Asian Games 2023: ਸਕੁਐਸ਼ ਤੋਂ ਬਾਅਦ ਹਾਕੀ 'ਚ ਵੀ ਭਾਰਤ ਨੇ ਪਾਕਿਸਤਾਨ ਨੂੰ ਦਿੱਤੀ ਮਾਤ, ਇੱਕਤਰਫਾ ਮੈਚ 'ਚ 10-2 ਨਾਲ ਹਰਾਇਆ
India vs Pakistan Hockey Match, Asian Games 2023: ਏਸ਼ੀਆਈ ਖੇਡਾਂ 2023 'ਚ ਭਾਰਤੀ ਹਾਕੀ ਟੀਮ ਦਾ ਪਾਕਿਸਤਾਨ ਖਿਲਾਫ ਪੂਲ-ਏ ਮੈਚ 'ਚ ਇਤਿਹਾਸਕ ਪ੍ਰਦਰਸ਼ਨ ਦੇਖਣ ਨੂੰ ਮਿਲਿਆ
India vs Pakistan Hockey Match, Asian Games 2023: ਏਸ਼ੀਆਈ ਖੇਡਾਂ 2023 'ਚ ਭਾਰਤੀ ਹਾਕੀ ਟੀਮ ਦਾ ਪਾਕਿਸਤਾਨ ਖਿਲਾਫ ਪੂਲ-ਏ ਮੈਚ 'ਚ ਇਤਿਹਾਸਕ ਪ੍ਰਦਰਸ਼ਨ ਦੇਖਣ ਨੂੰ ਮਿਲਿਆ। ਭਾਰਤ ਨੇ ਇਸ ਮੈਚ ਨੂੰ 10-2 ਦੇ ਫਰਕ ਨਾਲ ਜਿੱਤ ਕੇ ਪਾਕਿਸਤਾਨ ਲਈ ਸੈਮੀਫਾਈਨਲ 'ਚ ਪਹੁੰਚਣਾ ਮੁਸ਼ਕਲ ਕਰ ਦਿੱਤਾ। ਇਸ ਮੁਕਾਬਲੇ 'ਚ ਭਾਰਤੀ ਹਾਕੀ ਟੀਮ ਨੇ ਪਹਿਲੇ ਹਾਫ ਤੋਂ ਹੀ ਆਪਣੀ ਪਕੜ ਮਜ਼ਬੂਤ ਕਰਦੇ ਹੋਏ 2-0 ਨਾਲ ਖਤਮ ਕੀਤਾ ਸੀ। ਇਸ ਤੋਂ ਬਾਅਦ ਦੂਜੇ ਹਾਫ ਦੇ ਅੰਤ 'ਚ ਸਕੋਰ ਲਾਈਨ 4-0 'ਤੇ ਪਹੁੰਚ ਗਈ ਸੀ।
ਭਾਰਤ ਲਈ ਇਸ ਮੈਚ ਵਿੱਚ ਪਾਕਿਸਤਾਨ ਖ਼ਿਲਾਫ਼ ਕਪਤਾਨ ਹਰਮਨਪ੍ਰੀਤ ਸਿੰਘ ਨੇ ਸਭ ਤੋਂ ਵੱਧ 4 ਗੋਲ ਕੀਤੇ। ਵਰੁਣ ਵੀ 2 ਗੋਲ ਕਰਨ ਵਿੱਚ ਕਾਮਯਾਬ ਰਹੇ। ਇਸ ਤੋਂ ਇਲਾਵਾ ਸ਼ਮਸ਼ੇਰ, ਮਨਦੀਪ, ਲਲਿਤ ਅਤੇ ਸੁਮਿਤ ਨੇ ਇੱਕ-ਇੱਕ ਗੋਲ ਕੀਤਾ।
ਤੀਜੇ ਕੁਆਰਟਰ 'ਚ ਭਾਰਤ ਨੇ 3 ਗੋਲ ਕੀਤੇ ਜਦਕਿ ਪਾਕਿਸਤਾਨ ਵੀ ਪੈਨਲਟੀ ਦੇ ਆਧਾਰ 'ਤੇ 2 ਗੋਲ ਕਰਨ 'ਚ ਕਾਮਯਾਬ ਰਿਹਾ। ਇਸ ਕੁਆਰਟਰ ਦੀ ਸਮਾਪਤੀ ਤੋਂ ਬਾਅਦ ਭਾਰਤ 7-2 ਨਾਲ ਅੱਗੇ ਸੀ। ਆਖ਼ਰੀ ਕੁਆਰਟਰ ਵਿੱਚ ਭਾਰਤ ਨੇ 3 ਹੋਰ ਗੋਲ ਕੀਤੇ ਅਤੇ ਮੈਚ 10-2 ਦੀ ਸਕੋਰ ਲਾਈਨ ਨਾਲ ਸਮਾਪਤ ਕਰ ਦਿੱਤਾ।
ਭਾਰਤੀ ਹਾਕੀ ਟੀਮ ਦਾ ਹੁਣ ਤੱਕ ਪੂਲ-ਏ ਵਿੱਚ ਸ਼ਾਨਦਾਰ ਪ੍ਰਦਰਸ਼ਨ ਦੇਖਣ ਨੂੰ ਮਿਲਿਆ ਅਤੇ ਆਪਣੇ ਸਾਰੇ ਮੈਚ ਸ਼ਾਨਦਾਰ ਤਰੀਕੇ ਨਾਲ ਜਿੱਤੇ ਹਨ। ਭਾਰਤ ਨੇ ਆਪਣੇ ਪਹਿਲੇ ਮੈਚ ਵਿੱਚ ਉਜ਼ਬੇਕਿਸਤਾਨ ਖ਼ਿਲਾਫ਼ 16-0 ਨਾਲ ਜਿੱਤ ਦਰਜ ਕੀਤੀ ਸੀ। ਇਸ ਤੋਂ ਬਾਅਦ ਦੂਜੇ ਮੈਚ ਵਿੱਚ ਭਾਰਤ ਨੇ ਸਿੰਗਾਪੁਰ ਦੀ ਟੀਮ ਨੂੰ 16-1 ਨਾਲ ਹਰਾਇਆ। ਤੀਜੇ ਮੈਚ ਵਿੱਚ ਜਾਪਾਨ ਦੀ ਮਜ਼ਬੂਤ ਟੀਮ ਖ਼ਿਲਾਫ਼ 4-2 ਨਾਲ ਰੋਮਾਂਚਕ ਜਿੱਤ ਹਾਸਲ ਕੀਤੀ।
Read More: Asian Games 2023: ਭਾਰਤ ਨੇ 10 ਹਜ਼ਾਰ ਮੀਟਰ ਦੌੜ 'ਚ ਜਿੱਤੇ ਦੋ ਤਗਮੇ, ਕਾਰਤਿਕ ਤੇ ਗੁਲਵੀਰ ਨੇ ਰਚਿਆ ਇਤਿਹਾਸ
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।