Jalianwala Bagh: ਨਿਹੱਥੇ ਲੋਕਾਂ ‘ਤੇ ਅੰਗਰੇਜ਼ਾਂ ਨੇ ਚਲਾਈਆਂ ਸਨ ਗੋਲੀਆਂ, ਜਾਣੋ ਜਲ੍ਹਿਆਂਵਾਲਾ ਬਾਗ ਹੱਤਿਆਕਾਂਡ ਬਾਰੇ ਹਰ ਤੱਥ
Jalianwala Bagh history : ਪੰਜਾਬ ਦੇ ਅੰਮ੍ਰਿਤਸਰ ਵਿੱਚ ਇੱਕ ਜਗ੍ਹਾ ਦਾ ਨਾਂ ਜਲ੍ਹਿਆਂਵਾਲਾ ਬਾਗ ਹੈ। 13 ਅਪ੍ਰੈਲ 1919 ਨੂੰ ਵਿਸਾਖੀ ਦੇ ਸ਼ੁਭ ਮੌਕੇ 'ਤੇ ਵੱਡੀ ਗਿਣਤੀ 'ਚ ਲੋਕ ਇੱਥੇ ਇਕੱਠੇ ਹੋਏ ਤੇ ਆਜ਼ਾਦੀ ਘੁਲਾਟੀਆਂ ਸਤਿਆਪਾਲ ਤੇ ਸੈਫੂਦੀਨ ਦੀ ਗ੍ਰਿਫਤਾਰੀ ਵਿਰੁੱਧ ਮੀਟਿੰਗ ਕੀਤੀ ਸੀ।
Jalianwala Bagh history: 13 ਅਪ੍ਰੈਲ 1919 ਦੀ ਵਿਸਾਖੀ ਦੇ ਸ਼ੁਭ ਮੌਕੇ 'ਤੇ ਭਾਰਤ ਨੂੰ ਅਜਿਹੇ ਜ਼ਖ਼ਮ ਲੱਗੇ ਜੋ 104 ਸਾਲ ਬਾਅਦ ਵੀ ਭੁਲਾਏ ਨਹੀਂ ਜਾ ਸਕਦੇ। ਅੱਜ ਅਸੀਂ ਤੁਹਾਨੂੰ ਗੁਲਾਮ ਭਾਰਤ ਦੀ ਅਜਿਹੀ ਕਹਾਣੀ ਦੱਸਣ ਜਾ ਰਹੇ ਹਾਂ, ਜਿਸ ਨੂੰ ਕਈ ਸਾਲ ਬੀਤ ਚੁੱਕੇ ਹਨ, ਪਰ ਇਹ ਸਾਨੂੰ ਦੱਸਦੀ ਹੈ ਕਿ ਸਾਡੇ ਪੁਰਖਿਆਂ ਨੇ ਆਜ਼ਾਦੀ ਲਈ ਕੀ ਸੰਘਰਸ਼ ਕੀਤਾ। ਇਹ ਕਹਾਣੀ ਭਾਰਤ ਦੇ ਆਮ ਲੋਕਾਂ 'ਤੇ ਬ੍ਰਿਟਿਸ਼ ਸਰਕਾਰ ਵੱਲੋਂ ਕੀਤੇ ਗਏ ਸਭ ਤੋਂ ਵੱਡੇ ਅੱਤਿਆਚਾਰਾਂ ਵਿੱਚੋਂ ਇੱਕ ਹੈ। ਜਲ੍ਹਿਆਂਵਾਲਾ ਬਾਗ ਦਾ ਸਾਕਾ ਵਿਸਾਖੀ ਵਾਲੇ ਦਿਨ ਯਾਨੀ 13 ਅਪ੍ਰੈਲ ਨੂੰ ਹੋਇਆ ਸੀ।
ਪੰਜਾਬ ਦੇ ਅੰਮ੍ਰਿਤਸਰ ਵਿੱਚ ਇੱਕ ਜਗ੍ਹਾ ਦਾ ਨਾਂ ਜਲ੍ਹਿਆਂਵਾਲਾ ਬਾਗ ਹੈ। 13 ਅਪ੍ਰੈਲ 1919 ਨੂੰ ਵਿਸਾਖੀ ਦੇ ਸ਼ੁਭ ਮੌਕੇ 'ਤੇ ਵੱਡੀ ਗਿਣਤੀ 'ਚ ਲੋਕ ਇੱਥੇ ਇਕੱਠੇ ਹੋਏ ਤੇ ਆਜ਼ਾਦੀ ਘੁਲਾਟੀਆਂ ਸਤਿਆਪਾਲ ਤੇ ਸੈਫੂਦੀਨ ਦੀ ਗ੍ਰਿਫਤਾਰੀ ਵਿਰੁੱਧ ਮੀਟਿੰਗ ਕੀਤੀ ਸੀ। ਹਾਲਾਂਕਿ ਇਸ ਦਿਨ ਅੰਗਰੇਜ਼ੀ ਸਰਕਾਰ ਨੇ ਲੋਕਾਂ ਦੀ ਆਵਾਜ਼ ਨੂੰ ਦਬਾਉਣ ਲਈ ਸ਼ਹਿਰ ਵਿੱਚ ਕਰਫਿਊ ਲਗਾ ਦਿੱਤਾ ਸੀ। ਪਰ ਇਸ ਦੇ ਵਿਰੋਧ ਵਿੱਚ ਸ਼ਹਿਰ ਦੀਆਂ ਕਈ ਔਰਤਾਂ, ਬੱਚੇ ਤੇ ਮਰਦ ਘਰਾਂ ਤੋਂ ਬਾਹਰ ਆ ਕੇ ਜਲਿਆਂਵਾਲਾ ਬਾਗ ਵਿੱਚ ਬੈਠ ਗਏ। ਉੱਥੇ ਲੋਕ ਸ਼ਾਂਤਮਈ ਢੰਗ ਨਾਲ ਬੈਠੇ ਸੀ। ਇਸ ਦੇ ਨਾਲ ਹੀ ਵਿਸਾਖੀ ਮੌਕੇ ਮੇਲਾ ਦੇਖਣ ਲਈ ਕੁਝ ਲੋਕ ਵੀ ਪੁੱਜੇ ਹੋਏ ਸੀ।
ਇਹ ਵੀ ਪੜ੍ਹੋ: Guru Amar Das Ji : ਸਿੱਖਾਂ ਦੇ ਤੀਜੇ ਗੁਰੂ ਸ਼੍ਰੀ ਗੁਰੂ ਅਮਰਦਾਸ ਜੀ, ਧਾਰਮਿਕ ਸੇਧ ਦੇਣ ਦੇ ਨਾਲ ਹੀ ਕੀਤੇ ਕਈ ਸਮਾਜਿਕ ਸੁਧਾਰ
ਇਸੇ ਦੌਰਾਨ ਅੰਗਰੇਜ਼ ਬ੍ਰਿਗੇਡੀਅਰ ਜਨਰਲ ਰੇਜੀਨਾਲਡ ਡਾਇਰ (ਜਨਰਲ ਡਾਇਰ) ਨੇ ਅੰਗਰੇਜ਼ ਸਿਪਾਹੀਆਂ ਨੂੰ ਉੱਥੇ ਬੈਠੇ ਵਿਰੋਧ ਕਰ ਰਹੇ ਬੱਚਿਆਂ, ਔਰਤਾਂ ਤੇ ਮਰਦਾਂ 'ਤੇ ਗੋਲੀ ਚਲਾਉਣ ਦਾ ਹੁਕਮ ਦਿੱਤਾ। ਇਸ ਕਤਲੇਆਮ ਵਿੱਚ ਕਈ ਪਰਿਵਾਰ ਮਾਰੇ ਗਏ। ਕਤਲੇਆਮ ਵਿੱਚ ਲੋਕਾਂ ਨੂੰ ਬਚਣ ਦਾ ਮੌਕਾ ਵੀ ਨਹੀਂ ਮਿਲਿਆ। ਜਲ੍ਹਿਆਂਵਾਲਾ ਬਾਗ ਚਾਰੇ ਪਾਸਿਓਂ ਘਰਾਂ ਨਾਲ ਘਿਰਿਆ ਹੋਇਆ ਸੀ ਅਤੇ ਇੱਕ ਹੀ ਨਿਕਾਸ ਸੀ ਜੋ ਬਹੁਤ ਤੰਗ ਸੀ। ਇਸ ਕਾਰਨ ਲੋਕ ਉਥੋਂ ਬਾਹਰ ਨਹੀਂ ਨਿਕਲ ਸਕੇ ਤੇ ਫਸ ਗਏ।
ਅੰਗਰੇਜ਼ਾਂ ਨੇ ਸਿਰਫ਼ 10 ਮਿੰਟਾਂ ਵਿੱਚ ਹੀ 1650 ਦੇ ਕਰੀਬ ਗੋਲੀਆਂ ਚਲਾਈਆਂ ਸੀ। ਇਨ੍ਹਾਂ ਗੋਲੀਆਂ ਤੋਂ ਬਚਣ ਲਈ ਲੋਕਾਂ ਨੇ ਬਾਗ ਵਿੱਚ ਬਣੇ ਖੂਹ ਵਿੱਚ ਛਾਲ ਮਾਰ ਦਿੱਤੀ। ਕੁਝ ਹੀ ਸਮੇਂ ਵਿੱਚ ਖੂਹ ਲਾਸ਼ਾਂ ਨਾਲ ਭਰ ਗਿਆ। ਵੈਸੇ ਅੱਜ ਵੀ ਜਲ੍ਹਿਆਂਵਾਲਾ ਬਾਗ ਦੇ ਸਾਕੇ ਵਿਚ ਕਿੰਨੇ ਲੋਕ ਸ਼ਹੀਦ ਹੋਏ ਸੀ, ਇਸ ਦਾ ਸਹੀ ਅੰਕੜਾ ਨਹੀਂ ਮਿਲ ਸਕਿਆ। ਪਰ ਡਿਪਟੀ ਕਮਿਸ਼ਨਰ ਦਫ਼ਤਰ ਵਿੱਚ 484 ਸ਼ਹੀਦਾਂ ਦੇ ਨਾਂਅ ਦਰਜ ਹਨ। ਅੰਗਰੇਜ਼ੀ ਸਰਕਾਰ ਦੇ ਦਸਤਾਵੇਜ਼ਾਂ ਵਿੱਚ 379 ਲੋਕਾਂ ਦੀ ਮੌਤ ਹੋਈ ਤੇ 200 ਤੋਂ ਵੱਧ ਲੋਕ ਜ਼ਖਮੀ ਹੋਏ। ਪਰ, ਅਪੁਸ਼ਟ ਅੰਕੜਿਆਂ ਮੁਤਾਬਕ, ਲਗਪਗ 1000 ਲੋਕ ਸ਼ਹੀਦ ਹੋਏ ਅਤੇ 2000 ਤੋਂ ਵੱਧ ਲੋਕ ਜ਼ਖਮੀ ਹੋਏ ਸੀ।
ਇਸ ਜਲ੍ਹਿਆਂਵਾਲਾ ਬਾਗ ਦੇ ਸਾਕੇ ਵਿੱਚ ਊਧਮ ਸਿੰਘ ਵੀ ਮੌਜੂਦ ਸੀ। 21 ਸਾਲਾਂ ਬਾਅਦ ਉਹ 1940 ਵਿੱਚ ਲੰਡਨ ਪਹੁੰਚਿਆ। ਇੱਥੇ ਉਨ੍ਹਾਂ ਨੇ ਅੰਗਰੇਜ਼ ਅਫ਼ਸਰ ਜਨਰਲ ਡਾਇਰ ਨੂੰ ਗੋਲੀ ਮਾਰ ਕੇ ਖ਼ਤਮ ਕੀਤਾ, ਜਿਸ ਨੇ ਜਲ੍ਹਿਆਂਵਾਲਾ ਬਾਗ ਵਿਖੇ ਆਮ ਲੋਕਾਂ 'ਤੇ ਗੋਲੀ ਚਲਾਉਣ ਦਾ ਹੁਕਮ ਦਿੱਤਾ ਸੀ ਪਰ, ਬਾਅਦ ਵਿੱਚ ਲੰਡਨ ਦੀ ਇੱਕ ਅਦਾਲਤ ਵਿੱਚ ਊਧਮ ਸਿੰਘ ਨੂੰ ਮੌਤ ਦੀ ਸਜ਼ਾ ਸੁਣਾਈ ਗਈ। ਇਸ ਫਾਂਸੀ ਤੋਂ ਬਾਅਦ ਭਾਰਤ ਵਿੱਚ ਆਜ਼ਾਦੀ ਦੀ ਲੜਾਈ ਤੇਜ਼ ਹੋ ਗਈ ਤੇ 15 ਅਗਸਤ 1947 ਨੂੰ ਭਾਰਤ ਆਜ਼ਾਦ ਹੋ ਗਿਆ।
ਇਹ ਵੀ ਪੜ੍ਹੋ: Punjab News: ਸਾਬਕਾ ਜਥੇਦਾਰ ਗਿਆਨੀ ਬਲਵੰਤ ਸਿੰਘ ਨੰਦਗੜ੍ਹ ਦਾ ਹੋਇਆ ਦੇਹਾਂਤ, ਜਾਣੋ ਕੌਣ ਸੀ ਜਥੇਦਾਰ ਨੰਦਗੜ੍ਹ