ਪੜਚੋਲ ਕਰੋ
Advertisement
Commonwealth Games 2022: ਪੰਜਾਬ ਦੇ ਇਕ ਹੋਰ ਖਿਡਾਰੀ ਨੇ ਜਿੱਤਿਆ ਰਾਸ਼ਟਰਮੰਡਲ ਖੇਡਾਂ 'ਚ ਮੈਡਲ, ਸੀਐਮ ਮਾਨ ਨੇ ਦਿੱਤੀ ਵਧਾਈ
ਭਾਰਤ ਦੇ ਵੇਟਲਿਫਟਰ ਵਿਕਾਸ ਠਾਕੁਰ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਚਾਂਦੀ ਦਾ ਤਗਮਾ ਜਿੱਤਿਆ। ਉਹਨਾਂ ਨੇ 346 ਕਿਲੋਗ੍ਰਾਮ ਭਾਰ ਚੁੱਕਿਆ। ਭਾਰਤ ਨੇ 2 ਹੋਰ ਸੋਨ ਤਮਗੇ ਜਿੱਤੇ ਅਤੇ ਵਿਕਾਸ ਦੇ ਮੈਡਲ ਨਾਲ ਭਾਰਤ ਦੇ ਤਮਗਿਆਂ ਦੀ ਸੂਚੀ 11 ਹੋ ਗਈ ਹੈ
ਚੰਡੀਗੜ੍ਹ: ਭਾਰਤ ਦੇ ਵੇਟਲਿਫਟਰ ਵਿਕਾਸ ਠਾਕੁਰ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਚਾਂਦੀ ਦਾ ਤਗਮਾ ਜਿੱਤਿਆ। ਉਹਨਾਂ ਨੇ 346 ਕਿਲੋਗ੍ਰਾਮ ਭਾਰ ਚੁੱਕਿਆ। ਭਾਰਤ ਨੇ 2 ਹੋਰ ਸੋਨ ਤਮਗੇ ਜਿੱਤੇ ਅਤੇ ਵਿਕਾਸ ਦੇ ਮੈਡਲ ਨਾਲ ਭਾਰਤ ਦੇ ਤਮਗਿਆਂ ਦੀ ਸੂਚੀ 11 ਹੋ ਗਈ ਹੈ। ਇਸ ਮਗਰੋਂ ਮੁੱਖ ਮੰਤਰੀ ਮਾਨ ਨੇ ਪੰਜਾਬ ਦੇ ਇਸ ਖਿਡਾਰੀ ਨੂੰ ਪੰਜਾਬ ਦਾ ਨਾਮ ਰੌਸ਼ਨ ਕਰ 'ਤੇ ਵਧਾਈ ਦਿੱਤੀ।
ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ, "ਪੰਜਾਬ ਦੇ ਇੱਕ ਹੋਰ ਖਿਡਾਰੀ ਨੇ ਰਾਸ਼ਟਰਮੰਡਲ ਖੇਡਾਂ ‘ਚ ਭਾਰਤ ਦੀ ਤਮਗਾ ਸੂਚੀ ‘ਚ ਆਪਣਾ ਨਾਮ ਦਰਜ ਕਰਵਾਇਆ…96 ਕਿਲੋ ਵੇਟ ਲਿਫਟਿੰਗ ਦੇ ਮੁਕਾਬਲੇ ‘ਚ ਲੁਧਿਆਣੇ ਦੇ ਵਿਕਾਸ ਠਾਕੁਰ ਨੇ 346kg ਭਾਰ ਚੁੱਕਦੇ ਹੋਏ ਚਾਂਦੀ ਦਾ ਤਮਗਾ ਜਿੱਤਿਆ…ਬਹੁਤ-ਬਹੁਤ ਵਧਾਈਆਂ… ਮਿਹਨਤ ਜਾਰੀ ਰੱਖੋ…ਭਵਿੱਖ ਲਈ ਸ਼ੁਭਕਾਮਨਾਵਾਂ…ਸ਼ਾਬਾਸ਼ ਚੱਕਦੇ ਇੰਡੀਆ…!"
ਭਾਰਤੀ ਪੁਰਸ਼ ਟੇਬਲ ਟੈਨਿਸ ਟੀਮ ਨੇ ਜਿੱਤਿਆ 5ਵਾਂ ਗੋਲਡ
ਭਾਰਤੀ ਪੁਰਸ਼ ਟੇਬਲ ਟੈਨਿਸ ਟੀਮ ਨੇ ਐਤਵਾਰ ਨੂੰ ਬਰਮਿੰਘਮ ਵਿੱਚ 2022 ਰਾਸ਼ਟਰਮੰਡਲ ਖੇਡਾਂ ਦੇ ਫਾਈਨਲ ਵਿੱਚ ਸਿੰਗਾਪੁਰ ਨੂੰ 3-1 ਨਾਲ ਹਰਾ ਕੇ ਆਪਣੇ ਤਾਜ ਦਾ ਬਚਾਅ ਕੀਤਾ। ਭਾਰਤ ਲਈ ਡਬਲਜ਼ ਵਿੱਚ, ਸਾਥੀਆਨ ਗਿਆਨਸੇਕਰਨ ਅਤੇ ਹਰਮੀਤ ਦੇਸਾਈ ਨੇ ਯੋਂਗ ਇਜ਼ਾਕ ਕਵੇਕ ਅਤੇ ਯੂ ਐਨ ਕੋਏਨ ਪੈਂਗ ਨੂੰ ਹਰਾਇਆ। ਪੁਰਸ਼ ਸਿੰਗਲਜ਼ ਦੇ ਮੈਚ ਵਿੱਚ ਹਰਮੀਤ ਦੇਸਾਈ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸੋਨ ਤਗ਼ਮਾ ਹਾਸਲ ਕੀਤਾ।
ਟੀਮ ਮੁਕਾਬਲੇ ਦੇ ਪਹਿਲੇ ਡਬਲਜ਼ ਵਿੱਚ ਸਾਥੀਆਂ ਅਤੇ ਹਰਮੀਤ ਦੀ ਜੋੜੀ ਨੇ 3-1 ਨਾਲ ਜਿੱਤ ਦਰਜ ਕੀਤੀ। ਉਨ੍ਹਾਂ ਨੇ ਸਿੰਗਾਪੁਰ ਦੇ ਯਾਂਗ ਯੇਕ ਅਤੇ ਯੂ ਪੇਂਗ ਨੂੰ 13-11, 11-7 ਅਤੇ 11-5 ਨਾਲ ਹਰਾਇਆ। ਇਸ ਤੋਂ ਬਾਅਦ ਸ਼ਰਤ ਕਮਲ ਨੂੰ ਸਿੰਗਲ ਮੈਚ 'ਚ ਹਾਰ ਦਾ ਸਾਹਮਣਾ ਕਰਨਾ ਪਿਆ। ਪਰ ਦੂਜੇ ਸਿੰਗਲਜ਼ ਵਿੱਚ ਭਾਰਤ ਜਿੱਤ ਗਿਆ। ਇਸ ਵਿੱਚ ਸਾਥੀਆਂ ਨੇ 3-1 ਨਾਲ ਜਿੱਤ ਦਰਜ ਕੀਤੀ। ਉਸ ਨੇ ਟੀਮ ਨੂੰ 2-1 ਦੀ ਬੜ੍ਹਤ ਦਿਵਾਈ। ਅੰਤ ਵਿੱਚ ਹਰਮੀਤ ਨੇ ਆਪਣਾ ਸਿੰਗਲ ਮੈਚ ਜਿੱਤ ਕੇ ਭਾਰਤ ਨੂੰ ਸੋਨ ਤਮਗਾ ਦਿਵਾਇਆ।
Lawn Bowls 'ਚ ਟੀਮ ਇੰਡੀਆ ਨੇ ਰਚਿਆ ਇਤਿਹਾਸ
ਕਾਮਨਵੈਲਥ ਖੇਡਾਂ 2022 ਇੰਗਲੈਂਡ ਦੇ ਬਰਮਿੰਘਮ ਵਿੱਚ ਹੋ ਰਹੀਆਂ ਹਨ। ਇਸ ਵਿੱਚ ਭਾਰਤ ਨੇ ਪੰਜਵੇਂ ਦਿਨ ਸੋਨ ਤਮਗਾ ਜਿੱਤ ਲਿਆ ਹੈ । ਭਾਰਤ ਨੇ ਲਾਅਨ ਬਾਊਲਜ਼ ਦੇ ਮਹਿਲਾ ਫੋਰ ਮੈਚ ਵਿੱਚ ਦੱਖਣੀ ਅਫਰੀਕਾ ਨੂੰ 17-10 ਨਾਲ ਹਰਾਇਆ। ਟੀਮ ਇੰਡੀਆ ਨੇ ਇਸ ਜਿੱਤ ਨਾਲ ਇਤਿਹਾਸ ਰਚ ਦਿੱਤਾ ਹੈ। ਇਸ ਮੈਚ ਵਿੱਚ ਭਾਰਤ ਲਈ ਰੂਪਾ ਰਾਣੀ ਟਿਰਕੀ ਨੇ ਅਹਿਮ ਭੂਮਿਕਾ ਨਿਭਾਈ। ਉਸ ਦੇ ਨਾਲ ਲਵਲੀ ਚੌਬੇ, ਪਿੰਕੀ ਅਤੇ ਨਯਨਮੋਨੀ ਨੇ ਵੀ ਵਧੀਆ ਪ੍ਰਦਰਸ਼ਨ ਕੀਤਾ। ਇਸ ਖੇਡ ਵਿੱਚ ਦੇਸ਼ ਲਈ ਇਹ ਪਹਿਲਾ ਸੋਨ ਤਮਗਾ ਹੈ ਇੰਨਾ ਹੀ ਨਹੀਂ 92 ਸਾਲ ਬਾਅਦ ਇਸ ਖੇਡ 'ਚ ਭਾਰਤ ਦੀ ਕਿਸੇ ਟੀਮ ਨੇ ਤਮਗਾ ਜਿੱਤਿਆ ਹੈ।
ਲਾਅਨ ਬਾਊਲਜ਼ ਦੇ ਇਸ ਮੈਚ ਵਿੱਚ ਭਾਰਤ ਨੇ ਸ਼ੁਰੂ ਤੋਂ ਹੀ ਦੱਖਣੀ ਅਫਰੀਕਾ ਨੂੰ ਟੱਕਰ ਦਿੱਤੀ। ਪਰ ਕੁਝ ਸਮੇਂ ਲਈ ਦੱਖਣੀ ਅਫਰੀਕਾ ਨੇ ਵੀ ਬੜ੍ਹਤ ਬਣਾਈ ਰੱਖੀ। ਆਖਰੀ ਰਾਊਂਡ ਤੋਂ ਠੀਕ ਪਹਿਲਾਂ ਭਾਰਤ ਨੇ 5 ਅੰਕਾਂ ਦੀ ਬੜ੍ਹਤ ਲੈ ਲਈ ਅਤੇ ਆਖਰਕਾਰ 7 ਅੰਕਾਂ ਦੀ ਕੁੱਲ ਬੜ੍ਹਤ ਨਾਲ ਮੈਚ ਜਿੱਤ ਲਿਆ। ਭਾਰਤ ਦੀ ਸਕਿਪ ਰੂਪ ਰਾਣੀ ਨੇ ਬਹੁਤ ਅਹਿਮ ਭੂਮਿਕਾ ਨਿਭਾਈ। ਮੈਚ ਦੌਰਾਨ ਉਹ ਸਾਥੀ ਖਿਡਾਰੀਆਂ ਦਾ ਹੌਸਲਾ ਵਧਾਉਂਦੀ ਨਜ਼ਰ ਆਈ।
Follow ਸਪੋਰਟਸ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਪੰਜਾਬ
ਪੰਜਾਬ
Advertisement