ ਪ੍ਰਧਾਨ ਮੰਤਰੀ ਨੇ ਕਿਹਾ
ਮਹਾਂਗੌਰੀ ਦਾ ਭੋਗ
ਮਾਂ ਮਹਾਗੌਰੀ ਦਾ ਰੂਪ ਬਹੁਤ ਸ਼ਾਂਤ ਹੈ। ਇਸ ਦਿਨ ਮਾਂ ਨੂੰ ਉਨ੍ਹਾਂ ਦਾ ਮਨਪਸੰਦ ਭੋਗ ਲਾਇਆ ਜਾਂਦਾ ਹੈ। ਕਈ ਲੋਕ ਨੌਂ ਦੁਰਗਾਂ ਵਿੱਚ ਅਸ਼ਟਮੀ ਦੀ ਪੂਜਾ ਕਰਦੇ ਹਨ। ਅਸ਼ਟਮੀ ਵਾਲੇ ਦਿਨ ਮਾਂ ਮਹਾਗੌਰੀ ਨੂੰ ਉਨ੍ਹਾਂ ਦਾ ਮਨਪਸੰਦ ਹਲਵਾ, ਪੁਰੀ ਅਤੇ ਛੋਲੇ ਚੜ੍ਹਾਏ ਜਾਂਦੇ ਹਨ।
ਨਾਲ ਹੀ ਇਸ ਦਿਨ ਦੇਵੀ ਮਹਾਗੌਰੀ ਨੂੰ ਖੁਸ਼ ਕਰਨ ਲਈ ਨਾਰੀਅਲ ਦੀ ਬਰਫੀ ਅਤੇ ਲੱਡੂ ਚੜ੍ਹਾਓ। ਕਿਉਂਕਿ ਨਾਰੀਅਲ ਮਾਂ ਦਾ ਪਸੰਦੀਦਾ ਭੋਜਨ ਮੰਨਿਆ ਜਾਂਦਾ ਹੈ। ਇਸ ਲਈ ਮਾਂ ਦੀ ਪੂਜਾ 'ਚ ਨਾਰੀਅਲ ਰੱਖਣ ਦੀ ਕੋਸ਼ਿਸ਼ ਕਰੋ ਅਤੇ ਦੇਵੀ ਮਾਂ ਨੂੰ ਨਾਰੀਅਲ ਚੜ੍ਹਾਓ।
ਮਾਂ ਮਹਾਗੌਰੀ ਦੀ ਪੂਜਾ 'ਚ ਤੁਸੀਂ ਮੋਗਰੇ ਦੇ ਫੁੱਲ ਚੜ੍ਹਾ ਸਕਦੇ ਹੋ। ਮਾਂ ਨੂੰ ਮੋਗਰੇ ਦੇ ਫੁੱਲ ਬਹੁਤ ਪਸੰਦ ਹਨ।
ਇਦਾਂ ਕਰੋ ਪੂਜਾ
ਸਭ ਤੋਂ ਪਹਿਲਾਂ ਕਲਸ਼ ਦੀ ਪੂਜਾ ਦੇ ਨਾਲ-ਨਾਲ ਮਾਂ ਦੁਰਗਾ ਦੀ ਪੂਜਾ ਕਰੋ।
ਉਨ੍ਹਾਂ ਨੂੰ ਫੁੱਲ, ਮਾਲਾ, ਸਿੰਦੂਰ, ਕੁਮਕੁਮ, ਅਕਸ਼ਤ ਅਤੇ ਮਠਿਆਈਆਂ ਚੜ੍ਹਾਓ।
ਇਸ ਦੇ ਨਾਲ ਹੀ ਨਾਰੀਅਲ ਵੀ ਚੜ੍ਹਾਓ।
ਇਸ ਤੋਂ ਬਾਅਦ ਘਿਓ ਦਾ ਦੀਵਾ ਅਤੇ ਧੂਪ ਜਗਾਓ ਅਤੇ ਦੁਰਗਾ ਚਾਲੀਸਾ, ਮਹਾਗੌਰੀ ਮੰਤਰ, ਉਸਤਤ ਆਦਿ ਦਾ ਪਾਠ ਕਰੋ।
ਮਾਂ ਦੀ ਆਰਤੀ ਕਰੋ।
Disclaimer: ਇੱਥੇ ਦਿੱਤੀ ਗਈ ਜਾਣਕਾਰੀ ਸਿਰਫ ਧਾਰਨਾਵਾਂ ਅਤੇ ਜਾਣਕਾਰੀ 'ਤੇ ਅਧਾਰਤ ਹੈ। ਇੱਥੇ ਇਹ ਦੱਸਣਾ ਜ਼ਰੂਰੀ ਹੈ ਕਿ ABPLive.com ਕਿਸੇ ਵੀ ਜਾਣਕਾਰੀ ਦੀ ਪੁਸ਼ਟੀ ਨਹੀਂ ਕਰਦਾ ਹੈ। ਕਿਸੇ ਵੀ ਜਾਣਕਾਰੀ ਜਾਂ ਵਿਸ਼ਵਾਸ ਨੂੰ ਲਾਗੂ ਕਰਨ ਤੋਂ ਪਹਿਲਾਂ, ਸਬੰਧਤ ਮਾਹਰ ਨਾਲ ਸਲਾਹ ਕਰੋ।
ਇਹ ਵੀ ਪੜ੍ਹੋ: Pollywood News: ਡਾਕਟਰੀ ਦੀ ਪੜ੍ਹਾਈ ਕਰਦੀ-ਕਰਦੀ ਪੰਜਾਬੀ ਗਾਇਕਾ ਬਣ ਗਈ ਇਹ ਲੜਕੀ, 3 ਮਿਲੀਅਨ ਡਾਲਰ ਜਾਇਦਾਦ ਦੀ ਮਾਲਕਣ, ਤੁਸੀਂ ਪਛਾਣਿਆ?