Guru Tegh Bahadur Jayanti 2024: ਸ੍ਰੀ ਗੁਰੂ ਤੇਗ ਬਹਾਦੁਰ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ ਅੱਜ, ਜਾਣੋ ਵੱਡਮੁੱਲਾ ਇਤਿਹਾਸ
Guru Tegh Bahadur Jayanti 2024: ਅੱਜ ਸ੍ਰੀ ਗੁਰੂ ਤੇਗ ਬਹਾਦੁਰ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ ਜਾਵੇਗਾ, ਸਿੱਖ ਧਰਮ ਦੇ ਲੋਕਾਂ ਲਈ ਇਹ ਦਿਨ ਬਹੁਤ ਖਾਸ ਹੈ। ਆਓ ਜਾਣਦੇ ਨੌਵੇਂ ਪਾਤਸ਼ਾਹ ਦਾ ਵੱਡਮੁੱਲਾ ਇਤਿਹਾਸ।
Guru Tegh Bahadur Jayanti 2024: ਧਰਮ ਦੀ ਰੱਖਿਆ ਲਈ ਸ੍ਰੀ ਗੁਰੂ ਤੇਗ ਬਹਾਦੁਰ ਸਾਹਿਬ ਜੀ ਨੇ ਸ਼ਹਾਦਤ ਦਿੱਤੀ। ਇਹ ਭਾਰਤ ਦੇ ਉਹ ਕ੍ਰਾਂਤੀਕਾਰੀ ਸਨ ਜਿਨ੍ਹਾਂ ਨੇ ਧਰਮ, ਸੱਭਿਆਚਾਰ ਅਤੇ ਕਦਰਾਂ-ਕੀਮਤਾਂ ਦੀ ਰਾਖੀ ਲਈ ਆਪਣੀ ਸ਼ਹਾਦਤ ਦਿੱਤੀ।
ਗੁਰੂ ਤੇਗ ਬਹਾਦਰ ਜੀ ਉਸ ਵੇਲੇ ਸ਼ਹਾਦਤ ਦਿੱਤੀ, ਜਦੋਂ ਲੋਕਾਂ ਦਾ ਜ਼ਬਰਦਸਤੀ ਧਰਮ ਬਦਲਿਆ ਜਾ ਰਿਹਾ ਸੀ। ਗੁਰੂ ਤੇਗ ਬਹਾਦਰ ਜੀ ਦਾ ਪ੍ਰਕਾਸ਼ ਪੁਰਬ ਹਰ ਸਾਲ 21 ਅਪ੍ਰੈਲ ਨੂੰ ਮਨਾਇਆ ਜਾਂਦਾ ਹੈ। 21 ਅਪ੍ਰੈਲ 1621 ਨੂੰ ਵਿਸਾਖ ਕ੍ਰਿਸ਼ਨ ਪੰਚਮੀ ਨੂੰ ਪੰਜਾਬ ਦੇ ਅੰਮ੍ਰਿਤਸਰ ਵਿੱਚ ਗੁਰੂ ਹਰਗੋਬਿੰਦ ਸਾਹਿਬ ਅਤੇ ਮਾਤਾ ਨਾਨਕੀ ਦੀ ਕੁੱਖੋਂ ਇੱਕ ਬਹਾਦਰ ਬੱਚੇ ਦਾ ਜਨਮ ਹੋਇਆ, ਜਿਸਦਾ ਨਾਮ ਤਿਆਗ ਮੱਲ (ਤੇਗ ਬਹਾਦਰ) ਰੱਖਿਆ ਗਿਆ ਸੀ।
ਕਿਹਾ ਜਾਂਦਾ ਹੈ ਕਿ ਸ੍ਰੀ ਗੁਰੂ ਤੇਗ ਬਹਾਦਰ ਬਚਪਨ ਤੋਂ ਹੀ ਨਿਡਰ ਅਤੇ ਧਰਮ ਵਿੱਚ ਰੁਚੀ ਰੱਖਦੇ ਸਨ। ਉਸ ਨੇ ਮਨੁੱਖਤਾ ਨੂੰ ਕਿਸੇ ਵੀ ਜਾਤ ਜਾਂ ਧਰਮ ਤੋਂ ਉੱਪਰ ਰੱਖਿਆ। 1632 ਵਿਚ ਗੁਰੂ ਤੇਗ ਬਹਾਦਰ ਜੀ ਦਾ ਵਿਆਹ ਜਲੰਧਰ ਨੇੜੇ ਕਰਤਾਰਪੁਰ ਵਿਚ ਬੀਬੀ ਗੁਜਰੀ ਨਾਲ ਹੋਇਆ ਸੀ। ਇਸ ਤੋਂ ਬਾਅਦ ਉਹ ਅੰਮ੍ਰਿਤਸਰ ਨੇੜੇ ਬਾਬਾ ਬਕਾਲਾ ਵਿੱਚ ਰਹਿਣ ਲੱਗ ਪਏ। ਇਸ ਤੋਂ ਬਾਅਦ ਗੁਰੂ ਹਰਕ੍ਰਿਸ਼ਨ ਸਾਹਿਬ ਦੇ ਜੋਤੀ ਜੋਤ ਸਮਾਉਣ ਤੋਂ ਬਾਅਦ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ 1665 ਤੋਂ 1675 ਤੱਕ ਗੱਦੀ ਸੰਭਾਲੀ।
ਇਹ ਵੀ ਪੜ੍ਹੋ: Lok Sabha Elections: ਲੋਕਸਭਾ ਚੋਣਾਂ ਲਈ ਕਾਂਗਰਸ ਨੇ ਜਾਰੀ ਕੀਤੀ ਇੱਕ ਹੋਰ ਲਿਸਟ, ਜਾਣੋ ਕਿਸ ਨੂੰ ਕਿੱਥੋਂ ਦਿੱਤੀ ਗਈ ਟਿਕਟ
ਤਿਆਗਮਲ ਤੋਂ ਬਣੇ ਤੇਗ ਬਹਾਦੁਰ
ਜਦੋਂ ਗੁਰੂ ਹਰਗੋਬਿੰਦ ਸਾਹਿਬ ਕਰਤਾਰਪੁਰ ਵਿੱਚ ਮੁਗਲਾਂ ਨਾਲ ਲੜਾਈ ਤੋਂ ਬਾਅਦ ਕੀਰਤਪੁਰ ਜਾ ਰਹੇ ਸਨ ਤਾਂ ਫਗਵਾੜਾ ਨੇੜੇ ਪਲਾਹੀ ਪਿੰਡ ਵਿੱਚ ਉਨ੍ਹਾਂ ਦਾ ਪਿੱਛਾ ਕਰ ਰਹੀ ਮੁਗ਼ਲ ਫ਼ੌਜ ਦੇ ਇੱਕ ਟੋਲੇ ਨੇ ਅਚਾਨਕ ਉਨ੍ਹਾਂ ਉੱਤੇ ਹਮਲਾ ਕਰ ਦਿੱਤਾ ਸੀ।
ਇਸ ਯੁੱਧ ਵਿਚ ਤਿਆਗ ਮੱਲ ਦੀ ਲੜਾਈ ਦੇ ਹੁਨਰ ਨੂੰ ਦੇਖ ਕੇ ਮੁਗਲ ਫੌਜ ਮੈਦਾਨ ਛੱਡ ਕੇ ਭੱਜ ਗਈ ਅਤੇ ਸਿੱਖ ਸਿਪਾਹੀਆਂ ਦੀ ਜਿੱਤ ਹੋਈ। ਸਿਰਫ਼ 14 ਸਾਲ ਦੀ ਉਮਰ ਵਿੱਚ ਤਿਆਗ ਮੱਲ ਨੇ ਆਪਣੇ ਪਿਤਾ ਨਾਲ ਮਿਲ ਕੇ ਮੁਗਲਾਂ ਵਿਰੁੱਧ ਅਜਿਹੀ ਬਹਾਦਰੀ ਦਿਖਾਈ ਕਿ ਹਰ ਕੋਈ ਉਨ੍ਹਾਂ ਤੋਂ ਪ੍ਰਭਾਵਿਤ ਹੋਇਆ, ਜਿਸ ਤੋਂ ਬਾਅਦ ਉਹ ਤੇਗ ਬਹਾਦਰ ਦੇ ਨਾਂ ਨਾਲ ਮਸ਼ਹੂਰ ਹੋ ਗਏ।
ਔਰੰਗਜੇਬ ਅੱਗ ਨਹੀਂ ਝੁਕਾਇਆ ਸਿਰ
ਗੁਰੂ ਤੇਗ ਬਹਾਦਰ ਜੀ ਵੇਲੇ ਔਰੰਗਜ਼ੇਬ ਦਾ ਰਾਜ ਸੀ, ਸਿੱਖ ਇਤਿਹਾਸ ਦੀ ਕਿਤਾਬ ਵਿੱਚ ਇਹ ਦਾਅਵਾ ਕੀਤਾ ਗਿਆ ਹੈ ਕਿ ਔਰੰਗਜ਼ੇਬ ਦੇ ਰਾਜ ਦੌਰਾਨ ਹਿੰਦੂਆਂ ਦਾ ਜ਼ਬਰਦਸਤੀ ਧਰਮ ਪਰਿਵਰਤਨ ਕੀਤਾ ਜਾ ਰਿਹਾ ਸੀ।
ਬਹੁਤ ਸਾਰੇ ਕਸ਼ਮੀਰੀ ਪੰਡਿਤ ਇਸ ਦਾ ਸ਼ਿਕਾਰ ਹੋ ਗਏ, ਇਸ ਤੋਂ ਬਾਅਦ ਉਹ ਗੁਰੂ ਤੇਗ ਬਹਾਦਰ ਸਾਹਿਬ ਕੋਲ ਆਏ, ਉਨ੍ਹਾਂ ਨੇ ਆਪਣੀ ਸਾਰੀ ਗੱਲ ਦੱਸੀ। ਗੁਰੂ ਤੇਗ ਬਹਾਦੁਰ ਸਾਹਿਬ ਜੀ ਨੇ ਉਨ੍ਹਾਂ ਦੀ ਸਾਰੀ ਫਰਿਆਦ ਸੁਣ ਲਈ। ਧਰਮ ਦੀ ਰਾਖੀ ਲਈ ਗੁਰੂ ਤੇਗ ਬਹਾਦਰ ਜੀ ਮੁਗਲਾਂ ਦੇ ਸਾਹਮਣੇ ਡਟ ਕੇ ਖੜ੍ਹੇ ਸਨ। ਜਦੋਂ ਔਰੰਗਜ਼ੇਬ ਨੂੰ ਇਸ ਬਾਰੇ ਪਤਾ ਲੱਗਾ ਤਾਂ ਉਹ ਬੌਖਲਾ ਗਿਆ।
ਮੁਗਲ ਸ਼ਾਸਕ ਨੇ ਉਨ੍ਹਾਂ ਨੂੰ ਬੜੇ ਤਸੀਹੇ ਦਿੱਤੇ, ਉਸ ਨੂੰ ਲੱਗਿਆ ਕਿ ਗੁਰੂ ਸਾਹਿਬ ਝੁੱਕ ਜਾਣਗੇ ਪਰ ਅਜਿਹਾ ਕੁਝ ਨਹੀਂ ਹੋਇਆ। ਗੁਰੂ ਸਾਹਿਬ ਨੂੰ ਧਰਮ ਬਦਲਣ ਲਈ ਕਿਹਾ ਗਿਆ ਹੈ ਪਰ ਉਨ੍ਹਾਂ ਨੇ ਕਿਸ ਦੀ ਇੱਕ ਨਹੀਂ ਮੰਨੀ ਅਤੇ ਉਨ੍ਹਾਂ ਨੇ 24 ਨਵੰਬਰ 1675 ਈ ਨੂੰ ਸ਼ਹਾਦਤ ਦਾ ਜਾਮ ਪੀ ਲਿਆ।
ਇਹ ਵੀ ਪੜ੍ਹੋ: Hukamnama Sahib: ਪੜ੍ਹੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਮੁੱਖਵਾਕ (21-04-2024)