ਪੜ੍ਹੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਮੁੱਖਵਾਕ ( 19-12-2022)
ਬਿਲਾਵਲੁ ਮਹਲਾ ੫ ॥ ਪ੍ਰਭ ਜਨਮ ਮਰਨ ਨਿਵਾਰਿ ॥ ਹਾਰਿ ਪਰਿਓ ਦੁਆਰਿ ॥ ਗਹਿ ਚਰਨ ਸਾਧੂ ਸੰਗ ॥ ਮਨ ਮਿਸਟ ਹਰਿ ਹਰਿ ਰੰਗ ॥ ਕਰਿ ਦਇਆ ਲੇਹੁ ਲੜਿ ਲਾਇ ॥ ਨਾਨਕਾ ਨਾਮੁ ਧਿਆਇ ॥੧॥ ਦੀਨਾ ਨਾਥ ਦਇਆਲ ਮੇਰੇ ਸੁਆਮੀ ਦੀਨਾ ਨਾਥ ਦਇਆਲ ॥
ਬਿਲਾਵਲੁ ਮਹਲਾ ੫ ॥ ਪ੍ਰਭ ਜਨਮ ਮਰਨ ਨਿਵਾਰਿ ॥ ਹਾਰਿ ਪਰਿਓ ਦੁਆਰਿ ॥ ਗਹਿ ਚਰਨ ਸਾਧੂ ਸੰਗ ॥ ਮਨ ਮਿਸਟ ਹਰਿ ਹਰਿ ਰੰਗ ॥ ਕਰਿ ਦਇਆ ਲੇਹੁ ਲੜਿ ਲਾਇ ॥ ਨਾਨਕਾ ਨਾਮੁ ਧਿਆਇ ॥੧॥ ਦੀਨਾ ਨਾਥ ਦਇਆਲ ਮੇਰੇ ਸੁਆਮੀ ਦੀਨਾ ਨਾਥ ਦਇਆਲ ॥ ਜਾਚਉ ਸੰਤ ਰਵਾਲ ॥੧॥ ਰਹਾਉ ॥ਸੰਸਾਰੁ ਬਿਖਿਆ ਕੂਪ ॥ ਤਮ ਅਗਿਆਨ ਮੋਹਤ ਘੂਪ ॥ ਗਹਿ ਭੁਜਾ ਪ੍ਰਭ ਜੀ ਲੇਹੁ ॥ ਹਰਿ ਨਾਮੁ ਅਪੁਨਾ ਦੇਹੁ ॥ ਪ੍ਰਭ ਤੁਝ ਬਿਨਾ ਨਹੀ ਠਾਉ ॥ ਨਾਨਕਾ ਬਲਿ ਬਲਿ ਜਾਉ ॥੨॥ ਲੋਭਿ ਮੋਹਿ ਬਾਧੀ ਦੇਹ ॥ ਬਿਨੁ ਭਜਨ ਹੋਵਤ ਖੇਹ ॥ ਜਮਦੂਤ ਮਹਾ ਭਇਆਨ ॥ਚਿਤ ਗੁਪਤ ਕਰਮਹਿ ਜਾਨ ॥ ਦਿਨੁ ਰੈਨਿ ਸਾਖਿ ਸੁਨਾਇ ॥ ਨਾਨਕਾ ਹਰਿ ਸਰਨਾਇ ॥੩॥ ਭੈ ਭੰਜਨਾ ਮੁਰਾਰਿ ॥ ਕਰਿ ਦਇਆ ਪਤਿਤ ਉਧਾਰਿ ॥ ਮੇਰੇ ਦੋਖ ਗਨੇ ਨ ਜਾਹਿ ॥ ਹਰਿ ਬਿਨਾ ਕਤਹਿ ਸਮਾਹਿ ॥ ਗਹਿ ਓਟ ਚਿਤਵੀ ਨਾਥ ॥ ਨਾਨਕਾ ਦੇ ਰਖੁ ਹਾਥ ॥੪॥ ਹਰਿ ਗੁਣ ਨਿਧੇ ਗੋਪਾਲ ॥ ਸਰਬ ਘਟ ਪ੍ਰਤਿਪਾਲ ॥ ਮਨਿ ਪ੍ਰੀਤਿ ਦਰਸਨ ਪਿਆਸ ॥ ਗੋਬਿੰਦ ਪੂਰਨ ਆਸ ॥ ਇਕ ਨਿਮਖ ਰਹਨੁ ਨ ਜਾਇ ॥ ਵਡ ਭਾਗਿ ਨਾਨਕ ਪਾਇ ॥੫॥ ਪ੍ਰਭ ਤੁਝ ਬਿਨਾ ਨਹੀ ਹੋਰ ॥ ਮਨਿ ਪ੍ਰੀਤਿ ਚੰਦ ਚਕੋਰ ॥ ਜਿਉ ਮੀਨ ਜਲ ਸਿਉ ਹੇਤੁ ॥ ਅਲਿ ਕਮਲ ਭਿੰਨੁ ਨ ਭੇਤੁ ॥ ਜਿਉ ਚਕਵੀ ਸੂਰਜ ਆਸ ॥ ਨਾਨਕ ਚਰਨ ਪਿਆਸ ॥੬॥ ਜਿਉ ਤਰੁਨਿ ਭਰਤ ਪਰਾਨ ॥ ਜਿਉ ਲੋਭੀਐ ਧਨੁ ਦਾਨੁ ॥ ਜਿਉ ਦੂਧ ਜਲਹਿ ਸੰਜੋਗੁ ॥ ਜਿਉ ਮਹਾ ਖੁਧਿਆਰਥ ਭੋਗੁ ॥ ਜਿਉ ਮਾਤ ਪੂਤਹਿ ਹੇਤੁ ॥ ਹਰਿ ਸਿਮਰਿ ਨਾਨਕ ਨੇਤ ॥੭॥ ਜਿਉ ਦੀਪ ਪਤਨ ਪਤੰਗ ॥ ਜਿਉ ਚੋਰੁ ਹਿਰਤ ਨਿਸੰਗ ॥ ਮੈਗਲਹਿ ਕਾਮੈ ਬੰਧੁ ॥ ਜਿਉ ਗ੍ਰਸਤ ਬਿਖਈ ਧੰਧੁ ॥ ਜਿਉ ਜੂਆਰ ਬਿਸਨੁ ਨ ਜਾਇ ॥ ਹਰਿ ਨਾਨਕ ਇਹੁ ਮਨੁ ਲਾਇ ॥੮॥ ਕੁਰੰਕ ਨਾਦੈ ਨੇਹੁ ॥ ਚਾਤ੍ਰਿਕੁ ਚਾਹਤ ਮੇਹੁ ॥ ਜਨ ਜੀਵਨਾ ਸਤਸੰਗਿ ॥ ਗੋਬਿਦੁ ਭਜਨਾ ਰੰਗਿ ॥ ਰਸਨਾ ਬਖਾਨੈ ਨਾਮੁ ॥ ਨਾਨਕ ਦਰਸਨ ਦਾਨੁ ॥੯॥ ਗੁਨ ਗਾਇ ਸੁਨਿ ਲਿਖਿ ਦੇਇ ॥ ਸੋ ਸਰਬ ਫਲ ਹਰਿ ਲੇਇ ॥ ਕੁਲ ਸਮੂਹ ਕਰਤ ਉਧਾਰੁ ॥ ਸੰਸਾਰੁ ਉਤਰਸਿ ਪਾਰਿ ॥ ਹਰਿ ਚਰਨ ਬੋਹਿਥ ਤਾਹਿ ॥ ਮਿਲਿ ਸਾਧਸੰਗਿ ਜਸੁ ਗਾਹਿ ॥ ਹਰਿ ਪੈਜ ਰਖੈ ਮੁਰਾਰਿ ॥ ਹਰਿ ਨਾਨਕ ਸਰਨਿ ਦੁਆਰਿ ॥੧੦॥੨॥
ਪਦਅਰਥ: ਪ੍ਰਭ = ਹੇ ਪ੍ਰਭੂ! ਨਿਵਾਰਿ = ਦੂਰ ਕਰ। ਦੁਆਰਿ = (ਤੇਰੇ) ਦਰ ਤੇ। ਹਾਰਿ = ਹਾਰ ਕੇ, ਥੱਕ ਕੇ, (ਹੋਰ ਪਾਸਿਆਂ ਵਲੋਂ) ਆਸ ਲਾਹ ਕੇ। ਗਹਿ = ਫੜ ਕੇ। ਮਿਸਟ = ਮਿੱਠਾ। ਕਰਿ = ਕਰ ਕੇ। ਲੜਿ = ਪੱਲੇ ਨਾਲ। ਨਾਨਕਾ = ਹੇ ਨਾਨਕ!।੧। ਦੀਨਾ ਨਾਥ = ਹੇ ਗਰੀਬਾਂ ਦੇ ਖਸਮ! ਦਇਆਲ = ਹੇ ਦਇਆ ਦੇ ਸੋਮੇ! ਜਾਚਉ = ਜਾਚਉਂ, ਮੈਂ ਮੰਗਦਾ ਹਾਂ। ਰਵਾਲ = ਚਰਨ = ਧੂੜ ।੧।ਰਹਾਉ। ਬਿਖਿਆ = ਮਾਇਆ। ਕੂਪ = ਖੂਹ। ਤਮ = ਹਨੇਰਾ। ਅਗਿਆਨ = ਆਤਮਕ ਜੀਵਨ ਵਲੋਂ ਬੇ = ਸਮਝੀ। ਤਮ ਘੂਪ = ਘੁੱਪ ਹਨੇਰਾ। ਮੋਹਤ = ਮੋਹ ਰਿਹਾ ਹੈ। ਗਹਿ = ਫੜ ਕੇ। ਭੁਜਾ = ਬਾਂਹ। ਠਾਉ = ਠਾਉਂ, ਥਾਂ, ਆਸਰਾ। ਬਲਿ ਜਾਉ = ਬਲਿ ਜਾਉਂ, ਮੈਂ ਸਦਕੇ ਜਾਂਦਾ ਹਾਂ ।੨। ਲੋਭਿ = ਲੋਭ ਨਾਲ, ਲੋਭ ਵਿਚ। ਮੋਹਿ = ਮੋਹ ਨਾਲ, ਮੋਹ ਵਿਚ। ਦੇਹ = ਸਰੀਰ। ਖੇਹ = ਮਿੱਟੀ, ਸੁਆਹ। ਭਇਆਨ = ਭਿਆਨਕ, ਡਰਾਵਣੇ। ਚਿਤ ਗੁਪਤ = ਚਿੱਤ੍ਰ ਗੁਪਤ। ਕਰਮਹਿ = (ਮੇਰੇ) ਕਰਮਾਂ ਨੂੰ। ਰੈਨਿ = ਰਾਤ। ਸਾਖਿ = ਗਵਾਹੀ। ਸੁਨਾਇ = ਸੁਣਾ ਕੇ। ਹਰਿ = ਹੇ ਹਰੀ! ।੩। ਭੈ = {ਲਫ਼ਜ਼ 'ਭਉ' ਤੋਂ ਬਹੁ-ਵਚਨ} ਸਾਰੇ ਡਰ। ਮੁਰਾਰਿ = ਹੇ ਪ੍ਰਭੂ! ਭੈ ਭੰਜਨਾ = ਹੇ ਸਾਰੇ ਡਰ ਨਾਸ ਕਰਨ ਵਾਲੇ! ਕਰਿ = ਕਰ ਕੇ। ਪਤਿਤ = ਵਿਕਾਰੀ। ਉਧਾਰਿ = ਬਚਾ ਲੈ। ਦੋਖ = ਐਬ, ਪਾਪ। ਕਤਹਿ = ਹੋਰ ਕਿੱਥੇ? ਸਮਾਹਿ = ਸਮਾ ਸਕਦੇ ਹਨ, ਮੁਆਫ਼ ਹੋ ਸਕਦੇ ਹਨ। ਗਹਿ = ਫੜ ਲੈ (ਮੇਰੀ ਬਾਂਹ) । ਓਟ = ਆਸਰਾ। ਚਿਤਵੀ = (ਮੈਂ) ਸੋਚੀ ਹੈ। ਨਾਥ = ਹੇ ਨਾਥ! ਦੇ ਹਾਥ = ਹੱਥ ਦੇ ਕੇ ।੪। ਗੁਣ ਨਿਧੇ = ਹੇ ਗੁਣਾਂ ਦੇ ਖ਼ਜ਼ਾਨੇ! ਗੋਪਾਲ = ਹੇ ਸ੍ਰਿਸ਼ਟੀ ਦੇ ਪਾਲਣਹਾਰ! ਘਟ = ਸਰੀਰ। ਪ੍ਰਤਿਪਾਲ = ਹੇ ਪਾਲਣ ਵਾਲੇ! ਮਨਿ = (ਮੇਰੇ) ਮਨ ਵਿਚ। ਪਿਆਸ = ਤਾਂਘ। ਪੂਰਨ ਆਸ = ਆਸ ਪੂਰੀ ਕਰ। ਨਿਮਖ = {निमेष} ਅੱਖ ਝਮਕਣ ਜਿਤਨਾ ਸਮਾ। ਵਡ ਭਾਗਿ = ਵੱਡੀ ਕਿਸਮਤ ਨਾਲ। ਪਾਇ = (ਤੇਰਾ ਮਿਲਾਪ) ਹਾਸਲ ਕਰ ਸਕਦਾ ਹੈ ।੫। ਪ੍ਰਭ = ਹੇ ਪ੍ਰਭੂ! ਮਨਿ = (ਮੇਰੇ) ਮਨ ਵਿਚ। ਮੀਨ = ਮੱਛੀ। ਸਿਉ = ਨਾਲ। ਹੇਤੁ = ਪਿਆਰ। ਅਲਿ = ਭੌਰਾ। ਕਮਲ = ਕੌਲ ਫੁੱਲ। ਭਿੰਨੁ = ਵੱਖਰਾ। ਭੇਤੁ = ਵਿੱਥ। ਪਿਆਸ = ਤਾਂਘ। ਭਿੰਨੁ ਭੇਤੁ = ਫ਼ਰਕ ।੬। ਤਰੁਨਿ = ਜੁਆਨ ਇਸਤ੍ਰੀ। ਭਰਤ = ਭਰਤਾ, ਖਸਮ। ਪਰਾਨ = ਜਿੰਦ = ਜਨ, ਬਹੁਤ ਪਿਆਰਾ। ਲੋਭੀਐ = ਲੋਭੀ ਨੂੰ, ਲਾਲਚੀ ਮਨੁੱਖ ਨੂੰ। ਦਾਨੁ = ਦਿੱਤਾ ਜਾਣਾ, ਪ੍ਰਾਪਤੀ। ਜਲਹਿ = ਪਾਣੀ ਨਾਲ। ਸੰਜੋਗੁ = ਮਿਲਾਪ। ਖੁਧਿਆਰਥ = ਭੁੱਖੇ ਨੂੰ। ਭੋਗੁ = ਭੋਜਨ। ਪੂਤਹਿ = ਪੁੱਤਰ ਨਾਲ। ਹੇਤੁ = ਪਿਆਰ। ਨੇਤ = ਨਿੱਤ, ਸਦਾ ।੭। ਦੀਪ = ਦੀਵਾ। ਪਤਨ = ਡਿੱਗਣਾ {पत् = to fall}। ਪਤੰਗ = ਭੰਬਟ। ਹਿਰਤ = ਚੁਰਾਂਦਾ ਹੈ। ਨਿਸੰਗ = ਝਾਕਾ ਲਾਹ ਕੇ। ਮੈਗਲ = ਹਾਥੀ। ਕਾਮੈ ਬੰਦੁ = ਕਾਮ = ਵਾਸ਼ਨਾ ਦਾ ਮੇਲ। ਬੰਧੁ = ਸਨਬੰਧ, ਮੇਲ। ਗ੍ਰਸਤ = ਗ੍ਰਸਦਾ ਹੈ, ਕਾਬੂ ਕਰੀ ਰੱਖਦਾ ਹੈ। ਧੰਧੁ = (ਵਿਸ਼ਿਆਂ ਦਾ) ਧੰਧਾ। ਬਿਖਈ = ਵਿਸ਼ਈ (ਮਨੁੱਖ) ਨੂੰ। ਬਿਸਨੁ = {व्यसन} ਭੈੜੀ ਆਦਤ। ਲਾਇ = ਜੋੜ ਰੱਖ ।੮। ਕੁਰੰਕ = ਹਰਨ। ਨਾਦੈ ਨੇਹੁ = ਨਾਦ ਦਾ ਪਿਆਰ। ਨਾਦ = ਖੱਲ ਨਾਲ ਮੜ੍ਹੇ ਹੋਏ ਘੜੇ ਦੀ ਆਵਾਜ਼। ਚਾਤ੍ਰਿਕੁ = ਪਪੀਹਾ। ਮੇਹੁ = ਮੀਂਹ। ਸਤਸੰਗਿ = ਸਤ ਸੰਗ ਵਿਚ। ਰੰਗਿ = ਪਿਆਰ ਵਿਚ। ਬਖਾਨੈ = ਉਚਾਰਦਾ ਹੈ। ਦਰਸਨ ਦਾਨੁ = ਦਰਸਨ ਦੀ ਦਾਤਿ ।੯। ਗਾਇ = ਗਾ ਕੇ। ਸੁਨਿ = ਸੁਣ ਕੇ। ਲਿਖਿ = ਲਿਖ ਕੇ। ਦੇਇ = ਦੇਂਦਾ ਹੈ। ਸਰਬ ਫਲ ਹਰਿ = ਸਾਰੇ ਫਲ ਦੇਣ ਵਾਲਾ ਹਰੀ। ਲੇਇ = (ਮਿਲਾਪ) ਹਾਸਲ ਕਰਦਾ ਹੈ। ਕੁਲ ਸਮੂਹ = ਸਾਰੀਆਂ ਕੁਲਾਂ ਦਾ। ਉਧਾਰੁ = ਪਾਰ = ਉਤਾਰਾ। ਉਤਰਸਿ = ਪਾਰ ਲੰਘ ਜਾਂਦਾ ਹੈ। ਬੋਹਿਥ = ਜਹਾਜ਼। ਤਾਹਿ = ਉਹਨਾਂ ਵਾਸਤੇ। ਮਿਲਿ = ਮਿਲ ਕੇ। ਸਾਧ ਸੰਗਿ = ਗੁਰੂ ਦੀ ਸੰਗਤਿ ਵਿਚ। ਜਸੁ = ਸਿਫ਼ਤਿ-ਸਾਲਾਹ। ਗਾਹਿ = ਗਾਂਦੇ ਹਨ {ਬਹੁ-ਵਚਨ}। ਪੈਜ = ਲਾਜ ਇੱਜ਼ਤ। ਦੁਆਰਿ = ਦਰ ਤੇ ।੧੦।