Asian Games 2023:ਜੋਤੀ ਯਾਰਾਜੀ ਨੇ ਏਸ਼ੀਆਈ ਖੇਡਾਂ 'ਚ ਨਹੀਂ ਜਿੱਤਿਆ ਗੋਲਡ ਮੈਡਲ, ਗੰਭੀਰ ਸਣੇ ਫਿਲਮੀ ਸਿਤਾਰਿਆਂ ਨੇ ਇੰਝ ਫੈਲਾਈ ਝੂਠੀ ਖਬਰ
VVS Laxman & Gautam Gambhir: ਮੰਗਲਵਾਰ ਨੂੰ ਸਾਬਕਾ ਭਾਰਤੀ ਕ੍ਰਿਕਟਰ ਗੌਤਮ ਗੰਭੀਰ ਅਤੇ ਵੀਵੀਐਸ ਲਕਸ਼ਮਣ ਨੇ ਇੱਕ ਟਵੀਟ ਕੀਤਾ। ਇਸ ਟਵੀਟ 'ਚ ਦੋਵੇਂ ਸਾਬਕਾ ਭਾਰਤੀ ਕ੍ਰਿਕਟਰਾਂ ਨੇ ਦਾਅਵਾ ਕੀਤਾ ਕਿ ਜੋਤੀ ਯਾਰਾਜੀ
VVS Laxman & Gautam Gambhir: ਮੰਗਲਵਾਰ ਨੂੰ ਸਾਬਕਾ ਭਾਰਤੀ ਕ੍ਰਿਕਟਰ ਗੌਤਮ ਗੰਭੀਰ ਅਤੇ ਵੀਵੀਐਸ ਲਕਸ਼ਮਣ ਨੇ ਇੱਕ ਟਵੀਟ ਕੀਤਾ। ਇਸ ਟਵੀਟ 'ਚ ਦੋਵੇਂ ਸਾਬਕਾ ਭਾਰਤੀ ਕ੍ਰਿਕਟਰਾਂ ਨੇ ਦਾਅਵਾ ਕੀਤਾ ਕਿ ਜੋਤੀ ਯਾਰਾਜੀ ਨੇ ਏਸ਼ੀਆਈ ਖੇਡਾਂ 'ਚ ਸੋਨ ਤਮਗਾ ਜਿੱਤਿਆ ਹੈ। ਇਨ੍ਹਾਂ ਦੋ ਸਾਬਕਾ ਕ੍ਰਿਕਟਰਾਂ ਤੋਂ ਇਲਾਵਾ ਬਾਲੀਵੁੱਡ ਗਾਇਕਾ ਆਸ਼ਾ ਭੌਂਸਲੇ ਸਮੇਤ ਕਈ ਜਾਣੇ-ਪਛਾਣੇ ਚਿਹਰਿਆਂ ਨੇ ਜੋਤੀ ਯਾਰਾਜੀ ਦੇ ਸੋਨ ਤਮਗਾ ਜਿੱਤਣ ਦੀ ਗੱਲ ਕਹੀ। ਪਰ ਇਹ ਖਬਰ ਪੂਰੀ ਤਰ੍ਹਾਂ ਫਰਜ਼ੀ ਹੈ। ਦਰਅਸਲ ਖਬਰ ਲਿਖੇ ਜਾਣ ਤੱਕ ਜੋਤੀ ਯਾਰਾਜੀ ਸੋਨ ਤਮਗਾ ਨਹੀਂ ਜਿੱਤ ਸਕੀ ਹੈ। ਇਸ ਤਰ੍ਹਾਂ ਇਹ ਮਸ਼ਹੂਰ ਹਸਤੀਆਂ ਨੇ ਫਰਜ਼ੀ ਖਬਰਾਂ ਫੈਲਾਈਆਂ।
ਸ਼ਨੀਵਾਰ ਨੂੰ ਇਸ ਸਮਾਗਮ 'ਚ ਹਿੱਸਾ ਲਵੇਗੀ ਜਯੋਤੀ ਯਾਰਾਜੀ
ਏਸ਼ਿਆਈ ਖੇਡਾਂ ਵਿੱਚ ਭਾਰਤੀ ਅਥਲੀਟ ਜੋਤੀ ਯਾਰਾਜੀ ਦਾ ਮੁਕਾਬਲਾ 30 ਸਤੰਬਰ ਨੂੰ ਹੋਣਾ ਹੈ। ਜਦਕਿ ਫਾਈਨਲ ਮੁਕਾਬਲਾ 2 ਅਕਤੂਬਰ ਨੂੰ ਹੋਵੇਗਾ। ਪਰ ਸੋਸ਼ਲ ਮੀਡੀਆ ਰਾਹੀਂ ਗੌਤਮ ਗੰਭੀਰ, ਵੀਵੀਐਸ ਲਕਸ਼ਮਣ ਅਤੇ ਬਾਲੀਵੁੱਡ ਗਾਇਕਾ ਆਸ਼ਾ ਭੌਂਸਲੇ ਸਮੇਤ ਕਈ ਮਸ਼ਹੂਰ ਚਿਹਰਿਆਂ ਨੇ ਝੂਠੀ ਖ਼ਬਰ ਫੈਲਾਈ ਕਿ ਭਾਰਤੀ ਅਥਲੀਟ ਜੋਤੀ ਯਾਰਾਜੀ ਨੇ ਏਸ਼ੀਆਈ ਖੇਡਾਂ ਵਿੱਚ ਸੋਨ ਤਮਗਾ ਜਿੱਤ ਲਿਆ ਹੈ।
ਗੌਤਮ ਗੰਭੀਰ ਨੇ ਫੈਲਾਈ ਝੂਠੀ ਖਬਰ...
ਸਾਬਕਾ ਭਾਰਤੀ ਕ੍ਰਿਕਟਰ ਗੌਤਮ ਗੰਭੀਰ ਨੇ ਆਪਣੇ ਟਵੀਟ 'ਚ ਲਿਖਿਆ ਕਿ ਸੋਨ ਤਮਗਾ ਇਸ ਗੱਲ ਦਾ ਸੱਚਾ ਸਬੂਤ ਹੈ ਕਿ ਹਾਲਾਤ ਜਿਵੇਂ ਵੀ ਹੋਣ, ਸੁਪਨੇ ਸਾਕਾਰ ਹੁੰਦੇ ਹਨ। ਉਸਨੇ ਅੱਗੇ ਇਹ ਵੀ ਲਿਖਿਆ ਹੈ ਕਿ ਤੁਸੀਂ ਬਹੁਤ ਦੂਰ ਤੱਕ ਜਾਣਾ ਹੈ ਜੋਤੀ ਯਾਰਾਜੀ...
ਮਸ਼ਹੂਰ ਬਾਲੀਵੁੱਡ ਗਾਇਕਾ ਆਸ਼ਾ ਭੌਂਸਲੇ ਨੇ ਪੋਸਟ ਕੀਤਾ ਕਿ ਏਸ਼ੀਆਈ ਖੇਡਾਂ ਵਿੱਚ 100 ਮੀਟਰ ਦੌੜ ਵਿੱਚ ਸੋਨ ਤਮਗਾ ਜਿੱਤਣ ਲਈ ਆਂਧਰਾ ਪ੍ਰਦੇਸ਼ ਦੇ ਯਾਰਾਜੀ ਨੂੰ ਬਹੁਤ-ਬਹੁਤ ਵਧਾਈ।
Heartiest congratulations to Yaraaji from Andhra Pradesh for winning the Gold for 100mts hurdles at the Asian Games 🇮🇳🥇 pic.twitter.com/QzrfhyGmfV
— ashabhosle (@ashabhosle) September 26, 2023
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।