Shab-e-Barat 2022: ਅੱਜ ਸ਼ਬ-ਏ-ਬਰਾਤ, ਜਾਣੋ ਇਸ ਨੂੰ ਇਸਲਾਮ 'ਚ ਕਿਉਂ ਕਿਹਾ ਜਾਂਦਾ ਇਬਾਦਤ ਦੀ ਰਾਤ
Shab-e-Barat Mubaraq: ਮੁਸਲਿਮ ਭਾਈਚਾਰੇ ਦੇ ਲੋਕ ਇਸ ਸਾਰੀ ਰਾਤ ਅੱਲ੍ਹਾ ਨੂੰ ਯਾਦ ਕਰਦੇ ਹਨ ਤੇ ਉਸ ਤੋਂ ਆਪਣੇ ਗੁਨਾਹਾਂ ਦੀ ਮਾਫ਼ੀ ਮੰਗਦੇ ਹਨ।
Shab-e-Barat 2022: Date, history and celebrations of Laylat al-Baraat in India
Shab-e-Barat 2022: Date, history and celebrations of Laylat al-Baraat in IndiaShab-e-Barat: ਸ਼ਬ-ਏ-ਬਰਾਤ ਮੁਸਲਿਮ ਭਾਈਚਾਰੇ ਦੇ ਪ੍ਰਮੁੱਖ ਤਿਉਹਾਰਾਂ ਵਿੱਚੋਂ ਇੱਕ ਹੈ। ਇਸਲਾਮੀ ਕੈਲੰਡਰ ਮੁਤਾਬਕ, ਸ਼ਬ-ਏ-ਬਰਾਤ ਸ਼ਾਬਾਨ ਮਹੀਨੇ ਦੀ 15ਵੀਂ ਰਾਤ ਨੂੰ ਮਨਾਈ ਜਾਂਦੀ ਹੈ ਜੋ ਇਸ ਸਾਲ 18 ਮਾਰਚ 2022 ਨੂੰ ਸੂਰਜ ਡੁੱਬਣ ਤੋਂ ਸ਼ੁਰੂ ਹੋ ਕੇ 19 ਮਾਰਚ ਦੀ ਸਵੇਰ ਤੱਕ ਮਨਾਇਆ ਜਾਵੇਗਾ।
ਸ਼ਬ-ਏ-ਬਰਾਤ ਇਸਲਾਮੀ ਨਜ਼ਰੀਏ ਤੋਂ ਬਹੁਤ ਮਹੱਤਵਪੂਰਨ ਹੈ। ਮੁਸਲਿਮ ਭਾਈਚਾਰੇ ਦੇ ਲੋਕ ਰਾਤ ਭਰ ਜਾਗਦੇ ਰਹਿੰਦੇ ਹਨ ਅਤੇ ਪ੍ਰਾਰਥਨਾ ਕਰਦੇ ਹਨ ਤੇ ਅੱਲ੍ਹਾ ਤੋਂ ਆਪਣੇ ਗੁਨਾਹਾਂ ਦੀ ਮਾਫ਼ੀ ਮੰਗਦੇ ਹਨ। ਸ਼ਬ-ਏ-ਬਰਾਤ ਨੂੰ ਮੁਸਲਿਮ ਭਾਈਚਾਰੇ ਲਈ ਨਮਾਜ਼, ਫਜ਼ੀਲਤ, ਰਹਿਮਤ ਤੇ ਮਗਫਿਰਤ ਦੀ ਰਾਤ ਮੰਨਿਆ ਜਾਂਦਾ ਹੈ। ਭਾਵ, ਇਸ ਰਾਤ ਲੋਕ ਇਬਾਦਤ ਕਰਦੇ ਹਨ ਤੇ ਅੱਲ੍ਹਾ ਤੋਂ ਆਪਣੇ ਗੁਨਾਹਾਂ ਦੀ ਮਾਫੀ ਮੰਗਦੇ ਹਨ।
ਸ਼ਬ-ਏ-ਬਰਾਤ ਦਾ ਮਤਲਬ
ਸ਼ਬ-ਏ-ਬਰਾਤ ਦਾ ਅਰਥ ਹੈ ਸ਼ਬ ਦਾ ਮਤਲਬ ਰਾਤ ਅਤੇ ਜਲੂਸ ਦਾ ਮਤਲਬ ਬਰੀ। ਸ਼ਬ-ਏ-ਬਰਾਤ ਦੇ ਦਿਨ ਇਸ ਸੰਸਾਰ ਤੋਂ ਵਿਦਾ ਹੋ ਚੁੱਕੇ ਲੋਕਾਂ ਦੀਆਂ ਕਬਰਾਂ 'ਤੇ ਉਨ੍ਹਾਂ ਦੇ ਆਪਣੀਆਂ ਵੱਲੋਂ ਰੌਸ਼ਨੀ ਕੀਤੀ ਜਾਂਦੀ ਹੈ ਤੇ ਦੁਆਵਾਂ ਮੰਗੀਆਂ ਜਾਂਦੀਆਂ ਹਨ। ਇਸ ਦਿਨ, ਸੱਚੇ ਦਿਲੋਂ ਅੱਲ੍ਹਾ ਤੋਂ ਲੋਕ ਆਪਣੇ ਗੁਨਾਹਾਂ ਦੀ ਮਾਫ਼ੀ ਮੰਗਦੇ ਤੇ ਜਨੰਤ 'ਚ ਥਾਂ ਮੰਗਦੇ ਹਨ।
ਸ਼ਬ-ਏ-ਬਰਾਤ ਦੇ ਅਗਲੇ ਦਿਨ ਮੁਸਲਿਮ ਭਾਈਚਾਰੇ ਦੇ ਲੋਕ ਵਰਤ ਰੱਖਦੇ ਹਨ। ਇਹ ਰੋਜ਼ਾ ਫਰਜ਼ ਨਹੀਂ ਹੈ ਪਰ ਇਸ ਨੂੰ ਨਫੀਲ ਰੋਜ਼ਾ ਕਿਹਾ ਜਾਂਦਾ ਹੈ। ਯਾਨੀ ਕਿ ਰਮਜ਼ਾਨ ਦੇ ਰੋਜ਼ੇ ਦੀ ਤਰ੍ਹਾਂ ਇਹ ਰੋਜ਼ੇ ਜ਼ਰੂਰੀ ਨਹੀਂ, ਜੇਕਰ ਕੋਈ ਰੋਜ਼ੇ ਰੱਖੇ ਤਾਂ ਉਸ ਨੂੰ ਇਸ ਦੀ ਨੇਕੀ ਮਿਲਦੀ ਹੈ, ਪਰ ਜੇ ਨਾ ਰੱਖੇ ਤਾਂ ਕੋਈ ਗੁਨਾਹ ਨਹੀਂ।
ਹਾਲਾਂਕਿ, ਕੁਝ ਮੁਸਲਮਾਨਾਂ ਦਾ ਮੰਨਣਾ ਹੈ ਕਿ ਸ਼ਬ-ਏ-ਬਰਾਤ 'ਤੇ ਇੱਕ ਨਹੀਂ ਬਲਕਿ ਦੋ ਰੋਜ਼ੇ ਰੱਖਣੇ ਚਾਹੀਦੇ ਹਨ। ਪਹਿਲਾ ਸ਼ਬ-ਏ-ਬਰਾਤ ਤੇ ਦੂਜਾ ਅਗਲੇ ਦਿਨ।
ਇਹ ਇਸਲਾਮ ਦੀਆਂ ਚਾਰ ਖਾਸ ਰਾਤਾਂ ਚੋਂ ਇੱਕ
ਇਸਲਾਮ ਵਿੱਚ ਚਾਰ ਰਾਤਾਂ ਨੂੰ ਸਭ ਤੋਂ ਖਾਸ ਮੰਨਿਆ ਜਾਂਦਾ ਹੈ। ਜਿਨ੍ਹਾਂ ਦੇ ਨਾਂਅ ਆਸ਼ੂਰਾ, ਸ਼ਬ-ਏ-ਮਰਾਜ, ਸ਼ਬ-ਏ-ਬਰਾਤ ਅਤੇ ਸ਼ਬ-ਏ-ਕਦਰ ਹਨ। ਇਨ੍ਹਾਂ ਚਾਰ ਰਾਤਾਂ ਦੌਰਾਨ ਅੱਲ੍ਹਾ ਦੀ ਇਬਾਦਤ ਬਹੁਤ ਮਹੱਤਵਪੂਰਨ ਮੰਨੀ ਜਾਂਦੀ ਹੈ। ਇਹ ਵੀ ਕਿਹਾ ਜਾਂਦਾ ਹੈ ਕਿ ਇਹਨਾਂ ਰਾਤਾਂ ਵਿੱਚ ਇੱਕ ਸਮਾਂ ਅਜਿਹਾ ਆਉਂਦਾ ਹੈ ਜਦੋਂ ਮੰਗੀ ਗਈ ਅਰਦਾਸ ਜ਼ਰੂਰ ਪੂਰੀ ਹੋ ਜਾਂਦੀ ਹੈ।
ਇਸ ਦਿਨ ਘਰਾਂ ਨੂੰ ਸਜਾਇਆ ਜਾਂਦਾ
ਸ਼ਬ-ਏ-ਬਰਾਤ ਦੇ ਦਿਨ ਮੁਸਲਿਮ ਭਾਈਚਾਰੇ ਦੇ ਲੋਕ ਆਪਣੇ ਘਰਾਂ ਨੂੰ ਸਜਾਉਂਦੇ ਹਨ। ਇਸ ਦਿਨ ਘਰਾਂ ਵਿੱਚ ਪਕਵਾਨ ਆਦਿ ਤਿਆਰ ਕੀਤੇ ਜਾਂਦੇ ਹਨ ਤੇ ਗਰੀਬਾਂ ਵਿੱਚ ਵੀ ਵੰਡੇ ਜਾਂਦੇ ਹਨ।
ਇਹ ਵੀ ਪੜ੍ਹੋ: ਕਿਸਾਨ ਕ੍ਰੈਡਿਟ ਕਾਰਡ ਨਾਲ ਕਿਸਾਨਾਂ ਨੂੰ ਮਿਲਦੇ ਬਹੁਤ ਸਾਰੇ ਫਾਇਦੇ, ਸਸਤੇ ਕਰਜ਼ਿਆਂ ਨਾਲ ਮਿਲਦੀਆਂ ਨੇ ਇਹ ਸਹੂਲਤਾਂ