Asian Games 2023: ਅੰਤਿਮ ਪੰਘਾਲ ਨੇ ਕੁਸ਼ਤੀ 'ਚ ਚਮਕਾਇਆ ਭਾਰਤ ਦਾ ਨਾਂਅ, ਵਿਸ਼ਵ ਚੈਂਪੀਅਨ ਨੂੰ ਹਰਾ Bronze Medal ਜਿੱਤਿਆ
Asian Games 2023, Antim Panghal: ਏਸ਼ਿਆਈ ਖੇਡਾਂ ਵਿੱਚ ਭਾਰਤ ਨੂੰ ਇੱਕ ਹੋਰ ਮੈਡਲ ਮਿਲਿਆ ਹੈ। ਇਸ ਵਾਰ ਰੈਸਲਰ ਅੰਤਿਮ ਪੰਘਾਲ ਨੇ 53 ਕਿਲੋ ਭਾਰ ਵਰਗ ਵਿੱਚ ਭਾਰਤ ਲਈ ਕਾਂਸੀ ਦਾ ਤਗ਼ਮਾ ਜਿੱਤਿਆ। ਭਾਰਤੀ
Asian Games 2023, Antim Panghal: ਏਸ਼ਿਆਈ ਖੇਡਾਂ ਵਿੱਚ ਭਾਰਤ ਨੂੰ ਇੱਕ ਹੋਰ ਮੈਡਲ ਮਿਲਿਆ ਹੈ। ਇਸ ਵਾਰ ਰੈਸਲਰ ਅਤਿਮ ਪੰਘਾਲ ਨੇ 53 ਕਿਲੋ ਭਾਰ ਵਰਗ ਵਿੱਚ ਭਾਰਤ ਲਈ ਕਾਂਸੀ ਦਾ ਤਗ਼ਮਾ ਜਿੱਤਿਆ। ਭਾਰਤੀ ਪਹਿਲਵਾਨ ਨੇ ਮੰਗੋਲੀਆ ਦੇ ਵਿਸ਼ਵ ਤਮਗਾ ਜੇਤੂ ਬੈਟ-ਓਚਿਰ ਬੋਲੋਰਤੁਯਾ ਨੂੰ 3-1 ਨਾਲ ਹਰਾ ਕੇ ਤਮਗਾ ਜਿੱਤਿਆ। ਏਸ਼ੀਆਈ ਖੇਡਾਂ ਵਿੱਚ ਭਾਰਤ ਲਈ ਇਹ ਕੁੱਲ 86ਵਾਂ ਤਮਗਾ ਰਿਹਾ। ਪੰਘਾਲ ਲਗਾਤਾਰ ਆਪਣੇ ਸ਼ਾਨਦਾਰ ਪ੍ਰਦਰਸ਼ਨ ਨਾਲ ਸਾਰਿਆਂ ਦਾ ਦਿਲ ਜਿੱਤ ਰਹੀ ਹੈ।
ਏਸ਼ਿਆਈ ਖੇਡਾਂ ਤੋਂ ਪਹਿਲਾਂ ਵਿਸ਼ਵ ਚੈਂਪੀਅਨਸ਼ਿਪ 2023 ਵਿੱਚ 19 ਸਾਲਾ ਪੰਘਾਲ ਨੇ ਕਾਂਸੀ ਦਾ ਤਗ਼ਮਾ ਜਿੱਤਿਆ ਸੀ। ਉਹ ਏਸ਼ੀਅਨ ਚੈਂਪੀਅਨਸ਼ਿਪ 2023 ਵਿੱਚ ਚਾਂਦੀ ਦਾ ਤਗ਼ਮਾ ਜਿੱਤਣ ਵਿੱਚ ਸਫ਼ਲ ਰਹੀ। ਇਸ ਤੋਂ ਇਲਾਵਾ ਉਸਨੇ ਅੰਡਰ-20 ਵਿਸ਼ਵ ਚੈਂਪੀਅਨਸ਼ਿਪ 2023 ਵਿੱਚ ਸੋਨ ਤਮਗਾ ਜਿੱਤਿਆ। ਪਿਛਲੀ ਵਾਰ ਏਸ਼ਿਆਈ ਖੇਡਾਂ ਵਿੱਚ ਪਹਿਲੀ ਵਾਰ ਹਿੱਸਾ ਲਿਆ ਅਤੇ ਪਹਿਲੇ ਹੀ ਮੁਕਾਬਲੇ ਵਿੱਚ ਕਾਂਸੀ ਦਾ ਤਗ਼ਮਾ ਜਿੱਤਿਆ।
ਅੱਜ ਭਾਰਤ ਨੇ ਤਿੰਨ ਗੋਲਡ ਜਿੱਤੇ
ਏਸ਼ਿਆਈ ਖੇਡਾਂ ਵਿੱਚ ਭਾਰਤ ਲਈ ਅੱਜ ਦਾ ਦਿਨ ਬਹੁਤ ਚੰਗਾ ਰਿਹਾ। ਭਾਰਤ ਦੇ ਖਾਤੇ 'ਚ ਤਿੰਨ ਗੋਲਡ ਤਗਮੇ ਆ ਗਏ ਹਨ। ਤੀਰਅੰਦਾਜ਼ੀ ਪੁਰਸ਼ਾਂ ਦੀ ਕੰਪਾਊਂਡ ਟੀਮ ਨੇ ਸੋਨ ਤਮਗਾ ਜਿੱਤਿਆ। ਇਸ ਤੋਂ ਇਲਾਵਾ ਤੀਰਅੰਦਾਜ਼ੀ ਮਹਿਲਾ ਕੰਪਾਊਂਡ ਟੀਮ ਨੇ ਸੋਨ ਤਮਗਾ ਜਿੱਤਿਆ। ਭਾਰਤ ਨੂੰ ਮਿਕਸਡ ਡਬਲਜ਼ ਸਕੁਐਸ਼ ਵਿੱਚ ਵੀ ਸੋਨ ਤਗ਼ਮਾ ਮਿਲਿਆ ਹੈ।
ਪੁਰਸ਼ਾਂ ਦੀ ਕੰਪਾਊਂਡ ਟੀਮ ਵਿੱਚ ਓਜਸ ਦੇਵਤਾਲੇ, ਅਭਿਸ਼ੇਕ ਵਰਮਾ ਅਤੇ ਪ੍ਰਥਮੇਸ਼ ਦੀ ਤਿਕੜੀ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਜਦੋਂ ਕਿ ਤੀਰਅੰਦਾਜ਼ੀ ਮਹਿਲਾ ਕੰਪਾਊਂਡ ਟੀਮ ਵਿੱਚ ਜੋਤੀ, ਅਦਿਤੀ ਅਤੇ ਪ੍ਰਨੀਤ ਦੀ ਤਿਕੜੀ ਨੇ ਭਾਰਤ ਲਈ ਸੋਨ ਤਮਗਾ ਜਿੱਤਿਆ। ਇਸ ਤੋਂ ਇਲਾਵਾ ਸਕੁਐਸ਼ ਦੀ ਮਿਕਸਡ ਡਬਲਜ਼ ਟੀਮ ਵਿੱਚ ਦੀਪਿਕਾ ਪੱਲੀਕਲ ਅਤੇ ਹਰਿੰਦਰਪਾਲ ਸਿੰਘ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਭਾਰਤ ਦੀ ਝੋਲੀ ਵਿੱਚ ਸੋਨ ਤਗ਼ਮਾ ਲਿਆਂਦਾ। ਭਾਰਤ ਲਈ ਮੈਡਲ ਹਾਸਲ ਕਰਨ ਦਾ ਸਿਲਸਿਲਾ ਜਾਰੀ ਹੈ।
86 ਹੋਈ ਮੈਡਲਾਂ ਦੀ ਗਿਣਤੀ
ਚੀਨ ਵਿੱਚ ਖੇਡੀਆਂ ਜਾ ਰਹੀਆਂ ਏਸ਼ਿਆਈ ਖੇਡਾਂ ਵਿੱਚ ਭਾਰਤ ਲਈ ਤਗਮਿਆਂ ਦੀ ਗਿਣਤੀ ਜਾਰੀ ਹੈ। ਹੁਣ ਤੱਕ ਭਾਰਤੀ ਟੀਮ ਨੇ ਕੁੱਲ 86 ਤਗਮੇ ਜਿੱਤੇ ਹਨ, ਜਿਸ ਵਿੱਚ 21 ਸੋਨ, 32 ਚਾਂਦੀ ਅਤੇ 33 ਕਾਂਸੀ ਦੇ ਤਗਮੇ ਸ਼ਾਮਲ ਹਨ। ਭਾਰਤ ਤਮਗਾ ਸੂਚੀ ਵਿਚ ਚੌਥੇ ਸਥਾਨ 'ਤੇ ਹੈ। ਉਥੇ ਹੀ ਮੇਜ਼ਬਾਨ ਚੀਨ 331 ਤਗਮਿਆਂ ਨਾਲ ਚੋਟੀ 'ਤੇ ਹੈ।