(Source: ECI/ABP News/ABP Majha)
Easter 2022: ਕਿਉਂ ਮਨਾਇਆ ਜਾਂਦਾ ਈਸਟਰ ਦਾ ਤਿਉਹਾਰ ਤੇ ਕਿਉਂ ਦਿੱਤੇ ਜਾਂਦੇ ਗਿਫਟ 'ਚ ਆਂਡੇ?
ਈਸਟਰ ਦਾ ਤਿਉਹਾਰ ਗੁੱਡ ਫਰਾਈਡੇ (Good Friday) ਤੋਂ ਬਾਅਦ ਤੀਜੇ ਦਿਨ ਮਨਾਇਆ ਜਾਂਦਾ ਹੈ। ਇਸਾਈ (Christian) ਧਰਮ ਦੇ ਲੋਕ ਇਸ ਤਿਉਹਾਰ ਨੂੰ ਯਿਸੂ ਮਸੀਹ (Jesus Christ) ਦੇ ਪੁਨਰ ਜਨਮ ਦੀ ਖੁਸ਼ੀ ਵਿੱਚ ਮਨਾਉਂਦੇ ਹਨ।
Easter 2022: ਈਸਟਰ ਦਾ ਤਿਉਹਾਰ ਗੁੱਡ ਫਰਾਈਡੇ (Good Friday) ਤੋਂ ਬਾਅਦ ਤੀਜੇ ਦਿਨ ਮਨਾਇਆ ਜਾਂਦਾ ਹੈ। ਇਸਾਈ (Christian) ਧਰਮ ਦੇ ਲੋਕ ਇਸ ਤਿਉਹਾਰ ਨੂੰ ਯਿਸੂ ਮਸੀਹ (Jesus Christ) ਦੇ ਪੁਨਰ ਜਨਮ ਦੀ ਖੁਸ਼ੀ ਵਿੱਚ ਮਨਾਉਂਦੇ ਹਨ। ਅਜਿਹੀਆਂ ਮਾਨਤਾਵਾਂ ਹਨ ਕਿ ਗੁੱਡ ਫਰਾਈਡੇ ਦੇ ਤੀਜੇ ਦਿਨ ਪ੍ਰਭੂ ਯਿਸੂ ਜੀਉਂਦੇ ਹੋ ਗਏ ਸੀ। ਇਸ ਘਟਨਾ ਨੂੰ ਈਸਟਰ ਸੰਡੇ ਵਜੋਂ ਜਾਣਿਆ ਜਾਂਦਾ ਹੈ। ਕ੍ਰਿਸਮਸ ਤੋਂ ਬਾਅਦ ਈਸਟਰ ਇਸਾਈ ਭਾਈਚਾਰੇ ਦਾ ਸਭ ਤੋਂ ਵੱਡਾ ਤਿਉਹਾਰ ਹੈ। ਇਸ ਵਾਰ ਈਸਟਰ 17 ਅਪ੍ਰੈਲ ਨੂੰ ਮਨਾਇਆ ਜਾ ਰਿਹਾ ਹੈ।
ਪਵਿੱਤਰ ਬਾਈਬਲ ਦੇ ਅਨੁਸਾਰ, ਹਜ਼ਾਰਾਂ ਸਾਲ ਪਹਿਲਾਂ ਗੁੱਡ ਫਰਾਈਡੇ ਦੇ ਦਿਨ, ਯੇਰੂਸ਼ਲਮ ਦੀ ਕਲਵਰੀ ਪਹਾੜੀ 'ਤੇ ਪ੍ਰਭੂ ਯਿਸੂ ਮਸੀਹ ਨੂੰ ਸਲੀਬ ਦਿੱਤੀ ਗਈ ਸੀ।ਇਸ ਤੋਂ ਬਾਅਦ ਗੁੱਡ ਫਰਾਈਡੇ ਦੇ ਤੀਜੇ ਦਿਨ ਯਾਨੀ ਪਹਿਲੇ ਐਤਵਾਰ ਨੂੰ ਈਸਾ ਮਸੀਹ ਜੀਉਂਦੇ ਹੋ ਗਏ। ਪੁਨਰ-ਜਨਮ ਤੋਂ ਬਾਅਦ, ਯਿਸੂ ਮਸੀਹ ਲਗਪਗ 40 ਦਿਨ ਆਪਣੇ ਚੇਲਿਆਂ ਨਾਲ ਰਿਹਾ। ਉਸ ਤੋਂ ਬਾਅਦ ਉਹ ਸਦਾ ਲਈ ਸਵਰਗ ਚਲੇ ਗਏ। ਇਸੇ ਕਰਕੇ ਈਸਟਰ ਪੂਰੇ 40 ਦਿਨਾਂ ਲਈ ਮਨਾਇਆ ਜਾਂਦਾ ਹੈ ਪਰ ਅਧਿਕਾਰਤ ਤੌਰ 'ਤੇ ਈਸਟਰ ਤਿਉਹਾਰ 50 ਦਿਨਾਂ ਤੱਕ ਰਹਿੰਦਾ ਹੈ। ਈਸਾਈ ਧਰਮ ਦੇ ਲੋਕ ਇਸ ਤਿਉਹਾਰ ਨੂੰ ਬਹੁਤ ਧੂਮਧਾਮ ਤੇ ਉਤਸ਼ਾਹ ਨਾਲ ਮਨਾਉਂਦੇ ਹਨ।
ਈਸਟਰ ਕਿਵੇਂ ਮਨਾਇਆ ਜਾਂਦਾ?
ਈਸਟਰ ਦੇ ਪਹਿਲੇ ਹਫ਼ਤੇ ਨੂੰ ਈਸਟਰ ਹਫ਼ਤਾ ਕਿਹਾ ਜਾਂਦਾ ਹੈ। ਇਸ ਦੌਰਾਨ ਈਸਾਈ ਧਰਮ ਦੇ ਲੋਕ ਪ੍ਰਾਰਥਨਾ ਕਰਦੇ ਤੇ ਵਰਤ ਰੱਖਦੇ ਹਨ। ਈਸਟਰ ਦੇ ਤਿਉਹਾਰ 'ਤੇ ਸਾਰੇ ਚਰਚਾਂ ਨੂੰ ਵਿਸ਼ੇਸ਼ ਤੌਰ 'ਤੇ ਸਜਾਇਆ ਜਾਂਦਾ ਹੈ। ਇਸ ਦਿਨ ਚਰਚ ਵਿਚ ਮੋਮਬੱਤੀਆਂ ਜਗਾਈਆਂ ਜਾਂਦੀਆਂ ਹਨ।ਈਸਾਈ ਧਰਮ ਦੇ ਬਹੁਤ ਸਾਰੇ ਲੋਕ ਵੀ ਇਸ ਦਿਨ ਆਪਣੇ ਘਰਾਂ ਵਿੱਚ ਵੀ ਮੋਮਬੱਤੀਆਂ ਜਗਾਉਂਦੇ ਹਨ।
ਅੰਡੇ ਤੋਹਫ਼ੇ ਵਜੋਂ ਕਿਉਂ ਦਿੱਤੇ ਜਾਂਦੇ?
ਈਸਟਰ 'ਤੇ ਅੰਡਿਆਂ ਦਾ ਖਾਸ ਮਹੱਤਵ ਹੁੰਦਾ ਹੈ। ਈਸਟਰ ਦੇ ਤਿਉਹਾਰ 'ਤੇ ਈਸਾਈ ਧਰਮ ਦੇ ਲੋਕ ਆਂਡੇ ਸਜਾਉਂਦੇ ਹਨ ਅਤੇ ਇੱਕ ਦੂਜੇ ਨੂੰ ਤੋਹਫ਼ੇ 'ਚ ਦਿੰਦੇ ਹਨ। ਉਨ੍ਹਾਂ ਦਾ ਮੰਨਣਾ ਹੈ ਕਿ ਆਂਡੇ ਚੰਗੇ ਦਿਨਾਂ ਅਤੇ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਦਾ ਸੰਦੇਸ਼ ਦਿੰਦੇ ਹਨ। ਅਸਲ ਵਿਚ ਈਸਾਈ ਧਰਮ ਦੇ ਲੋਕਾਂ ਦਾ ਮੰਨਣਾ ਹੈ ਕਿ ਜਿਸ ਤਰ੍ਹਾਂ ਅੰਡੇ ਵਿਚੋਂ ਨਵਾਂ ਜੀਵਨ ਨਿਕਲਦਾ ਹੈ, ਉਹ ਲੋਕਾਂ ਨੂੰ ਨਵੀਂ ਸ਼ੁਰੂਆਤ ਦਾ ਸੰਦੇਸ਼ ਦਿੰਦਾ ਹੈ।