Asian Games: ਏਸ਼ੀਅਨ ਗੇਮਜ਼ 'ਚ ਪੰਜਾਬੀਆਂ ਦੀ ਬੱਲੇ-ਬੱਲੇ, ਦੀਪਿਕਾ ਪੱਲੀਕਲ ਤੇ ਹਰਿੰਦਰ ਸੰਧੂ ਨੇ ਰਚਿਆ ਇਤਿਹਾਸ, ਜਿੱਤਿਆ ਗੋਲਡ
Asian Games 2023: ਏਸ਼ਿਆਈ ਖੇਡਾਂ 2023 ਵਿੱਚ ਟੀਮ ਇੰਡੀਆ ਨੂੰ 20ਵਾਂ ਸੋਨ ਤਗ਼ਮਾ ਮਿਲਿਆ ਹੈ। ਭਾਰਤ ਨੇ ਸਕੁਐਸ਼ ਦਾ ਫਾਈਨਲ ਜਿੱਤਿਆ।
Asian Games 2023: ਏਸ਼ਿਆਈ ਖੇਡਾਂ 2023 ਵਿੱਚ ਟੀਮ ਇੰਡੀਆ ਨੂੰ 20ਵਾਂ ਸੋਨ ਤਗ਼ਮਾ ਮਿਲਿਆ ਹੈ। ਭਾਰਤ ਨੇ ਸਕੁਐਸ਼ ਦਾ ਫਾਈਨਲ ਜਿੱਤਿਆ। ਦੀਪਿਕਾ ਅਤੇ ਹਰਿੰਦਰ ਪਾਲ ਨੇ ਮਿਕਸਡ ਡਬਲਜ਼ ਸਕੁਐਸ਼ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਫਾਈਨਲ ਵਿੱਚ ਮਲੇਸ਼ੀਆ ਦੀ ਟੀਮ ਨੂੰ 2-0 ਨਾਲ ਹਰਾਇਆ।
ਏਸ਼ੀਅਨ ਗੇਮਜ਼ ਵਿੱਚ ਭਾਰਤ ਚਮਕਦਾ ਹੋਇਆ ਨਜ਼ਰ ਆ ਰਿਹਾ ਹੈ। ਭਾਰਤ ਨੇ ਇਸ ਵਾਰ ਮੈਡਲ ਜਿੱਤਣ ਦਾ ਰਿਕਾਰਡ ਬਣਾਇਆ ਹੈ। ਪਹਿਲੀ ਵਾਰ ਏਸ਼ੀਅਨ ਗੇਮਜ਼ ਦੇ ਇਤਿਹਾਸ 'ਚ ਕਿਸੇ ਦੇਸ਼ ਨੇ ਪਹਿਲੇੇ ਸੰਸਕਰਣ 'ਚ 81 ਮੈਡਲ ਜਿੱਤੇ ਹਨ।
ਅੱਜ ਦੀ ਗੱਲ ਕਰੀਏ ਤਾਂ ਚੀਨ ਦੇ ਹਾਂਗਜ਼ੂ ਵਿੱਚ ਚੱਲ ਰਹੀਆਂ ਏਸ਼ੀਆਈ ਖੇਡਾਂ 2023 ਵਿੱਚ ਭਾਰਤ ਨੇ ਇੱਕ ਹੋਰ ਸੋਨ ਤਮਗਾ ਜਿੱਤਿਆ ਹੈ। ਇਹ ਤਮਗਾ ਤੀਰਅੰਦਾਜ਼ੀ ਦੇ ਮਹਿਲਾ ਕੰਪਾਊਂਡ ਈਵੈਂਟ ਵਿੱਚ ਆਇਆ ਹੈ। ਜੋਤੀ, ਅਦਿਤੀ ਸਵਾਮੀ ਅਤੇ ਪ੍ਰਨੀਤ ਕੌਰ ਨੇ ਮਹਿਲਾ ਕੰਪਾਊਂਡ ਤੀਰਅੰਦਾਜ਼ੀ ਮੁਕਾਬਲੇ ਵਿੱਚ ਸੋਨ ਤਗ਼ਮਾ ਜਿੱਤਿਆ। ਇਸ ਤਿਕੜੀ ਨੇ ਫਾਈਨਲ ਵਿੱਚ ਚੀਨੀ ਤਾਈਪੇ ਦੀ ਟੀਮ ਨੂੰ 230-219 ਨਾਲ ਹਰਾਇਆ।
ਟੀਮ ਇੰਡੀਆ ਨੇ ਏਸ਼ੀਆਈ ਖੇਡਾਂ 2023 ਵਿੱਚ 19ਵਾਂ ਸੋਨ ਤਮਗਾ ਜਿੱਤਿਆ ਹੈ। ਉਸ ਨੇ ਮਹਿਲਾ ਕੰਪਾਊਂਡ ਟੀਮ ਮੁਕਾਬਲੇ ਦਾ ਫਾਈਨਲ ਜਿੱਤਿਆ। ਭਾਰਤ ਦੀ ਜੋਤੀ, ਅਦਿਤੀ ਅਤੇ ਪ੍ਰਣੀਤ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਚੀਨੀ ਤਾਈਪੇ ਦੀ ਤਿਕੜੀ ਨੂੰ 230-288 ਨਾਲ ਹਰਾਇਆ। ਭਾਰਤ ਨੇ ਹੁਣ ਤੱਕ ਕੁੱਲ 82 ਤਗਮੇ ਜਿੱਤੇ ਹਨ। ਇਸ ਦੇ ਨਾਲ ਹੀ ਨੀਰਜ ਚੋਪੜਾ ਨੇ ਵੀ ਜੈਵੇਲਿਨ ਥਰੋਅ 'ਚ ਗੋਲਡ ਮੈਡਲ ਜਿੱਤਿਆ ਹੈ।
ਨੀਰਜ ਚੋਪੜਾ ਭਾਰਤ ਲਈ ਗੋਲਡਨ ਬੁਆਏ ਬਣ ਕੇ ਉਭਰਿਆ ਹੈ। ਹੁਣ ਇਸ ਦਿੱਗਜ ਨੇ ਏਸ਼ਿਆਈ ਖੇਡਾਂ ਵਿੱਚ ਆਪਣਾ ਝੰਡਾ ਲਹਿਰਾਇਆ ਹੈ। ਨੀਰਜ ਚੋਪੜਾ ਨੇ ਏਸ਼ੀਆਈ ਖੇਡਾਂ 'ਚ ਸੋਨ ਤਮਗਾ ਜਿੱਤਿਆ ਹੈ। ਇਸ ਦੇ ਨਾਲ ਹੀ ਨੀਰਜ ਚੋਪੜਾ ਨੇ ਹਾਲ ਹੀ 'ਚ ਹੰਗਰੀ 'ਚ ਹੋਈ ਡਾਇਮੰਡ ਲੀਗ 'ਚ ਸੋਨ ਤਮਗਾ ਜਿੱਤਿਆ ਸੀ। ਦਰਅਸਲ, ਨੀਰਜ ਚੋਪੜਾ ਦੀ ਜਿੱਤ ਦਾ ਸਿਲਸਿਲਾ ਕਰੀਬ 7 ਸਾਲ ਪਹਿਲਾਂ ਸ਼ੁਰੂ ਹੋਇਆ ਸੀ। ਨੀਰਜ ਚੋਪੜਾ ਨੇ ਦੱਖਣੀ ਏਸ਼ੀਆਈ ਖੇਡਾਂ 2016 'ਚ ਸੋਨ ਤਮਗਾ ਜਿੱਤਿਆ ਸੀ, ਜਿਸ ਤੋਂ ਬਾਅਦ ਉਨ੍ਹਾਂ ਨੇ ਪਿੱਛੇ ਮੁੜ ਕੇ ਨਹੀਂ ਦੇਖਿਆ।