ਟੋਕਿਓ ਪੈਰਾਲੰਪਿਕ 'ਚ ਸਿਲਵਰ ਮੈਡਲ ਜਿੱਤਣ ਵਾਲੀ ਭਾਵਿਨਾ ਪਟੇਲ ਇਕ ਸਾਲ ਦੀ ਉਮਰ 'ਚ ਹੋਈ ਸੀ ਪੋਲਿਓ ਦਾ ਸ਼ਿਕਾਰ, ਪੜ੍ਹੋ ਸੰਘਰਸ਼ ਦੀ ਕਹਾਣੀ
ਭਾਵਿਨਾ ਪਟੇਲ ਆਪਣੇ ਪਹਿਲੇ ਹੀ ਪੈਰਾਲੰਪਿਕ ਗੇਮਸ 'ਚ ਭਾਵਿਨਾ ਪਟੇਲ ਸਿਲਵਰ ਮੈਡਲ ਜਿੱਤਣ 'ਚ ਕਾਮਯਾਬ ਰਹੀ।
Tokyo 2020 Paralympics: ਭਾਰਤ ਦੀ ਭਾਵਿਨਾ ਪਟੇਲ ਨੇ ਟੋਕਿਓ ਓਲੰਪਿਕ 'ਚ ਚੱਲ ਰਹੇ ਪੈਰਾਲੰਪਿਕ ਗੇਮਸ 'ਚ ਇਤਿਹਾਸ ਰਚਿਆ ਹੈ। ਆਪਣੇ ਪਹਿਲੇ ਹੀ ਪੈਰਾਲੰਪਿਕ ਗੇਮਸ 'ਚ ਭਾਵਿਨਾ ਪਟੇਲ ਸਿਲਵਰ ਮੈਡਲ ਜਿੱਤਣ 'ਚ ਕਾਮਯਾਬ ਰਹੀ। ਭਾਵਿਨਾ ਭਾਰਤ ਵੱਲੋਂ ਪੈਰਾਲੰਪਿਕ 'ਚ ਟੇਬਲ ਟੈਨਿਸ 'ਚ ਸਿਲਵਰ ਮੈਡਲ ਜਿੱਤਣ ਵਾਲੀ ਪਹਿਲੀ ਖਿਡਾਰੀ ਬਣ ਗਈ ਹੈ।
ਇਸ ਤੋਂ ਪਹਿਲਾਂ ਸੈਮੀਫਾਇਨਲ 'ਚ ਹਾਲਾਂਕਿ ਭਾਵਨਾ ਪਟੇਲ ਦੇ ਸਾਹਮਣੇ ਆਸਾਨ ਚੁਣੌਤੀ ਨਹੀਂ ਸੀ। ਭਾਵਨਾ ਪਟੇਲ ਨੇ ਵਰਲਡ ਰੈਂਕਿੰਗ 'ਚ ਨੰਬਰ ਤਿੰਨ ਖਿਡਾਰੀ ਮਿਓ ਨੂੰ ਮਾਤ ਦਿੱਤੀ। ਬੇਹੱਦ ਸਖ਼ਤ ਮੁਕਾਬਲੇ 'ਚ ਭਾਵਨਾ ਪਟੇਲ ਨੇ ਮਿਆਓ ਨੂੰ 3-2 ਨਾਲ ਹਰਾਇਆ। ਫਾਇਨਲ 'ਚ ਪਹੁੰਚਣ ਦੇ ਨਾਲ ਹੀ ਭਾਵਨਾ ਪਟੇਲ ਨੇ ਭਾਰਤ ਲਈ ਟੋਕਿਓ ਪੈਰਾਲੰਪਿਕ ਗੇਮਸ ਤੋਂ ਪਹਿਲਾਂ ਮੈਡਲ ਪੱਕਾ ਕਰ ਲਿਆ ਸੀ।
ਇਕ ਸਾਲ ਦੀ ਉਮਰ 'ਚ ਹੋਈ ਸੀ ਪੋਲਿਓ ਦਾ ਸ਼ਿਕਾਰ
34 ਸਾਲਾ ਭਾਵਿਨਾ ਪਟੇਲ ਗੁਜਰਾਤ ਦੇ ਮੇਹਸਾਣਾ ਦੀ ਰਹਿਣ ਵਾਲੀ ਹੈ। ਉਨ੍ਹਾਂ ਦਾ ਜਨਮ 6 ਨਵੰਬਰ, 1986 ਨੂੰ ਮੇਹਸਾਣਾ ਜ਼ਿਲ੍ਹੇ 'ਚ ਵਡਗਰ ਦੇ ਇਕ ਛੋਟੇ ਜਿਹੇ ਪਿੰਡ 'ਚ ਹੋਇਆ ਸੀ। ਭਾਵਿਨਾ ਜਦੋਂ ਸਿਰਫ਼ ਇਕ ਸਾਲ ਦੀ ਸੀ ਤਾਂ ਉਦੋਂ ਹੀ ਉਹ ਪੋਲਿਓ ਦੀ ਸ਼ਿਕਾਰ ਹੋ ਗਈ ਸੀ। ਉਨ੍ਹਾਂ ਦੇ ਮਾਤਾ ਪਿਤਾ ਨੇ ਇਸ ਬਿਮਾਰੀ ਤੋਂ ਨਿਜਾਤ ਪਵਾਉਣ ਲਈ ਵਿਸ਼ਾਖਾਪਟਨਮ 'ਚ ਭਾਵਿਨਾ ਦਾ ਆਪ੍ਰੇਸ਼ਨ ਵੀ ਕਰਵਾਇਆ ਜੋ ਅਸਫ਼ਲ ਰਿਹਾ।
ਇਨ੍ਹਾਂ ਸਾਰੇ ਮੁਸ਼ਕਿਲ ਹਾਲਾਤਾਂ ਚ ਵੀ ਭਾਵਿਨਾ ਨੇ ਆਪਣੇ ਜਿੱਤ ਦੇ ਜਜ਼ਬੇ ਨੂੰ ਜਿਉਂਦਾ ਰੱਖਿਆ। ਉਨ੍ਹਾਂ ਸ਼ੌਕੀਆ ਤੌਰ 'ਤੇ ਟੇਬਲ ਟੈਨਿਸ ਖੇਡਣਾ ਸ਼ੁਰੂ ਕਰ ਦਿੱਤਾ ਸੀ। ਉਨ੍ਹਾਂ ਵ੍ਹੀਲਚੇਅਰ 'ਤੇ ਹੀ ਟੇਬਲ ਟੈਨਸ ਖੇਡਣਾ ਸ਼ੁਰੂ ਕੀਤਾ ਤੇ ਅੱਗੇ ਚੱਲ ਕੇ ਇਸ ਨੂੰ ਆਪਣਾ ਜਨੂਨ ਤੇ ਕਰੀਅਰ ਬਣਾਉਣ ਦਾ ਇਰਾਦਾ ਕਰਲ ਲਿਆ।
2011 'ਚ ਥਾਈਲੈਂਡ 'ਚ ਟੂਰਨਾਮੈਂਟ ਜਿੱਤਣ ਤੋਂ ਮਿਲੀ ਪਛਾਣ
ਸਾਲ 2011 'ਚ ਭਾਵਿਨਾ ਨੇ ਪੀਟੀਟੀ ਥਾਈਲੈਂਡ ਟੇਬਲ ਟੈਨਿਸ ਚੈਂਪੀਅਨਸ਼ਿਪ ਜਿੱਤ ਕੇ ਇਤਿਹਾਸ ਰਚਿਆ ਸੀ। ਇਸ ਤੋਂ ਬਾਅਦ ਉਨ੍ਹਾਂ ਨੂੰ ਦੇਸ਼ਭਰ 'ਚੋਂ ਪਛਾਣ ਮਿਲੀ। ਅਕਤੂਬਰ 2013 'ਚ ਬੀਜਿੰਗ ਏਸ਼ੀਅਨ ਪੈਰਾ ਟੇਬਲ ਟੈਨਿਸ ਚੈਂਪੀਅਨਸ਼ਿਪ 'ਚ ਉਨ੍ਹਾਂ ਨੇ ਮਹਿਲਾਵਾਂ ਦੇ ਸਿੰਗਲਸ ਕਲਾਸ 4 ਈਵੈਂਟ ਦਾ ਤਗਮਾ ਜਿੱਤ ਕੇ ਇਤਿਹਾਸ ਰਚ ਦਿੱਤਾ। ਇਕ ਸਮੇਂ ਭਾਵਿਨਾ ਦੁਨੀਆ ਦੀ ਦੂਜੇ ਨੰਬਰ ਦੀ ਟੈਨਿਸ ਖਿਡਾਰੀ ਸੀ।
ਕਲਾਸ 4 ਦੀ ਪੈਰਾ ਐਥਲੀਟ ਭਾਵਿਨਾ
ਸਾਲ 2017 'ਚ ਇਕ ਵਾਰ ਫਿਰ ਏਸ਼ੀਅਨ ਪੈਰਾ ਟੇਬਲ ਟੈਨਿਸ ਚੈਂਪੀਅਨਸ਼ਿਪ 'ਚ ਭਾਵਿਨਾ ਨੇ ਕਾਂਸੇ ਦਾ ਕਗਮਾ ਆਪਣੇ ਨਾਂਅ ਕੀਤਾ ਸੀ। ਭਾਵਿਨਾ ਕਲਾਸ 4 ਦੀ ਪੈਰਾ ਐਥਲੀਟ ਹੈ। ਇਸ ਕਲਾਸ 4 ਕੈਟਾਗਰੀ 'ਚ ਸ਼ਾਮਿਲ ਖਿਡਾਰੀ ਆਪਣੇ ਹੱਥਾਂ ਦਾ ਇਸਤੇਮਾਲ ਕਰਨ 'ਚ ਸਮਰੱਥ ਹੁੰਦੇ ਹਨ। ਜਦਕਿ ਉਨ੍ਹਾਂ ਦੀ ਕਮਰ ਦਾ ਹੇਠਲਾ ਹਿੱਸਾ ਸੱਟ ਜਾਂ ਸੈਰੇਬਲ ਪਾਲਸੀ ਦੇ ਚੱਲਦਿਆਂ ਕਮਜ਼ੋਰ ਹੁੰਦਾ ਹੈ ਤੇ ਕੰਮ ਨਹੀਂ ਕਰਦਾ ਹੈ।