ਪੜਚੋਲ ਕਰੋ
(Source: ECI/ABP News)
2019 ਵਿਸ਼ਵ ਕੱਪ: ਭਾਰਤ ਲਈ ਵੱਡਾ ਝਟਕਾ, ਕੋਹਲੀ ਨੇ ਖਾਧੀ ਸੱਟ, ਸ਼ੰਕਰ ਤੇ ਜਾਧਵ ਦਾ ਵੀ ਪੱਕਾ ਨਹੀਂ
ਕਪਤਾਨ ਕੋਹਲੀ ਸੱਟ ਵੱਜਣ ਮਗਰੋਂ ਕਾਫੀ ਸਮੇਂ ਤਕ ਫਿਜ਼ੀਓ ਪੈਟ੍ਰਿਕ ਫਾਰਹਾਰਟ ਨਾਲ ਗੱਲਬਾਤ ਕੀਤੀ ਤੇ ਉਸ ਤੋਂ ਇਲਾਜ ਕਰਵਾਉਂਦੇ ਵੀ ਦਿਖਾਈ ਦਿੱਤੇ। ਫਾਰਹਾਰਟ ਨੇ ਪਹਿਲਾਂ ਕੋਹਲੀ ਦੇ ਅੰਗੂਠੇ 'ਤੇ ਸਪਰੇਅ ਕੀਤਾ ਤੇ ਫਿਰ ਅਭਿਆਸ ਸੈਸ਼ਨ ਵਿੱਚ ਕੋਹਲੀ ਅੰਗੂਠੇ ਨੂੰ ਬਰਫ ਨਾਲ ਟਕੋਰ ਕਰਦੇ ਵਿਖਾਈ ਦਿੱਤੇ।
![2019 ਵਿਸ਼ਵ ਕੱਪ: ਭਾਰਤ ਲਈ ਵੱਡਾ ਝਟਕਾ, ਕੋਹਲੀ ਨੇ ਖਾਧੀ ਸੱਟ, ਸ਼ੰਕਰ ਤੇ ਜਾਧਵ ਦਾ ਵੀ ਪੱਕਾ ਨਹੀਂ captain virat Kohli injured before world cup first match against south africa 2019 ਵਿਸ਼ਵ ਕੱਪ: ਭਾਰਤ ਲਈ ਵੱਡਾ ਝਟਕਾ, ਕੋਹਲੀ ਨੇ ਖਾਧੀ ਸੱਟ, ਸ਼ੰਕਰ ਤੇ ਜਾਧਵ ਦਾ ਵੀ ਪੱਕਾ ਨਹੀਂ](https://static.abplive.com/wp-content/uploads/sites/5/2019/06/02163110/virat-Kohli-injured-before-world-cup-first-match-against-south-africa.jpg?impolicy=abp_cdn&imwidth=1200&height=675)
ਨਵੀਂ ਦਿੱਲੀ: ਵਿਸ਼ਵ ਕੱਪ ਵਿੱਚ ਭਾਰਤੀ ਟੀਮ ਦਾ ਪਹਿਲਾ ਮੁਕਾਬਲਾ ਪੰਜ ਜੂਨ ਨੂੰ ਦੱਖਣੀ ਅਫ਼ਰੀਕਾ ਨਾਲ ਹੋਣਾ ਹੈ ਪਰ ਇਸ ਤੋਂ ਤਿੰਨ ਦਿਨ ਪਹਿਲਾਂ ਭਾਰਤੀ ਟੀਮ ਤੇ ਪ੍ਰਸ਼ੰਸਕਾਂ ਲਈ ਬੁਰੀ ਖ਼ਬਰ ਹੈ। ਰਿਪੋਰਟਾ ਮੁਤਾਬਕ ਕਪਤਾਨ ਵਿਰਾਟ ਕੋਹਲੀ ਦੇ ਅਭਿਆਸ ਸੈਸ਼ਨ ਦੌਰਾਨ ਸੱਟ ਲੱਗਣ ਦੀ ਖ਼ਬਰ ਹੈ। ਇਸ ਤੋਂ ਪਹਿਲਾਂ ਵਿਜੇ ਸ਼ੰਕਰ ਤੇ ਕੇਦਾਰ ਜਾਧਵ ਵੀ ਜ਼ਖ਼ਮੀ ਹੋ ਚੁੱਕੇ ਹਨ। ਹਾਲਾਂਕਿ, ਉਨ੍ਹਾਂ ਨੂੰ ਫਿੱਟ ਐਲਾਨ ਦਿੱਤਾ ਗਿਆ ਹੈ ਪਰ ਦੋਵਾਂ ਨੂੰ ਵਾਰਮ ਅੱਪ ਮੈਚ ਵਿੱਚੋਂ ਬਾਹਰ ਰੱਖਿਆ ਗਿਆ।
ਕਪਤਾਨ ਕੋਹਲੀ ਸੱਟ ਵੱਜਣ ਮਗਰੋਂ ਕਾਫੀ ਸਮੇਂ ਤਕ ਫਿਜ਼ੀਓ ਪੈਟ੍ਰਿਕ ਫਾਰਹਾਰਟ ਨਾਲ ਗੱਲਬਾਤ ਕੀਤੀ ਤੇ ਉਸ ਤੋਂ ਇਲਾਜ ਕਰਵਾਉਂਦੇ ਵੀ ਦਿਖਾਈ ਦਿੱਤੇ। ਫਾਰਹਾਰਟ ਨੇ ਪਹਿਲਾਂ ਕੋਹਲੀ ਦੇ ਅੰਗੂਠੇ 'ਤੇ ਸਪਰੇਅ ਕੀਤਾ ਤੇ ਫਿਰ ਅਭਿਆਸ ਸੈਸ਼ਨ ਵਿੱਚ ਕੋਹਲੀ ਅੰਗੂਠੇ ਨੂੰ ਬਰਫ ਨਾਲ ਟਕੋਰ ਕਰਦੇ ਵਿਖਾਈ ਦਿੱਤੇ। ਮੈਦਾਨ ਤੋਂ ਬਾਹਰ ਜਾਂਦਿਆਂ ਵੀ ਕੋਹਲੀ ਨੇ ਆਪਣਾ ਅੰਗੂਠਾ ਬਰਫ ਨਾਲ ਭਰੇ ਗਲਾਸ ਵਿੱਚ ਪਾਇਆ ਹੋਇਆ ਸੀ।
ਹਾਲਾਂਕਿ, ਭਾਰਤੀ ਕ੍ਰਿਕਟ ਕੰਟਰੋਲ ਬੋਰਡ ਨੇ ਕੋਹਲੀ ਦੀ ਸੱਟ ਬਾਰੇ ਜਾਣਕਾਰੀ ਨਹੀਂ ਦਿੱਤੀ ਹੈ। ਇਹ ਨਹੀਂ ਪਤਾ ਲੱਗਾ ਕਿ ਕੋਹਲੀ ਨੂੰ ਸੱਟ ਫੀਲਡਿੰਗ ਦੌਰਾਨ ਵੱਜੀ ਜਾਂ ਬੱਲੇਬਾਜ਼ੀ ਦੌਰਾਨ।
Follow ਸਪੋਰਟਸ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਦੇਸ਼
ਕਾਰੋਬਾਰ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)