ਅਕਾਲ ਤਖ਼ਤ ਸਾਹਿਬ ਵਿਖੇ ਬੁਲਾਏ ਪੰਥਕ ਇਕੱਠ ਪ੍ਰਤੀ ਵਿਦੇਸ਼ ਦੀਆਂ ਸੰਗਤਾਂ ਵੀ ਗੰਭੀਰ : ਰਣਜੀਤ ਸਿੰਘ ਮਸੂਟਾ
ਬੀਤੇ ਦਿਨੀਂ ਥਮਿੰਦਰ ਸਿੰਘ ਅਨੰਦ ਅਮਰੀਕਾ ਵਾਸੀ ਵੱਲੋਂ ਗੁਰਬਾਣੀ ਨੂੰ ਤੋੜ ਮਰੋੜ ਕੇ ਪ੍ਰਕਾਸ਼ਿਤ ਕੀਤਾ ਗਿਆ। ਜਿਸ ਸਬੰਧੀ ਸ਼੍ਰੀ ਅਕਾਲ ਤਖ਼ਤ ਸਾਹਿਬ ਤੇ ਪੰਥਕ ਇਕੱਠ ਬੁਲਾਇਆ ਗਿਆ ਹੈ।
ਚੰਡੀਗੜ੍ਹ: ਬੀਤੇ ਦਿਨੀਂ ਥਮਿੰਦਰ ਸਿੰਘ ਅਨੰਦ ਅਮਰੀਕਾ ਵਾਸੀ ਵੱਲੋਂ ਗੁਰਬਾਣੀ ਨੂੰ ਤੋੜ ਮਰੋੜ ਕੇ ਪ੍ਰਕਾਸ਼ਿਤ ਕੀਤਾ ਗਿਆ। ਜਿਸ ਸਬੰਧੀ ਸ਼੍ਰੀ ਅਕਾਲ ਤਖ਼ਤ ਸਾਹਿਬ ਤੇ ਪੰਥਕ ਇਕੱਠ ਬੁਲਾਇਆ ਗਿਆ ਹੈ। ਇਸ ਇਕੱਤਰਤਾ ਮੌਕੇ ਜੋ ਵੀ ਸਾਂਝੀ ਰਾਇ ਬਣੇਗੀ ਉਸ ਅਨੁਸਾਰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਠੋਸ ਫੈਂਸਲਾ ਲਿਆ ਜਾਵੇਗਾ।ਇਸ ਤੋਂ ਇਲਾਵਾ ਇਸ ਪੰਥਕ ਇਕੱਠ ‘ਚ ਹੋਰ ਵੀ ਪੰਥਕ ਮਸਲੇ ਵਿਚਾਰੇ ਜਾਣ ਦੀ ਆਸ ਹੈ।
ਇਸ ਪੰਥਕ ਇਕੱਠ ਪ੍ਰਤੀ ਵਿਦੇਸ਼ ਵਿਚ ਵੱਸਦਾ ਸਿੱਖ ਭਾਈਚਾਰਾ ਵੀ ਗੰਭੀਰ ਹੈ। ਸਵੀਜ਼ਰਲੈਂਡ ਦੇ ਵਿਚ ਸਿੱਖ ਭਾਈਚਾਰੇ ਦਾ ਨਾਮ ਬੁਲੰਦੀਆਂ ਤੇ ਪਹੁਚਾਉਣ ਵਾਲੀ ਸ਼ਖਸੀਅਤ ਸਰਦਾਰ ਰਣਜੀਤ ਸਿੰਘ ਮਸੂਟਾ ਨੇ ਵਿਸ਼ੇਸ਼ ਤੌਰ ਤੇ ਗੱਲ ਕਰਦਿਆਂ ਦੱਸਿਆਂ ਕਿ ਸਮੂਹ ਗੁਰੁ ਨਾਨਕ ਨਾਮ ਲੇਵਾ ਸੰਗਤ ਸ਼੍ਰੀ ਅਕਾਲ ਤਖ਼ਤ ਸਾਹਿਬ ਦੀ ਸਰਪਰਸਤੀ ਹੇਠ ਕਾਰਜਸ਼ੀਲ ਹੈ।
ਉਨ੍ਹਾਂ ਕਿਹਾ ਕਿ ਸਮੇਂ ਸਮੇਂ ਤੇ ਜੋ ਵੀ ਹੁਕਮ ਇਸ ਮਹਾਨ ਅਸਥਾਨ ਤੋਂ ਜਾਰੀ ਹੁੰਦੇ ਹਨ।ਉਹਨਾਂ ਨੂੰ ਮੰਨਣਾ ਸਿੱਖ ਦਾ ਨੈਤਿਕ ਫਰਜ ਹੈ ਇਸੇ ਲੜੀ ਤਹਿਤ ਜੋ ਗੁਰਬਾਣੀ ਦੇ ਨਾਲ ਛੇੜ ਛਾੜ ਨੂੰ ਰੋਕਣ ਲਈ ਪੰਥਕ ਇਕੱਠ ਬੁਲਾਇਆ ਗਿਆ ਹੈ ਉਸ ਲਈ ਸਵੀਜ਼ਰਲੈਂਡ ‘ਚ ਵੱਸਦਾ ਸਿੱਖ ਭਾਈਚਾਰਾ ਹਰ ਤਰਾਂ ਦੇ ਨਾਲ ਅਕਾਲ ਤਖ਼ਤ ਸਾਹਿਬ ਨੂੰ ਸਮਰਪਤਿ ਹੈ ਤੇ ਹਰ ਤਰ੍ਹਾਂ ਦੇ ਸਹਿਯੋਗ ਲਈ ਪੂਰਨ ਤੌਰ ਤੇ ਤਿਆਰ ਬਰ ਤਿਆਰ ਹੈ।
ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।