(Source: ECI/ABP News)
ਸੌਰਵ ਗਾਂਗੁਲੀ ਦੇ ਬੀਜੇਪੀ 'ਚ ਸ਼ਾਮਲ ਹੋਣ ਦੀ ਚਰਚਾ, ਪੱਛਮੀ ਬੰਗਾਲ 'ਚ ਬੀਜੇਪੀ ਸੀਐਮ ਦੇ ਹੋ ਸਕਦੇ ਉਮੀਦਵਾਰ!
ਜਦੋਂ ਤੋਂ ਸੌਰਵ ਗਾਂਗੁਲੀ ਬੀਸੀਸੀਆਈ ਦੇ ਮੁਖੀ ਬਣੇ ਹਨ ਉਦੋਂ ਤੋਂ ਹੀ ਉਨ੍ਹਾਂ ਦੇ ਬੀਜੇਪੀ 'ਚ ਜਾਣ ਦੀਆਂ ਅਟਕਲਾਂ ਹਨ। ਹਾਲਾਂਕਿ ਗਾਂਗੁਲੀ ਵੱਲੋਂ ਇਸ ਸਬੰਧੀ ਕੋਈ ਬਿਆਨ ਨਹੀਂ ਆਇਆ।
![ਸੌਰਵ ਗਾਂਗੁਲੀ ਦੇ ਬੀਜੇਪੀ 'ਚ ਸ਼ਾਮਲ ਹੋਣ ਦੀ ਚਰਚਾ, ਪੱਛਮੀ ਬੰਗਾਲ 'ਚ ਬੀਜੇਪੀ ਸੀਐਮ ਦੇ ਹੋ ਸਕਦੇ ਉਮੀਦਵਾਰ! BCCI President Surav Ganguly meet West Bengal Governor predictions join BJP Soon ਸੌਰਵ ਗਾਂਗੁਲੀ ਦੇ ਬੀਜੇਪੀ 'ਚ ਸ਼ਾਮਲ ਹੋਣ ਦੀ ਚਰਚਾ, ਪੱਛਮੀ ਬੰਗਾਲ 'ਚ ਬੀਜੇਪੀ ਸੀਐਮ ਦੇ ਹੋ ਸਕਦੇ ਉਮੀਦਵਾਰ!](https://static.abplive.com/wp-content/uploads/sites/5/2020/12/28024436/sourav-ganguly.jpg?impolicy=abp_cdn&imwidth=1200&height=675)
ਭਾਰਤੀ ਕ੍ਰਿਕਟ ਕੰਟਰੋਲ ਬੋਰਡ (BCCI) ਦੇ ਮੁਖੀ ਤੇ ਸਾਬਕਾ ਭਾਰਤੀ ਕਪਤਾਨ ਸੌਰਵ ਗਾਂਗੁਲੀ ਦੇ ਸਿਆਸਤ 'ਚ ਆਉਣ ਦੀਆਂ ਅਟਕਲਾਂ ਤੇਜ਼ ਹੋ ਗਈਆਂ ਹਨ। ਅੱਜ BCCI ਮੁਖੀ ਨੇ ਪੱਛਮੀ ਬੰਗਾਲ ਦੇ ਰਾਜਪਾਲ ਜਗਦੀਪ ਧਨਖੜ ਨਾਲ ਮੁਲਾਕਾਤ ਕੀਤੀ। ਇਸ ਮੁਲਾਕਾਤ ਦੇ ਬਾਅਦ ਇਹ ਮੰਨਿਆ ਜਾ ਰਿਹਾ ਹੈ ਕਿ ਉਹ ਸਿਆਸਤ 'ਚ ਦਾਖਲ ਹੋ ਸਕਦੇ ਹਨ। ਹਾਲਾਂਕਿ ਇਸ ਨੂੰ ਇਕ ਵਿਅਕੀਗਤ ਮੁਲਾਕਾਤ ਦੱਸਿਆ ਜਾ ਰਿਹਾ ਹੈ।
ਪਿਛਲੇ ਕੁਝ ਦਿਨਾਂ ਤੋਂ ਗਾਂਗੁਲੀ ਦੇ ਬੀਜੇਪੀ 'ਚ ਜਾਣ ਦੀਆਂ ਅਟਕਲਾਂ ਚੱਲ ਰਹੀਆਂ ਸਨ। ਇਸ ਦਰਮਿਆਨ ਉਨ੍ਹਾਂ ਦਾ ਰਾਜਪਾਲ ਜਗਦੀਪ ਧਨਖੜ ਨਾਲ ਮੁਲਾਕਾਤ ਕਰਨਾ ਇਸ ਗੱਲ ਨੂੰ ਹੋਰ ਪੱਕਾ ਕਰ ਰਿਹਾ ਹੈ। ਅੱਜ ਹੀ ਗਾਂਗੁਲੀ ਨੇ ਬੰਗਾਲ 'ਚ ਨਿਰਪੱਖ ਚੋਣਾਂ ਦੀ ਵਕਾਲਤ ਵੀ ਕੀਤੀ ਸੀ।
ਮੁਖੀ ਬਣਨ ਤੋਂ ਬਾਅਦ ਹੀ ਬੀਜੇਪੀ 'ਚ ਜਾਣ ਦੀਆਂ ਅਟਕਲਾਂ
ਜਦੋਂ ਤੋਂ ਸੌਰਵ ਗਾਂਗੁਲੀ ਬੀਸੀਸੀਆਈ ਦੇ ਮੁਖੀ ਬਣੇ ਹਨ ਉਦੋਂ ਤੋਂ ਹੀ ਉਨ੍ਹਾਂ ਦੇ ਬੀਜੇਪੀ 'ਚ ਜਾਣ ਦੀਆਂ ਅਟਕਲਾਂ ਹਨ। ਹਾਲਾਂਕਿ ਗਾਂਗੁਲੀ ਵੱਲੋਂ ਇਸ ਸਬੰਧੀ ਕੋਈ ਬਿਆਨ ਨਹੀਂ ਆਇਆ। ਰਿਪੋਰਟ ਮੁਤਾਬਕ 12 ਜਨਵਰੀ ਨੂੰ ਸਵਾਮੀ ਵਿਵੇਕਾਨੰਦ ਦੀ ਜਯੰਤੀ 'ਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਪੱਛਮੀ ਬੰਗਾਲ ਦਾ ਪ੍ਰੋਗਰਾਮ ਹੈ। ਸੂਤਰਾਂ ਮੁਤਾਬਕ ਇਸ ਦੌਰੇ ਦੌਰਾਨ ਕਈ ਲੋਕ ਬੀਜੇਪੀ 'ਚ ਸ਼ਾਮਲ ਹੋ ਸਕਦੇ ਹਨ। ਦੱਸਿਆ ਜਾ ਰਿਹਾ ਕਿ ਗਾਂਗੁਲੀ ਵੀ ਇਸ ਮੌਕੇ 'ਤੇ ਬੀਜੇਪੀ ਜੁਆਇਨ ਕਰ ਸਕਦੇ ਹਨ।
ਸੌਰਵ ਗਾਂਗੁਲੀ ਹੋ ਸਕਦੇ ਬੀਜੇਪੀ ਦੇ ਮੁੱਖ ਮੰਤਰੀ ਦੇ ਉਮੀਦਵਾਰ
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਆਪਣੇ ਕੋਲਕਾਤਾ ਦੌਰੇ ਦੌਰਾਨ ਕਿਹਾ ਸੀ ਕਿ ਬੰਗਾਲ ਦਾ ਭੂਮੀ ਪੁੱਤਰ ਹੀ ਬੰਗਾਲ ਦਾ ਅਗਲਾ ਮੁੱਖ ਮੰਤਰੀ ਹੋਵੇਗਾ। ਅਜਿਹੇ 'ਚ ਕਿਆਸਰਾਈਆਂ ਹਨ ਕਿ ਕੀ ਸੌਰਵ ਗਾਂਗੁਲੀ ਹੀ ਬੰਗਾਲ ਦੇ ਉਹ ਭੂਮੀ ਪੁੱਤਰ ਹਨ? ਹਾਲ ਹੀ 'ਚ ਤ੍ਰਿਣਮੂਲ ਕਾਂਗਰਸ ਦੀ ਵੈਸ਼ਾਲੀ ਡਾਲਮਿਆ ਨੇ ਵੀ ਰਾਜਪਾਲ ਨਾਲ ਮੁਲਾਕਾਤ ਕੀਤੀ ਸੀ ਤੇ ਵੈਸ਼ਾਲੀ ਡਾਲਮਿਆ ਨੂੰ ਸੌਰਵ ਗਾਂਗੁਲੀ ਦਾ ਕਾਫੀ ਕਰੀਬੀ ਮੰਨਿਆ ਜਾਂਦਾ ਹੈ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)