Commonwealth Games 2022: ਬਿੰਦਿਆਰਾਣੀ ਦੇਵੀ ਨੇ ਜਿੱਤਿਆ ਚਾਂਦੀ ਦਾ ਤਗਮਾ, ਭਾਰਤ ਨੂੰ ਮਿਲੇ ਚਾਰ ਤਗਮੇ
Commonwealth Games 2022: ਰਾਸ਼ਟਰਮੰਡਲ ਖੇਡਾਂ 2022 (Commonwealth Games 2022) ਦੇ ਦੂਜੇ ਦਿਨ ਸ਼ਨੀਵਾਰ ਨੂੰ ਭਾਰਤੀ ਵੇਟਲਿਫਟਰਾਂ ਨੇ ਚਾਰ ਤਗਮੇ ਭਾਰਤ ਦੇ ਨਾਂ ਕਰ ਦਿੱਤੇ ਹਨ।
Commonwealth Games 2022: ਰਾਸ਼ਟਰਮੰਡਲ ਖੇਡਾਂ 2022 (Commonwealth Games 2022) ਦੇ ਦੂਜੇ ਦਿਨ ਸ਼ਨੀਵਾਰ ਨੂੰ ਭਾਰਤੀ ਵੇਟਲਿਫਟਰਾਂ ਨੇ ਚਾਰ ਤਗਮੇ ਭਾਰਤ ਦੇ ਨਾਂ ਕਰ ਦਿੱਤੇ ਹਨ। ਭਾਰਤੀ ਵੇਟਲਿਫਟਰ ਸੰਕੇਤ ਸਰਗਰ ਦੇ ਚਾਂਦੀ ਦਾ ਤਗਮਾ, ਗੁਰੂਰਾਜ ਪੁਜਾਰੀ ਦੇ ਕਾਂਸੀ ਅਤੇ ਮੀਰਾਬਾਈ ਚਾਨੂ ਦੇ ਸੋਨ ਤਗਮੇ ਦੇ ਨਾਲ-ਨਾਲ ਹੁਣ ਬਿੰਦਿਆਰਾਣੀ ਦੇਵੀ ਦੇ ਚਾਂਦੀ ਦਾ ਤਗਮਾ ਜਿੱਤਣ ਨਾਲ ਇਸ ਸਫਰ ਦੀ ਸ਼ੁਰੂਆਤ ਹੋਈ ਹੈ।
ਭਾਰਤੀ ਵੇਟਲਿਫਟਰ ਬਿੰਦਿਆਰਾਣੀ ਦੇਵੀ ਨੇ ਔਰਤਾਂ ਦੇ 55 ਕਿਲੋ ਭਾਰ ਵਰਗ ਵਿੱਚ ਚਾਂਦੀ ਦਾ ਤਗ਼ਮਾ ਜਿੱਤਿਆ ਹੈ। ਇਹ ਤਮਗਾ ਮੀਰਾਬਾਈ ਚਾਨੂ ਦੇ ਔਰਤਾਂ ਦੇ 49 ਕਿਲੋਗ੍ਰਾਮ ਭਾਰ ਵਰਗ 'ਚ ਸੋਨ ਤਮਗਾ ਜਿੱਤਣ ਤੋਂ ਬਾਅਦ ਆਇਆ ਹੈ। ਇਸ ਸਮੇਂ ਬਿੰਦਿਆਰਾਣੀ ਦੇਵੀ ਨੇ ਸਨੈਚ ਰਾਊਂਡ ਵਿੱਚ 86 ਕਿਲੋ ਅਤੇ ਕਲੀਨ ਐਂਡ ਜਰਕ ਰਾਊਂਡ ਵਿੱਚ 116 ਕਿਲੋਗ੍ਰਾਮ ਦੇ ਨਾਲ ਕੁੱਲ 202 ਕਿਲੋਗ੍ਰਾਮ ਭਾਰ ਚੁੱਕਿਆ।
ਆਉਣ ਵਾਲੇ ਮੁਕਾਬਲਿਆਂ ਵਿੱਚ ਚੰਗਾ ਪ੍ਰਦਰਸ਼ਨ ਕਰਨ ਦੀ ਉਮੀਦ
ਰਾਸ਼ਟਰਮੰਡਲ ਖੇਡਾਂ 2022 ਦੇ ਔਰਤਾਂ ਦੇ 55 ਕਿਲੋਗ੍ਰਾਮ ਭਾਰ ਵਰਗ ਵਿੱਚ ਵੇਟਲਿਫਟਿੰਗ ਵਿੱਚ ਸੋਨ ਤਗ਼ਮਾ ਨਾਈਜੀਰੀਆ ਦੀ ਅਦਿਜਾਤ ਅਡੇਨੀਕੇ ਓਲਾਰਿਨੋਏ ਨੇ ਅਤੇ ਕਾਂਸੀ ਦਾ ਤਗ਼ਮਾ ਮੇਜ਼ਬਾਨ ਇੰਗਲੈਂਡ ਦੀ ਫੇਰਰ ਮੋਰੋ ਨੇ ਜਿੱਤਿਆ ਹੈ। ਇਸ ਜਿੱਤ ਤੋਂ ਬਾਅਦ ਬਿੰਦਿਆਰਾਣੀ ਦੇਵੀ ਦਾ ਕਹਿਣਾ ਹੈ ਕਿ ਮੇਰਾ ਅਗਲਾ ਨਿਸ਼ਾਨਾ ਰਾਸ਼ਟਰੀ ਖੇਡਾਂ, ਵਿਸ਼ਵ ਚੈਂਪੀਅਨਸ਼ਿਪ, ਏਸ਼ੀਅਨ ਖੇਡਾਂ ਅਤੇ ਫਿਰ 2024 ਪੈਰਿਸ ਓਲੰਪਿਕ ਹੈ। ਉਸ ਦਾ ਕਹਿਣਾ ਹੈ ਕਿ ਆਉਣ ਵਾਲੇ ਸਮੇਂ ਵਿਚ ਉਸ ਨੂੰ ਚੰਗੇ ਪ੍ਰਦਰਸ਼ਨ ਦੀ ਉਮੀਦ ਹੈ।
ਵੇਟਲਿਫਟਿੰਗ ਵਿੱਚ ਭਾਰਤ ਲਈ ਚਾਰ ਮੈਡਲ
ਇਸ ਦੇ ਨਾਲ ਹੀ ਰਾਸ਼ਟਰਮੰਡਲ ਖੇਡਾਂ 2022 'ਚ ਸ਼ਨੀਵਾਰ ਭਾਰਤੀ ਦਲ ਲਈ ਕਾਫੀ ਤਸੱਲੀਬਖਸ਼ ਰਿਹਾ ਹੈ। ਜਿੱਥੇ ਵੇਟਲਿਫਟਿੰਗ ਵਿੱਚ ਭਾਰਤ ਨੇ ਇੱਕ ਸੋਨ ਅਤੇ ਦੋ ਚਾਂਦੀ ਦੇ ਤਗਮਿਆਂ ਸਮੇਤ ਚਾਰ ਤਗਮੇ ਜਿੱਤੇ। ਇਸ ਦੇ ਨਾਲ ਹੀ ਟੇਬਲ ਟੈਨਿਸ 'ਚ ਮਹਿਲਾ ਟੀਮ ਕੁਆਰਟਰ ਫਾਈਨਲ 'ਚ ਮਲੇਸ਼ੀਆ ਤੋਂ 2-3 ਨਾਲ ਹਾਰ ਗਈ ਅਤੇ ਉਸ ਦਾ ਸਫਰ ਇੱਥੇ ਹੀ ਖਤਮ ਹੋ ਗਿਆ।
Birmingham, UK | I'm very happy to get a #silver in the first time of playing #CWG. Today was my life's best performance... gold slipped out of my hand; when I was at podium, I wasn't at the center; will do better next time: Indian weightlifter Bindyarani Devi on winning a silver pic.twitter.com/E1DEOmEFIO
— ANI (@ANI) July 30, 2022
ਭਾਰਤੀ ਮਹਿਲਾ ਹਾਕੀ ਟੀਮ ਨੇ ਵੇਲਜ਼ ਤੋਂ ਲਿਆ ਬਦਲਾ
ਦੂਜੇ ਪਾਸੇ ਰਾਸ਼ਟਰਮੰਡਲ ਖੇਡਾਂ 2022 ਦੇ ਦੂਜੇ ਦਿਨ ਭਾਰਤੀ ਮਹਿਲਾ ਹਾਕੀ ਟੀਮ ਨੇ ਆਪਣੀ ਦੂਜੀ ਪੂਲ ਗੇਮ ਆਸਾਨੀ ਨਾਲ ਜਿੱਤ ਲਈ। ਭਾਰਤੀ ਮਹਿਲਾ ਟੀਮ ਨੇ ਗੋਲਡ ਕੋਸਟ 2018 ਰਾਸ਼ਟਰਮੰਡਲ ਖੇਡਾਂ ਵਿੱਚ ਵੇਲਜ਼ ਨੂੰ 3-1 ਨਾਲ ਹਰਾ ਕੇ ਆਪਣੀ ਹਾਰ ਦਾ ਬਦਲਾ ਲਿਆ। ਦੱਸ ਦੇਈਏ ਕਿ 2018 ਰਾਸ਼ਟਰਮੰਡਲ ਖੇਡਾਂ ਦੌਰਾਨ ਵੇਲਜ਼ ਦੀ ਟੀਮ ਨੇ ਭਾਰਤੀ ਟੀਮ ਨੂੰ 3-2 ਨਾਲ ਹਰਾਇਆ ਸੀ।