ਪੜਚੋਲ ਕਰੋ
2022 Asia Cup : BCCI ਨੇ ਟੀਮ ਇੰਡੀਆ ਦਾ ਕੀਤਾ ਐਲਾਨ, ਕੇਐਲ ਰਾਹੁਲ ਦੀ ਹੋਈ ਵਾਪਸੀ , ਜਸਪ੍ਰੀਤ ਬੁਮਰਾਹ ਬਾਹਰ
ਭਾਰਤੀ ਕ੍ਰਿਕਟ ਕੰਟਰੋਲ ਬੋਰਡ (BCCI) ਨੇ 2022 ਏਸ਼ੀਆ ਕੱਪ ਲਈ ਭਾਰਤੀ ਕ੍ਰਿਕਟ ਟੀਮ ਦਾ ਐਲਾਨ ਕਰ ਦਿੱਤਾ ਹੈ। ਸਲਾਮੀ ਬੱਲੇਬਾਜ਼ ਕੇਐਲ ਰਾਹੁਲ ਦੀ ਟੀਮ ਵਿੱਚ ਵਾਪਸੀ ਹੋਈ ਹੈ ਤਾਂ ਜਸਪ੍ਰੀਤ ਬੁਮਰਾਹ ਸੱਟ ਕਾਰਨ ਇਸ ਟੂਰਨਾਮੈਂਟ ਤੋਂ ਬਾਹਰ ਹੈ।
Indian Cricket Team
2022 Asia Cup India Squad : ਭਾਰਤੀ ਕ੍ਰਿਕਟ ਕੰਟਰੋਲ ਬੋਰਡ (BCCI) ਨੇ 2022 ਏਸ਼ੀਆ ਕੱਪ ਲਈ ਭਾਰਤੀ ਕ੍ਰਿਕਟ ਟੀਮ ਦਾ ਐਲਾਨ ਕਰ ਦਿੱਤਾ ਹੈ। ਸਲਾਮੀ ਬੱਲੇਬਾਜ਼ ਕੇਐਲ ਰਾਹੁਲ ਦੀ ਟੀਮ ਵਿੱਚ ਵਾਪਸੀ ਹੋਈ ਹੈ ਤਾਂ ਜਸਪ੍ਰੀਤ ਬੁਮਰਾਹ ਸੱਟ ਕਾਰਨ ਇਸ ਟੂਰਨਾਮੈਂਟ ਤੋਂ ਬਾਹਰ ਹੈ।
ਸ਼੍ਰੇਅਸ ਅਈਅਰ, ਦੀਪਕ ਚਾਹਰ ਅਤੇ ਅਕਸ਼ਰ ਪਟੇਲ ਨੂੰ ਨਹੀਂ ਮਿਲੀ ਜਗ੍ਹਾ
ਸ਼੍ਰੇਅਸ ਅਈਅਰ, ਦੀਪਕ ਚਾਹਰ ਅਤੇ ਅਕਸ਼ਰ ਪਟੇਲ ਨੂੰ ਏਸ਼ੀਆ ਕੱਪ ਲਈ ਭਾਰਤ ਦੀ 15 ਮੈਂਬਰੀ ਟੀਮ ਵਿੱਚ ਜਗ੍ਹਾ ਨਹੀਂ ਮਿਲੀ ਹੈ। ਇਸ ਤੋਂ ਇਲਾਵਾ ਸਪਿਨ ਆਲਰਾਊਂਡਰ ਵਾਸ਼ਿੰਗਟਨ ਸੁੰਦਰ ਨੂੰ ਵੀ ਟੀਮ 'ਚ ਸ਼ਾਮਲ ਨਹੀਂ ਕੀਤਾ ਗਿਆ ਹੈ। ਇਸ ਦੇ ਨਾਲ ਹੀ ਤਜਰਬੇਕਾਰ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਸੱਟ ਕਾਰਨ ਟੂਰਨਾਮੈਂਟ ਤੋਂ ਬਾਹਰ ਹੋ ਗਏ ਸੀ।
ਇਨ੍ਹਾਂ ਨੌਜਵਾਨ ਖਿਡਾਰੀਆਂ ਨੂੰ ਮਿਲਿਆ ਮੌਕਾ
ਸੰਯੁਕਤ ਅਰਬ ਅਮੀਰਾਤ ਵਿੱਚ 2022 ਵਿੱਚ ਹੋਣ ਵਾਲੇ ਏਸ਼ੀਆ ਕੱਪ ਲਈ ਭਾਰਤੀ ਟੀਮ ਵਿੱਚ ਕਈ ਨੌਜਵਾਨ ਖਿਡਾਰੀਆਂ ਨੂੰ ਸ਼ਾਮਲ ਕੀਤਾ ਗਿਆ ਹੈ। ਰਵੀ ਬਿਸ਼ਨੋਈ, ਅਰਸ਼ਦੀਪ ਸਿੰਘ ਅਤੇ ਅਵੇਸ਼ ਖਾਨ ਨੂੰ 15 ਮੈਂਬਰੀ ਟੀਮ 'ਚ ਜਗ੍ਹਾ ਮਿਲੀ ਹੈ।
2022 ਏਸ਼ੀਆ ਕੱਪ ਲਈ ਟੀਮ ਇੰਡੀਆ - ਰੋਹਿਤ ਸ਼ਰਮਾ (ਕਪਤਾਨ), ਕੇਐਲ ਰਾਹੁਲ (ਉਪ ਕਪਤਾਨ), ਵਿਰਾਟ ਕੋਹਲੀ, ਸੂਰਿਆਕੁਮਾਰ ਯਾਦਵ, ਦੀਪਕ ਹੁੱਡਾ, ਰਿਸ਼ਭ ਪੰਤ (ਡਬਲਯੂ ਕੇ), ਦਿਨੇਸ਼ ਕਾਰਤਿਕ (ਡਬਲਯੂ ਕੇ), ਹਾਰਦਿਕ ਪੰਡਯਾ, ਰਵਿੰਦਰ ਜਡੇਜਾ, ਰਵੀਚੰਦਰਨ ਅਸ਼ਵਿਨ, ਯੁਜਵੇਂਦਰ ਚਾਹਲ, ਰਵੀ ਬਿਸ਼ਨੋਈ, ਭੁਵਨੇਸ਼ਵਰ ਕੁਮਾਰ, ਅਰਸ਼ਦੀਪ ਸਿੰਘ ਅਤੇ ਅਵੇਸ਼ ਖਾਨ।
2022 ਏਸ਼ੀਆ ਕੱਪ 27 ਅਗਸਤ ਤੋਂ ਸ਼ੁਰੂ ਹੋਵੇਗਾ ਅਤੇ ਫਾਈਨਲ 11 ਸਤੰਬਰ ਨੂੰ ਖੇਡਿਆ ਜਾਵੇਗਾ। ਇੱਥੇ ਭਾਰਤ-ਪਾਕਿਸਤਾਨ (IND ਬਨਾਮ PAK) ਨੂੰ ਇੱਕੋ ਗਰੁੱਪ ਵਿੱਚ ਰੱਖਿਆ ਗਿਆ ਹੈ ਅਤੇ ਉਹ 28 ਅਗਸਤ ਨੂੰ ਸ਼ਾਮ 6 ਵਜੇ ਮੁਕਾਬਲਾ ਕਰਨਗੇ। ਤੁਹਾਨੂੰ ਦੱਸ ਦੇਈਏ ਕਿ ਏਸ਼ੀਆ ਕੱਪ ਦਾ ਆਯੋਜਨ ਸੰਯੁਕਤ ਅਰਬ ਅਮੀਰਾਤ (ਯੂਏਈ) ਵਿੱਚ ਹੋ ਰਿਹਾ ਹੈ।
ਏਸ਼ੀਆ ਕੱਪ ਵਿੱਚ ਦੋ ਗਰੁੱਪ ਬਣਾਏ ਗਏ ਹਨ। ਹਰ ਗਰੁੱਪ ਵਿੱਚ ਤਿੰਨ ਟੀਮਾਂ ਹੋਣਗੀਆਂ। ਗਰੁੱਪ ਏ ਵਿੱਚ ਭਾਰਤ-ਪਾਕਿਸਤਾਨ ਦੇ ਨਾਲ ਇੱਕ ਹੋਰ ਕੁਆਲੀਫਾਇੰਗ ਟੀਮ ਹੋਵੇਗੀ। ਇਸੇ ਤਰ੍ਹਾਂ ਅਫਗਾਨਿਸਤਾਨ ਦੀ ਟੀਮ ਨੂੰ ਸ਼੍ਰੀਲੰਕਾ ਅਤੇ ਬੰਗਲਾਦੇਸ਼ ਦੇ ਨਾਲ ਗਰੁੱਪ ਬੀ ਵਿੱਚ ਰੱਖਿਆ ਗਿਆ ਹੈ।
ਪ੍ਰੋਗਰਾਮ ਮੁਤਾਬਕ ਭਾਰਤ 28 ਅਗਸਤ ਤੋਂ ਪਾਕਿਸਤਾਨ ਖਿਲਾਫ ਆਪਣੀ ਮੁਹਿੰਮ ਦੀ ਸ਼ੁਰੂਆਤ ਕਰੇਗਾ। ਇਸ ਤੋਂ ਬਾਅਦ ਭਾਰਤ ਦਾ ਦੂਜਾ ਮੈਚ 31 ਅਗਸਤ ਨੂੰ ਹੋਵੇਗਾ। ਇਸ ਤੋਂ ਬਾਅਦ 3 ਸਤੰਬਰ ਤੋਂ ਸੁਪਰ-4 ਦੌਰ 'ਚ 6 ਮੈਚ ਖੇਡੇ ਜਾਣਗੇ। ਚੋਟੀ ਦੀਆਂ ਦੋ ਟੀਮਾਂ 11 ਸਤੰਬਰ ਨੂੰ ਫਾਈਨਲ ਵਿੱਚ ਭਿੜਨਗੀਆਂ।
Follow ਸਪੋਰਟਸ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਪੜ੍ਹੋ






















