Asia Cup 2022: ਭਾਰਤ-ਕੋਰੀਆ ਮੈਚ ਡਰਾਅ, ਕਾਂਸੀ ਦੇ ਤਗਮੇ ਲਈ ਜਾਪਾਨ ਨਾਲ ਹੋਵੇਗਾ ਮੁਕਾਬਲਾ
Asia Cup Hockey 2022: ਭਾਰਤ ਅਤੇ ਦੱਖਣੀ ਕੋਰੀਆ ਵਿਚਾਲੇ ਸੁਪਰ 4 ਦਾ ਆਖਰੀ ਮੈਚ 4-4 ਨਾਲ ਡਰਾਅ ਰਿਹਾ। ਕੋਰੀਆ ਨੇ ਫਾਈਨਲ ਵਿੱਚ ਥਾਂ ਬਣਾ ਲਈ ਹੈ, ਜਦਕਿ ਭਾਰਤ ਕਾਂਸੀ ਦੇ ਤਗ਼ਮੇ ਲਈ ਜਾਪਾਨ ਨਾਲ ਭਿੜੇਗਾ।
Asia Cup 2022: India vs Korea match ends in a 4-4 draw in the Super 4-s stage
ਮੌਜੂਦਾ ਚੈਂਪੀਅਨ ਭਾਰਤੀ ਹਾਕੀ ਟੀਮ ਅਤੇ ਦੱਖਣੀ ਕੋਰੀਆ ਵਿਚਾਲੇ ਸੁਪਰ 4 ਪੜਾਅ ਦਾ ਆਖਰੀ ਰਾਊਂਡ ਰੌਬਿਨ ਲੀਗ ਮੈਚ 4-4 ਨਾਲ ਡਰਾਅ ਰਿਹਾ। ਫਾਈਨਲ ਦੇ ਲਿਹਾਜ਼ ਨਾਲ ਇਹ ਮੈਚ ਭਾਰਤੀ ਟੀਮ ਲਈ ਬਹੁਤ ਮਹੱਤਵਪੂਰਨ ਸੀ। ਇਸ ਡਰਾਅ ਤੋਂ ਬਾਅਦ ਭਾਰਤ ਹੁਣ ਜਾਪਾਨ ਨਾਲ ਤੀਜੇ ਸਥਾਨ ਦਾ ਮੈਚ ਖੇਡੇਗਾ, ਜਦਕਿ ਕੋਰੀਆ ਬਿਹਤਰ ਗੋਲ ਫਰਕ ਕਾਰਨ ਫਾਈਨਲ 'ਚ ਪਹੁੰਚ ਗਿਆ ਹੈ। ਜਿੱਥੇ ਉਸਦਾ ਸਾਹਮਣਾ ਮਲੇਸ਼ੀਆ ਨਾਲ ਹੋਵੇਗਾ।
Asia Cup 2022: India vs Korea match ends in a 4-4 draw in the Super 4-s stage
— ANI (@ANI) May 31, 2022
India fails to make it to the final of Asia Cup 2022
ਭਾਰਤ ਲਈ ਪਹਿਲਾ ਗੋਲ ਨੀਲਮ ਸੰਜੀਪ ਨੇ 8ਵੇਂ ਮਿੰਟ ਵਿੱਚ ਕੀਤਾ, ਜਿਸ ਤੋਂ ਬਾਅਦ ਕੋਰੀਆ ਨੇ ਦੋ ਗੋਲ ਕੀਤੇ ਅਤੇ ਫਿਰ ਮਨਿੰਦਰ ਸਿੰਘ ਨੇ 20ਵੇਂ ਮਿੰਟ ਵਿੱਚ ਗੋਲ ਕਰਕੇ ਸਕੋਰ ਬਰਾਬਰ ਕਰ ਦਿੱਤਾ। ਸੇਸ਼ੇ ਗੌੜਾ ਨੇ ਥੋੜ੍ਹੇ ਸਮੇਂ ਵਿੱਚ ਹੀ ਭਾਰਤ ਨੂੰ ਬੜ੍ਹਤ ਦਿਵਾ ਦਿੱਤੀ ਪਰ ਕੋਰੀਆ ਦੇ ਕਿਮ ਨੇ 27ਵੇਂ ਮਿੰਟ ਵਿੱਚ ਗੋਲ ਕਰਕੇ ਸਕੋਰ ਮੁੜ ਬਰਾਬਰ ਕਰ ਦਿੱਤਾ। ਮਾਰੀਸਵਰਨ ਸਕਤੀਵੇਲ ਨੇ ਤੀਜੇ ਕੁਆਰਟਰ ਵਿੱਚ ਗੋਲ ਕਰਕੇ ਭਾਰਤ ਨੂੰ ਬੜ੍ਹਤ ਦਿਵਾਈ। ਜੰਗ ਮਾਂਜੇ ਨੇ ਫਿਰ ਗੋਲ ਕਰਕੇ ਸਕੋਰ ਬਰਾਬਰ ਕਰ ਦਿੱਤਾ। ਚੌਥੇ ਕੁਆਰਟਰ ਵਿੱਚ ਕੋਈ ਗੋਲ ਨਹੀਂ ਹੋ ਸਕਿਆ।
ਦੱਸ ਦਈਏ ਕਿ ਏਸ਼ੀਆ ਕੱਪ ਹਾਕੀ 2022 ਦੇ ਸੁਪਰ ਫੋਰ ਮੈਚ ਵਿੱਚ ਭਾਰਤੀ ਹਾਕੀ ਟੀਮ ਦਾ ਸਾਹਮਣਾ ਬੀਰੇਂਦਰ ਲਾਕੜਾ ਦੀ ਕਪਤਾਨੀ ਵਿੱਚ ਦੱਖਣੀ ਕੋਰੀਆ ਨਾਲ ਹੋਇਆ। ਇਸ ਮੈਚ 'ਚ ਦੋਵਾਂ ਟੀਮਾਂ ਵੱਲੋਂ 4-4 ਗੋਲ ਕੀਤੇ ਗਏ ਅਤੇ ਮੈਚ ਡਰਾਅ 'ਤੇ ਖ਼ਤਮ ਹੋਇਆ। ਇਸ ਦੇ ਨਾਲ ਹੀ ਮੌਜੂਦਾ ਚੈਂਪੀਅਨ ਭਾਰਤੀ ਟੀਮ ਦਾ ਫਾਈਨਲ ਵਿੱਚ ਪਹੁੰਚਣ ਦਾ ਸੁਪਨਾ ਚਕਨਾਚੂਰ ਹੋ ਗਿਆ।
ਇਹ ਵੀ ਪੜ੍ਹੋ: Monkeypox ਦੇ ਵਧਦੇ ਖ਼ਤਰੇ ਦਰਮਿਆਨ ਕੇਂਦਰ ਸਰਕਾਰ ਨੇ ਜਾਰੀ ਕੀਤੀ ਗਾਈਡਲਾਈਨਸ, ਜਾਣੋ ਸੂਬਿਆਂ ਨੂੰ ਕੀ ਕਿਹਾ?