Asian Games 2023: ਏਸ਼ੀਆਈ ਖੇਡਾਂ 'ਚ ਭਾਰਤ ਨੇ ਖੋਲ੍ਹਿਆ ਖਾਤਾ, ਪਹਿਲਾਂ ਸ਼ੂਟਿੰਗ ਅਤੇ ਫਿਰ ਰੋਇੰਗ 'ਚ ਜਿੱਤਿਆ ਸਿਲਵਰ ਮੈਡਲ
Asian Games: ਏਸ਼ੀਆਈ ਖੇਡਾਂ 2023 ਵਿੱਚ ਭਾਰਤ ਨੇ ਤਗਮੇ ਜਿੱਤਣ ਲਈ ਆਪਣਾ ਖਾਤਾ ਖੋਲ੍ਹ ਲਿਆ ਹੈ। ਮਹਿਲਾ ਨਿਸ਼ਾਨੇਬਾਜ਼ੀ ਟੀਮ ਨੇ 10 ਮੀਟਰ ਏਅਰ ਰਾਈਫਲ ਮੁਕਾਬਲੇ ਵਿੱਚ ਜਿੱਤ ਦਰਜ ਕੀਤੀ।
Asian Games 2023: ਏਸ਼ੀਆਈ ਖੇਡਾਂ 2023 ਵਿੱਚ ਭਾਰਤ ਨੇ ਤਗਮੇ ਜਿੱਤਣ ਲਈ ਆਪਣਾ ਖਾਤਾ ਖੋਲ੍ਹ ਲਿਆ ਹੈ। ਮਹਿਲਾ ਨਿਸ਼ਾਨੇਬਾਜ਼ੀ ਟੀਮ ਨੇ 10 ਮੀਟਰ ਏਅਰ ਰਾਈਫਲ ਮੁਕਾਬਲੇ ਵਿੱਚ ਜਿੱਤ ਦਰਜ ਕੀਤੀ। ਉੱਥੇ ਹੀ ਰੋਇੰਗ ਵਿੱਚ ਅਰੁਣ ਲਾਲ ਜਾਟ ਅਤੇ ਅਰਵਿੰਦ ਸਿੰਘ ਪੁਰਸ਼ਾਂ ਦੇ ਲਾਈਟਵੇਟ ਡਬਲਜ਼ ਸਕੱਲਸ ਦੇ ਫਾਈਨਲ ਵਿੱਚ ਦੂਜੇ ਸਥਾਨ ’ਤੇ ਰਹਿ ਕੇ ਚਾਂਦੀ ਦਾ ਤਗ਼ਮਾ ਜਿੱਤਿਆ।
ਭਾਰਤ ਦੀ ਮਹਿਲਾ ਨਿਸ਼ਾਨੇਬਾਜ਼ੀ ਟੀਮ 10 ਮੀਟਰ ਏਅਰ ਰਾਈਫਲ ਮੁਕਾਬਲੇ ਵਿੱਚ 1886 ਦੇ ਸਕੋਰ ਨਾਲ ਦੂਜੇ ਸਥਾਨ ’ਤੇ ਰਹੀ। ਭਾਰਤ ਵੱਲੋਂ ਇਸ ਈਵੈਂਟ ਵਿੱਚ ਰਾਮਿਤਾ, ਮੇਹੁਲੀ ਘੋਸ਼ ਅਤੇ ਆਸ਼ੀ ਚੌਕਸੀ ਨੇ ਹਿੱਸਾ ਲਿਆ ਸੀ। ਜਦੋਂ ਕਿ ਚੀਨ ਦੀ ਟੀਮ 1896.6 ਦੇ ਸਕੋਰ ਦੇ ਨਾਲ ਗੋਲਡ ਮੈਡਲ ਜਿੱਤਣ ਵਿੱਚ ਕਾਮਯਾਬ ਰਹੀ। ਇਸ ਈਵੈਂਟ ਵਿੱਚ ਮੰਗੋਲੀਆ ਦੀ ਟੀਮ 1880 ਅੰਕਾਂ ਨਾਲ ਤੀਜੇ ਸਥਾਨ ’ਤੇ ਰਹੀ।
"Rowing their way to glory! 🚣♂️🥈
— SAI Media (@Media_SAI) September 24, 2023
🇮🇳 secure SILVER in the Rowing lightweight men's double sculls event
Our #TOPSchemeAthletes (Core) @OLYArjun and Arvind Singh representing 🇮🇳 finished with a timing of 06:28:18 🚣🏻#Cheer4India#Hallabol#JeetegaBharat#BharatAtAG22 pic.twitter.com/cOPhZ5fVnc
ਇਹ ਵੀ ਪੜ੍ਹੋ: Asian Games 2023: ਏਸ਼ੀਆਈ ਖੇਡਾਂ ਦੀ ਹੋਈ ਸ਼ੁਰੂਆਤ, ਚੀਨ 'ਚ ਲੱਗੀ ਖਿਡਾਰੀਆਂ ਦੀ ਮਹਿਫਲ, ਹਰਮਨਪ੍ਰੀਤ-ਲਵਲੀਨਾ ਨੇ ਕੀਤੀ ਭਾਰਤ ਦੀ ਅਗਵਾਈ
ਭਾਰਤ ਨੇ ਇਸ ਏਸ਼ੀਆਈ ਖੇਡਾਂ ਵਿੱਚ ਰੋਇੰਗ ਵਿੱਚ ਆਪਣਾ ਦੂਜਾ ਚਾਂਦੀ ਦਾ ਤਗਮਾ ਜਿੱਤਿਆ। ਅਰਜੁਨ ਲਾਲ ਜਾਟ ਅਤੇ ਅਰਵਿੰਦ ਸਿੰਘ ਦੀ ਜੋੜੀ ਪੁਰਸ਼ਾਂ ਦੇ ਲਾਈਟਵੇਟ ਡਬਲਜ਼ ਸਕਲਸ ਫਾਈਨਲ ਵਿੱਚ 6:28:18 ਦਾ ਸਮਾਂ ਲੈਂਦਿਆਂ ਹੋਇਆਂ ਦੂਜੇ ਸਥਾਨ 'ਤੇ ਰਹੀ। ਇਸੇ ਈਵੈਂਟ ਵਿੱਚ ਚੀਨ ਦੀ ਟੀਮ 6:23:16 ਦਾ ਸਮਾਂ ਲੈਂਦਿਆਂ ਹੋਇਆਂ ਸੋਨ ਤਗ਼ਮਾ ਜਿੱਤਣ ਵਿੱਚ ਸਫ਼ਲ ਰਹੀ। ਜਦੋਂ ਕਿ ਉਜ਼ਬੇਕਿਸਤਾਨ ਦੀ ਟੀਮ ਕਾਂਸੀ ਦਾ ਤਗਮਾ ਜਿੱਤਣ ਵਿਚ ਸਫਲ ਰਹੀ।
ਭਾਰਤ ਅੱਜ ਕਈ ਅਹਿਮ ਮੁਕਾਬਲਿਆਂ ਵਿੱਚ ਲਵੇਗਾ ਹਿੱਸਾ
ਭਾਰਤ 19ਵੀਆਂ ਏਸ਼ੀਆਈ ਖੇਡਾਂ ਵਿੱਚ ਅੱਜ ਕਈ ਅਹਿਮ ਮੁਕਾਬਲਿਆਂ ਵਿੱਚ ਹਿੱਸਾ ਲਵੇਗਾ। ਇਸ ਈਵੈਂਟ ਵਿੱਚ ਮਹਿਲਾ ਕ੍ਰਿਕਟ ਟੀਮ ਸੈਮੀਫਾਈਨਲ ਵਿੱਚ ਬੰਗਲਾਦੇਸ਼ ਨਾਲ ਭਿੜੇਗੀ ਅਤੇ ਇਹ ਮੈਚ ਜਿੱਤ ਕੇ ਇੱਕ ਹੋਰ ਤਮਗਾ ਆਪਣੇ ਨਾਂ ਕਰ ਲਵੇਗੀ। ਹਾਕੀ ਵਿੱਚ ਟੀਮ ਦਾ ਸਾਹਮਣਾ ਉਜ਼ਬੇਕਿਸਤਾਨ ਦੀ ਟੀਮ ਨਾਲ ਹੋਵੇਗਾ। ਮੁੱਕੇਬਾਜ਼ੀ ਵਿੱਚ ਵੀ ਕਈ ਵੱਖ-ਵੱਖ ਭਾਰ ਵਰਗਾਂ ਵਿੱਚ ਮੁਕਾਬਲੇ ਹੋਣਗੇ। ਰੋਇੰਗ ਦੇ ਕੁਝ ਹੋਰ ਮੁਕਾਬਲਿਆਂ ਵਿੱਚ ਭਾਰਤ ਨੂੰ ਅਜੇ ਵੀ ਤਗਮੇ ਜਿੱਤਣ ਦੀ ਉਮੀਦ ਹੈ।
ਇਹ ਵੀ ਪੜ੍ਹੋ: ICC Rankings: ICC ਰੈਂਕਿੰਗ 'ਚ ਭਾਰਤ ਦਾ ਦਬਦਬਾ, ਤਿੰਨਾਂ ਫਾਰਮੈਟਾਂ 'ਚ ਨੰਬਰ-1, ਜਾਣੋ ਕਿਹੜੇ ਖਿਡਾਰੀਆਂ ਦੀ ਹੋਈ ਬੱਲੇ-ਬੱਲੇ