Asian Para Games 2023: ਅਵਨੀ ਲੇਖਰਾ ਨੇ ਇਹ ਖਿਤਾਬ ਕੀਤਾ ਆਪਣੇ ਨਾਂਅ, 10 ਮੀਟਰ ਏਅਰ ਰਾਈਫਲ 'ਚ ਜਿੱਤਿਆ ਗੋਲਡ ਮੈਡਲ
Hangzhou Asian Para Games 2023: ਚੀਨ ਦੇ ਹਾਂਗਜ਼ੂ ਵਿੱਚ ਏਸ਼ਿਆਈ ਖੇਡਾਂ ਦੇ ਆਯੋਜਨ ਤੋਂ ਬਾਅਦ ਹੁਣ ਏਸ਼ੀਅਨ ਪੈਰਾ ਖੇਡਾਂ 2023 ਸ਼ੁਰੂ ਹੋ ਗਈਆਂ ਹਨ। ਇਨ੍ਹਾਂ ਖੇਡਾਂ ਦਾ ਉਦਘਾਟਨੀ ਸਮਾਰੋਹ ਐਤਵਾਰ (22 ਅਕਤੂਬਰ) ਸ਼ਾਮ ਨੂੰ ਹੋਇਆ
Hangzhou Asian Para Games 2023: ਚੀਨ ਦੇ ਹਾਂਗਜ਼ੂ ਵਿੱਚ ਏਸ਼ਿਆਈ ਖੇਡਾਂ ਦੇ ਆਯੋਜਨ ਤੋਂ ਬਾਅਦ ਹੁਣ ਏਸ਼ੀਅਨ ਪੈਰਾ ਖੇਡਾਂ 2023 ਸ਼ੁਰੂ ਹੋ ਗਈਆਂ ਹਨ। ਇਨ੍ਹਾਂ ਖੇਡਾਂ ਦਾ ਉਦਘਾਟਨੀ ਸਮਾਰੋਹ ਐਤਵਾਰ (22 ਅਕਤੂਬਰ) ਸ਼ਾਮ ਨੂੰ ਹੋਇਆ। ਇਸ ਵਾਰ ਏਸ਼ੀਅਨ ਪੈਰਾ ਖੇਡਾਂ ਵਿੱਚ 22 ਖੇਡਾਂ ਵਿੱਚ ਕੁੱਲ 566 ਸੋਨ ਤਗਮੇ ਦਾਅ ’ਤੇ ਹਨ। ਇਨ੍ਹਾਂ ਖੇਡਾਂ ਵਿੱਚ 43 ਦੇਸ਼ਾਂ ਦੇ ਲਗਭਗ 4000 ਪੈਰਾ ਐਥਲੀਟ ਭਾਗ ਲੈ ਰਹੇ ਹਨ। ਇਸ ਵਿਚਾਲੇ ਅਵਨੀ ਲੇਖਰਾ ਨੇ ਗੋਲਡ ਮੈਡਲ ਆਪਣੇ ਨਾਂਅ ਕੀਤਾ ਹੈ।
ਦੱਸ ਦੇਈਏ ਕਿ ਅਵਨੀ ਨੇ ਔਰਤਾਂ ਦੀ 10 ਮੀਟਰ ਏਅਰ ਰਾਈਫਲ ਵਿੱਚ SH1 ਫਾਈਨਲ ਵਿੱਚ 249.6 ਅੰਕ ਬਣਾਏ ਅਤੇ ਗੋਲਡ ਮੈਡਲ ਜਿੱਤਿਆ। ਇਸ ਮੈਡਲ ਦੇ ਨਾਲ, ਭਾਰਤ ਦੇ ਹੁਣ ਏਸ਼ੀਅਨ ਪੈਰਾ ਖੇਡਾਂ 2023 ਵਿੱਚ ਚਾਰ ਸੋਨ ਤਗਮੇ ਹੋ ਗਏ ਹਨ।
ਭਾਰਤ ਦੇ ਪ੍ਰਣਬ ਸੁਰਮਾ ਨੇ ਹਾਂਗਜ਼ੂ ਏਸ਼ਿਆਈ ਪੈਰਾ ਖੇਡਾਂ ਵਿੱਚ ਅਥਲੈਟਿਕਸ ਮੁਕਾਬਲੇ ਦੇ ਪਹਿਲੇ ਦਿਨ ਸੋਮਵਾਰ ਨੂੰ ਪੁਰਸ਼ਾਂ ਦੇ ਕਲੱਬ ਥਰੋਅ ਐਫ51 ਈਵੈਂਟ ਵਿੱਚ ਸੋਨ ਤਮਗਾ ਜਿੱਤਿਆ। ਭਾਰਤੀ ਖਿਡਾਰੀਆਂ ਨੇ ਇਸ ਈਵੈਂਟ ਵਿੱਚ ਚਾਂਦੀ ਅਤੇ ਕਾਂਸੀ ਦੇ ਤਗਮੇ ਵੀ ਜਿੱਤੇ।
.@AvaniLekhara , 🇮🇳's Paralympic gem shines in R2 10m Air Rifle Standing SH1 category 🥳
— SAI Media (@Media_SAI) October 23, 2023
The #TOPSchemeAthelete wins a glorious #Gold for 🇮🇳, marking India's second medal in Para Shooting at #AsianParaGames2022 so far
With a total score of 249.6, Avani also creates a new Asian… pic.twitter.com/8v6dAoXSGM
ਸੁਰਮਾ ਨੇ 30.01 ਮੀਟਰ ਦੀ ਕੋਸ਼ਿਸ਼ ਨਾਲ ਸੋਨ ਤਗਮਾ ਜਿੱਤ ਕੇ ਨਵਾਂ ਏਸ਼ੀਅਨ ਪੈਰਾ ਖੇਡਾਂ ਦਾ ਰਿਕਾਰਡ ਕਾਇਮ ਕੀਤਾ, ਜਦਕਿ ਧਰਮਬੀਰ (28.76 ਮੀਟਰ) ਅਤੇ ਅਮਿਤ ਕੁਮਾਰ (26.93 ਮੀਟਰ) ਕ੍ਰਮਵਾਰ ਦੂਜੇ ਅਤੇ ਤੀਜੇ ਸਥਾਨ 'ਤੇ ਰਹੇ। ਈਵੈਂਟ ਵਿੱਚ ਸਿਰਫ਼ ਚਾਰ ਪ੍ਰਤੀਯੋਗੀ ਸਨ, ਸਾਊਦੀ ਅਰਬ ਦੀ ਰਾਧੀ ਅਲੀ ਅਲਾਰਥੀ 23.77 ਮੀਟਰ ਥਰੋਅ ਨਾਲ ਆਖਰੀ ਸਥਾਨ 'ਤੇ ਰਹੇ।
ਸੁਰਮਾ ਨੂੰ 16 ਸਾਲ ਦੀ ਉਮਰ ਵਿੱਚ ਇੱਕ ਦੁਰਘਟਨਾ ਦਾ ਸਾਹਮਣਾ ਕਰਨਾ ਪਿਆ ਜਿਸ ਵਿੱਚ ਉਸਨੂੰ ਰੀੜ੍ਹ ਦੀ ਹੱਡੀ ਵਿੱਚ ਸੱਟ ਲੱਗ ਗਈ ਸੀ। ਇਸ ਨਾਲ ਉਹ ਅਧਰੰਗ ਹੋ ਗਿਆ। ਇਸ ਤੋਂ ਬਾਅਦ ਉਸ ਨੇ ਪੈਰਾ ਸਪੋਰਟਸ 'ਚ ਹੱਥ ਅਜ਼ਮਾਉਣ ਦਾ ਫੈਸਲਾ ਕੀਤਾ। 29 ਸਾਲਾ ਖਿਡਾਰੀ ਨੇ 2019 ਬੀਜਿੰਗ ਵਿਸ਼ਵ ਪੈਰਾ ਐਥਲੈਟਿਕਸ ਗ੍ਰਾਂ ਪ੍ਰੀ ਈਵੈਂਟ ਵਿੱਚ ਚਾਂਦੀ ਦਾ ਤਗਮਾ ਜਿੱਤਿਆ ਸੀ। F51 ਕਲੱਬ ਥ੍ਰੋ ਇਵੈਂਟ ਉਹਨਾਂ ਅਥਲੀਟਾਂ ਲਈ ਹੈ ਜਿਹਨਾਂ ਦੀ ਕਮਰ, ਲੱਤਾਂ ਅਤੇ ਬਾਹਾਂ ਦੇ ਆਲੇ ਦੁਆਲੇ ਦੀ ਹਿਲਜੁਲ ਕਾਫੀ ਪ੍ਰਭਾਵਿਤ ਹੁੰਦੀ ਹੈ। ਇਸ ਵਿੱਚ, ਪ੍ਰਤੀਯੋਗੀ ਬੈਠ ਕੇ ਮੁਕਾਬਲਾ ਕਰਦੇ ਹਨ ਅਤੇ ਮੋਢੇ ਅਤੇ ਬਾਂਹ ਦੀ ਤਾਕਤ 'ਤੇ ਭਰੋਸਾ ਕਰਦੇ ਹਨ।