ਪੜਚੋਲ ਕਰੋ
Advertisement
Merry Christmas: ਕ੍ਰਿਸਮਸ ਦਾ ਭਾਰਤ 'ਚ ਇਤਿਹਾਸ, ਜਾਣੋ ਦਿਲਚਸਪ ਤੱਥ
ਅੱਜ ਦੀ ਨੌਜਵਾਨ ਪੀੜੀ ਜੋ ਕ੍ਰਿਸਮਸ ਮਨਾ ਰਹੀ ਹੈ। ਉਸ ਨੂੰ ਇਹ ਜਾਣ ਕੇ ਬੇਹੱਦ ਹੈਰਾਨੀ ਹੋਏਗੀ ਕਿ ਮੁਗਲ ਸ਼ਾਸਕ ਵੀ ਕ੍ਰਿਸਮਸ ਮਨਾਉਂਦੇ ਸੀ। ਔਰੰਗਜੇਬ ਤੇ ਕੁਝ ਹੋਰ ਸ਼ਾਸਕਾਂ ਨੂੰ ਛੱਡ ਕੇ ਅਕਬਰ ਤੋਂ ਲੈ ਕੇ ਸ਼ਾਹ ਆਲਮ ਤੱਕ ਦੇ ਮੁਗਲ ਸ਼ਾਸਕਾਂ ਨੇ ਕ੍ਰਿਸਮਸ ਮਨਾਇਆ ਹੈ।
ਰੌਬਟ ਦੀ ਖਾਸ ਰਿਪੋਰਟ
Christmas special: ਇੰਡੀਆ ਇੱਕ ਬਹੁਤ ਹੀ ਖੂਬਸੂਰਤ ਦੇਸ਼ ਹੈ ਇੱਥੇ ਵੱਖ-ਵੱਖ ਧਰਮ ਤੇ ਵਿਰਸੇ ਨਾਲ ਜੁੜੇ ਲੋਕ ਵੱਸਦੇ ਹਨ। ਇਸ ਲਈ ਤਾਂ ਇਸ ਨੂੰ ਸੈਕੂਲਰ ਦੇਸ਼ ਕਿਹਾ ਜਾਂਦਾ ਹੈ। ਅੱਜ ਹੈ 25 ਦਸੰਬਰ ਤੇ ਦੁਨੀਆਂ ਭਰ ਦੇ ਤਮਾਮ ਦੇਸ਼ਾਂ ਵਿੱਚ ਕ੍ਰਿਸਮਸ ਮਨਾਇਆ ਜਾ ਰਿਹਾ ਹੈ। ਯਾਨੀ ਪ੍ਰਭੂ ਯਿਸ਼ੂ ਮਸੀਹ Jesus Christ ਦਾ ਜਨਮ ਦਿਹਾੜਾ ਪੂਰੀ ਧੂਮਧਾਮ ਦੇ ਨਾਲ ਮਨਾਇਆ ਜਾ ਰਿਹਾ ਹੈ।
ਇਸ ਦਿਨ ਗਿਰਜਾ ਘਰ ਕ੍ਰਿਸਮਸ ਦੇ ਰੰਗ ਵਿੱਚ ਪੂਰੀ ਤਰ੍ਹਾਂ ਨਾਲ ਰੰਗੇ ਹੁੰਦੇ ਹਨ। ਖੂਬਸੂਰਤ ਡੈਕੋਰੇਸ਼ਨ ਕੀਤੀ ਜਾਂਦੀ ਤੇ ਚਾਰੇ ਪਾਸੇ ਕ੍ਰਿਸਮਸ ਕੈਰਲਸ ਦੀ ਗੁੰਝ ਹੁੰਦੀ ਹੈ। ਲੋਕ ਵੱਡੀ ਗਿਣਤੀ ਵਿੱਚ ਕ੍ਰਿਸਮਸ ਦਾ ਜਸ਼ਨ ਮਨਾਉਣ ਆਉਂਦੇ ਹਨ। ਇਸਾਈ ਹੀ ਨਹੀਂ ਬਲਕਿ ਦੂਜੇ ਧਰਮਾਂ ਦੇ ਲੋਕ ਵੀ ਪੂਰੀ ਸ਼ਰਦਾ ਭਾਵਨਾ ਨਾਲ ਇਸ ਤਿਉਹਾਰ ਨੂੰ ਮਨਾਉਣ ਲਈ ਗਿਰਜਾ ਘਰ ਆਉਂਦੇ ਹਨ। ਦੱਸ ਦੇਈਏ ਕੇ ਪ੍ਰਭੂ ਯਿਸ਼ੂ ਮਸੀਹ ਦਾ ਜਨਮ ਯੇਰੁਸ਼ਲਮ ਦੇ ਸ਼ਹਿਰ ਬੈਥਲਹੇਮ 'ਚ ਹੋਇਆ ਸੀ।
ਅੱਜ ਦੀ ਨੌਜਵਾਨ ਪੀੜੀ ਜੋ ਕ੍ਰਿਸਮਸ ਮਨਾ ਰਹੀ ਹੈ। ਉਸ ਨੂੰ ਇਹ ਜਾਣ ਕੇ ਬੇਹੱਦ ਹੈਰਾਨੀ ਹੋਏਗੀ ਕਿ ਮੁਗਲ ਸ਼ਾਸਕ ਵੀ ਕ੍ਰਿਸਮਸ ਮਨਾਉਂਦੇ ਸੀ। ਔਰੰਗਜੇਬ ਤੇ ਕੁਝ ਹੋਰ ਸ਼ਾਸਕਾਂ ਨੂੰ ਛੱਡ ਕੇ ਅਕਬਰ ਤੋਂ ਲੈ ਕੇ ਸ਼ਾਹ ਆਲਮ ਤੱਕ ਦੇ ਮੁਗਲ ਸ਼ਾਸਕਾਂ ਨੇ ਕ੍ਰਿਸਮਸ ਮਨਾਇਆ ਹੈ। ਮੱਧ ਕਾਲੀਨ ਯੂਰਪ 'ਚ ਕ੍ਰਿਸਮਸ ਮਨਾਉਣ ਦੀ ਸ਼ੁਰੂਆਤ ਹੋਈ ਪਰ ਭਾਰਤ 'ਚ ਇਸ ਦੀ ਸ਼ੁਰੂਆਤ ਅਕਬਰ ਦੇ ਵੇਲੇ ਹੋਈ ਜਦੋਂ ਅਕਬਰ ਨੇ ਆਪਣੇ ਰਾਜ ਦਰਬਾਰ 'ਚ ਇੱਕ ਪਾਦਰੀ ਨੂੰ ਸੱਦਿਆ ਸੀ।
ਦਰਅਸਲ, ਅਕਬਰ ਦੇ ਦੌਰ ਵਿੱਚ ਯੂਰਪ, ਇਟਲੀ, ਪੁਰਤਗਾਲ ਤੇ ਹੋਰ ਦੇਸ਼ਾਂ ਤੋਂ ਲੋਕਾਂ ਦਾ ਭਾਰਤ 'ਚ ਕਾਫੀ ਜ਼ਿਆਦਾ ਆਉਣਾ ਜਾਣਾ ਸੀ ਜਿਸ ਕਾਰਨ ਕ੍ਰਿਸਮਸ ਉਨ੍ਹਾਂ ਦਿਨਾਂ 'ਚ ਇੱਕ ਵੱਡੇ ਤਿਉਹਾਰ ਵਜੋਂ ਮਨਾਇਆ ਜਾਂਦਾ ਸੀ। ਕਿਹਾ ਜਾਂਦਾ ਹੈ ਕਿ ਅਕਬਰ ਜਦੋਂ ਕ੍ਰਿਸਮਸ ਮੌਕੇ ਚਰਚ ਵਿੱਚ ਆਉਂਦਾ ਸੀ ਤਾਂ ਉਸਦਾ ਸਵਾਗਤ ਇੱਕ ਚਰਚ ਦੇ ਬਿਸ਼ਪ ਵਾਂਗ ਹੁੰਦਾ ਸੀ। ਲੋਕ ਘੰਟੀਆਂ ਵਜਾਉਂਦੇ ਸੀ ਤੇ ਗੀਤ ਭਜਨ ਗਾਉਂਦੇ ਸੀ।
25 ਦਸੰਬਰ ਕ੍ਰਿਸਮਸ ਦਾ ਤਿਉਹਾਰ ਇਸ ਨੂੰ ਇਸਾਈ ਭਾਈਚਾਰੇ ਦੇ ਲੋਕ ਵੱਡਾ ਦਿਨ ਵੀ ਕਹਿੰਦੇ ਹਨ। ਤੁਹਾਨੂੰ ਦੱਸ ਦੇਈਏ ਕੇ ਇਸਾਈ ਧਰਮ ਦੇ ਪਵਿੱਤਰ ਗ੍ਰੰਥ The Holy Bible 'ਚ 25 ਦਸੰਬਰ ਦਾ ਕੀਤੇ ਵੀ ਜ਼ਿਕਰ ਨਹੀਂ ਹੈ। Holy Bible ਦੇ ਦੋ ਭਾਗ ਹਨ 'ਪੁਰਾਣਾ ਨੇਮ' ਅਤੇ 'ਨਵਾਂ ਨੇਮ' 'ਪੁਰਾਣੇ ਨੇਮ' ਵਿੱਚ ਇਤਿਹਾਸ ਲਿਖਿਆ ਗਿਆ ਹੈ। ਜਦਕਿ 'ਨਵੇਂ ਨੇਮ' ਵਿੱਚ ਪ੍ਰਭੂ ਯਿਸ਼ੂ ਮਸਿਹ ਦੇ ਜਨਮ ਤੋਂ ਬਾਅਦ ਦੇ ਸਮੇਂ ਦਾ ਜ਼ਿਕਰ ਹੈ।
'ਨਵੇਂ ਨੇਮ' ਵਿੱਚ ਚਾਰ Gospels ਹਨ। St. Mathew, St. Mark, St. Luke ਅਤੇ St.John। ਇਨ੍ਹਾਂ ਵਿਚੋਂ St. Luke ਅਤੇ Mathew ਨੇ ਪ੍ਰਭੂ ਯਿਸ਼ੂ ਮਸੀਹ ਦੇ ਜਨਮ ਦਾ ਜ਼ਿਕਰ ਕੀਤਾ ਹੈ ਪਰ ਕੀਤੇ ਵੀ 25 ਤਰੀਕ ਨੂੰ ਲੈ ਕੇ ਇਹ ਨਹੀਂ ਲਿਖਿਆ ਕਿ 25 ਦਸੰਬਰ ਨੂੰ ਹੀ ਕ੍ਰਿਸਮਸ ਮਨਾਇਆ ਜਾਵੇ ਪਰ ਕ੍ਰਿਸਮਸ ਨੂੰ ਪਹਿਲੀ ਵਾਰ ਰੋਮ 'ਚ 336 AD 'ਚ ਮਨਾਇਆ ਗਿਆ ਸੀ।ਉਸ ਦੌਰਾਨ ਨਾ ਤਾਂ ਮੋਬਾਈਲ ਫੋਨ ਜਾਂ ਕੈਲੰਡਰ ਸੀ ਅਤੇ ਨਾ ਹੀ ਲੋਕ ਜਨਮ ਦਿਨ ਵਰਗੇ ਦਿਨਾਂ ਤੇ ਇੰਨਾਂ ਧਿਆਨ ਦਿੰਦੇ ਸੀ। ਇਸ ਲਈ ਚਰਚ ਨੇ ਆਪਣੇ ਹਿਸਾਬ ਨਾਲ ਮੌਸਮ ਦਾ ਅੰਦਾਜ਼ਾ ਲਾ ਕੇ 25 ਤਾਰੀਖ ਤੈਅ ਕਰ ਲਈ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
Follow ਧਰਮ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਦੇਸ਼
ਦੇਸ਼
Advertisement