ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦਾ ਵਿਵਾਦ ਹੋਰ ਭਖਿਆ
ਸਿੱਖਾਂ ਦਾ ਦੂਜਾ ਸਭ ਤੋਂ ਵੱਡਾ ਤਖ਼ਤ ਹੁਣ ਰਾਜਧਾਨੀ ਪਟਨਾ ਦੇ ਸ੍ਰੀ ਹਰਿਮੰਦਰ ਜੀ, ਪਟਨਾ ਸਾਹਿਬ ਅਤੇ ਸਿੱਖਾਂ ਦੇ ਸਭ ਤੋਂ ਉੱਚੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਵਿਚਕਾਰ ਵਿਵਾਦ ਹੋ ਗਿਆ ਹੈ।
ਚੰਡੀਗੜ੍ਹ ( ਪਰਮਜੀਤ ਸਿੰਘ): ਸਿੱਖਾਂ ਦਾ ਦੂਜਾ ਸਭ ਤੋਂ ਵੱਡਾ ਤਖ਼ਤ ਹੁਣ ਰਾਜਧਾਨੀ ਪਟਨਾ ਦੇ ਸ੍ਰੀ ਹਰਿਮੰਦਰ ਜੀ, ਪਟਨਾ ਸਾਹਿਬ ਅਤੇ ਸਿੱਖਾਂ ਦੇ ਸਭ ਤੋਂ ਉੱਚੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਵਿਚਕਾਰ ਵਿਵਾਦ ਹੋ ਗਿਆ ਹੈ। ਸ਼ੁੱਕਰਵਾਰ ਨੂੰ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦੇ ਪੰਜ ਪਿਆਰਿਆਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ 6 ਦਸੰਬਰ ਦੇ ਫੈਸਲੇ ਨੂੰ ਰੱਦ ਕਰਦਿਆਂ ਦੋ ਦਿਨਾਂ ਅੰਦਰ ਕਈ ਨੁਕਤਿਆਂ 'ਤੇ ਸਪੱਸ਼ਟੀਕਰਨ ਮੰਗਿਆ ਹੈ।
ਇਸ ਦੌਰਾਨ ਸੂਤਰਾਂ ਤੋਂ ਹਵਾਲੇ ਤੋਂ ਵੱਡੀ ਖ਼ਬਰ ਸਾਹਮਣੇ ਆ ਰਹੀ, ਜਿਸ ਚ ਪੰਥ ਵੱਲੋਂ ਤਨਖਾਹੀਆ ਕਰਾਰ ਦਿੱਤੇ ਗਿਆਨੀ ਇਕਬਾਲ ਸਿੰਘ ਵੱਲੋਂ ਤਨਖਾਹੀਆ ਹੋਣ ਦੇ ਬਾਵਜੂਦ ਪਟਨਾ ਸਾਹਿਬ ਰਹਿ ਕਿ ਆਪਣੇ ਸਾਥੀ ਗੁਰਦਿਆਲ ਸਿੰਘ ਤੇ ਬਲਦੇਵ ਸਿੰਘ ਰਾਹੀ ਜੋ ਗੈਰ ਵਿਧਾਨਕ ਤੇ ਗੈਰ ਮਰਿਆਦਤ ਹੁਕਮ ਜਾਰੀ ਕਰਵਾਏ ਹਨ ਉਸ ਨੂੰ ਆਉਣ ਵਾਲੀ ਪੰਜ ਸਿੰਘ ਸਾਹਿਬਾਨ ਦੀ ਮੀਟਿੰਗ ਚ ਰੱਦ ਕੀਤਾ ਜਾਵੇਗਾ ਅਤੇ ਇਹ ਬਾਰੇ ਕੋਈ ਵੱਡਾ ਫੈਸਲਾ ਵੀ ਲਿਆ ਜਾ ਸਕਦਾ ਹੈ
ਤੇ ਬਹੁਤ ਹੀ ਜਲਦ ਅਕਾਲ ਤਖਤ ਸਾਹਿਬ ਵੱਲੋਂ ਉਹਨਾ ਲੋਕਾਂ ਦੁਆਰਾ ਪਿਛਲੇ ਸਮੇ ਦੌਰਾਨ ਕੀਤੀਆਂ ਆਪਹੁਦਰੀਆਂ ਅਤੇ ਗ਼ੈਰ ਵਿਧਾਨਕ ਕੰਮਾਂ ਬਾਰੇ ਵੀ ਖੁਲਾਸੇ ਹੋਣ ਦਾ ਖ਼ਦਸ਼ਾ ਹੈ ਜੋ ਵਿਆਕਤੀ ਸਭ ਕਾਰਵਾਈ ਚ ਪਿਛੇ ਇਹ ਕੇ ਸਾਰੀ ਕਾਰਵਾਈ ਕਰਵਾ ਰਹੇ ਹਨ ਤੇ ਅਕਾਲ ਤਖਤ ਸਾਹਿਬ ਤੇ ਉਹਨਾਂ ਤਾਕਤਾਂ ਨੂੰ ਵੀ ਨੰਗਾ ਕੀਤਾ ਜਾਵੇਗਾ ਜਿੰਨਾ ਦੇ ਕਹਿਣ ਤੇ ਅਕਾਲ ਤਖਤ ਦੇ ਹੁਕਮ ਨੂੰ ਚੁਣੋਤੀ ਦਿੱਤੀ ਗਈ।
ਪਟਨਾ ਸਾਹਿਬ ਵਿਵਾਦ ਨੇ ਲਿਆ ਨਵਾਂ ਮੋੜ
ਸ੍ਰੀ ਅਕਾਲ ਤਖਤ ਸਾਹਿਬ, ਤਖਤ ਸ਼੍ਰੀ ਕੇਸਗੜ੍ਹ ਸਾਹਿਬ ਅਤੇ ਤਖਤ ਸ਼੍ਰੀ ਦਮਦਮਾ ਸਾਹਿਬ ਦੇ ਪੰਜਾ ਪਿਆਰਿਆਂ ਨੇ ਸਰਬ-ਸੰਮਤੀ ਨਾਲ ਮੱਤਾਂ ਪਾ ਕੇ ਇਸ ਫੈਸਲੇ ਪ੍ਰਤੀ ਚਿੰਤਾ ਜ਼ਾਹਰ ਕਰਦਿਆਂ ਕਿਹਾ ਹੈ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੀ ਮਹਾਨਤਾ ਤੇ ਸਰਬ-ਉੱਚਤਾ ਨੂੰ ਦੇਣਾ ਚੁਣੌਤੀ ਸਿੱਖ ਪਰੰਪਰਾ ਦਾ ਘਾਣ ਹੈ ਤੇ ਖਾਲਸਾ ਪੰਥ ਇਸ ਨੂੰ ਬਿਲਕੁਲ ਬਰਦਾਸ਼ਤ ਨਹੀਂ ਕਰੇਗਾ।
ਪਟਨਾ ਸਾਹਿਬ ਦੇ ਪੰਜਾ ਪਿਆਰਿਆਂ ਵੱਲੋਂ ਅਕਾਲ ਤਖਤ ਸਾਹਿਬ ਨੂੰ ਦਿੱਤੀ ਚੁਣੌਤੀ ਦਾ ਸਿੱਖ ਸੰਗਤਾ ਵੀ ਕਰ ਰਹੀ ਨੇ ਡੱਟਵਾ ਵਿਰੋਧ
ਸਮੂਹ ਤਖਤ ਸਾਹਿਬਾਨ ਦੇ ਪੰਜਾ ਪਿਆਰਿਆਂ ਨੇ ਕਿਹਾ ਹੈ ਕਿ ਸਿੱਖ ਜਗਤ ਦੇ ਫੈਸਲੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦੇ ਮਹਾਨ ਅਸਥਾਨ ਸ੍ਰੀ ਅਕਾਲ ਤਖਤ ਸਾਹਿਬ ਤੋਂ ਹੁੰਦੇ ਆਏ ਹਨ ਤੇ ਇਸ ਮਹਾਨ ਤਖਤ ਤੋਂ ਜਾਰੀ ਹੋਏ ਕਿਸੇ ਵੀ ਆਦੇਸ਼ ਤੇ ਹੁਕਮਨਾਮੇ ਤੇ ਦੁਨਿਆਵੀ ਅਦਾਲਤਾਂ ਦੇ ਫੈਸਲੇ ਲਾਗੂ ਨਹੀਂ ਹੁੰਦੇ ਤੇ ਅਕਾਲ ਤਖਤ ਸਾਹਿਬ ਮਹਾਨ ਹੈ ਪਰ ਪਟਨਾ ਸਾਹਿਬ ਦੇ ਪੰਜ ਪਿਆਰਿਆਂ ਨੇ ਜੋ ਇਹ ਪਹਿਲਕਦਮੀ ਕੀਤੀ ਹੈ ਉਸ ਨਾਲ ਸਮੁੱਚੇ ਸਿੱਖ ਜਗਤ ਚ ਰੋਸ ਦੀ ਲਹਿਰ ਹੈ
ਦੂਸਰੇ ਪਾਸੇ ਪਟਨਾ ਸਾਹਿਬ ਦੀ ਕਮੇਟੀ ਨੇ ਦੂਸਰੀ ਵਾਰ ਮੁੜ ਚਿੱਠੀ ਲਿਖ ਕੇ ਤਨਖਾਹੀਆ ਕਰਾਰ ਦਿੱਤੇ ਗਿਆਨੀ ਇਕਬਾਲ ਸਿੰਘ ਨੂੰ ਰਹਾਇਸ਼ ਖਾਲੀ ਕਰਨ ਦੀ ਚਿਤਾਵਨੀ ਦੇ ਦਿੱਤੀ ਹੈ ਪਟਨਾ ਸਾਹਿਬ ਦੇ ਇਕ ਗ੍ਰੰਥੀ ਗੁਰਦਿਆਲ ਸਿੰਘ ਨੂੰ ਅਕਾਲ ਤਖਤ ਸਾਹਿਬ ਦੇ ਹੁਕਮ ਦੀ ਉਲੰਘਣਾ ਕਰਨ ਦੇ ਦੋਸ਼ ਚ ਨੌਕਰੀ ਤੋਂ ਮੁਅੱਤਲ ਕਰ ਦਿੱਤਾ ਹੈ। ਗੋਰਤਲਬ ਹੈ ਕਿ ਪਟਨਾ ਸਾਹਿਬ ਦੇ ਪੰਜ ਪਿਆਰਿਆਂ ਦੇ ਫ਼ੈਸਲੇ ਪਿੱਛੇ ਤਨਖਾਹੀਆ ਕਰਾਰ ਦਿੱਤੇ ਗਿਆਨੀ ਇਕਬਾਲ ਸਿੰਘ ਦਾ ਹੱਥ ਦੱਸਿਆ ਜਾ ਰਿਹਾ ਹੈ ਜਿਸ ਨਾਲ ਇਕ ਵਾਰ ਫਿਰ ਇਕਬਾਲ ਸਿੰਘ ਸੰਸਾਰ ਭਰ ਦੇ ਸਿਖਾ ਦੇ ਨਿਸ਼ਾਨੇ ਤੇ ਆ ਗਏ ਹਨ ਭਰੋਸੇਯੋਗ ਸੂਤਰਾਂ ਤੋਂ ਪੱਤਾ ਲੱਗਾ ਹੈ ਕਿ ਕੱਲ ਜਾਰੀ ਕੀਤੇ ਪੱਤਰ ਵਿਚ ਗਿਆਨੀ ਬਲਦੇਵ ਸਿੰਘ ਨੇ ਤਖਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦੇ ਤਿੰਨ ਪੰਜ ਪਿਆਰਿਆਂ ਨੂੰ ਸ਼ਾਮਲ ਨਾ ਕਰਕੇ ਬਾਹਰੋ ਗ੍ਰੰਥੀਆਂ ਦੇ ਦਸਤਖਤ ਕਰਵਾ ਕੇ ਤਖਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦੀ ਮਰਿਆਦਾ ਵੀ ਕੀਤੀ ਭੰਗ ਕਿਉਂ ਕਿ ਬਲਦੇਵ ਸਿੰਘ ਨੂੰ ਵੀ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਨਿਤਨੇਮ ਦੀਆਂ ਬਾਣੀਆਂ ਸੁਣਾਉਣ ਲਈ ਕਿਹਾ ਗਿਆ ਸੀ