Kedarnath Yatra 2022: 6 ਮਈ ਤੋਂ ਸ਼ੁਰੂ ਹੋਵੇਗੀ ਕੇਦਾਰਨਾਥ ਯਾਤਰਾ, ਹੁਣੇ ਤੋਂ ਕਰੋ ਬੁਕਿੰਗ ਨਹੀਂ ਤਾਂ ਪਛਤਾਉਗੇ
ਕੇਦਾਰਨਾਥ ਯਾਤਰਾ ਲਈ ਹੈਲੀ ਸੇਵਾ ਦੀ ਬੁਕਿੰਗ ਅੱਜ ਤੋਂ ਸ਼ੁਰੂ ਹੋ ਜਾਵੇਗੀ। ਉੱਤਰਾਖੰਡ ਸਿਵਲ ਐਸੋਸੀਏਸ਼ਨ ਵਿਕਾਸ ਨੇ ਸਾਰੀਆਂ ਤਿਆਰੀਆਂ ਕਰ ਲਈਆਂ ਹਨ। UCADA ਨੇ ਟਿਕਟਾਂ ਦੀ ਕਾਲਾਬਾਜ਼ਾਰੀ ਰੋਕਣ ਲਈ ਇੱਕ ਹੈਲਪਲਾਈਨ ਨੰਬਰ ਵੀ ਜਾਰੀ ਕੀਤਾ ਹੈ।
Kedarnath Yatra 2022: ਕੇਦਾਰਨਾਥ ਯਾਤਰਾ ਲਈ ਹੈਲੀ ਸੇਵਾ ਦੀ ਬੁਕਿੰਗ ਅੱਜ ਤੋਂ ਸ਼ੁਰੂ ਹੋ ਜਾਵੇਗੀ। ਇਸ ਲਈ ਉੱਤਰਾਖੰਡ ਸਿਵਲ ਐਸੋਸੀਏਸ਼ਨ ਵਿਕਾਸ ਨੇ ਸਾਰੀਆਂ ਤਿਆਰੀਆਂ ਕਰ ਲਈਆਂ ਹਨ। UCADA ਨੇ ਟਿਕਟਾਂ ਦੀ ਕਾਲਾਬਾਜ਼ਾਰੀ ਰੋਕਣ ਲਈ ਇੱਕ ਹੈਲਪਲਾਈਨ ਨੰਬਰ ਵੀ ਜਾਰੀ ਕੀਤਾ ਹੈ। ਗੜ੍ਹਵਾਲ ਮੰਡਲ ਵਿਕਾਸ ਨਿਗਮ (GMVN) ਨੂੰ ਟਿਕਟਾਂ ਦੀ ਆਨਲਾਈਨ ਬੁਕਿੰਗ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ। ਕੇਦਾਰਨਾਥ ਧਾਮ ਦੇ ਕਪਾਟ 6 ਮਈ ਨੂੰ ਖੁੱਲ੍ਹਣ ਜਾ ਰਹੇ ਹਨ।
'ਆਪ' ਸਰਕਾਰ ਤੋਂ ਵੀ ਬੇਪ੍ਰਵਾਹ ਨਸ਼ੇ ਦੇ ਸੌਦਾਗਰ, ਸ਼ਰੇਆਮ ਵਿਕ ਰਿਹਾ ਚਿੱਟਾ, 2 ਹਫ਼ਤਿਆਂ 'ਚ 9 ਮੌਤਾਂ
ਰਿਪੋਰਟ ਮੁਤਾਬਕ ਕੇਦਾਰਨਾਥ ਧਾਮ ਲਈ ਗੁਪਤਕਾਸ਼ੀ, ਸਿਰਸੀ ਅਤੇ ਫਾਟਾ ਤੋਂ ਚੱਲਣ ਵਾਲੀ ਹੈਲੀ ਸਰਵਿਸ ਲਈ ਅੱਜ ਤੋਂ ਆਨਲਾਈਨ ਟਿਕਟ ਬੁਕਿੰਗ ਸ਼ੁਰੂ ਹੋ ਜਾਵੇਗੀ। ਉੱਤਰਾਖੰਡ ਸੈਰ-ਸਪਾਟਾ ਵਿਕਾਸ ਬੋਰਡ ਦੇ ਸਕੱਤਰ ਦਿਲੀਪ ਜਵਾਲਕਰ ਨੇ ਦੱਸਿਆ ਕਿ ਦੇਸ਼ ਤੇ ਦੁਨੀਆ ਤੋਂ ਆਉਣ ਵਾਲੇ ਸ਼ਰਧਾਲੂਆਂ ਦੀ ਸਹੂਲਤ ਲਈ ਹੈਲੀ ਸੇਵਾ ਦੀਆਂ ਟਿਕਟਾਂ GMVN ਦੀ ਵੈੱਬਸਾਈਟ https://heliservices.uk.gov.
ਉਨ੍ਹਾਂ ਕੇਦਾਰਨਾਥ ਆਉਣ ਵਾਲੇ ਸ਼ਰਧਾਲੂਆਂ ਨੂੰ GMVN ਦੀ ਅਧਿਕਾਰਤ ਵੈੱਬਸਾਈਟ ਤੋਂ ਹੈਲੀ ਸੇਵਾ ਲਈ ਟਿਕਟਾਂ ਬੁੱਕ ਕਰਨ ਦੀ ਅਪੀਲ ਕੀਤੀ ਹੈ। ਹੈਲੀ ਸੇਵਾ ਦਾ ਦੋ ਤਰਫ ਤੋਂ ਕਿਰਾਇਆ ਲਗਭਗ 5000 ਰੁਪਏ ਹੋਵੇਗਾ।
ਚੰਡੀਗੜ੍ਹ 1970 'ਚ ਹੀ ਪੰਜਾਬ ਦਾ ਹੋ ਗਿਆ ਸੀ ? ਜਾਣੋ ਕੇਂਦਰ ਸਰਕਾਰ ਦੇ ਦਸਤਾਵੇਜ਼ 'ਚ ਕੀ ਲਿਖਿਆ
ਬਦਰੀਨਾਥ ਦੀ ਯਾਤਰਾ ਵੀ ਹੋਵੇਗੀ ਸ਼ੁਰੂ
ਕੇਦਾਰਨਾਥ ਧਾਮ ਤੋਂ ਇਲਾਵਾ ਗੜ੍ਹਵਾਲ ਹਿਮਾਲਿਆ ਦੇ ਚਾਰ ਧਾਮ ਦੇ ਨਾਂ ਨਾਲ ਮਸ਼ਹੂਰ ਚਮੋਲੀ ਜ਼ਿਲ੍ਹੇ 'ਚ ਸਥਿਤ ਬਦਰੀਨਾਥ ਧਾਮ ਦੇ ਕਪਾਟ ਵੀ 8 ਮਈ ਤੋਂ ਖੁੱਲ੍ਹਣ ਜਾ ਰਹੇ ਹਨ। ਗੜ੍ਹਵਾਲ ਹਿਮਾਲਿਆ ਦੀਆਂ ਪਹਾੜੀਆਂ 'ਤੇ ਸਥਿਤ ਚਾਰ ਧਾਮ, ਬਦਰੀਨਾਥ, ਕੇਦਾਰਨਾਥ, ਗੰਗੋਤਰੀ ਤੇ ਯਮੁਨੋਤਰੀ, ਜੋ ਸਰਦੀਆਂ ਵਿੱਚ ਭਾਰੀ ਬਰਫ਼ਬਾਰੀ ਕਾਰਨ ਹਰ ਸਾਲ ਅਕਤੂਬਰ-ਨਵੰਬਰ ਵਿੱਚ ਬੰਦ ਹੋ ਜਾਂਦੇ ਹਨ, ਅਪ੍ਰੈਲ-ਮਈ ਵਿੱਚ ਮੁੜ ਖੋਲ੍ਹ ਦਿੱਤੇ ਜਾਂਦੇ ਹਨ।