Hemkund Sahib Story: ਸ਼ਰਧਾਲੂਆਂ ਲਈ ਖੁੱਲ੍ਹੇ ਹੇਮਕੁੰਟ ਸਾਹਿਬ ਦੇ ਦਰਵਾਜ਼ੇ, ਜਾਣੋ ਕਿਉਂ ਸਿੱਖਾਂ ਲਈ ਖਾਸ ਇਹ ਸਥਾਨ
Hemkund Sahib: ਉੱਤਰਾਖੰਡ ਦੇ ਚਮੋਲੀ 'ਚ ਬਣੇ ਹੇਮਕੁੰਟ ਸਾਹਿਬ ਦੇ ਦਰਵਾਜ਼ੇ ਐਤਵਾਰ ਨੂੰ ਸ਼ਰਧਾਲੂਆਂ ਲਈ ਖੋਲ੍ਹ ਦਿੱਤੇ ਗਏ। ਇਸ ਦੇ ਨਾਲ ਹੀ ਨੇੜੇ ਬਣੇ ਲਕਸ਼ਮਣ ਮੰਦਰ ਦੇ ਦਰਵਾਜ਼ੇ ਵੀ ਖੋਲ੍ਹ ਦਿੱਤੇ ਗਏ।
Hemkund Sahib story: ਉੱਤਰਾਖੰਡ ਦੇ ਚਮੋਲੀ 'ਚ ਸਥਿਤ ਦੁਨੀਆ ਦੇ ਸਭ ਤੋਂ ਉੱਚੇ ਗੁਰਦੁਆਰਾ ਹੇਮਕੁੰਟ ਸਾਹਿਬ ਦੇ ਦਰਵਾਜ਼ੇ ਸ਼ਰਧਾਲੂਆਂ ਲਈ ਖੋਲ੍ਹ ਦਿੱਤੇ ਗਏ ਹਨ। ਇਹ ਦਰਵਾਜ਼ੇ ਐਤਵਾਰ ਸਵੇਰੇ 10.30 ਵਜੇ ਪੰਚ ਪਿਆਰਿਆਂ ਦੀ ਅਗਵਾਈ ਹੇਠ ਖੋਲ੍ਹੇ ਗਏ। ਇਸ ਦੇ ਨਾਲ ਹੀ ਗੁਰਦੁਆਰੇ ਦੇ ਨੇੜੇ ਬਣੇ ਲਕਸ਼ਮਣ ਮੰਦਰ ਦੇ ਦਰਵਾਜ਼ੇ ਵੀ ਖੋਲ੍ਹ ਦਿੱਤੇ ਗਏ ਹਨ।
ਇੰਝ ਜਾ ਸਕਦੇ ਹੋ ਹੇਮਕੁੰਟ ਸਾਹਿਬ
ਦੱਸ ਦੇਈਏ ਕਿ ਉੱਤਰਾਖੰਡ ਦੇ ਚਮੋਲੀ ਵਿੱਚ ਸਥਿਤ ਹੇਮਕੁੰਟ ਸਾਹਿਬ ਪੂਰੀ ਦੁਨੀਆ ਵਿੱਚ ਮਸ਼ਹੂਰ ਹੈ। ਇਸ ਗੁਰਦੁਆਰਾ ਸਾਹਿਬ ਨੂੰ ਸਿੱਖਾਂ ਦੇ ਦਸਵੇਂ ਗੁਰੂ, ਗੁਰੂ ਗੋਬਿੰਦ ਸਿੰਘ ਦਾ ਤਪੱਸਿਆ ਸਥਾਨ ਮੰਨਿਆ ਜਾਂਦਾ ਹੈ। ਇਸ ਗੁਰਦੁਆਰੇ ਤੱਕ ਪਹੁੰਚਣ ਲਈ ਤੁਹਾਨੂੰ ਬਦਰੀਨਾਥ ਨੇੜੇ ਗੋਵਿੰਦ ਘਾਟ ਤੋਂ ਪੁਲਨਾ ਪਿੰਡ ਤੱਕ ਮੋਟਰ ਰੋਡ ਰਾਹੀਂ ਜਾਣਾ ਪਵੇਗਾ। ਇਸ ਤੋਂ ਬਾਅਦ ਤੁਹਾਨੂੰ ਕਰੀਬ 17 ਕਿਲੋਮੀਟਰ ਪੈਦਲ ਚੱਲਣਾ ਪਵੇਗਾ। ਔਖੇ ਰਸਤੇ ਦੇ ਬਾਵਜੂਦ ਹਰ ਰੋਜ਼ ਕਰੀਬ 5000 ਤੋਂ ਵੱਧ ਯਾਤਰੀ ਹੇਮਕੁੰਟ ਸਾਹਿਬ ਦੇ ਦਰਸ਼ਨਾਂ ਲਈ ਪਹੁੰਚਦੇ ਹਨ।
ਜਾਣੋ ਕੀ ਹੇਮਕੁੰਟ ਸਾਹਿਬ ਨਾਲ ਜੁੜੀ ਮਾਨਤਾ
ਚਮੋਲੀ ਦਾ ਹੇਮਕੁੰਟ ਸਾਹਿਬ ਨਾਲ ਸਬੰਧ ਰਾਮਾਇਣ ਕਾਲ ਤੋਂ ਹੈ। ਕਿਹਾ ਜਾਂਦਾ ਹੈ ਕਿ ਪਹਿਲਾਂ ਇਸ ਸਥਾਨ 'ਤੇ ਇੱਕ ਮੰਦਰ ਹੁੰਦਾ ਸੀ ਜਿਸ ਨੂੰ ਭਗਵਾਨ ਰਾਮ ਦੇ ਛੋਟੇ ਭਰਾ ਲਕਸ਼ਮਣ ਨੇ ਬਣਵਾਇਆ ਸੀ। ਇਸ ਦੇ ਨਾਲ ਹੀ ਗੁਰੂ ਗੋਬਿੰਦ ਸਿੰਘ ਜੀ ਵੀ ਇਸ ਮੰਦਰ ਵਿੱਚ ਪਹੁੰਚੇ ਸੀ। ਇਸ ਦਾ ਜ਼ਿਕਰ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਰਚਿਤ ਦਸਮ ਗ੍ਰੰਥ ਵਿੱਚ ਵੀ ਹੈ।
ਕਿਹਾ ਜਾਂਦਾ ਹੈ ਕਿ ਗੁਰੂ ਜੀ ਨਾਲ ਜੁੜਨ ਕਾਰਨ ਇਸ ਅਸਥਾਨ ਨੂੰ ਗੁਰਦੁਆਰਾ ਐਲਾਨਿਆ ਗਿਆ ਤੇ ਗੁਰਦੁਆਰੇ ਦੇ ਨੇੜੇ ਹੀ ਲਕਸ਼ਮਣ ਜੀ ਦਾ ਮੰਦਰ ਵੀ ਹੈ। ਹੁਣ ਇਨ੍ਹਾਂ ਦੋਹਾਂ ਦੇ ਦਰਵਾਜ਼ੇ ਸ਼ਰਧਾਲੂਆਂ ਲਈ ਖੋਲ੍ਹ ਦਿੱਤੇ ਗਏ ਹਨ।
ਇਹ ਵੀ ਪੜ੍ਹੋ: Haryana Local Body Election 2022: ਹਰਿਆਣਾ ਨਗਰ ਨਿਗਮ ਚੋਣਾਂ ਦਾ ਐਲਾਨ, 19 ਜੂਨ ਨੂੰ ਵੋਟਾਂ, 22 ਨੂੰ ਹੋਵੇਗੀ ਵੋਟਾਂ ਦੀ ਗਿਣਤੀ