Sikh History: ਅਮਰੀਕਾ ਦੇ ਸਕੂਲਾਂ 'ਚ ਪੜ੍ਹਾਇਆ ਜਾਵੇਗਾ ਸਿੱਖ ਇਤਿਹਾਸ, ਫੈਸਲਾ ਲਾਗੂ ਕਰਵਾਉਣ 'ਚ ਇਸ ਲੜਕੇ ਦਾ ਰਿਹਾ ਯੋਗਦਾਨ
Sikh History: ਸਿੱਖ ਨੌਜਵਾਨ ਗੁਰਇਕਪ੍ਰੀਤ ਸਿੰਘ ਨੇ ਦੱਸਿਆ ਅੱਠਵੀਂ ਤੋਂ ਲੈ ਕੇ ਬਾਰਵੀਂ ਤੱਕ ਸਕੂਲ ਵਿੱਚ ਅਜਿਹਾ ਨੌਜਵਾਨ ਹੈ ਜੋ ਸਿਰਫ ਇਕੱਲਾ ਹੀ ਦਸਤਾਰ ਸਜਾਉਂਦਾ ਹੈ। USA ਵਿੱਚ ਜਦੋਂ ਟੈਰਿਸਟ ਅਟੈਕ ਹੋਇਆ ਤਾਂ USA ਵਿੱਚ ਸਿੱਖਾਂ ਕੌਮ ਨੂੰ
Sikh History: ਦਸਤਾਰ ਕੀ ਹੈ? ਦਸਤਾਰ ਲਈ ਸਿੱਖਾਂ ਨੇ ਕਿਹੜੀਆਂ ਕੁਰਬਾਨੀਆਂ ਦਿੱਤੀਆਂ ਹਨ? ਸਿੱਖਾਂ ਦਾ ਇਤਿਹਾਸ ਕੀ ਹੈ? ਹੁਣ ਇਹ ਅਮਰੀਕਾ ਦੇ ਸਕੂਲਾਂ ਦਾ ਸਿਲੇਬਸ ਹੋਵੇਗਾ। ਇਸ ਦੀ ਸ਼ੁਰੂਆਤ ਅਮਰੀਕੀ ਰਾਜ ਨਿਊਜਰਸੀ ਤੋਂ ਹੋਈ। ਇਹ ਅਮਰੀਕਾ ਵਿੱਚ ਵਸੇ ਪੰਜਾਬ ਦੇ 12ਵੀਂ ਜਮਾਤ ਦੇ ਵਿਦਿਆਰਥੀ ਗੁਰਕਪ੍ਰੀਤ ਸਿੰਘ ਦੇ ਯਤਨਾਂ ਸਦਕਾ ਸੰਭਵ ਹੋ ਸਕਿਆ ਹੈ। ਉਹ ਇਨ੍ਹੀਂ ਦਿਨੀਂ ਪੰਜਾਬ ਆਏ ਹੋਏ ਹਨ।
ਗੁਰਇਕਪ੍ਰੀਤ ਸਿੰਘ ਨੇ ਪੰਜਾਬ ਆ ਕੇ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਅੰਮ੍ਰਿਤਪਾਨ ਵੀ ਕੀਤਾ। ਜਿੱਥੇ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਉਨ੍ਹਾਂ ਦਾ ਸਨਮਾਨ ਵੀ ਕੀਤਾ। ਗੁਰਿਕਪ੍ਰੀਤ ਨੇ ਦੱਸਿਆ ਕਿ ਉਹ 2014 ਵਿੱਚ ਪਰਿਵਾਰ ਸਮੇਤ ਅਮਰੀਕਾ ਗਿਆ ਸੀ। ਉਦੋਂ ਤੋਂ ਉਹ ਅਮਰੀਕਾ ਵਿੱਚ ਪੜ੍ਹ ਰਿਹਾ ਹੈ। ਜਿੱਥੇ ਉਸ ਨੇ 8ਵੀਂ ਤੋਂ 12ਵੀਂ ਜਮਾਤ ਤੱਕ ਪਹੁੰਚਣ ਤੱਕ ਕਿਸੇ ਹੋਰ ਸਿੱਖ ਨੌਜਵਾਨ ਨੂੰ ਆਪਣੀ ਦਸਤਾਰ ਸਜਾਉਂਦੇ ਨਹੀਂ ਦੇਖਿਆ। ਉਹ ਇੱਕੋ ਇੱਕ ਸਿੱਖ ਨੌਜਵਾਨ ਹੈ ਜੋ ਦਸਤਾਰ ਸਜਾਉਂਦਾ ਹੈ।
ਸਿੱਖ ਨੌਜਵਾਨ ਗੁਰਇਕਪ੍ਰੀਤ ਸਿੰਘ ਨੇ ਦੱਸਿਆ ਅੱਠਵੀਂ ਤੋਂ ਲੈ ਕੇ ਬਾਰਵੀਂ ਤੱਕ ਸਕੂਲ ਵਿੱਚ ਅਜਿਹਾ ਨੌਜਵਾਨ ਹੈ ਜੋ ਸਿਰਫ ਇਕੱਲਾ ਹੀ ਦਸਤਾਰ ਸਜਾਉਂਦਾ ਹੈ। USA ਵਿੱਚ ਜਦੋਂ ਟੈਰਿਸਟ ਅਟੈਕ ਹੋਇਆ ਤਾਂ USA ਵਿੱਚ ਸਿੱਖਾਂ ਕੌਮ ਨੂੰ ਕਾਫੀ ਹੇਟ ਫੇਸ ਕਰਨਾ ਪਿਆ, ਕਿਉਂਕਿ ਸਿੱਖਾਂ ਨੂੰ ਤੇ ਮੁਸਲਮਾਨ ਇੱਕੋ ਸਮਝਿਆ ਜਾਂਦਾ ਕਿਉਂਕਿ ਦਸਤਾਰ ਉਹ ਵੀ ਸਜਾਉਂਦੇ ਹਨ ਤੇ ਦਾਹੜਾ ਪ੍ਰਕਾਸ਼ ਕਰਦੇ ਹਨ।
ਅਮਰੀਕਨ ਨੂੰ ਸਿੱਖ ਅਤੇ ਮੁਸਲਮਾਨ ਵਿੱਚ ਫਰਕ ਨਹੀਂ ਪਤਾ ਸੀ ਕਿਉਂਕਿ ਉਹਨਾਂ ਨੂੰ ਸਿੱਖ ਇਤਿਹਾਸ ਬਾਰੇ ਕੁਝ ਵੀ ਪੜਾਇਆ ਨਹੀਂ ਜਾਂਦਾ, ਜਦੋਂ ਸਿੱਖਾਂ ਨੂੰ ਉਥੇ ਹੇਠ ਮਹਿਸੂਸ ਹੋ ਰਹੀ ਸੀ ਤਾਂ ਮੈਂ ਸਕੂਲ ਦੇ ਪ੍ਰਿੰਸੀਪਲ ਨਾਲ ਇਸ ਮੁੱਦੇ ਤੇ ਗੱਲ ਕੀਤੀ ਅਤੇ ਇਸ ਦਾ ਹੱਲ ਕਰਨ ਲਈ ਬੇਨਤੀ ਕੀਤੀ, ਉਨਾਂ ਇਸ ਮਾਮਲੇ ਤੇ ਸਟੇਟ ਲੈਵਲ ਤੇ ਗੱਲ ਕਰਨ ਦੀ ਸਲਾਹ ਦਿੱਤੀ।
ਇਸ ਮੁੱਦੇ ਤੇ ਕੁਝ ਸੰਸਥਾਵਾਂ ਨਾਲ ਮਿਲ ਕੇ ਸਟੇਟ ਕਮੇਟੀ ਨਾਲ ਗੱਲਬਾਤ ਕੀਤੀ ਗਈ, ਉਹਨਾਂ ਨਾਲ ਮੀਟਿੰਗਾਂ ਕਰਕੇ ਸਟੇਟ ਕਮੇਟੀ ਵਿੱਚ ਬਿੱਲ ਪਾਸ ਕਰਵਾਇਆ ਜਿਸ ਤੋਂ ਬਾਅਦ ਵਿਦਿਆਰਥੀਆਂ ਨਾਲ ਵੀ ਮੀਟਿੰਗਾਂ ਅਤੇ ਚਰਚਾਵਾਂ ਕੀਤੀਆਂ ਦੋ ਹਫਤੇ ਪਹਿਲਾਂ ਫਿਸ਼ ਦੀ ਸੈਨਟ ਵੱਲੋਂ ਬਿੱਲ ਪਾਸ ਹੋ ਗਿਆ ਤੇ ਹੁਣ ਨਿਊਜਰਸੀ ਦੇ ਵਿੱਚ ਸਿੱਖ ਇਤਿਹਾਸ ਬਾਰੇ ਪੜ੍ਹਾਇਆ ਜਾਵੇਗਾ।