BCCI ਨੇ WTC ਫਾਈਨਲ ਤੇ ਇੰਗਲੈਂਡ ਦੌਰੇ ਲਈ ਟੀਮ ਇੰਡੀਆ ਦਾ ਕੀਤਾ ਐਲਾਨ, ਇਨ੍ਹਾਂ ਖਿਡਾਰੀਆਂ ਨੂੰ ਮਿਲੀ ਥਾਂ
ਭਾਰਤੀ ਕ੍ਰਿਕਟ ਕੰਟਰੋਲ ਬੋਰਡ (BCCI) ਨੇ ਜੂਨ ਵਿੱਚ ਖੇਡੀ ਜਾਣ ਵਾਲੀ ਆਈਸੀਸੀ ਵਰਲਡ ਟੈਸਟ ਚੈਂਪੀਅਨਸ਼ਿਪ ਦੇ ਫਾਈਨਲ ਮੈਚ ਅਤੇ ਇੰਗਲੈਂਡ ਖ਼ਿਲਾਫ਼ ਪੰਜ ਮੈਚਾਂ ਦੀ ਟੈਸਟ ਸੀਰੀਜ਼ ਲਈ ਟੀਮ ਇੰਡੀਆ ਦਾ ਐਲਾਨ ਕੀਤਾ ਹੈ। ਬੀਸੀਸੀਆਈ ਨੇ ਟਵੀਟ ਕਰਕੇ ਇਹ ਜਾਣਕਾਰੀ ਦਿੱਤੀ।

BCCI announces the squad for World Test Championship: ਭਾਰਤੀ ਕ੍ਰਿਕਟ ਕੰਟਰੋਲ ਬੋਰਡ (BCCI) ਨੇ ਜੂਨ ਵਿੱਚ ਖੇਡੀ ਜਾਣ ਵਾਲੀ ਆਈਸੀਸੀ ਵਰਲਡ ਟੈਸਟ ਚੈਂਪੀਅਨਸ਼ਿਪ ਦੇ ਫਾਈਨਲ ਮੈਚ ਅਤੇ ਇੰਗਲੈਂਡ ਖ਼ਿਲਾਫ਼ ਪੰਜ ਮੈਚਾਂ ਦੀ ਟੈਸਟ ਸੀਰੀਜ਼ ਲਈ ਟੀਮ ਇੰਡੀਆ ਦਾ ਐਲਾਨ ਕੀਤਾ ਹੈ। ਬੀਸੀਸੀਆਈ ਨੇ ਟਵੀਟ ਕਰਕੇ ਇਹ ਜਾਣਕਾਰੀ ਦਿੱਤੀ।
ਹਾਰਦਿਕ ਪਾਂਡਿਆ ਅਤੇ ਪ੍ਰਿਥਵੀ ਸ਼ਾ ਨੂੰ ਭਾਰਤੀ ਟੀਮ 'ਚ ਸ਼ਾਮਲ ਨਹੀਂ ਕੀਤਾ ਗਿਆ ਹੈ। ਤੁਹਾਨੂੰ ਦੱਸ ਦੇਈਏ ਕਿ ਸ਼ਾ ਨੇ ਵਿਜੇ ਹਜ਼ਾਰੇ ਟਰਾਫੀ ਅਤੇ ਆਈਪੀਐਲ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਸੀ। ਚੋਣਕਰਤਾਵਾਂ ਨੇ ਚਾਰ ਓਪਨਰ- ਰੋਹਿਤ ਸ਼ਰਮਾ, ਸ਼ੁਭਮਨ ਗਿੱਲ, ਕੇ ਐਲ ਰਾਹੁਲ ਅਤੇ ਮਯੰਕ ਅਗਰਵਾਲ ਨੂੰ ਟੀਮ ਵਿੱਚ ਸ਼ਾਮਲ ਕੀਤਾ ਹੈ। ਕੇਐਲ ਰਾਹੁਲ ਦੀ ਹਾਲ ਹੀ ਵਿੱਚ ਅਪੈਂਡਿਕਸ ਸਰਜਰੀ ਹੋਈ ਹੈ। ਜੇ ਉਹ ਦੌਰੇ ਦੀ ਸ਼ੁਰੂਆਤ ਤਕ ਫਿੱਟ ਹੈ, ਤਾਂ ਉਸ ਨੂੰ ਟੀਮ 'ਚ ਜਗ੍ਹਾ ਮਿਲੇਗੀ।
ਮਿਡਲ ਆਰਡਰ ਵਿੱਚ ਚੇਤੇਸ਼ਵਰ ਪੁਜਾਰਾ, ਕਪਤਾਨ ਵਿਰਾਟ ਕੋਹਲੀ, ਉਪ ਕਪਤਾਨ ਅਜਿੰਕਿਆ ਰਹਾਣੇ ਅਤੇ ਹਨੁਮਾ ਵਿਹਾਰੀ ਸ਼ਾਮਲ ਹਨ, ਜਿਨ੍ਹਾਂ ਨੂੰ ਹੈਮਸਟ੍ਰਿੰਗ ਦੀ ਸੱਟ ਕਾਰਨ ਇੰਗਲੈਂਡ ਖਿਲਾਫ ਘਰੇਲੂ ਸੀਰੀਜ਼ ਤੋਂ ਬਾਹਰ ਹੋ ਗਏ ਸੀ। ਵਿਕਟਕੀਪਰ ਦੇ ਤੌਰ 'ਤੇ ਰਿਸ਼ਭ ਪੰਤ ਪਹਿਲੀ ਪਸੰਦ ਹੋਣਗੇ। ਜਦੋਂ ਕਿ ਸਾਹਾ, ਰਾਹੁਲ ਦੀ ਤਰ੍ਹਾਂ ਫਿੱਟਨੈੱਸ ਕਲੀਅਰੈਂਸ ਦੇ ਅਧੀਨ ਹੈ। ਰਿਧੀਮਾਨ ਸਾਹਾ ਮੰਗਲਵਾਰ ਨੂੰ ਕੋਵਿਡ -19 ਤੋਂ ਸੰਕਰਮਿਤ ਪਾਇਆ ਗਿਆ। ਜੇ ਉਹ ਦੌਰੇ ਦੀ ਸ਼ੁਰੂਆਤ ਤਕ ਫਿੱਟ ਹੈ, ਤਾਂ ਉਸ ਨੂੰ ਟੀਮ 'ਚ ਜਗ੍ਹਾ ਮਿਲੇਗੀ।
ਰਵੀਚੰਦਰਨ ਅਸ਼ਵਿਨ ਅਤੇ ਰਵਿੰਦਰ ਜਡੇਜਾ ਸਪਿਨ ਗੇਂਦਬਾਜ਼ੀ ਵਿਭਾਗ ਦੀ ਅਗਵਾਈ ਕਰਦੇ ਨਜ਼ਰ ਆਉਣਗੇ। ਉਨ੍ਹਾਂ ਤੋਂ ਇਲਾਵਾ ਅਕਸ਼ਰ ਪਟੇਲ ਅਤੇ ਵਾਸ਼ਿੰਗਟਨ ਸੁੰਦਰ ਨੂੰ ਵੀ ਸ਼ਾਮਲ ਕੀਤਾ ਗਿਆ ਹੈ। ਜਦਕਿ ਕੁਲਦੀਪ ਯਾਦਵ ਨੂੰ ਜਗ੍ਹਾ ਨਹੀਂ ਮਿਲੀ ਹੈ।
ਤੇਜ਼ ਗੇਂਦਬਾਜ਼ੀ ਵਿਭਾਗ ਦੇ ਹਮਲੇ ਦੀ ਜ਼ਿੰਮੇਵਾਰੀ ਮੁਹੰਮਦ ਸ਼ਮੀ, ਇਸ਼ਾਂਤ ਸ਼ਰਮਾ, ਜਸਪ੍ਰੀਤ ਬੁਮਰਾਹ, ਮੁਹੰਮਦ ਸਿਰਾਜ, ਸ਼ਾਰਦੂਲ ਠਾਕੁਰ ਅਤੇ ਉਮੇਸ਼ ਯਾਦਵ ਦੇ ਹੱਥ ਹੋਵੇਗੀ। ਚੋਣਕਰਤਾਵਾਂ ਨੇ ਅਭਿਮਨਯੂ ਈਸਵਰਨ, ਪ੍ਰਸਿੱਧੀ ਕ੍ਰਿਸ਼ਣਾ, ਅਰਜਨ ਨਾਗਵਾਸਵਾਲਾ ਅਤੇ ਅਵੇਸ਼ ਖਾਨ ਦੇ ਰੂਪ 'ਚ ਚਾਰ ਸਟੈਂਡਬਾਏ ਖਿਡਾਰੀ ਸ਼ਾਮਲ ਕੀਤੇ ਹਨ।




















