ਪੜਚੋਲ ਕਰੋ

ਬਾਬਾ ਬੁੱਢਾ ਸਾਹਿਬ ਜੀ ਦੀ ਯਾਦ ਵਿੱਚ ਸਾਲਾਨਾ ਜੋੜ ਮੇਲਾ, ਗੁਰਿਆਈ ਰਸਮ ਨਿਭਾਉਣ ਦਾ ਮਾਣ ਹਾਸਲ

ਬਾਬਾ ਬੁੱਢਾ ਜੀ ਦੇ ਮਹਾਨ ਅਸਥਾਨ ਦੀ ਇਮਾਰਤ ਸਿੱਖ ਰਾਜ ਵੇਲੇ ਦੀ ਬਣੀ ਹੋਣ ਕਾਰਨ ਸਿੱਖ ਸੰਗਤਾਂ ‘ਚ ਇਸ ਨੂੰ ਨਵੇਂ ਸਿਰਿਓਂ ਉਸਾਰਨ ਦੀ ਇੱਛਾ ਪੈਦਾ ਹੋਈ ਜਿਸ ਵਿਚ ਬਾਬਾ ਖੜਕ ਸਿੰਘ ਜੀ ਨੇ ਸੇਵਾ ਕਰਕੇ ਗੁਰੂ ਘਰ ਦੀਆਂ ਖੁਸ਼ੀਆਂ ਦੇ ਨਾਲ ਜਗਤ ਪ੍ਰਸਿੱਧੀ ਖੱਟੀ

Baba buddha ji: ਪੰਜਾਬ ਦੇ ਜ਼ਿਲ੍ਹਾ ਤਰਨਤਾਰਨ ‘ਚ ਅਮ੍ਰਿਤਸਰ ਤੋਂ ਖੇਮਕਰਨ ਰੋਡ ਤੇ ਸਥਿਤ ਗੁਰਦੁਆਰਾ ਬੀੜ ਬਾਬਾ ਬੁੱਢਾ ਸਾਹਿਬ, ਬੀੜ ਤੋਂ ਭਾਵ ਸੰਘਣਾਂ ਜੰਗਲ ਜਾਂ ਪਸ਼ੂਆਂ ਦੇ ਚਾਰਣ ਦੀ ਰੱਖ,  ਸਿੱਖ ਇਤਿਹਾਸ ‘ਚ ਬਾਬਾ ਬੁੱਢਾ ਜੀ ਇਕ ਅਜਿਹੀ ਮਹਾਨ ਸ਼ਖਸੀਅਤ ਹੋਏ ਹਨ ਜਿਨ੍ਹਾ ਨੂੰ ਪਹਿਲੇ ਛੇ ਗੁਰੂ ਸਾਹਿਬਾਨ ਦੇ ਸਾਖਸ਼ਾਤ ਰੂਪ ‘ਚ ਚਰਨ ਛੋਹ ਪ੍ਰਾਪਤ ਕਰਨ, ਦੂਸਰੀ ਪਾਤਸ਼ਾਹੀ ਤੋਂ ਛੇਂਵੀ ਪਾਤਸ਼ਾਹੀ ਤੱਕ ਗੁਰਿਆਈ ਸੌਂਪਣ ਦੀ ਰਸਮ ਖੁੱਦ ਆਪਣੇ ਹੱਥੀਂ ਨਿਭਾਉਣ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਪਹਿਲੇ ਗ੍ਰੰਥੀ, ਸ੍ਰੀ ਅਕਾਲ ਤਖ਼ਤ ਸਾਹਿਬ ਦੀ ਉਸਾਰੀ ਆਪਣੇ ਹੱਥੀਂ ਕਰਨ ਤੇ ਪਹਿਲੀਆਂ ਸੱਤ ਪਾਤਸ਼ਾਹੀਆਂ ਤੇ ਬਾਲਕ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸਰੀਰਕ ਰੂਪ ‘ਚ ਆਪ ਜੀ ਨੂੰ ਦਰਸ਼ਨ ਕਰਨ ਦਾ ਵੀ ਸੁਭਾਗ ਪ੍ਰਾਪਤ ਐ

ਕਸਬਾ ਝਬਾਲ ਤੋਂ ਲਗਭਗ ਦੋ ਕੁ ਕਿਮੀ ਦੀ ਦੂਰੀ ਤੇ ਛੇਹਰਟਾ ਰੋਡ ਤੇ ਬਾਬਾ ਖੜਕ ਸਿੰਘ ਜੀ ਦੀ ਯਾਦ ‘ਚ ਦਰਸ਼ਨੀ ਗੇਟ ਬਣਿਆ ਹੋਇਆ ਹੈ ਜਿੱਥੋ ਲੰਘ ਕੇ ਸੰਗਤਾਂ ਆਪਣੀਆਂ ਮੁਰਾਦਾ ਲੈਕੇ ਮਹਾਨ ਅਸਥਾਨ ਤੇ ਸਿਜਦਾ ਕਰਨ ਪਹੁੰਚਦੀਆਂ ਹਨ

ਇਤਿਹਾਸ ਦੱਸਦਾ ਐ ਕਿ ਚਿਤੌੜਗੜ ਨੂੰ ਫਤਿਹ ਕਰਨ ਉਪਰੰਤ ਬਾਦਸ਼ਾਹ ਅਕਬਰ ਤੀਸਰੇ ਪਾਤਸ਼ਾਹ ਸ੍ਰੀ ਗੁਰੂ ਅਮਰਦਾਸ ਜੀ ਦੀ ਸ਼ਰਨ ਵਿੱਖੇ ਸ਼ੁਕਰਾਨਾ ਕਰਨ ਵਾਸਤੇ ਗੋਇੰਦਵਾਲ ਸਾਹਿਬ ਆਇਆ ਤਾਂ ਬਾਦਸ਼ਾਹ ਨੇ ਗੁਰੂ ਸਾਹਿਬ ਦੇ ਹੁਕਮ ਦੀ ਪਾਲਣਾ ਕਰਦਿਆਂ ਪਹਿਲਾ ਪੰਗਤ ‘ਚ ਬੈਠ ਕੇ ਪ੍ਰਸ਼ਾਦਾ ਛਕਿਆ, ਸਿੱਖ ਸਿਧਾਂਤ ਤੇ ਸਿੱਖ ਰਹੁਰੀਤਾਂ ਨੂੰ ਵੇਖ ਬਾਦਸ਼ਾਹ ਅਤੀ ਪ੍ਰਸਨ ਹੋਇਆ ਜਿਸ ਤੋਂ ਪ੍ਰਭਾਵਿਤ ਹੋ ਕੇ ਗੁਰੂ ਕੇ ਲੰਗਰ ਵਾਸਤੇ ਜਗੀਰ ਦੇਣੀ ਚਾਹੀ। ਪਰ ਗੁਰੂ ਸਾਹਿਬ ਨੇ ਜਗੀਰ ਕਲੇਸ਼ ਦਾ ਭੰਡਾਰ ਸਮਝ ਕੇ ਲੈਣ ਤੋ ਜਵਾਬ ਦੇ ਕੇ ਆਖਿਆ … ਏਹ ਲੰਗਰ ਵੀ ਅਕਾਲ ਪੁਰਖ ਦਾ ਹੈ, ਅਸੀ ਇਤਨਾ ਹੀ ਵੰਡਣ ਦੀ ਸ਼ਕਤੀ ਰੱਖਦੇ ਹਾਂ, ਅਧਿਕ ਪਕਾਉਣਾ ਵੰਡਣਾਂ ਭਾਰ ਮਾਲੂਮ ਹੁੰਦਾ ਹੈ। ਇਹ ਸੁਣ ਕੇ ਬਾਦਸ਼ਾਹ ਅਕਬਰ ਨੇ ਆਖਿਆ ਜੇ ਆਪ ਨਹੀ ਲੈਂਦੇ ਤਾਂ ਜੈਸੀ ਆਪ ਦੀ ਬੇਟੀ ਭਾਨੀ ਹੈ ਤੈਸੀ ਹੀ ਮੇਰੀ, ਇਸ ਲਈ ਇਹ ਜਗੀਰ ਉਸ ਨੂੰ ਦਿੱਤੀ

ਸੋ ਇਸ ਤਰ੍ਹਾਂ ਬਾਬਾ ਬੁੱਢਾ ਜੀ ਨੇ ਬੀੜ ਭਾਵ ਛੋਟੇ ਜੰਗਲ ਵਿਚ ਆ ਆਸਣ ਲਗਾਇਆ, ਸੰਗਤ ਪੰਗਤ ਦੀ ਪ੍ਰਥਾ ਅਰੰਭ ਕੀਤੀ। ਬਾਬਾ ਬੁੱਢਾ ਜੀ ਵਲੋਂ ਆਪਣੀ ਨਿਗਰਾਨੀ ਹੇਠ ਕਾਫੀ ਜ਼ਮੀਨ ਜ਼ਿਮੀਦਾਰਾਂ ਨੂੰ ਵਾਹੀ ਲਈ ਦਿੱਤੀ। ਉਨ੍ਹਾ ਪਾਸੋ ਦਸਵੰਦ ਇਕੱਠਾ ਕਰ ਕੇ ਗੁਰੂ ਘਰ ਭੇਜਿਆ ਜਾਦਾ। ਬਾਬਾ ਬੁੱਢਾ ਜੀ ਵਲੋਂ ਵਧੇਰੇ ਸਮਾਂ ਇਸ ਬੀੜ ਵਿਚ ਰਹਿਣ ਕਰਕੇ ਇਸ ਦਾ ਨਾਮ “ਬਾਬੇ ਬੁੱਢੇ ਜੀ ਦੀ ਬੀੜ ਪੈ ਗਿਆ।

ਪੰਚਮ ਪਾਤਸ਼ਾਹ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਵਿਆਹ ਹੋਏ ਨੂੰ ਕੁਝ ਸਾਲ ਬੀਤ ਗਏ ਸਨ ਪਰ ਉਨ੍ਹਾ ਦੇ ਮਹਿਲ ਮਾਤਾ ਗੰਗਾ ਜੀ ਦੀ ਕੁੱਖ ਨੂੰ ਅਜੇ ਭਾਗ ਨਹੀ ਸੀ ਲੱਗਾ। ਮਾਤਾ ਜੀ ਸੇਵਾ ਸਿਮਰਨ ਵਿੱਚ ਰੱਤੇ ਰਹਿੰਦੇ …. ਜਦੋਂ ਕਦੇ ਕਰਮੋਂ ਜੇਠਾਣੀ ਦੇ ਕੁਬੋਲ ਸੁਣਨੇ ਪੈਂਦੇ ਤਾਂ ਆਪ ਗੁਰੂ ਪਤੀ ਜੀ ਦੀ ਸ਼ਰਨ ਵਿੱਚ ਜਾ ਕੇ ਅਰਜ਼ ਕਰਦੇ ਕਿ ਸੁਆਮੀ ਜੀ ਆਪ ਦਇਆਵਾਨ ਹੋ, ਕਿਰਪਾ ਕਰ, ਮੈਨੂੰ ਵੀ ਸੰਤਾਨ ਦੀ ਪ੍ਰਾਪਤੀ ਹੋਵੇ ਤਾਂ ਕਿ ਕਿਸੇ ਦੇ ਕੌੜੇ ਬਚਨ ਨਾਂ ਸੁਣਨੇ ਪੈਣ ਤਾਂ ਪੰਚਮ ਪਾਤਸ਼ਾਹ ਨੇ ਮਾਤਾ ਗੰਗਾਂ ਜੀ ਨੂੰ ਸਮਝਾਉਦਿਆ ਫੁਰਮਾਇਆ:

ਦਦਾ ਦਾਤਾ ਏਕੁ ਹੈ ਸਭ ਕੋ ਦੇਵਨਹਾਰ

ਦੇਂਦੇ ਤੋਟਿ ਨ ਆਵਈ ਅਗਨਤ ਭਰੇ ਭੰਡਾਰ

ਸੋ ਗੁਰੂ ਸਾਹਿਬ ਪਾਸੋਂ ਰੱਬੀ ਉਪਦੇਸ਼ ਸੁਣ ਮਾਤਾ ਜੀ ਦੇ ਮਨ ਵਿੱਚ ਉੱਠਦੇ ਵਲਵਲੇ ਸ਼ਾਤ ਹੋ ਜਾਇਆ ਕਰਦੇ

ਇਕ ਦਿਨ ਗੁਰੂ ਜੀ ਪਾਸੋ ਆਗਿਆ ਲੈ ਮਾਤਾ ਗੰਗਾ ਜੀ ਮਿਸੇ ਪ੍ਰਸ਼ਾਦੇ, ਲੱਸੀ, ਗੰਢੇ ਆਦਿ ਲੈ ਬਾਬਾ ਬੁੱਢੇ ਜੀ ਦੀ ਬੀੜ ਪਹੁੰਚੇ।ਬਾਬਾ ਜੀ ਨੇ ਮਾਤਾ ਜੀ ਨੂੰ ਆਇਆ ਨਮਸਕਾਰ ਕੀਤੀ। ਗੁਰੂ ਕੇ ਲਿਆਂਦੇ ਲੰਗਰ ਵੱਲ ਵੇਖ ਕੇ ਕਹਿਣ ਲੱਗੇ, ਮਾਤਾ ਜੀ ਤੁਸੀ ਬੜੀ ਕ੍ਰਿਪਾ ਕੀਤੀ ਹੈ। ਆਪਣੇ ਘਰ ਦੇ ਸੇਵਕ ਵਾਸਤੇ ਖੁਦ ਪ੍ਰਸ਼ਾਦਾ ਲੈ ਕੇ ਹੋ,

ਇਸ ਤਰ੍ਹਾ ਬਾਬਾ ਬੁੱਢਾ ਜੀ ਨੇ ਅਕਾਲ ਪੁਰਖ ਦੇ ਚਰਨਾਂ ‘ਚ ਅਰਦਾਸ ਕਰਦਿਆਂ ਕਿਹਾ ਕੇ ਵੇਖਣਾ ਮਾਤਾ ਜੀ 

ਤੁਮਰੇ ਗ੍ਰਹਿ ਪ੍ਰਗਟੇਗਾ ਜੋਧਾ

ਜਾਂ ਕੋ ਬਲ ਗੁਨ ਕਿਨੂੰ ਨ ਸੋਧਾ

ਗਿਆਨੀ ਨਰੈਣ ਸਿੰਘ ਜੀ ਨੇ ਲਿਖਿਆ ਹੈ ਕਿ ਸ਼ਹਿਜ਼ਾਦਾ ਖੜਕ ਸਿੰਘ ਦੇ ਜਨਮ ਹੋਣ ਤੇ ਮਾਹਾਰਾਜਾ ਮਾਹਾਰਾਜਾ ਰਣਜੀਤ ਸਿੰਘ ਨੂੰ ਮੱਥਾਂ ਟਕਾਉਣ ਲਈ ਇੱਥੇ ਲਿਆਂਦਾ ਤੇ ਖੁਸ਼ੀ ‘ਚ ਬੇਅੰਤ ਮਾਇਆ ਭੇਟ ਕੀਤੀ 

ਅੱਜ ਵੀ ਇੱਥੇ ਪੁਰਾਤਨ ਯਾਦਗਾਰਾਂ ਦੇ ਵਿਚੋਂ ਖੁਹ ਮੌਜੂਦ ਹੈ ਜਿਸ ਤੇ ਅੱਜ ਵੀ ਭੰਗੀ ਮਿਸਲ ਦੀ ਸਿਲ੍ਹ ਲੱਗੀ ਹੋਈ ਹੈ 

ਬਾਬਾ ਬੁੱਢਾ ਜੀ ਦੇ ਮਹਾਨ ਅਸਥਾਨ ਦੀ ਇਮਾਰਤ ਸਿੱਖ ਰਾਜ ਵੇਲੇ ਦੀ ਬਣੀ ਹੋਣ ਕਾਰਨ ਸਿੱਖ ਸੰਗਤਾਂ ‘ਚ ਇਸ ਨੂੰ ਨਵੇਂ ਸਿਰਿਓਂ ਉਸਾਰਨ ਦੀ ਇੱਛਾ ਪੈਦਾ ਹੋਈ ਜਿਸ ਵਿਚ ਬਾਬਾ ਖੜਕ ਸਿੰਘ ਜੀ ਨੇ ਸੇਵਾ ਕਰਕੇ ਗੁਰੂ ਘਰ ਦੀਆਂ ਖੁਸ਼ੀਆਂ ਦੇ ਨਾਲ ਜਗਤ ਪ੍ਰਸਿੱਧੀ ਖੱਟੀ

ਰੋਜ਼ਾਨਾ ਹੀ ਵੱਡੀ ਗਿਣਤੀ ‘ਚ ਸੰਗਤਾਂ ਇਸ ਮਹਾਨ ਅਸਥਾਨ ਤੇ ਹਾਜ਼ਰੀ ਭਰਦੀਆਂ ਹਨ।ਅਪਣੇ ਮਨ ਦੀ ਭਾਵਨਾ ਨਾਲ ਕੜਾਹ ਪ੍ਰਸਾਦਿ, ਮਿਸੇ ਪ੍ਰਸ਼ਾਦੇ ਗੰਢੇ ਲੈ ਕੇ ਆਉਂਦੀਆਂ ਹਨ ਤੇ ਮਨ ਦੀਆਂ ਮੁਰਾਦਾ ਮੰਗਦੀਆਂ ਹਨ 

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Punjab News: ਪੰਜਾਬ ਬਿਜਲੀ ਵਿਭਾਗ ਦੀ ਵੱਡੀ ਕਾਰਵਾਈ, ਮੱਚ ਗਈ ਤਰਥੱਲੀ, ਲੋਕਾਂ ਨੂੰ ਭੇਜੇ ਜਾ ਰਹੇ ਸੰਮਨ
Punjab News: ਪੰਜਾਬ ਬਿਜਲੀ ਵਿਭਾਗ ਦੀ ਵੱਡੀ ਕਾਰਵਾਈ, ਮੱਚ ਗਈ ਤਰਥੱਲੀ, ਲੋਕਾਂ ਨੂੰ ਭੇਜੇ ਜਾ ਰਹੇ ਸੰਮਨ
Ranjeet Singh Neeta: ਕੌਣ ਹੈ ਖਾਲਿਸਤਾਨੀ ਰਣਜੀਤ ਸਿੰਘ ਨੀਟਾ? ਕਈ ਮੁਲਕਾਂ 'ਚ ਫੈਲਾਈਆਂ ਜੜ੍ਹਾਂ, ਵਿਦੇਸ਼ਾਂ 'ਚੋਂ ਹੀ ਕਰਵਾ ਰਿਹਾ ਬਲਾਸਟ
ਕੌਣ ਹੈ ਖਾਲਿਸਤਾਨੀ ਰਣਜੀਤ ਸਿੰਘ ਨੀਟਾ? ਕਈ ਮੁਲਕਾਂ 'ਚ ਫੈਲਾਈਆਂ ਜੜ੍ਹਾਂ, ਵਿਦੇਸ਼ਾਂ 'ਚੋਂ ਹੀ ਕਰਵਾ ਰਿਹਾ ਬਲਾਸਟ
ਡੱਲੇਵਾਲ ਦਾ ਇਲਾਜ ਕਰ ਰਹੀ ਸਿਹਤ ਵਿਭਾਗ ਦੀ ਟੀਮ ਨਾਲ ਵਾਪਰਿਆ ਹਾਦਸਾ, ਡਾਕਟਰ ਹੋਏ ਜ਼ਖ਼ਮੀ
ਡੱਲੇਵਾਲ ਦਾ ਇਲਾਜ ਕਰ ਰਹੀ ਸਿਹਤ ਵਿਭਾਗ ਦੀ ਟੀਮ ਨਾਲ ਵਾਪਰਿਆ ਹਾਦਸਾ, ਡਾਕਟਰ ਹੋਏ ਜ਼ਖ਼ਮੀ
ਕੀ ਹੈ ਕ੍ਰਿਸਮਿਸ ਦਾ ਇਤਿਹਾਸ? 25 ਦਸੰਬਰ ਨੂੰ ਹੀ ਕਿਉਂ ਮਨਾਉਂਦੇ ਆਹ ਤਿਉਹਾਰ
ਕੀ ਹੈ ਕ੍ਰਿਸਮਿਸ ਦਾ ਇਤਿਹਾਸ? 25 ਦਸੰਬਰ ਨੂੰ ਹੀ ਕਿਉਂ ਮਨਾਉਂਦੇ ਆਹ ਤਿਉਹਾਰ
Advertisement
ABP Premium

ਵੀਡੀਓਜ਼

ਦਿਲਜੀਤ ਦੋਸਾਂਝ ਦਾ ਲੁਧਿਆਣਾ 'ਚ ਗ੍ਰੈਂਡ ਸ਼ੋਅ , ਪੰਜਾਬੀ ਘਰ ਆ ਗਏ ਓਏਦੋਸਾਂਝਾਵਾਲੇ ਵਾਲੇ ਦਾ ਇੱਕ ਹੋਰ ਟੈਲੇੰਟ , ਬੱਲੇ ਓਏ ਦਿਲਜੀਤ ਹੈ ਪੱਕਾ ਪੰਜਾਬੀਛੋਟੇ ਸਾਹਿਬਜ਼ਾਦਿਆਂ ਲਈ ਦਿਲਜੀਤ ਦੇ ਬੋਲ , ਦਿਲ ਛੂਹ ਜਾਏਗੀ ਦੋਸਾਂਝਾਵਾਲੇ ਦੀ ਗਾਇਕੀਦਿਲਜੀਤ ਨੇ ਕੀਤਾ ਲੁਧਿਆਣਾ ਸ਼ੋਅ ਦਾ ਐਲਾਨ ,  ਮਿੰਟਾ 'ਚ ਹੀ ਵੇਖੋ ਆਖ਼ਰ ਕੀ ਹੋ ਗਿਆ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਪੰਜਾਬ ਬਿਜਲੀ ਵਿਭਾਗ ਦੀ ਵੱਡੀ ਕਾਰਵਾਈ, ਮੱਚ ਗਈ ਤਰਥੱਲੀ, ਲੋਕਾਂ ਨੂੰ ਭੇਜੇ ਜਾ ਰਹੇ ਸੰਮਨ
Punjab News: ਪੰਜਾਬ ਬਿਜਲੀ ਵਿਭਾਗ ਦੀ ਵੱਡੀ ਕਾਰਵਾਈ, ਮੱਚ ਗਈ ਤਰਥੱਲੀ, ਲੋਕਾਂ ਨੂੰ ਭੇਜੇ ਜਾ ਰਹੇ ਸੰਮਨ
Ranjeet Singh Neeta: ਕੌਣ ਹੈ ਖਾਲਿਸਤਾਨੀ ਰਣਜੀਤ ਸਿੰਘ ਨੀਟਾ? ਕਈ ਮੁਲਕਾਂ 'ਚ ਫੈਲਾਈਆਂ ਜੜ੍ਹਾਂ, ਵਿਦੇਸ਼ਾਂ 'ਚੋਂ ਹੀ ਕਰਵਾ ਰਿਹਾ ਬਲਾਸਟ
ਕੌਣ ਹੈ ਖਾਲਿਸਤਾਨੀ ਰਣਜੀਤ ਸਿੰਘ ਨੀਟਾ? ਕਈ ਮੁਲਕਾਂ 'ਚ ਫੈਲਾਈਆਂ ਜੜ੍ਹਾਂ, ਵਿਦੇਸ਼ਾਂ 'ਚੋਂ ਹੀ ਕਰਵਾ ਰਿਹਾ ਬਲਾਸਟ
ਡੱਲੇਵਾਲ ਦਾ ਇਲਾਜ ਕਰ ਰਹੀ ਸਿਹਤ ਵਿਭਾਗ ਦੀ ਟੀਮ ਨਾਲ ਵਾਪਰਿਆ ਹਾਦਸਾ, ਡਾਕਟਰ ਹੋਏ ਜ਼ਖ਼ਮੀ
ਡੱਲੇਵਾਲ ਦਾ ਇਲਾਜ ਕਰ ਰਹੀ ਸਿਹਤ ਵਿਭਾਗ ਦੀ ਟੀਮ ਨਾਲ ਵਾਪਰਿਆ ਹਾਦਸਾ, ਡਾਕਟਰ ਹੋਏ ਜ਼ਖ਼ਮੀ
ਕੀ ਹੈ ਕ੍ਰਿਸਮਿਸ ਦਾ ਇਤਿਹਾਸ? 25 ਦਸੰਬਰ ਨੂੰ ਹੀ ਕਿਉਂ ਮਨਾਉਂਦੇ ਆਹ ਤਿਉਹਾਰ
ਕੀ ਹੈ ਕ੍ਰਿਸਮਿਸ ਦਾ ਇਤਿਹਾਸ? 25 ਦਸੰਬਰ ਨੂੰ ਹੀ ਕਿਉਂ ਮਨਾਉਂਦੇ ਆਹ ਤਿਉਹਾਰ
ਰਾਤੋਰਾਤ ਪਾਕਿਸਤਾਨ ਨੇ ਅਫ਼ਗਾਨਿਸਤਾਨ 'ਚ ਕੀਤਾ ਵੱਡਾ ਹਵਾਈ ਹਮਲਾ, 15 ਲੋਕਾਂ ਦੀ ਮੌਤ
ਰਾਤੋਰਾਤ ਪਾਕਿਸਤਾਨ ਨੇ ਅਫ਼ਗਾਨਿਸਤਾਨ 'ਚ ਕੀਤਾ ਵੱਡਾ ਹਵਾਈ ਹਮਲਾ, 15 ਲੋਕਾਂ ਦੀ ਮੌਤ
Punjab News: ਪੰਜਾਬਵਾਸੀਆਂ ਨੂੰ 21 ਦਿਨਾਂ ਤੱਕ ਕਰਨਾ ਪਏਗਾ ਮੁਸ਼ਕਿਲਾਂ ਦਾ ਸਾਹਮਣਾ, ਸਵੇਰੇ 9 ਤੋਂ ਸ਼ਾਮ 4 ਵਜੇ ਤੱਕ...
ਪੰਜਾਬਵਾਸੀਆਂ ਨੂੰ 21 ਦਿਨਾਂ ਤੱਕ ਕਰਨਾ ਪਏਗਾ ਮੁਸ਼ਕਿਲਾਂ ਦਾ ਸਾਹਮਣਾ, ਸਵੇਰੇ 9 ਤੋਂ ਸ਼ਾਮ 4 ਵਜੇ ਤੱਕ...
Punjab News: ਨਵੇਂ ਸਾਲ ਤੋਂ ਪਹਿਲਾਂ ਪੰਜਾਬ ਵਾਸੀਆਂ ਦੀ ਇਹ ਸਮੱਸਿਆ ਹੋਈ ਹੱਲ, ਲਾਈਨਾਂ 'ਚ ਨਹੀਂ ਪਏਗਾ ਖੜ੍ਹਨਾ...
Punjab News: ਨਵੇਂ ਸਾਲ ਤੋਂ ਪਹਿਲਾਂ ਪੰਜਾਬ ਵਾਸੀਆਂ ਦੀ ਇਹ ਸਮੱਸਿਆ ਹੋਈ ਹੱਲ, ਲਾਈਨਾਂ 'ਚ ਨਹੀਂ ਪਏਗਾ ਖੜ੍ਹਨਾ...
ਸਰਦੀਆਂ 'ਚ ਲਗਾਤਾਰ ਵੱਧ ਰਿਹਾ ਪ੍ਰਦੂਸ਼ਣ ਦਾ ਪੱਧਰ, ਇਦਾਂ ਰੱਖੋ ਆਪਣੇ ਫੇਫੜਿਆਂ ਦਾ ਖਿਆਲ
ਸਰਦੀਆਂ 'ਚ ਲਗਾਤਾਰ ਵੱਧ ਰਿਹਾ ਪ੍ਰਦੂਸ਼ਣ ਦਾ ਪੱਧਰ, ਇਦਾਂ ਰੱਖੋ ਆਪਣੇ ਫੇਫੜਿਆਂ ਦਾ ਖਿਆਲ
Embed widget