ਪੜਚੋਲ ਕਰੋ

Shaheedi Jor Mela 2023: ਸ਼ਹੀਦੀ ਜੋੜ ਮੇਲ ਸ਼ੁਰੂ, ਦੇਸ਼-ਵਿਦੇਸ਼ ਤੋਂ ਪਹੁੰਚੀਆਂ ਸੰਗਤਾਂ

Shaheedi Jor Mela 2023: ਅੱਜ ਸਵੇਰੇ ਗੁਰਦੁਆਰਾ ਸ੍ਰੀ ਜੋਤੀ ਸਰੂਪ ਸਾਹਿਬ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਹੋਏ। ਇਨ੍ਹਾਂ ਦਾ ਭੋਗ 28 ਦਸੰਬਰ ਨੂੰ ਸਵੇਰੇ ਪਾਇਆ ਜਾਵੇਗਾ। 

Shaheedi Jor Mela 2023: ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਹਿ ਸਿੰਘ ਤੇ ਮਾਤਾ ਗੁਜਰੀ ਜੀ ਦੀ ਸ਼ਹਾਦਤ ਨੂੰ ਸਮਰਪਿਤ ਤਿੰਨ ਰੋਜ਼ਾ ਸ਼ਹੀਦੀ ਜੋੜ ਮੇਲ ਫਤਹਿਗੜ੍ਹ ਸਾਹਿਬ ਵਿਖੇ ਸ਼ੁਰੂ ਹੋ ਗਿਆ ਹੈ। ਅੱਜ ਸਵੇਰੇ ਗੁਰਦੁਆਰਾ ਸ੍ਰੀ ਜੋਤੀ ਸਰੂਪ ਸਾਹਿਬ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਹੋਏ। ਇਨ੍ਹਾਂ ਦਾ ਭੋਗ 28 ਦਸੰਬਰ ਨੂੰ ਸਵੇਰੇ ਪਾਇਆ ਜਾਵੇਗਾ। 

ਇਸ ਦੇ ਨਾਲ ਹੀ ਸ਼ਹੀਦੀ ਸਭਾ ਦੀ ਰਸਮੀ ਸ਼ੁਰੂਆਤ ਹੋ ਗਈ ਹੈ। ਉਂਜ ਇਸ ਪਵਿੱਤਰ ਧਰਤੀ ’ਤੇ ਪੋਹ ਦਾ ਮਹੀਨਾ ਸ਼ੁਰੂ ਹੁੰਦੇ ਹੀ ਦੇਸ਼-ਵਿਦੇਸ਼ ਤੋਂ ਸੰਗਤਾਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਹਨ। ਸ਼ਹੀਦੀ ਸਭਾ ਸ਼ੁਰੂ ਹੁੰਦਿਆਂ ਹੀ ਇੱਥੇ ਪੈਰ ਰੱਖਣ ਲਈ ਥਾਂ ਨਹੀਂ ਮਿਲ ਰਹੀ। ਗੁਰੂ ਘਰ ਵਿੱਚ ਮੱਥਾ ਟੇਕਣ ਲਈ ਲੰਮੀਆਂ ਕਤਾਰਾਂ ਲੱਗੀਆਂ ਹੋਈਆਂ ਹਨ।

28 ਦਸੰਬਰ ਨੂੰ ਫ਼ਤਹਿਗੜ੍ਹ ਸਾਹਿਬ ਦੀ ਪਵਿੱਤਰ ਧਰਤੀ 'ਤੇ ਅਲੌਕਿਕ ਨਗਰ ਕੀਰਤਨ ਸਜਾਇਆ ਜਾਵੇਗਾ। ਇਸ ਦੀ ਸਮਾਪਤੀ ਨਾਲ ਸ਼ਹੀਦੀ ਸਭਾ ਸਮਾਪਤ ਹੋਵੇਗੀ। ਨਗਰ ਕੀਰਤਨ ਤੋਂ ਬਾਅਦ ਗੁਰਦੁਆਰਾ ਸ੍ਰੀ ਜੋਤੀ ਸਰੂਪ ਸਾਹਿਬ ਵਿਖੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੱਖ ਕੌਮ ਦੇ ਨਾਮ ਸੰਦੇਸ਼ ਦੇਣਗੇ। 

ਇਹ ਵੀ ਪੜ੍ਹੋ: Shaheedi jod mela 2023: ਸਾਹਿਬਜ਼ਾਦਿਆਂ ਦੀ ਲਾਸ਼ਾਨੀ ਸ਼ਹਾਦਤ ਨੂੰ ਯਾਦ ਕਰਦਿਆਂ ਫਤਿਹਗੜ੍ਹ ਸਾਹਿਬ ਪਹੁੰਚ ਰਹੀ ਸੰਗਤ, ਲਾਏ ਕਈ ਤਰ੍ਹਾਂ ਦੇ ਲੰਗਰ

ਉਧਰ, ਫ਼ਤਹਿਗੜ੍ਹ ਸਾਹਿਬ ਦੇ ਡਿਪਟੀ ਕਮਿਸ਼ਨਰ ਪ੍ਰਨੀਤ ਸ਼ੇਰਗਿੱਲ ਨੇ ਦੱਸਿਆ ਕਿ ਸ਼ਹੀਦ ਸਭਾ ਦੇ ਪਹਿਲੇ ਦਿਨ 26 ਦਸੰਬਰ ਨੂੰ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਵੱਖ-ਵੱਖ ਵਿਭਾਗਾਂ ਵੱਲੋਂ ਸਰਕਾਰ ਦੀਆਂ ਲੋਕ ਭਲਾਈ ਸਕੀਮਾਂ ਤੇ ਵਿਕਾਸ ਸਕੀਮਾਂ ਸਬੰਧੀ ਵਿਸ਼ਾਲ ਪ੍ਰਦਰਸ਼ਨੀ ਲਾਈ ਗਈ ਹੈ।

ਭਾਸ਼ਾ ਦਫ਼ਤਰ ਵੱਲੋਂ ਛੋਟੇ ਸਾਹਿਬਜ਼ਾਦਿਆਂ ਤੇ ਮਾਤਾ ਗੁਜਰੀ ਜੀ ਦੀ ਸ਼ਹਾਦਤ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਧਾਰਮਿਕ ਕਵੀ ਦਰਬਾਰ ਕੀਤਾ ਜਾਵੇਗਾ ਜਿਸ ਵਿੱਚ ਨਾਮਵਰ ਕਵੀ ਆਪਣੀਆਂ ਰਚਨਾਵਾਂ ਰਾਹੀਂ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਨਗੇ। 26 ਦਸੰਬਰ ਨੂੰ ਆਮ ਖਾਸ ਬਾਗ ਵਿੱਚ ਇਤਿਹਾਸਕ ਨਾਟਕ ਪੇਸ਼ ਕੀਤਾ ਜਾਵੇਗਾ।

ਸੰਗਤਾਂ ਦੀ ਆਮਦ ਨੂੰ ਦੇਖਦਿਆਂ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਆਸ-ਪਾਸ ਦੇ ਇਲਾਕਿਆਂ ਨੂੰ ਸੀਲ ਕਰ ਦਿੱਤਾ ਗਿਆ ਹੈ। ਹੁਣ ਕਿਸੇ ਵੀ ਵਾਹਨ ਨੂੰ ਅੱਗੇ ਨਹੀਂ ਜਾਣ ਦਿੱਤਾ ਜਾਵੇਗਾ। ਇਸ ਕਾਰਨ ਬਜ਼ੁਰਗਾਂ, ਔਰਤਾਂ ਤੇ ਬੱਚਿਆਂ ਦੀ ਸਹੂਲਤ ਲਈ ਈ-ਰਿਕਸ਼ਾ ਸੇਵਾ ਸ਼ੁਰੂ ਕੀਤੀ ਗਈ ਹੈ। ਸੰਗਤਾਂ ਨੂੰ ਤਿੰਨ ਦਿਨ ਈ-ਰਿਕਸ਼ਾ ਰਾਹੀਂ ਦਰਸ਼ਨ ਕਰਵਾਏ ਜਾਣਗੇ।

ਇਹ ਵੀ ਪੜ੍ਹੋ: Hukamnama Sahib: ਪੜ੍ਹੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਮੁੱਖਵਾਕ (26-12-2023)

ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

Punjab Weather Update: ਪੰਜਾਬ 'ਚ ਸੰਘਣੀ ਧੁੰਦ ਦਾ ਯੈਲੋ ਅਲਰਟ, ਇਸ ਦਿਨ ਛਮ-ਛਮ ਵਰ੍ਹੇਗਾ ਮੀਂਹ; ਹਿਮਾਚਲ 'ਚ ਬਰਫ਼ਬਾਰੀ ਦੌਰਾਨ ਕੋਲਡ ਵੇਵ ਦੀ ਚੇਤਾਵਨੀ; ਜਾਣੋ ਕਿਹੜੇ-ਕਿਹੜੇ ਜ਼ਿਲ੍ਹੇ ਸ਼ਾਮਲ?
ਪੰਜਾਬ 'ਚ ਸੰਘਣੀ ਧੁੰਦ ਦਾ ਯੈਲੋ ਅਲਰਟ, ਇਸ ਦਿਨ ਛਮ-ਛਮ ਵਰ੍ਹੇਗਾ ਮੀਂਹ; ਹਿਮਾਚਲ 'ਚ ਬਰਫ਼ਬਾਰੀ ਦੌਰਾਨ ਕੋਲਡ ਵੇਵ ਦੀ ਚੇਤਾਵਨੀ; ਜਾਣੋ ਕਿਹੜੇ-ਕਿਹੜੇ ਜ਼ਿਲ੍ਹੇ ਸ਼ਾਮਲ?
Chandigarh News: ਚੰਡੀਗੜ੍ਹ 'ਚ ਮਹਿਲਾ ਕੌਂਸਲਰਾਂ 'ਤੇ ਪੁਲਿਸ ਦੀ ਪਹਿਰੇਦਾਰੀ, ਪੂਨਮ ਬੋਲੀ- ਪਤੀ ਵਿਰੁੱਧ ਅਪਰਾਧਿਕ ਕਾਰਵਾਈ ਦਾ ਡਰ, BJP ਤੋਂ 'AAP' 'ਚ ਹੋਈ ਸ਼ਾਮਲ; ਪਰ...
ਚੰਡੀਗੜ੍ਹ 'ਚ ਮਹਿਲਾ ਕੌਂਸਲਰਾਂ 'ਤੇ ਪੁਲਿਸ ਦੀ ਪਹਿਰੇਦਾਰੀ, ਪੂਨਮ ਬੋਲੀ- ਪਤੀ ਵਿਰੁੱਧ ਅਪਰਾਧਿਕ ਕਾਰਵਾਈ ਦਾ ਡਰ, BJP ਤੋਂ 'AAP' 'ਚ ਹੋਈ ਸ਼ਾਮਲ; ਪਰ...
ਗੁਰਦਾਸਪੁਰ DC ਦਫਤਰ ਨੂੰ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ, ਮੱਚ ਗਈ ਹਫੜਾ-ਦਫੜੀ
ਗੁਰਦਾਸਪੁਰ DC ਦਫਤਰ ਨੂੰ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ, ਮੱਚ ਗਈ ਹਫੜਾ-ਦਫੜੀ
ਪੰਜਾਬ 'ਚ ਦਿਨਦਿਹਾੜੇ ਨੌਜਵਾਨ ਦੀ ਗੋਲੀ ਮਾਰ ਕੇ ਕੀਤੀ ਹੱਤਿਆ, ਇਲਾਕੇ 'ਚ ਮਚੀ ਸਨਸਨੀ
ਪੰਜਾਬ 'ਚ ਦਿਨਦਿਹਾੜੇ ਨੌਜਵਾਨ ਦੀ ਗੋਲੀ ਮਾਰ ਕੇ ਕੀਤੀ ਹੱਤਿਆ, ਇਲਾਕੇ 'ਚ ਮਚੀ ਸਨਸਨੀ

ਵੀਡੀਓਜ਼

“ਅਕਾਲ ਤਖ਼ਤ ਹਾਜ਼ਰ ਹੋਣ ਲਈ ਹਰ ਵੇਲੇ ਤਿਆਰ ਹਾਂ
“ਜਥੇਦਾਰ ਦੇ ਹਰ ਇਕ ਸਵਾਲ ਦਾ ਮੈਂ ਜਵਾਬ ਦਿੱਤਾ” — CM ਨੇ ਤੋੜੀ ਚੁੱਪੀ
ਜਥੇਦਾਰ ਦੇ ਹੁਕਮ 'ਤੇ SGPC ਦੇ ਰਹੀ ਸਾਥ : CM ਮਾਨ
“ਮੇਰੀ ਵੀਡੀਓ ਨਕਲੀ? ਜਿਸ ਮਰਜ਼ੀ ਲੈਬ ‘ਚ ਜਾਂਚ ਕਰਵਾ ਲਓ”
“ਅਕਾਲ ਤਖ਼ਤ ਨੂੰ ਚੈਲੰਜ ਕਰਨ ਦੀ ਮੇਰੀ ਕੋਈ ਔਕਾਤ ਨਹੀਂ”

ਫੋਟੋਗੈਲਰੀ

ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab Weather Update: ਪੰਜਾਬ 'ਚ ਸੰਘਣੀ ਧੁੰਦ ਦਾ ਯੈਲੋ ਅਲਰਟ, ਇਸ ਦਿਨ ਛਮ-ਛਮ ਵਰ੍ਹੇਗਾ ਮੀਂਹ; ਹਿਮਾਚਲ 'ਚ ਬਰਫ਼ਬਾਰੀ ਦੌਰਾਨ ਕੋਲਡ ਵੇਵ ਦੀ ਚੇਤਾਵਨੀ; ਜਾਣੋ ਕਿਹੜੇ-ਕਿਹੜੇ ਜ਼ਿਲ੍ਹੇ ਸ਼ਾਮਲ?
ਪੰਜਾਬ 'ਚ ਸੰਘਣੀ ਧੁੰਦ ਦਾ ਯੈਲੋ ਅਲਰਟ, ਇਸ ਦਿਨ ਛਮ-ਛਮ ਵਰ੍ਹੇਗਾ ਮੀਂਹ; ਹਿਮਾਚਲ 'ਚ ਬਰਫ਼ਬਾਰੀ ਦੌਰਾਨ ਕੋਲਡ ਵੇਵ ਦੀ ਚੇਤਾਵਨੀ; ਜਾਣੋ ਕਿਹੜੇ-ਕਿਹੜੇ ਜ਼ਿਲ੍ਹੇ ਸ਼ਾਮਲ?
Chandigarh News: ਚੰਡੀਗੜ੍ਹ 'ਚ ਮਹਿਲਾ ਕੌਂਸਲਰਾਂ 'ਤੇ ਪੁਲਿਸ ਦੀ ਪਹਿਰੇਦਾਰੀ, ਪੂਨਮ ਬੋਲੀ- ਪਤੀ ਵਿਰੁੱਧ ਅਪਰਾਧਿਕ ਕਾਰਵਾਈ ਦਾ ਡਰ, BJP ਤੋਂ 'AAP' 'ਚ ਹੋਈ ਸ਼ਾਮਲ; ਪਰ...
ਚੰਡੀਗੜ੍ਹ 'ਚ ਮਹਿਲਾ ਕੌਂਸਲਰਾਂ 'ਤੇ ਪੁਲਿਸ ਦੀ ਪਹਿਰੇਦਾਰੀ, ਪੂਨਮ ਬੋਲੀ- ਪਤੀ ਵਿਰੁੱਧ ਅਪਰਾਧਿਕ ਕਾਰਵਾਈ ਦਾ ਡਰ, BJP ਤੋਂ 'AAP' 'ਚ ਹੋਈ ਸ਼ਾਮਲ; ਪਰ...
ਗੁਰਦਾਸਪੁਰ DC ਦਫਤਰ ਨੂੰ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ, ਮੱਚ ਗਈ ਹਫੜਾ-ਦਫੜੀ
ਗੁਰਦਾਸਪੁਰ DC ਦਫਤਰ ਨੂੰ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ, ਮੱਚ ਗਈ ਹਫੜਾ-ਦਫੜੀ
ਪੰਜਾਬ 'ਚ ਦਿਨਦਿਹਾੜੇ ਨੌਜਵਾਨ ਦੀ ਗੋਲੀ ਮਾਰ ਕੇ ਕੀਤੀ ਹੱਤਿਆ, ਇਲਾਕੇ 'ਚ ਮਚੀ ਸਨਸਨੀ
ਪੰਜਾਬ 'ਚ ਦਿਨਦਿਹਾੜੇ ਨੌਜਵਾਨ ਦੀ ਗੋਲੀ ਮਾਰ ਕੇ ਕੀਤੀ ਹੱਤਿਆ, ਇਲਾਕੇ 'ਚ ਮਚੀ ਸਨਸਨੀ
ਸ੍ਰੀ ਹਰਮੰਦਿਰ ਸਾਹਿਬ ਦੇ ਸਰੋਵਰ ‘ਚ ਮਸਲਿਮ ਨੌਜਵਾਨ ਦੀ ਵੀਡੀਓ ਨੇ ਮਚਾਈ ਹਲਚਲ, ਜਾਂਚ ਲਈ ਹੁਕਮ ਜਾਰੀ; ਜਾਣੋ ਪੂਰਾ ਮਾਮਲਾ
ਸ੍ਰੀ ਹਰਮੰਦਿਰ ਸਾਹਿਬ ਦੇ ਸਰੋਵਰ ‘ਚ ਮਸਲਿਮ ਨੌਜਵਾਨ ਦੀ ਵੀਡੀਓ ਨੇ ਮਚਾਈ ਹਲਚਲ, ਜਾਂਚ ਲਈ ਹੁਕਮ ਜਾਰੀ; ਜਾਣੋ ਪੂਰਾ ਮਾਮਲਾ
Yo Yo Honey Singh Controversy: ਹਨੀ ਸਿੰਘ ਫਿਰ ਵਿਵਾਦਾਂ 'ਚ! ਗਾਇਕ ਜਸਬੀਰ ਜੱਸੀ ਦਾ ਫੁੱਟਿਆ ਗੁੱਸਾ, ਬੋਲੇ- ਮਾਤਾ-ਪਿਤਾ ਰੋਕਣ, ਨਹੀਂ ਤਾਂ ਅੱਗੇ ਵਧੇਗਾ...
Yo Yo Honey Singh Controversy: ਹਨੀ ਸਿੰਘ ਫਿਰ ਵਿਵਾਦਾਂ 'ਚ! ਗਾਇਕ ਜਸਬੀਰ ਜੱਸੀ ਦਾ ਫੁੱਟਿਆ ਗੁੱਸਾ, ਬੋਲੇ- ਮਾਤਾ-ਪਿਤਾ ਰੋਕਣ, ਨਹੀਂ ਤਾਂ ਅੱਗੇ ਵਧੇਗਾ...
Punjab News: ਹੁਣ ਬੀਜੇਪੀ ਦਾ ਕਮਲ ਫੜ ਪੰਥ ਦੀ ਸੇਵਾ ਕਰਨਗੇ ਚਰਨਜੀਤ ਬਰਾੜ! ਚੋਣਾਂ ਨੂੰ ਵੇਖਦਿਆਂ ਚੁੱਕਿਆ ਵੱਡਾ ਕਦਮ
Punjab News: ਹੁਣ ਬੀਜੇਪੀ ਦਾ ਕਮਲ ਫੜ ਪੰਥ ਦੀ ਸੇਵਾ ਕਰਨਗੇ ਚਰਨਜੀਤ ਬਰਾੜ! ਚੋਣਾਂ ਨੂੰ ਵੇਖਦਿਆਂ ਚੁੱਕਿਆ ਵੱਡਾ ਕਦਮ
Cricket 'ਚ ਆਇਆ ਨਵਾਂ ਨਿਯਮ, ਫੀਲਡਿੰਗ ਨਹੀਂ ਕਰੇਗਾ ਬੱਲੇਬਾਜ਼; ਬਦਲ ਜਾਵੇਗੀ ਕ੍ਰਿਕਟ ਦੀ ਤਸਵੀਰ
Cricket 'ਚ ਆਇਆ ਨਵਾਂ ਨਿਯਮ, ਫੀਲਡਿੰਗ ਨਹੀਂ ਕਰੇਗਾ ਬੱਲੇਬਾਜ਼; ਬਦਲ ਜਾਵੇਗੀ ਕ੍ਰਿਕਟ ਦੀ ਤਸਵੀਰ
Embed widget