Chhath Puja 2024 Kharna: ਕਿਵੇਂ ਕੀਤਾ ਜਾਂਦਾ ਖਰਨਾ? ਛਠ 'ਚ ਕਦੋਂ ਹੁੰਦੀ ਨਿਰਜਲਾ ਵਰਤ ਦੀ ਸ਼ੁਰੂਆਤ, ਇੱਥੇ ਜਾਣੋ ਹਰੇਕ ਗੱਲ
kharna 2024: ਛਠ ਪੂਜਾ ਦੇ ਦੂਜੇ ਦਿਨ 6 ਨਵੰਬਰ ਨੂੰ ਖਰਨੇ ਦੀ ਰਸਮ ਅਦਾ ਕੀਤੀ ਜਾਵੇਗੀ। ਇਸ ਦਿਨ ਸ਼ਰਧਾਲੂ ਮਿੱਠਾ ਭੋਜਨ ਖਾ ਕੇ ਆਪਣਾ ਵਰਤ ਸ਼ੁਰੂ ਕਰਦੇ ਹਨ, ਜਿਸ ਤੋਂ ਬਾਅਦ ਉਹ 36 ਘੰਟਿਆਂ ਤੱਕ ਭੋਜਨ ਜਾਂ ਪਾਣੀ ਦਾ ਸੇਵਨ ਨਹੀਂ ਕਰਦੇ ਹਨ।
Chhath Puja 2024 Vrat: ਛਠ ਦਾ ਮਹਾਨ ਤਿਉਹਾਰ 5 ਨਵੰਬਰ ਨੂੰ ਨਹਾਏ-ਖਾਏ ਦੀ ਰਸਮ ਨਾਲ ਸ਼ੁਰੂ ਹੋ ਗਿਆ ਹੈ। ਸੂਰਜ ਦੇਵਤਾ ਦੀ ਪੂਜਾ ਲਈ ਛਠ ਬਹੁਤ ਮਹੱਤਵਪੂਰਨ ਮੰਨੀ ਜਾਂਦੀ ਹੈ। ਛਠ ਮਹਾਪਰਵ ਦੇ ਦੂਜੇ ਦਿਨ ਨੂੰ ਖਰਨਾ ਕਿਹਾ ਜਾਂਦਾ ਹੈ। ਖਰ ਦਾ ਅਰਥ ਹੈ ਸ਼ੁੱਧ, ਇਸ ਦਿਨ ਸ਼ੁੱਧਤਾ ਅਤੇ ਪਵਿੱਤਰਤਾ 'ਤੇ ਜ਼ੋਰ ਦਿੱਤਾ ਗਿਆ ਹੈ। ਇਹ ਵਰਤ ਖਰਨੇ ਦਾ ਪ੍ਰਸ਼ਾਦ ਲੈਣ ਤੋਂ ਬਾਅਦ ਸ਼ੁਰੂ ਹੁੰਦਾ ਹੈ। ਜਾਣੋ ਖਰਨਾ ਦਾ ਸ਼ੁਭ ਸਮਾਂ, ਵਿਧੀ ਅਤੇ ਨਿਯਮ।
ਛਠ ਪੂਜਾ ਦੇ ਦੂਜੇ ਦਿਨ 6 ਨਵੰਬਰ 2024 ਨੂੰ ਖਰਨਾ ਕੀਤਾ ਜਾਵੇਗਾ। ਕਾਰਤਿਕ ਮਹੀਨੇ ਦੀ ਪੰਚਮੀ ਤਿਥੀ ਦੇ ਦਿਨ ਨੂੰ ਖਰਨਾ ਕਿਹਾ ਜਾਂਦਾ ਹੈ। ਇਸ ਨੂੰ ਲੋਹੰਡਾ ਵੀ ਕਿਹਾ ਜਾਂਦਾ ਹੈ। ਖਰਨੇ ਵਾਲੇ ਦਿਨ ਸ਼ਾਮ ਨੂੰ ਮਿੱਠਾ ਪ੍ਰਸ਼ਾਦ ਖਾ ਕੇ ਵਰਤ ਸ਼ੁਰੂ ਕਰ ਦਿੰਦੀਆਂ ਹਨ।
ਖਰਨਾ 'ਤੇ ਖੀਰ ਕਦੋਂ ਬਣਾਈ ਜਾਂਦੀ ਹੈ?
ਖਰਨੇ ਵਾਲੇ ਦਿਨ ਸ਼ਾਮ ਨੂੰ ਮਿੱਟੀ ਦੇ ਚੁੱਲ੍ਹੇ ਅਤੇ ਅੰਬ ਦੀ ਲੱਕੜੀ 'ਤੇ ਖਾਣਾ ਪਕਾਇਆ ਜਾਂਦਾ ਹੈ। ਇਸ ਤੋਂ ਬਾਅਦ ਕੇਲੇ ਦੀਆਂ ਪੱਤੀਆਂ 'ਤੇ ਖਾਣਾ ਖਾਣ ਦਾ ਰਿਵਾਜ ਹੈ। ਖਾਣੇ ਵਿੱਚ ਗੁੜ ਦੀ ਬਣੀ ਰੋਟੀ ਅਤੇ ਖੀਰ ਦੇ ਨਾਲ-ਨਾਲ ਕੇਲਾ ਖਾਣ ਦੀ ਵਿਧੀ ਹੈ।
ਖੀਰ ਉਸ ਸਮੇਂ ਤਿਆਰ ਕੀਤੀ ਜਾਂਦੀ ਹੈ ਜਦੋਂ ਆਲੇ-ਦੁਆਲੇ ਕੋਈ ਰੌਲਾ ਨਾ ਹੋਵੇ। ਵਰਤੀ ਉਸ ਸਮੇਂ ਪ੍ਰਸ਼ਾਦ ਖਾਣ ਲਈ ਬੈਠਦੇ ਹਨ ਜਦੋਂ ਆਸਪਾਸ ਕੋਈ ਨਹੀਂ ਹੁੰਦਾ ਅਤੇ ਕੋਈ ਰੌਲਾ ਨਹੀਂ ਪੈਂਦਾ ਹੁੰਦਾ। ਇਸ ਤੋਂ ਬਾਅਦ ਉਹ ਅਗਲੇ 36 ਘੰਟਿਆਂ ਤੱਕ ਨਾ ਤਾਂ ਕੁਝ ਖਾਂਦੇ ਹਨ ਅਤੇ ਨਾ ਹੀ ਕੁਝ ਪੀਂਦੇ ਹਨ। ਜਦੋਂ ਵਰਤ ਰੱਖਣ ਵਾਲਾ ਪ੍ਰਸਾਦ ਖਾਂਦਾ ਹੈ ਤਾਂ ਉਸ ਨੂੰ ਖਰਨਾ ਕਿਹਾ ਜਾਂਦਾ ਹੈ।
ਖਰਨੇ ਦੇ ਦਿਨ ਇਦਾਂ ਸ਼ੁਰੂ ਕਰੋ ਵਰਤ
ਧਿਆਨ ਰਹੇ ਜਿਸ ਕਮਰੇ ਵਿੱਚ ਛੱਠੀ ਮਈਆ ਦਾ ਖਰਨਾ ਕੀਤਾ ਜਾਂਦਾ ਹੈ, ਉਸੇ ਕਮਰੇ ਵਿੱਚ ਵਰਤੀ ਪ੍ਰਸ਼ਾਦ ਖਾਂਦੇ ਹਨ।
ਇਸ ਤੋਂ ਬਾਅਦ ਵਰਤ ਰੱਖਣ ਵਾਲੇ ਵੱਲੋਂ ਪਰਿਵਾਰਕ ਮੈਂਬਰਾਂ ਵਿੱਚ ਪ੍ਰਸਾਦ ਵੰਡਿਆ ਜਾਂਦਾ ਹੈ। ਸ਼ਰਧਾਲੂ ਪੂਜਾ ਕਮਰੇ ਵਿੱਚ ਹੀ ਸੌਂਦੇ ਹਨ।
ਖਰਨੇ ਵਾਲੇ ਦਿਨ ਸ਼ਾਮ ਨੂੰ ਵਰਤ ਰੱਖਣ ਵਾਲੇ ਲੋਕ ਖੀਰ ਦਾ ਸੇਵਨ ਕਰਦੇ ਹਨ ਅਤੇ ਫਿਰ ਭੋਜਨ ਅਤੇ ਪਾਣੀ ਦਾ ਤਿਆਗ ਕਰਦੇ ਹਨ। 36 ਘੰਟੇ ਦਾ ਨਿਰਜਲਾ ਵਰਤ ਰੱਖਿਆ ਜਾਂਦਾ ਹੈ।
ਖਰਨੇ ਦੇ ਵਰਤ ਦੇ ਦੌਰਾਨ, ਪਕਵਾਨ ਭਾਵ ਕਿ ਠੇਕੂਆ, ਪੇਡੁਕੀਆ ਅਤੇ ਹੋਰ ਸਮੱਗਰੀ ਛਠੀ ਮਈਆ ਨੂੰ ਭੇਟ ਕਰਨ ਲਈ ਤਿਆਰ ਕੀਤੀ ਜਾਂਦੀ ਹੈ। ਅਰਘ ਦੌਰਾਨ ਇਸਨੂੰ ਇੱਕ ਟੋਕਰੀ ਵਿੱਚ ਰੱਖਿਆ ਜਾਂਦਾ ਹੈ ਅਤੇ ਛਠੀ ਮਈਆ ਨੂੰ ਚੜ੍ਹਾਇਆ ਜਾਂਦਾ ਹੈ।
Disclaimer: ਇੱਥੇ ਦਿੱਤੀ ਗਈ ਜਾਣਕਾਰੀ ਸਿਰਫ ਧਾਰਨਾਵਾਂ ਅਤੇ ਜਾਣਕਾਰੀ 'ਤੇ ਅਧਾਰਤ ਹੈ। ਇੱਥੇ ਇਹ ਦੱਸਣਾ ਜ਼ਰੂਰੀ ਹੈ ਕਿ ABPLive.com ਕਿਸੇ ਵੀ ਜਾਣਕਾਰੀ ਦੀ ਪੁਸ਼ਟੀ ਨਹੀਂ ਕਰਦਾ ਹੈ। ਕਿਸੇ ਵੀ ਜਾਣਕਾਰੀ ਜਾਂ ਵਿਸ਼ਵਾਸ ਨੂੰ ਲਾਗੂ ਕਰਨ ਤੋਂ ਪਹਿਲਾਂ, ਸਬੰਧਤ ਮਾਹਰ ਨਾਲ ਸਲਾਹ ਕਰੋ।