ਪੜਚੋਲ ਕਰੋ

ਅੱਜ ਦਾ ਹੁਕਮਨਾਮਾ (23 ਸਤੰਬਰ 2022)

ਸਲੋਕੁ ਮਃ ੩ ॥ ਪੜਣਾ ਗੁੜਣਾ ਸੰਸਾਰ ਕੀ ਕਾਰ ਹੈ ਅੰਦਰਿ ਤ੍ਰਿਸਨਾ ਵਿਕਾਰੁ ॥ ਹਉਮੈ ਵਿਚਿ ਸਭਿ ਪੜਿ ਥਕੇ ਦੂਜੈ ਭਾਇ ਖੁਆਰੁ ॥ ਸੋ ਪੜਿਆ ਸੋ ਪੰਡਿਤੁ ਬੀਨਾ ਗੁਰ ਸਬਦਿ ਕਰੇ ਵੀਚਾਰੁ ॥ ਅੰਦਰੁ ਖੋਜੈ ਤਤੁ ਲਹੈ ਪਾਏ ਮੋਖ ਦੁਆਰੁ ॥

ਸਲੋਕੁ ਮਃ ੩ ॥ ਪੜਣਾ ਗੁੜਣਾ ਸੰਸਾਰ ਕੀ ਕਾਰ ਹੈ ਅੰਦਰਿ ਤ੍ਰਿਸਨਾ ਵਿਕਾਰੁ ॥ ਹਉਮੈ ਵਿਚਿ ਸਭਿ ਪੜਿ ਥਕੇ ਦੂਜੈ ਭਾਇ ਖੁਆਰੁ ॥ ਸੋ ਪੜਿਆ ਸੋ ਪੰਡਿਤੁ ਬੀਨਾ ਗੁਰ ਸਬਦਿ ਕਰੇ ਵੀਚਾਰੁ ॥ ਅੰਦਰੁ ਖੋਜੈ ਤਤੁ ਲਹੈ ਪਾਏ ਮੋਖ ਦੁਆਰੁ ॥ ਗੁਣ ਨਿਧਾਨੁ ਹਰਿ ਪਾਇਆ ਸਹਜਿ ਕਰੇ ਵੀਚਾਰੁ ॥ ਧੰਨੁ ਵਾਪਾਰੀ ਨਾਨਕਾ ਜਿਸੁ ਗੁਰਮੁਖਿ ਨਾਮੁ ਅਧਾਰੁ ॥੧॥ ਮਃ ੩ ॥ ਵਿਣੁ ਮਨੁ ਮਾਰੇ ਕੋਇ ਨ ਸਿਝਈ ਵੇਖਹੁ ਕੋ ਲਿਵ ਲਾਇ ॥ ਭੇਖਧਾਰੀ ਤੀਰਥੀ ਭਵਿ ਥਕੇ ਨਾ ਏਹੁ ਮਨੁ ਮਾਰਿਆ ਜਾਇ ॥ ਗੁਰਮੁਖਿ ਏਹੁ ਮਨੁ ਜੀਵਤੁ ਮਰੈ ਸਚਿ ਰਹੈ ਲਿਵ ਲਾਇ ॥ ਨਾਨਕ ਇਸੁ ਮਨ ਕੀ ਮਲੁ ਇਉ ਉਤਰੈ ਹਉਮੈ ਸਬਦਿ ਜਲਾਇ ॥੨॥ ਪਉੜੀ ॥ ਹਰਿ ਹਰਿ ਸੰਤ ਮਿਲਹੁ ਮੇਰੇ ਭਾਈ ਹਰਿ ਨਾਮੁ ਦ੍ਰਿੜਾਵਹੁ ਇਕ ਕਿਨਕਾ ॥ ਹਰਿ ਹਰਿ ਸੀਗਾਰੁ ਬਨਾਵਹੁ ਹਰਿ ਜਨ ਹਰਿ ਕਾਪੜੁ ਪਹਿਰਹੁ ਖਿਮ ਕਾ ॥ ਐਸਾ ਸੀਗਾਰੁ ਮੇਰੇ ਪ੍ਰਭ ਭਾਵੈ ਹਰਿ ਲਾਗੈ ਪਿਆਰਾ ਪ੍ਰਿਮ ਕਾ ॥ ਹਰਿ ਹਰਿ ਨਾਮੁ ਬੋਲਹੁ ਦਿਨੁ ਰਾਤੀ ਸਭਿ ਕਿਲਬਿਖ ਕਾਟੈ ਇਕ ਪਲਕਾ ॥ ਹਰਿ ਹਰਿ ਦਇਆਲੁ ਹੋਵੈ ਜਿਸੁ ਉਪਰਿ ਸੋ ਗੁਰਮੁਖਿ ਹਰਿ ਜਪਿ ਜਿਣਕਾ ॥੨੧॥

ਪਦਅਰਥ: ਬੀਨਾ = ਸੁਜਾਖਾ, ਸਿਆਣਾ। ਅੰਦਰੁ = ਮਨ {ਲਫ਼ਜ਼ 'ਅੰਦਰੁ' ਅਤੇ 'ਅੰਦਰਿ' ਦਾ ਫ਼ਰਕ ਚੇਤੇ ਰੱਖੋ}। ਤਤੁ = ਅਸਲੀਅਤ। ਮੋਖ ਦੁਆਰੁ = ਮੁਕਤੀ ਦਾ ਦਰਵਾਜ਼ਾ। ਅਧਾਰੁ = ਆਸਰਾ। ਮੋਖ = (ਹਉਮੈ ਤ੍ਰਿਸ਼ਨਾ ਆਦਿਕ ਵਿਕਾਰਾਂ ਤੋਂ) ਖ਼ਲਾਸੀ। ਸਹਜਿ = ਆਤਮਕ ਅਡੋਲਤਾ ਵਿਚ। ਵੀਚਾਰੁ = ਪਰਮਾਤਮਾ ਦੇ ਗੁਣਾਂ ਦੀ ਵਿਚਾਰ। ਗੁਰਮੁਖਿ = ਗੁਰੂ ਦੇ ਸਨਮੁਖ ਮਨੁੱਖ ।੧। ਕਿਨਕਾ = ਕਿਣਕਾ ਮਾਤ੍ਰ, ਥੋੜਾ ਜਿਤਨਾ ਹੀ। ਕਾਪੜੁ = ਕੱਪੜਾ, ਪੁਸ਼ਾਕ। ਖਿਮ = ਖਿਮਾ। ਪ੍ਰਿਮ ਕਾ = ਪ੍ਰੇਮ ਦਾ (ਸਿੰਗਾਰ) । ਕਿਲਬਿਖ = ਪਾਪ। ਜਿਣਕਾ = ਜਿੱਤ ਜਾਂਦਾ ਹੈ।੨੧।

ਅਰਥ: ਪੜ੍ਹਨਾ ਤੇ ਵਿਚਾਰਨਾ ਸੰਸਾਰ ਦਾ ਕੰਮ (ਹੀ ਹੋ ਗਿਆ) ਹੈ (ਭਾਵ, ਹੋਰ ਵਿਹਾਰਾਂ ਵਾਂਗ ਇਹ ਭੀ ਇਕ ਵਿਹਾਰ ਹੀ ਬਣ ਗਿਆ ਹੈ, ਪਰ) ਹਿਰਦੇ ਵਿਚ ਤ੍ਰਿਸ਼ਨਾ ਤੇ ਵਿਕਾਰ (ਟਿਕੇ ਹੀ ਰਹਿੰਦੇ) ਹਨ; ਅਹੰਕਾਰ ਵਿਚ ਸਾਰੇ (ਪੰਡਿਤ) ਪੜ੍ਹ ਪੜ੍ਹ ਕੇ ਥੱਕ ਗਏ ਹਨ, ਮਾਇਆ ਦੇ ਮੋਹ ਵਿਚ ਖ਼ੁਆਰ ਹੀ ਹੁੰਦੇ ਹਨ। ਉਹ ਮਨੁੱਖ ਪੜ੍ਹਿਆ ਹੋਇਆ ਤੇ ਸਿਆਣਾ ਪੰਡਿਤ ਹੈ (ਭਾਵ, ਉਸ ਮਨੁੱਖ ਨੂੰ ਪੰਡਿਤ ਸਮਝੋ) , ਜੋ ਸਤਿਗੁਰੂ ਦੇ ਸ਼ਬਦ ਵਿਚ ਵਿਚਾਰ ਕਰਦਾ ਹੈ, ਜੋ ਆਪਣੇ ਮਨ ਨੂੰ ਖੋਜਦਾ ਹੈ (ਅੰਦਰੋਂ) ਹਰੀ ਨੂੰ ਲੱਭ ਲੈਂਦਾ ਹੈ ਤੇ (ਤ੍ਰਿਸ਼ਨਾ ਤੋਂ) ਬਚਣ ਲਈ ਰਸਤਾ ਲਭ ਲੈਂਦਾ ਹੈ, ਜੋ ਗੁਣਾਂ ਦੇ ਖ਼ਜ਼ਾਨੇ ਹਰੀ ਨੂੰ ਪ੍ਰਾਪਤ ਕਰਦਾ ਹੈ ਤੇ ਆਤਮਕ ਅਡੋਲਤਾ ਵਿਚ ਟਿਕ ਕੇ ਪਰਮਾਤਮਾ ਦੇ ਗੁਣਾਂ ਵਿਚ ਸੁਰਤਿ ਜੋੜੀ ਰੱਖਦਾ ਹੈ। ਹੇ ਨਾਨਕ! ਇਸ ਤਰ੍ਹਾਂ ਸਤਿਗੁਰੂ ਦੇ ਸਨਮੁਖ ਹੋਏ ਜਿਸ ਮਨੁੱਖ ਨੂੰ 'ਨਾਮ'ਆਸਰਾ (ਰੂਪ) ਹੈ, ਉਸ ਨਾਮ ਦਾ ਵਾਪਾਰੀ ਮੁਬਾਰਿਕ ਹੈ ।੧। ਤੁਸੀਂ ਕੋਈ ਭੀ ਮਨੁੱਖ ਬ੍ਰਿਤੀ ਜੋੜ ਕੇ ਵੇਖ ਲਵੋ, ਮਨ ਨੂੰ ਕਾਬੂ ਕਰਨ ਤੋਂ ਬਿਨਾਂ ਕੋਈ ਨਹੀਂ ਸਿੱਝਿਆ (ਭਾਵ, ਕਿਸੇ ਦੀ ਘਾਲਿ ਥਾਇ ਨਹੀਂ ਪਈ) ; ਭੇਖ ਕਰਨ ਵਾਲੇ (ਸਾਧੂ ਭੀ) ਤੀਰਥਾਂ ਦੀ ਯਾਤ੍ਰਾ ਕਰ ਕੇ ਰਹਿ ਗਏ ਹਨ, (ਇਸ ਤਰ੍ਹਾਂ) ਇਹ ਮਨ ਮਾਰਿਆ ਨਹੀਂ ਜਾਂਦਾ । ਸਤਿਗੁਰੂ ਦੇ ਸਨਮੁਖ ਹੋਇਆਂ ਮਨੁੱਖ ਸੱਚੇ ਹਰੀ ਵਿਚ ਬ੍ਰਿਤੀ ਜੋੜੀ ਰੱਖਦਾ ਹੈ (ਇਸ ਕਰਕੇ) ਉਸ ਦਾ ਮਨ ਜੀਊਂਦਾ ਹੀ ਮੋਇਆ ਹੋਇਆ ਹੈ (ਭਾਵ, ਮਾਇਆ ਵਿਚ ਵਰਤਦਿਆਂ ਭੀ ਮਾਇਆ ਤੋਂ ਉਦਾਸ ਹੈ) । ਹੇ ਨਾਨਕ! ਇਸ ਮਨ ਦੀ ਮੈਲ ਇਸ ਤਰ੍ਹਾਂ ਉਤਰਦੀ ਹੈ ਕਿ (ਮਨ ਦੀ) ਹਉਮੈ (ਸਤਿਗੁਰੂ ਦੇ) ਸ਼ਬਦ ਨਾਲ ਸਾੜੀ ਜਾਏ ।੨। ਹੇ ਮੇਰੇ ਭਾਈ ਸੰਤ ਜਨੋਂ! ਇਕ ਕਿਣਕਾ ਮਾਤ੍ਰ (ਮੈਨੂੰ ਭੀ) ਹਰੀ ਦਾ ਨਾਮ ਜਪਾਵੋ। ਹੇ ਹਰੀ ਜਨੋਂ! ਹਰੀ ਦੇ ਨਾਮ ਦਾ ਸਿੰਗਾਰ ਬਣਾਵੋ, ਤੇ ਖਿਮਾ ਦੀ ਪੁਸ਼ਾਕ ਪਹਿਨੋ, ਇਹੋ ਜਿਹਾ ਸ਼ਿੰਗਾਰ ਪਿਆਰੇ ਹਰੀ ਨੂੰ ਚੰਗਾ ਲੱਗਦਾ ਹੈ, ਹਰੀ ਨੂੰ ਪ੍ਰੇਮ ਦਾ ਸ਼ਿੰਗਾਰ ਪਿਆਰਾ ਲੱਗਦਾ ਹੈ। ਦਿਨ ਰਾਤ ਹਰੀ ਦਾ ਨਾਮ ਸਿਮਰੋ, ਇਕ ਪਲਕ ਵਿਚ ਸਾਰੇ ਪਾਪ ਕੱਟ ਦੇਵੇਗਾ। ਜਿਸ ਗੁਰਮੁਖ ਉਤੇ ਹਰੀ ਦਇਆਲ ਹੁੰਦਾ ਹੈ, ਉਹ ਹਰੀ ਦਾ ਸਿਮਰਨ ਕਰ ਕੇ (ਸੰਸਾਰ ਤੋਂ) ਜਿੱਤ (ਕੇ) ਜਾਂਦਾ ਹੈ ।੨੧।
ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

Yo Yo Honey Singh Controversy: ਹਨੀ ਸਿੰਘ ਫਿਰ ਵਿਵਾਦਾਂ 'ਚ! ਗਾਇਕ ਜਸਬੀਰ ਜੱਸੀ ਦਾ ਫੁੱਟਿਆ ਗੁੱਸਾ, ਬੋਲੇ- ਮਾਤਾ-ਪਿਤਾ ਰੋਕਣ, ਨਹੀਂ ਤਾਂ ਅੱਗੇ ਵਧੇਗਾ...
Yo Yo Honey Singh Controversy: ਹਨੀ ਸਿੰਘ ਫਿਰ ਵਿਵਾਦਾਂ 'ਚ! ਗਾਇਕ ਜਸਬੀਰ ਜੱਸੀ ਦਾ ਫੁੱਟਿਆ ਗੁੱਸਾ, ਬੋਲੇ- ਮਾਤਾ-ਪਿਤਾ ਰੋਕਣ, ਨਹੀਂ ਤਾਂ ਅੱਗੇ ਵਧੇਗਾ...
Punjab News: ਹੁਣ ਬੀਜੇਪੀ ਦਾ ਕਮਲ ਫੜ ਪੰਥ ਦੀ ਸੇਵਾ ਕਰਨਗੇ ਚਰਨਜੀਤ ਬਰਾੜ! ਚੋਣਾਂ ਨੂੰ ਵੇਖਦਿਆਂ ਚੁੱਕਿਆ ਵੱਡਾ ਕਦਮ
Punjab News: ਹੁਣ ਬੀਜੇਪੀ ਦਾ ਕਮਲ ਫੜ ਪੰਥ ਦੀ ਸੇਵਾ ਕਰਨਗੇ ਚਰਨਜੀਤ ਬਰਾੜ! ਚੋਣਾਂ ਨੂੰ ਵੇਖਦਿਆਂ ਚੁੱਕਿਆ ਵੱਡਾ ਕਦਮ
ਮਾਸਿਕ ਸ਼ਿਵਰਾਤਰੀ ਅਤੇ ਪ੍ਰਦੋਸ਼ ਵਰਤ ਦਾ ਸੰਯੋਗ, ਜੇਕਰ ਆਹ 4 ਨਿਯਮ ਟੁੱਟੇ ਤਾਂ ਹੋਵੇਗਾ ਨੁਕਸਾਨ
ਮਾਸਿਕ ਸ਼ਿਵਰਾਤਰੀ ਅਤੇ ਪ੍ਰਦੋਸ਼ ਵਰਤ ਦਾ ਸੰਯੋਗ, ਜੇਕਰ ਆਹ 4 ਨਿਯਮ ਟੁੱਟੇ ਤਾਂ ਹੋਵੇਗਾ ਨੁਕਸਾਨ
ਰਾਸ਼ਟਰਪਤੀ Droupadi Murmu ਦਾ ਜਲੰਧਰ ਦੌਰਾ ਰੱਦ, ਸਾਹਮਣੇ ਆਈ ਵੱਡੀ ਵਜ੍ਹਾ
ਰਾਸ਼ਟਰਪਤੀ Droupadi Murmu ਦਾ ਜਲੰਧਰ ਦੌਰਾ ਰੱਦ, ਸਾਹਮਣੇ ਆਈ ਵੱਡੀ ਵਜ੍ਹਾ

ਵੀਡੀਓਜ਼

“ਅਕਾਲ ਤਖ਼ਤ ਹਾਜ਼ਰ ਹੋਣ ਲਈ ਹਰ ਵੇਲੇ ਤਿਆਰ ਹਾਂ
“ਜਥੇਦਾਰ ਦੇ ਹਰ ਇਕ ਸਵਾਲ ਦਾ ਮੈਂ ਜਵਾਬ ਦਿੱਤਾ” — CM ਨੇ ਤੋੜੀ ਚੁੱਪੀ
ਜਥੇਦਾਰ ਦੇ ਹੁਕਮ 'ਤੇ SGPC ਦੇ ਰਹੀ ਸਾਥ : CM ਮਾਨ
“ਮੇਰੀ ਵੀਡੀਓ ਨਕਲੀ? ਜਿਸ ਮਰਜ਼ੀ ਲੈਬ ‘ਚ ਜਾਂਚ ਕਰਵਾ ਲਓ”
“ਅਕਾਲ ਤਖ਼ਤ ਨੂੰ ਚੈਲੰਜ ਕਰਨ ਦੀ ਮੇਰੀ ਕੋਈ ਔਕਾਤ ਨਹੀਂ”

ਫੋਟੋਗੈਲਰੀ

ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Yo Yo Honey Singh Controversy: ਹਨੀ ਸਿੰਘ ਫਿਰ ਵਿਵਾਦਾਂ 'ਚ! ਗਾਇਕ ਜਸਬੀਰ ਜੱਸੀ ਦਾ ਫੁੱਟਿਆ ਗੁੱਸਾ, ਬੋਲੇ- ਮਾਤਾ-ਪਿਤਾ ਰੋਕਣ, ਨਹੀਂ ਤਾਂ ਅੱਗੇ ਵਧੇਗਾ...
Yo Yo Honey Singh Controversy: ਹਨੀ ਸਿੰਘ ਫਿਰ ਵਿਵਾਦਾਂ 'ਚ! ਗਾਇਕ ਜਸਬੀਰ ਜੱਸੀ ਦਾ ਫੁੱਟਿਆ ਗੁੱਸਾ, ਬੋਲੇ- ਮਾਤਾ-ਪਿਤਾ ਰੋਕਣ, ਨਹੀਂ ਤਾਂ ਅੱਗੇ ਵਧੇਗਾ...
Punjab News: ਹੁਣ ਬੀਜੇਪੀ ਦਾ ਕਮਲ ਫੜ ਪੰਥ ਦੀ ਸੇਵਾ ਕਰਨਗੇ ਚਰਨਜੀਤ ਬਰਾੜ! ਚੋਣਾਂ ਨੂੰ ਵੇਖਦਿਆਂ ਚੁੱਕਿਆ ਵੱਡਾ ਕਦਮ
Punjab News: ਹੁਣ ਬੀਜੇਪੀ ਦਾ ਕਮਲ ਫੜ ਪੰਥ ਦੀ ਸੇਵਾ ਕਰਨਗੇ ਚਰਨਜੀਤ ਬਰਾੜ! ਚੋਣਾਂ ਨੂੰ ਵੇਖਦਿਆਂ ਚੁੱਕਿਆ ਵੱਡਾ ਕਦਮ
ਮਾਸਿਕ ਸ਼ਿਵਰਾਤਰੀ ਅਤੇ ਪ੍ਰਦੋਸ਼ ਵਰਤ ਦਾ ਸੰਯੋਗ, ਜੇਕਰ ਆਹ 4 ਨਿਯਮ ਟੁੱਟੇ ਤਾਂ ਹੋਵੇਗਾ ਨੁਕਸਾਨ
ਮਾਸਿਕ ਸ਼ਿਵਰਾਤਰੀ ਅਤੇ ਪ੍ਰਦੋਸ਼ ਵਰਤ ਦਾ ਸੰਯੋਗ, ਜੇਕਰ ਆਹ 4 ਨਿਯਮ ਟੁੱਟੇ ਤਾਂ ਹੋਵੇਗਾ ਨੁਕਸਾਨ
ਰਾਸ਼ਟਰਪਤੀ Droupadi Murmu ਦਾ ਜਲੰਧਰ ਦੌਰਾ ਰੱਦ, ਸਾਹਮਣੇ ਆਈ ਵੱਡੀ ਵਜ੍ਹਾ
ਰਾਸ਼ਟਰਪਤੀ Droupadi Murmu ਦਾ ਜਲੰਧਰ ਦੌਰਾ ਰੱਦ, ਸਾਹਮਣੇ ਆਈ ਵੱਡੀ ਵਜ੍ਹਾ
Mohali: ਮੋਹਾਲੀ ‘ਚ ਨਕਲੀ ਦਵਾਈਆਂ ਦੇ ਕਾਰੋਬਾਰ ਦਾ ਹੋਇਆ ਭਾਂਡਾ ਫੋੜ, 2 ਫੈਕਟਰੀਆਂ ‘ਤੇ ਛਾਪਾ, 1 ਸੀਲ, ਦਵਾਈਆਂ ਜ਼ਬਤ, 16 ਲੱਖ ਰੁਪਏ ਦਾ ਜੁਰਮਾਨਾ
Mohali: ਮੋਹਾਲੀ ‘ਚ ਨਕਲੀ ਦਵਾਈਆਂ ਦੇ ਕਾਰੋਬਾਰ ਦਾ ਹੋਇਆ ਭਾਂਡਾ ਫੋੜ, 2 ਫੈਕਟਰੀਆਂ ‘ਤੇ ਛਾਪਾ, 1 ਸੀਲ, ਦਵਾਈਆਂ ਜ਼ਬਤ, 16 ਲੱਖ ਰੁਪਏ ਦਾ ਜੁਰਮਾਨਾ
Punjab News: ਬੀਜੇਪੀ ਦਾ ਪੰਜਾਬ 'ਚ ਵੱਡਾ ਧਮਕਾ! 2027 ਦੀਆਂ ਚੋਣਾਂ 'ਚ ਬਦਲਣਗੇ ਸਿਆਸੀ ਸਮੀਕਰਨ? 
Punjab News: ਬੀਜੇਪੀ ਦਾ ਪੰਜਾਬ 'ਚ ਵੱਡਾ ਧਮਕਾ! 2027 ਦੀਆਂ ਚੋਣਾਂ 'ਚ ਬਦਲਣਗੇ ਸਿਆਸੀ ਸਮੀਕਰਨ? 
Punjab News: ਪੰਜਾਬ ‘ਚ DC ਦਫ਼ਤਰਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਦਫ਼ਤਰ ਕਰਵਾਏ ਗਏ ਖਾਲੀ, ਪਾਕਿਸਤਾਨੀ ਸੰਗਠਨ ISKP ਵੱਲੋਂ ਆਈ ਧਮਕੀ ਭਰੀ ਈ-ਮੇਲ
Punjab News: ਪੰਜਾਬ ‘ਚ DC ਦਫ਼ਤਰਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਦਫ਼ਤਰ ਕਰਵਾਏ ਗਏ ਖਾਲੀ, ਪਾਕਿਸਤਾਨੀ ਸੰਗਠਨ ISKP ਵੱਲੋਂ ਆਈ ਧਮਕੀ ਭਰੀ ਈ-ਮੇਲ
ਟਰੰਪ ਨੂੰ ਮਿਲਿਆ ਨੋਬਲ ਸ਼ਾਂਤੀ ਪੁਰਸਕਾਰ! ਇੰਝ ਪਿਆ ਝੋਲੀ 'ਚ, ਨੋਬਲ ਇਨਾਮ ਮਿਲਦੇ ਹੀ ਟਰੰਪ ਖੁਸ਼ੀ ਨਾਲ ਫੂਲੇ ਨਾ ਸਮਾਏ, ਇਸ ਨੇਤਾ ਬਾਰੇ ਆਖੀ ਇਹ ਗੱਲ...
ਟਰੰਪ ਨੂੰ ਮਿਲਿਆ ਨੋਬਲ ਸ਼ਾਂਤੀ ਪੁਰਸਕਾਰ! ਇੰਝ ਪਿਆ ਝੋਲੀ 'ਚ, ਨੋਬਲ ਇਨਾਮ ਮਿਲਦੇ ਹੀ ਟਰੰਪ ਖੁਸ਼ੀ ਨਾਲ ਫੂਲੇ ਨਾ ਸਮਾਏ, ਇਸ ਨੇਤਾ ਬਾਰੇ ਆਖੀ ਇਹ ਗੱਲ...
Embed widget