ਪੜਚੋਲ ਕਰੋ

ਅੱਜ ਦਾ ਹੁਕਮਨਾਮਾ (29 ਸਤੰਬਰ 2022)

ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰਪ੍ਰਸਾਦਿ ॥ ਰਾਗੁ ਟੋਡੀ ਮਹਲਾ ੪ ਘਰੁ ੧ ॥ ਹਰਿ ਬਿਨੁ ਰਹਿ ਨ ਸਕੈ ਮਨੁ ਮੇਰਾ ॥ ਮੇਰੇ ਪ੍ਰੀਤਮ ਪ੍ਰਾਨ ਹਰਿ ਪ੍ਰਭੁ ਗੁਰੁ ਮੇਲੇ ਬਹੁਰਿ ਨ ਭਵਜਲਿ ਫੇਰਾ ॥੧॥ ਰਹਾਉ ॥

ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰਪ੍ਰਸਾਦਿ ॥ ਰਾਗੁ ਟੋਡੀ ਮਹਲਾ ੪ ਘਰੁ ੧ ॥ ਹਰਿ ਬਿਨੁ ਰਹਿ ਨ ਸਕੈ ਮਨੁ ਮੇਰਾ ॥ ਮੇਰੇ ਪ੍ਰੀਤਮ ਪ੍ਰਾਨ ਹਰਿ ਪ੍ਰਭੁ ਗੁਰੁ ਮੇਲੇ ਬਹੁਰਿ ਨ ਭਵਜਲਿ ਫੇਰਾ ॥੧॥ ਰਹਾਉ ॥ ਮੇਰੈ ਹੀਅਰੈ ਲੋਚ ਲਗੀ ਪ੍ਰਭ ਕੇਰੀ ਹਰਿ ਨੈਨਹੁ ਹਰਿ ਪ੍ਰਭ ਹੇਰਾ ॥ ਸਤਿਗੁਰਿ ਦਇਆਲਿ ਹਰਿ ਨਾਮੁ ਦ੍ਰਿੜਾਇਆ ਹਰਿ ਪਾਧਰੁ ਹਰਿ ਪ੍ਰਭ ਕੇਰਾ ॥੧॥ ਹਰਿ ਰੰਗੀ ਹਰਿ ਨਾਮੁ ਪ੍ਰਭ ਪਾਇਆ ਹਰਿ ਗੋਵਿੰਦ ਹਰਿ ਪ੍ਰਭ ਕੇਰਾ ॥ ਹਰਿ ਹਿਰਦੈ ਮਨਿ ਤਨਿ ਮੀਠਾ ਲਾਗਾ ਮੁਖਿ ਮਸਤਕਿ ਭਾਗੁ ਚੰਗੇਰਾ ॥੨॥ ਲੋਭ ਵਿਕਾਰ ਜਿਨਾ ਮਨੁ ਲਾਗਾ ਹਰਿ ਵਿਸਰਿਆ ਪੁਰਖੁ ਚੰਗੇਰਾ ॥ ਓਇ ਮਨਮੁਖ ਮੂੜ ਅਗਿਆਨੀ ਕਹੀਅਹਿ ਤਿਨ ਮਸਤਕਿ ਭਾਗੁ ਮੰਦੇਰਾ ॥੩॥ ਬਿਬੇਕ ਬੁਧਿ ਸਤਿਗੁਰ ਤੇ ਪਾਈ ਗੁਰ ਗਿਆਨੁ ਗੁਰੂ ਪ੍ਰਭ ਕੇਰਾ ॥ ਜਨ ਨਾਨਕ ਨਾਮੁ ਗੁਰੂ ਤੇ ਪਾਇਆ ਧੁਰਿ ਮਸਤਕਿ ਭਾਗੁ ਲਿਖੇਰਾ ॥੪॥੧॥

ਪਦਅਰਥ :- ਮੇਲੇ = (ਜਿਸ ਨੂੰ) ਮਿਲਾ ਦੇਂਦਾ ਹੈ। ਬਹੁਰਿ = ਮੁੜ। ਭਵਜਲਿ = ਸੰਸਾਰ = ਸਮੁੰਦਰ ਵਿਚ ।੧।ਰਹਾਉ। ਹੀਅਰੈ = ਹਿਰਦੇ ਵਿਚ। ਲੋਚ = ਤਾਂਘ। ਕੇਰੀ = ਦੀ। ਨੈਨਹੁ = ਅੱਖਾਂ ਨਾਲ। ਹੇਰਾ = ਹੇਰਾਂ, ਮੈਂ ਵੇਖਾਂ। ਸਤਿਗੁਰਿ = ਗੁਰੂ ਨੇ। ਦਇਆਲਿ = ਦਇਆਲ ਨੇ। ਦ੍ਰਿੜਾਇਆ = ਹਿਰਦੇ ਵਿਚ ਪੱਕਾ ਕਰ ਦਿੱਤਾ। ਪਾਧਰੁ = ਪੱਧਰਾ ਰਾਹ। ਕੇਰਾ = ਦਾ, ਮਿਲਣ ਦਾ ।੧। ਰੰਗੀ = ਅਨੇਕਾਂ ਰੰਗਾਂ = ਕੌਤਕਾਂ ਦਾ ਮਾਲਕ। ਮਨਿ = ਮਨ ਵਿਚ। ਤਨਿ = ਤਨ ਵਿਚ। ਮੁਖਿ = ਮੂੰਹ ਉੱਤੇ। ਮਸਤਕਿ = ਮੱਥੇ ਉੱਤੇ ।੨। ਓਇ = {ਲਫ਼ਜ਼ 'ਓਹ' ਤੋਂ ਬਹੁ-ਵਚਨ}। ਮਨਮੁਖ = ਆਪਣੇ ਮਨ ਦੇ ਪਿੱਛੇ ਤੁਰਨ ਵਾਲੇ। ਮੂੜ = ਮੂਰਖ। ਕਹੀਅਹਿ = ਆਖੇ ਜਾਂਦੇ ਹਨ। ਅਗਿਆਨੀ = ਆਤਮਕ ਜੀਵਨ ਵਲੋਂ ਬੇ = ਸਮਝ ।੩। ਬਿਬੇਕ ਬੁਧਿ = (ਚੰਗੇ ਮੰਦੇ ਦੀ) ਪਰਖ ਕਰਨ ਵਾਲੀ ਅਕਲ। ਤੇ = ਤੋਂ, ਪਾਸੋਂ। ਗਿਆਨੁ = ਆਤਮਕ ਜੀਵਨ ਦੀ ਸੂਝ। ਧੁਰਿ = ਧੁਰ ਦਰਗਾਹ ਤੋਂ। ਲਿਖੇਰਾ = ਲਿਖਿਆ ਹੋਇਆ ।੪।

ਅਰਥ :- ਅਕਾਲ ਪੁਰਖ ਇੱਕ ਹੈ, ਜਿਸ ਦਾ ਨਾਮ 'ਹੋਂਦ ਵਾਲਾ' ਹੈ ਜੋ ਸ੍ਰਿਸ਼ਟੀ ਦਾ ਰਚਨਹਾਰ ਹੈ, ਜੋ ਸਭ ਵਿਚ ਵਿਆਪਕ ਹੈ, ਭੈ ਤੋਂ ਰਹਿਤ ਹੈ, ਵੈਰ-ਰਹਿਤ ਹੈ, ਜਿਸ ਦਾ ਸਰੂਪ ਕਾਲ ਤੋਂ ਪਰੇ ਹੈ, (ਭਾਵ, ਜਿਸ ਦਾ ਸਰੀਰ ਨਾਸ-ਰਹਿਤ ਹੈ), ਜੋ ਜੂਨਾਂ ਵਿਚ ਨਹੀਂ ਆਉਂਦਾ, ਜਿਸ ਦਾ ਪ੍ਰਕਾਸ਼ ਆਪਣੇ ਆਪ ਤੋਂ ਹੋਇਆ ਹੈ ਅਤੇ ਜੋ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ। ਰਾਗ ਟੋਡੀ, ਘਰ ੧ ਵਿੱਚ ਗੁਰੂ ਰਾਮਦਾਸ ਜੀ ਦੀ ਬਾਣੀ। ਹੇ ਭਾਈ! ਮੇਰਾ ਮਨ ਪਰਮਾਤਮਾ ਦੀ ਯਾਦ ਤੋਂ ਬਿਨਾ ਰਹਿ ਨਹੀਂ ਸਕਦਾ। ਗੁਰੂ (ਜਿਸ ਮਨੁੱਖ ਨੂੰ) ਜਿੰਦ ਦਾ ਪਿਆਰਾ ਪ੍ਰਭੂ ਮਿਲਾ ਦੇਂਦਾ ਹੈ, ਉਸ ਨੂੰ ਸੰਸਾਰ-ਸਮੁੰਦਰ ਵਿਚ ਮੁੜ ਨਹੀਂ ਆਉਣਾ ਪੈਂਦਾ ॥੧॥ ਰਹਾਉ ॥ ਹੇ ਭਾਈ! ਮੇਰੇ ਹਿਰਦੇ ਵਿਚ ਪ੍ਰਭੂ (ਦੇ ਮਿਲਾਪ) ਦੀ ਤਾਂਘ ਲੱਗੀ ਹੋਈ ਸੀ (ਮੇਰਾ ਜੀ ਕਰਦਾ ਸੀ ਕਿ) ਮੈਂ (ਆਪਣੀਆਂ) ਅੱਖਾਂ ਨਾਲ ਹਰੀ-ਪ੍ਰਭੂ ਨੂੰ ਵੇਖ ਲਵਾਂ। ਦਇਆਲ ਗੁਰੂ ਨੇ ਪਰਮਾਤਮਾ ਦਾ ਨਾਮ ਮੇਰੇ ਹਿਰਦੇ ਵਿਚ ਪੱਕਾ ਕਰ ਦਿੱਤਾ-ਇਹੀ ਹੈ ਹਰੀ-ਪ੍ਰਭੂ (ਨੂੰ ਮਿਲਣ) ਦਾ ਪੱਧਰਾ ਰਸਤਾ ॥੧॥ ਹੇ ਭਾਈ! ਅਨੇਕਾਂ ਕੌਤਕਾਂ ਦੇ ਮਾਲਕ ਹਰੀ ਪ੍ਰਭੂ ਗੋਬਿੰਦ ਦਾ ਨਾਮ ਜਿਸ ਮਨੁੱਖ ਨੇ ਪ੍ਰਾਪਤ ਕਰ ਲਿਆ, ਉਸ ਦੇ ਹਿਰਦੇ ਵਿਚ, ਉਸ ਦੇ ਮਨ ਵਿਚ ਸਰੀਰ ਵਿਚ, ਪਰਮਾਤਮਾ ਪਿਆਰਾ ਲੱਗਣ ਲੱਗ ਪੈਂਦਾ ਹੈ, ਉਸ ਦੇ ਮੱਥੇ ਉੱਤੇ ਮੂੰਹ ਉੱਤੇ ਚੰਗਾ ਭਾਗ ਜਾਗ ਪੈਂਦਾ ਹੈ ॥੨॥ ਪਰ, ਹੇ ਭਾਈ! ਜਿਨ੍ਹਾਂ ਮਨੁੱਖਾਂ ਦਾ ਮਨ ਲੋਭ ਆਦਿਕ ਵਿਕਾਰਾਂ ਵਿਚ ਮਸਤ ਰਹਿੰਦਾ ਹੈ, ਉਹਨਾਂ ਨੂੰ ਚੰਗਾ ਅਕਾਲ ਪੁਰਖ ਭੁੱਲਿਆ ਰਹਿੰਦਾ ਹੈ। ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਉਹ ਮਨੁੱਖ ਮੂਰਖ ਕਹੇ ਜਾਂਦੇ ਹਨ, ਆਤਮਕ ਜੀਵਨ ਵਲੋਂ ਬੇ-ਸਮਝ ਆਖੇ ਜਾਂਦੇ ਹਨ। ਉਹਨਾਂ ਦੇ ਮੱਥੇ ਉਤੇ ਮੰਦੀ ਕਿਸਮਤ (ਉੱਘੜੀ ਹੋਈ ਸਮਝ ਲਵੋ) ॥੩॥ ਉਹਨਾਂ ਮਨੁੱਖਾਂ ਨੇ ਗੁਰੂ ਪਾਸੋਂ ਚੰਗੇ ਮੰਦੇ ਕੰਮ ਦੀ ਪਰਖ ਕਰਨ ਵਾਲੀ ਅਕਲ ਹਾਸਲ ਕਰ ਲਈ, ਉਹਨਾਂ ਨੇ ਪਰਮਾਤਮਾ ਦੇ ਮਿਲਾਪ ਵਾਸਤੇ ਗੁਰੂ ਪਾਸੋਂ ਆਤਮਕ ਜੀਵਨ ਦੀ ਸੂਝ ਪ੍ਰਾਪਤ ਕਰ ਲਈ, ਹੇ ਦਾਸ ਨਾਨਕ! ਜਿਨ੍ਹਾਂ ਦੇ ਮੱਥੇ ਉਤੇ ਧੁਰੋਂ ਲਿਖਿਆ ਚੰਗਾ ਭਾਗ ਉੱਘੜ ਪਿਆ, ਉਹਨਾਂ ਨੇ ਗੁਰੂ ਪਾਸੋਂ ਪਰਮਾਤਮਾ ਦਾ ਨਾਮ ਪ੍ਰਾਪਤ ਕਰ ਲਿਆ ॥੪॥੧॥
ਹੋਰ ਪੜ੍ਹੋ
Sponsored Links by Taboola
Advertisement

ਟਾਪ ਹੈਡਲਾਈਨ

ਭਲਕੇ CM ਨੇ ਸੱਦ ਲਈ ਕੈਬਨਿਟ ਦੀ ਮੀਟਿੰਗ, ਲਏ ਜਾ ਸਕਦੇ ਵੱਡੇ ਫੈਸਲੇ
ਭਲਕੇ CM ਨੇ ਸੱਦ ਲਈ ਕੈਬਨਿਟ ਦੀ ਮੀਟਿੰਗ, ਲਏ ਜਾ ਸਕਦੇ ਵੱਡੇ ਫੈਸਲੇ
ਬਿਕਰਮ ਮਜੀਠੀਆ ਦੀਆਂ ਵਧੀਆਂ ਮੁਸ਼ਕਿਲਾਂ, ਲੱਗੀ ਇੱਕ ਹੋਰ ਧਾਰਾ, ਜਾਣੋ ਪੂਰਾ ਮਾਮਲਾ
ਬਿਕਰਮ ਮਜੀਠੀਆ ਦੀਆਂ ਵਧੀਆਂ ਮੁਸ਼ਕਿਲਾਂ, ਲੱਗੀ ਇੱਕ ਹੋਰ ਧਾਰਾ, ਜਾਣੋ ਪੂਰਾ ਮਾਮਲਾ
AAP ਦੀ ਵੱਡੀ ਕਾਰਵਾਈ, ਮੇਅਰ ਨੂੰ ਪਾਰਟੀ 'ਚੋਂ ਕੱਢਿਆ ਬਾਹਰ; ਜਾਣੋ ਪੂਰਾ ਮਾਮਲਾ
AAP ਦੀ ਵੱਡੀ ਕਾਰਵਾਈ, ਮੇਅਰ ਨੂੰ ਪਾਰਟੀ 'ਚੋਂ ਕੱਢਿਆ ਬਾਹਰ; ਜਾਣੋ ਪੂਰਾ ਮਾਮਲਾ
WPL  ‘ਚ ਇਨ੍ਹਾਂ ਪੰਜ ਖਿਡਾਰੀਆਂ ‘ਤੇ ਹੋਵੇਗੀ ਪੈਸਿਆਂ ਦੀ ਬਰਸਾਤ, ਆਕਸਨ ‘ਚ ਟੀਮਾਂ ਲਾ ਸਕਦੀਆਂ ਮੋਟੀ ਬੋਲੀ
WPL ‘ਚ ਇਨ੍ਹਾਂ ਪੰਜ ਖਿਡਾਰੀਆਂ ‘ਤੇ ਹੋਵੇਗੀ ਪੈਸਿਆਂ ਦੀ ਬਰਸਾਤ, ਆਕਸਨ ‘ਚ ਟੀਮਾਂ ਲਾ ਸਕਦੀਆਂ ਮੋਟੀ ਬੋਲੀ
Advertisement

ਵੀਡੀਓਜ਼

Cm Bhagwant Mann | 20 ਮਿੰਟਾਂ ਵਿੱਚ ਹੋਵੇਗੀ ਰਜਿਸਟਰੀ ਕੀ ਹੈ Easy Registration Portal ? | Abp Sanjha
ਹੜ੍ਹਾਂ ਕਾਰਨ ਆਪਣੇ ਘਰ ਗੁਆ ਬੈਠੇ ਪਰਿਵਾਰਾਂ ਦੇ ਪੱਕੇ ਮਕਾਨ ਬਣਾਉਣ ਜਾ ਰਹੀ ਸਰਕਾਰ |Cm Bhagwant Mann | Abp Sanjha
Kangana Ranaut Statement :ਅਦਾਕਾਰਾ ਕੰਗਨਾ ਰਣੌਤ ਦਾ ਤਿੱਖਾ ਬਿਆਨ! ਕਿਸਨੂੰ ਕਿਸਨੂੰ ਕਿਹਾ ਘੁਸਪੈਠੀਏ?| Abp Sanjha
Asim Munir & ISI Killed Imran Khan?:ਸਾਬਕਾ PM ਇਮਰਾਨ ਖਾਨ ਦੀ ਹੱਤਿਆ?ਕਿੱਥੇ ਰੱਖੀ ਲਾਸ਼ ਖੁੱਲ੍ਹੇਗਾ ਵੱਡਾ ਰਾਜ਼!
Police ਦੀ ਗੱਡੀ ਦੇਖ ਘਬਰਾ ਕੇ ਜਦੋਂ ਲੱਗਾ ਭੱਜਣ ਵੱਡੀਆਂ ਵਾਰਦਾਤਾਂ ਨੂੰ ਅੰਜ਼ਾਮ ਦੇਣ ਵਾਲਾ ਆਰੋਪੀ | Abp Sanjha
Advertisement

ਫੋਟੋਗੈਲਰੀ

Advertisement
ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਭਲਕੇ CM ਨੇ ਸੱਦ ਲਈ ਕੈਬਨਿਟ ਦੀ ਮੀਟਿੰਗ, ਲਏ ਜਾ ਸਕਦੇ ਵੱਡੇ ਫੈਸਲੇ
ਭਲਕੇ CM ਨੇ ਸੱਦ ਲਈ ਕੈਬਨਿਟ ਦੀ ਮੀਟਿੰਗ, ਲਏ ਜਾ ਸਕਦੇ ਵੱਡੇ ਫੈਸਲੇ
ਬਿਕਰਮ ਮਜੀਠੀਆ ਦੀਆਂ ਵਧੀਆਂ ਮੁਸ਼ਕਿਲਾਂ, ਲੱਗੀ ਇੱਕ ਹੋਰ ਧਾਰਾ, ਜਾਣੋ ਪੂਰਾ ਮਾਮਲਾ
ਬਿਕਰਮ ਮਜੀਠੀਆ ਦੀਆਂ ਵਧੀਆਂ ਮੁਸ਼ਕਿਲਾਂ, ਲੱਗੀ ਇੱਕ ਹੋਰ ਧਾਰਾ, ਜਾਣੋ ਪੂਰਾ ਮਾਮਲਾ
AAP ਦੀ ਵੱਡੀ ਕਾਰਵਾਈ, ਮੇਅਰ ਨੂੰ ਪਾਰਟੀ 'ਚੋਂ ਕੱਢਿਆ ਬਾਹਰ; ਜਾਣੋ ਪੂਰਾ ਮਾਮਲਾ
AAP ਦੀ ਵੱਡੀ ਕਾਰਵਾਈ, ਮੇਅਰ ਨੂੰ ਪਾਰਟੀ 'ਚੋਂ ਕੱਢਿਆ ਬਾਹਰ; ਜਾਣੋ ਪੂਰਾ ਮਾਮਲਾ
WPL  ‘ਚ ਇਨ੍ਹਾਂ ਪੰਜ ਖਿਡਾਰੀਆਂ ‘ਤੇ ਹੋਵੇਗੀ ਪੈਸਿਆਂ ਦੀ ਬਰਸਾਤ, ਆਕਸਨ ‘ਚ ਟੀਮਾਂ ਲਾ ਸਕਦੀਆਂ ਮੋਟੀ ਬੋਲੀ
WPL ‘ਚ ਇਨ੍ਹਾਂ ਪੰਜ ਖਿਡਾਰੀਆਂ ‘ਤੇ ਹੋਵੇਗੀ ਪੈਸਿਆਂ ਦੀ ਬਰਸਾਤ, ਆਕਸਨ ‘ਚ ਟੀਮਾਂ ਲਾ ਸਕਦੀਆਂ ਮੋਟੀ ਬੋਲੀ
PM Kisan 21st Installment: ਇਨ੍ਹਾਂ ਕਿਸਾਨਾਂ ਦੇ ਖਾਤਿਆਂ 'ਚ ਨਹੀਂ ਆਈ 21ਵੀਂ ਕਿਸ਼ਤ, ਜਾਣੋ ਕਿਉਂ ਅਟਕੇ ਪੈਸੇ? ਜਲਦੀ ਪੂਰੇ ਕਰੋ ਇਹ 3 ਕੰਮ... 
ਇਨ੍ਹਾਂ ਕਿਸਾਨਾਂ ਦੇ ਖਾਤਿਆਂ 'ਚ ਨਹੀਂ ਆਈ 21ਵੀਂ ਕਿਸ਼ਤ, ਜਾਣੋ ਕਿਉਂ ਅਟਕੇ ਪੈਸੇ? ਜਲਦੀ ਪੂਰੇ ਕਰੋ ਇਹ 3 ਕੰਮ... 
ਜਲੰਧਰ 'ਚ ਬੱਚੀ ਦੇ ਕਤਲ 'ਤੇ ਜਥੇਦਾਰ ਗੜਗੱਜ ਦਾ ਵੱਡਾ ਐਲਾਨ! ਦੋਸ਼ੀ ਨੂੰ ਦਿੱਤੀ ਜਾਏ ਫਾਂਸੀ, ਇਨਸਾਫ਼ ਦੀ ਲੜਾਈ 'ਚ ਪਰਿਵਾਰ ਦੇ ਨਾਲ ਖੜੇ ਹਾਂ!
ਜਲੰਧਰ 'ਚ ਬੱਚੀ ਦੇ ਕਤਲ 'ਤੇ ਜਥੇਦਾਰ ਗੜਗੱਜ ਦਾ ਵੱਡਾ ਐਲਾਨ! ਦੋਸ਼ੀ ਨੂੰ ਦਿੱਤੀ ਜਾਏ ਫਾਂਸੀ, ਇਨਸਾਫ਼ ਦੀ ਲੜਾਈ 'ਚ ਪਰਿਵਾਰ ਦੇ ਨਾਲ ਖੜੇ ਹਾਂ!
Former Prime Minister: ਸਾਬਕਾ ਪ੍ਰਧਾਨ ਮੰਤਰੀ ਨੂੰ ਲੈ ਦੂਜਾ ਵੱਡਾ ਫੈਸਲਾ, 21 ਸਾਲ ਕੱਟਣੀ ਪਏਗੀ ਜੇਲ੍ਹ, ਪਹਿਲਾਂ ਮੌਤ ਦੀ ਸਜ਼ਾ ਦਾ ਹੋਇਆ ਸੀ ਐਲਾਨ; ਹੁਣ ਵੱਖ-ਵੱਖ ਮਾਮਲਿਆਂ 'ਚ...
ਸਾਬਕਾ ਪ੍ਰਧਾਨ ਮੰਤਰੀ ਨੂੰ ਲੈ ਦੂਜਾ ਵੱਡਾ ਫੈਸਲਾ, 21 ਸਾਲ ਕੱਟਣੀ ਪਏਗੀ ਜੇਲ੍ਹ, ਪਹਿਲਾਂ ਮੌਤ ਦੀ ਸਜ਼ਾ ਦਾ ਹੋਇਆ ਸੀ ਐਲਾਨ; ਹੁਣ ਵੱਖ-ਵੱਖ ਮਾਮਲਿਆਂ 'ਚ...
ਧੂੰਆਂ ਧੂੰਆਂ ਹੋਇਆ ਹਾਂਗਕਾਂਗ, ਇਮਾਰਤਾਂ ‘ਚ ਲੱਗੀ ਭਿਆਨਕ ਅੱਗ, 55 ਦੀ ਮੌਤ; ਡਰਾਉਣੀ ਵੀਡੀਓ ਆਈ ਸਾਹਮਣੇ
ਧੂੰਆਂ ਧੂੰਆਂ ਹੋਇਆ ਹਾਂਗਕਾਂਗ, ਇਮਾਰਤਾਂ ‘ਚ ਲੱਗੀ ਭਿਆਨਕ ਅੱਗ, 55 ਦੀ ਮੌਤ; ਡਰਾਉਣੀ ਵੀਡੀਓ ਆਈ ਸਾਹਮਣੇ
Embed widget