ਟੀਮ ਇੰਡੀਆ ਤੋਂ ਛੇਤੀ ਹੀ ਵੱਖ ਹੋ ਜਾਣਗੇ ਕੋਚ Ravi Shastri, ਜਾਣੋ ਕੌਣ ਬਣ ਸਕਦਾ ਨਵਾਂ ਕੋਚ
ਸਾਬਕਾ ਭਾਰਤੀ ਦਿੱਗਜ ਰਾਹੁਲ ਦ੍ਰਾਵਿੜ ਦਾ ਨਾਂ ਮੁੱਖ ਕੋਚ ਵਜੋਂ ਲਿਆ ਜਾ ਰਿਹਾ ਹੈ। ਇਸ ਸਾਲ ਖੇਡੇ ਜਾਣ ਵਾਲੇ ਆਈਸੀਸੀ ਟੀ-20 ਵਿਸ਼ਵ ਕੱਪ ਤੋਂ ਬਾਅਦ ਟੀਮ ਇੰਡੀਆ ਦੇ ਮੁੱਖ ਕੋਚ ਸ਼ਾਸਤਰੀ ਦਾ ਕਾਰਜਕਾਲ ਖਤਮ ਹੋ ਰਿਹਾ ਹੈ।
ਨਵੀਂ ਦਿੱਲੀ: ਭਾਰਤੀ ਕ੍ਰਿਕਟ ਟੀਮ ਦੇ ਮੁੱਖ ਕੋਚ ਰਵੀ ਸ਼ਾਸਤਰੀ (Ravi Shastri) ਛੇਤੀ ਹੀ ਟੀਮ ਛੱਡਣ ਜਾ ਰਹੇ ਹਨ। ਇਸ ਸਾਲ ਆਈਸੀਸੀ ਟੀ-20 ਵਿਸ਼ਵ ਕੱਪ (ICC T-20 World Cup) ਯੂਏਈ 'ਚ ਕਰਵਾਈ ਜਾਣਾ ਹੈ, ਜਿਸ ਦੀ ਮੇਜ਼ਬਾਨੀ ਭਾਰਤ ਵੱਲੋਂ ਕੀਤੀ ਜਾਣੀ ਹੈ। ਜਾਣਕਾਰੀ ਅਨੁਸਾਰ ਕੋਚ ਵਜੋਂ ਸ਼ਾਸਤਰੀ ਦਾ ਇਹ ਆਖਰੀ ਟੂਰਨਾਮੈਂਟ ਹੋਵੇਗਾ।
ਜ਼ਿਕਰਯੋਗ ਹੈ ਕਿ ਸਾਬਕਾ ਭਾਰਤੀ ਦਿੱਗਜ ਰਾਹੁਲ ਦ੍ਰਾਵਿੜ (Rahul Dravid) ਦਾ ਨਾਂ ਮੁੱਖ ਕੋਚ (head coach) ਵਜੋਂ ਲਿਆ ਜਾ ਰਿਹਾ ਹੈ। ਇਸ ਸਾਲ ਖੇਡੇ ਜਾਣ ਵਾਲੇ ਆਈਸੀਸੀ ਟੀ-20 ਵਿਸ਼ਵ ਕੱਪ ਤੋਂ ਬਾਅਦ ਟੀਮ ਇੰਡੀਆ ਦੇ ਮੁੱਖ ਕੋਚ ਸ਼ਾਸਤਰੀ ਦਾ ਕਾਰਜਕਾਲ ਖਤਮ ਹੋ ਰਿਹਾ ਹੈ। ਜਾਣਕਾਰੀ ਅਨੁਸਾਰ ਬੋਰਡ ਉਨ੍ਹਾਂ ਦੇ ਇਕਰਾਰਨਾਮੇ ਨੂੰ ਅੱਗੇ ਵਧਾਉਣ ਦੇ ਮੂਡ ਵਿੱਚ ਨਹੀਂ, ਜਦਕਿ ਦ੍ਰਾਵਿੜ ਦਾ ਨਾਂ ਇਸ ਭੂਮਿਕਾ ਲਈ ਸਭ ਤੋਂ ਅੱਗੇ ਹੈ। ਉਨ੍ਹਾਂ ਨੂੰ ਸ਼੍ਰੀਲੰਕਾ ਦੌਰੇ 'ਤੇ ਭਾਰਤੀ ਟੀਮ ਦੇ ਨਾਲ ਮੁੱਖ ਕੋਚ ਵਜੋਂ ਭੇਜਿਆ ਗਿਆ ਸੀ।
ਇੰਡੀਅਨ ਐਕਸਪ੍ਰੈੱਸ ਨੇ ਆਪਣੀ ਰਿਪੋਰਟ 'ਚ ਖੁਲਾਸਾ ਕੀਤਾ ਹੈ ਕਿ ਟੀਮ ਇੰਡੀਆ ਦੇ ਮੁੱਖ ਕੋਚ ਵਜੋਂ ਕਰਾਰ ਖਤਮ ਹੋਣ ਤੋਂ ਬਾਅਦ ਰਵੀ ਸ਼ਾਸਤਰੀ ਟੀਮ ਛੱਡਣ ਜਾ ਰਹੇ ਹਨ। ਉਨ੍ਹਾਂ ਨੇ ਬੀਸੀਸੀਆਈ ਦੇ ਕੁਝ ਅਧਿਕਾਰੀਆਂ ਨੂੰ ਸੂਚਿਤ ਕੀਤਾ ਹੈ ਕਿ ਉਹ ਹੁਣ ਅਹੁਦੇ ਤੋਂ ਹਟਣਾ ਚਾਹੁੰਦੇ ਹਨ। ਭਾਰਤੀ ਟੀਮ ਇਸ ਸਮੇਂ ਇੰਗਲੈਂਡ 'ਚ ਟੈਸਟ ਸੀਰੀਜ਼ ਖੇਡ ਰਹੀ ਹੈ। ਇਸ ਤੋਂ ਬਾਅਦ ਉਹ ਅਕਤੂਬਰ-ਨਵੰਬਰ ਵਿੱਚ ਟੀ-20 ਵਿਸ਼ਵ ਕੱਪ ਵਿੱਚ ਖੇਡੇਗੀ।
ਸਾਲ 2014 'ਚ ਰਵੀ ਸ਼ਾਸਤਰੀ ਬਤੌਰ ਡਾਇਰੈਕਟਰ ਟੀਮ ਇੰਡੀਆ ਨਾਲ ਜੁੜੇ ਰਹੇ ਤੇ 2016 'ਚ ਟੀ-20 ਵਿਸ਼ਵ ਕੱਪ ਤਕ ਇਸ ਅਹੁਦੇ 'ਤੇ ਕੰਮ ਕੀਤਾ। ਇਸ ਤੋਂ ਬਾਅਦ ਸਾਬਕਾ ਤਜ਼ਰਬੇਕਾਰ ਸਪਿਨਰ ਅਨਿਲ ਕੁੰਬਲੇ ਨੂੰ ਟੀਮ ਦਾ ਮੁੱਖ ਕੋਚ ਬਣਾਇਆ ਗਿਆ। 2017 'ਚ ਖੇਡੀ ਗਈ ਚੈਂਪੀਅਨਜ਼ ਟਰਾਫੀ ਤੋਂ ਬਾਅਦ ਕਪਤਾਨ ਕੋਹਲੀ ਤੇ ਉਨ੍ਹਾਂ ਵਿਚਕਾਰ ਮਤਭੇਦ ਤੋਂ ਬਾਅਦ ਕੁੰਬਲੇ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ। ਇਸ ਤੋਂ ਬਾਅਦ ਸ਼ਾਸਤਰੀ ਨੂੰ ਟੀਮ ਦਾ ਮੁੱਖ ਕੋਚ ਬਣਾਇਆ ਗਿਆ ਸੀ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904