Sports Breaking: ਕ੍ਰਿਕਟ ਦੇ ਮੈਦਾਨ 'ਚ ਮੱਚੀ ਹਲਚਲ, ਅੰਪਾਇਰ ਦੀਆਂ ਨਿਕਲੀਆਂ ਚੀਖਾਂ, ਵਿਗੜ ਗਿਆ ਪੂਰਾ ਚਿਹਰਾ; ਦਰ*ਦਨਾਕ ਤਸਵੀਰਾਂ ਵਾਈਰਲ
Australian Umpire Tony DeNobrega Injured: ਕ੍ਰਿਕਟ ਵਿੱਚ ਖਿਡਾਰੀ ਆਪਣੀ ਸੁਰੱਖਿਆ ਗੀਅਰ ਨਾਲ ਮੈਦਾਨ ਵਿੱਚ ਦਾਖਲ ਹੁੰਦੇ ਹਨ। ਪਰ ਅੰਪਾਇਰ ਅਜਿਹਾ ਨਹੀਂ ਕਰਦੇ। ਹਾਲ ਹੀ 'ਚ ਪਰਥ ਦੇ ਚਾਰਲਸ ਵੇਯਾਰਡ ਰਿਜ਼ਰਵ 'ਚ
Australian Umpire Tony DeNobrega Injured: ਕ੍ਰਿਕਟ ਵਿੱਚ ਖਿਡਾਰੀ ਆਪਣੀ ਸੁਰੱਖਿਆ ਗੀਅਰ ਨਾਲ ਮੈਦਾਨ ਵਿੱਚ ਦਾਖਲ ਹੁੰਦੇ ਹਨ। ਪਰ ਅੰਪਾਇਰ ਅਜਿਹਾ ਨਹੀਂ ਕਰਦੇ। ਹਾਲ ਹੀ 'ਚ ਪਰਥ ਦੇ ਚਾਰਲਸ ਵੇਯਾਰਡ ਰਿਜ਼ਰਵ 'ਚ ਆਸਟ੍ਰੇਲੀਆਈ ਅੰਪਾਇਰ ਨਾਲ ਭਿਆਨਕ ਹਾਦਸਾ ਵਾਪਰ ਗਿਆ। ਇਹ ਘਟਨਾ ਮੈਚ ਦੌਰਾਨ ਵਾਪਰੀ। ਇਸ ਆਸਟ੍ਰੇਲੀਆਈ ਅੰਪਾਇਰ ਦਾ ਨਾਂ ਟੋਨੀ ਡੀ ਨੋਬਰੇਗਾ ਹੈ। ਡੀ ਨੋਬਰੇਗਾ ਨੂੰ ਪਰਥ ਦੇ ਚਾਰਲਸ ਵੇਯਾਰਡ ਰਿਜ਼ਰਵ 'ਚ ਖੇਡੇ ਜਾ ਰਹੇ ਕ੍ਰਿਕਟ ਮੈਚ ਦੌਰਾਨ ਗੰਭੀਰ ਸੱਟ ਲੱਗ ਗਈ, ਜਿਸ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ 'ਚ ਭਰਤੀ ਕਰਵਾਉਣਾ ਪਿਆ।
ਟੋਨੀ ਡੀ ਨੋਬਰੇਗਾ ਨਾਲ ਇਹ ਘਟਨਾ ਉਦੋਂ ਵਾਪਰੀ ਜਦੋਂ ਬੱਲੇਬਾਜ਼ ਨੇ ਤੇਜ਼ ਸਟ੍ਰੇਟ ਡਰਾਈਵ ਖੇਡੀ, ਜੋ ਸਿੱਧਾ ਅੰਪਾਇਰ ਦੇ ਚਿਹਰੇ 'ਤੇ ਜਾ ਲੱਗੀ। ਇਸ ਘਟਨਾ ਤੋਂ ਬਾਅਦ ਡੀ ਨੋਬਰੇਗਾ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਡੀ ਨੋਬਰੇਗਾ ਦੀਆਂ ਅੱਖਾਂ ਅਤੇ ਬੁੱਲ੍ਹ ਪੂਰੀ ਤਰ੍ਹਾਂ ਸੁੱਜ ਗਏ ਹਨ।
ਪੱਛਮੀ ਆਸਟ੍ਰੇਲੀਅਨ ਸਬਅਰਬਨ ਟਰਫ ਕ੍ਰਿਕਟ ਐਸੋਸੀਏਸ਼ਨ (ਡਬਲਯੂਏਐਸਟੀਸੀਏ) ਨੇ ਇਸ ਘਟਨਾ 'ਤੇ ਡੂੰਘੀ ਚਿੰਤਾ ਜ਼ਾਹਰ ਕੀਤੀ ਅਤੇ ਫੇਸਬੁੱਕ ਪੋਸਟ ਰਾਹੀਂ ਟੋਨੀ ਡੀ ਨੋਬਰੇਗਾ ਦੇ ਜਲਦੀ ਠੀਕ ਹੋਣ ਦੀ ਕਾਮਨਾ ਕੀਤੀ। ਪੋਸਟ 'ਚ ਲਿਖਿਆ ਹੈ, "ਸਾਡੇ ਸੀਨੀਅਰ ਅੰਪਾਇਰ ਟੋਨੀ ਡੀ ਨੋਬਰੇਗਾ ਸ਼ਨੀਵਾਰ ਨੂੰ ਚਾਰਲਸ ਵਿਨਯਾਰਡ 'ਚ ਖੇਡੇ ਗਏ ਤੀਜੇ ਦਰਜੇ ਦੇ ਮੈਚ ਦੌਰਾਨ ਤੇਜ਼ ਸਿੱਧੀ ਡ੍ਰਾਈਵ ਨਾਲ ਚਿਹਰੇ 'ਤੇ ਸੱਟ ਲੱਗ ਗਏ। ਉਨ੍ਹਾਂ ਨੂੰ ਰਾਤ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ। ਹਾਲਾਂਕਿ ਉਨ੍ਹਾਂ ਦੀ ਹੱਡੀ ਟੁੱਟੀ ਨਹੀਂ ਸੀ ਪਰ ਡਾਕਟਰਾਂ ਉਨ੍ਹਾਂ ਦੀ ਨਿਗਰਾਨੀ ਕਰ ਰਹੇ ਹਨ ਅਤੇ ਅਸੀ ਉਨ੍ਹਾਂ ਦੇ ਜਲਦੀ ਠੀਕ ਹੋਣ ਦੀ ਕਾਮਨਾ ਕਰ ਰਹੇ ਹਾਂ।
ਪਹਿਲਾਂ ਵੀ ਵਾਪਰੇ ਹਾਦਸੇ...
ਇਹ ਪਹਿਲੀ ਵਾਰ ਨਹੀਂ ਹੈ ਜਦੋਂ ਕਿਸੇ ਅੰਪਾਇਰ ਨੂੰ ਗੰਭੀਰ ਸੱਟ ਲੱਗੀ ਹੋਵੇ। 2019 ਵਿੱਚ, 80 ਸਾਲਾ ਵੈਲਸ਼ ਅੰਪਾਇਰ ਜੌਨ ਵਿਲੀਅਮਜ਼ ਨੂੰ ਇੱਕ ਮੈਚ ਦੌਰਾਨ ਇੱਕ ਗੇਂਦ ਨਾਲ ਸੱਟ ਲੱਗ ਗਈ ਸੀ। ਉਹ ਕੋਮਾ ਵਿੱਚ ਚਲੇ ਗਏ ਸੀ, ਪਰ ਕੁਝ ਹਫ਼ਤਿਆਂ ਬਾਅਦ ਉਨ੍ਹਾਂ ਦੀ ਮੌਤ ਹੋ ਗਈ। 2014 'ਚ ਇਜ਼ਰਾਈਲ ਦੇ ਅੰਪਾਇਰ ਹਿਲੇਲ ਆਸਕਰ ਨੂੰ ਵੀ ਉਸ ਸਮੇਂ ਆਪਣੀ ਜਾਨ ਗਵਾਉਣੀ ਪਈ ਸੀ ਜਦੋਂ ਗੇਂਦ ਵਿਕਟ ਨਾਲ ਟਕਰਾਉਣ ਤੋਂ ਬਾਅਦ ਉਨ੍ਹਾਂ ਦੇ ਸਿਰ 'ਤੇ ਲੱਗੀ ਸੀ।