CWG 2022 India Schedule Day 8: ਕਾਮਨਵੈਲਥ ਖੇਡਾਂ `ਚ ਅੱਜ ਤੋਂ ਕੁਸ਼ਤੀ ਦੇ ਮੁਕਾਬਲੇ, ਹਾਕੀ `ਚ ਵੀ ਹੋਵੇਗਾ ਅਹਿਮ ਮੈਚ, ਜਾਣੋ ਅੱਜ ਦਾ ਸ਼ਡਿਊਲ
Birmingham Commonwealth Games 2022 Day 8: ਰਾਸ਼ਟਰਮੰਡਲ ਖੇਡਾਂ 2022 ਦੇ ਅੱਠਵੇਂ ਦਿਨ, ਭਾਰਤੀ ਖਿਡਾਰੀ ਕੁਸ਼ਤੀ ਤੋਂ ਲੈ ਕੇ ਹਾਕੀ, ਅਥਲੈਟਿਕਸ, ਬੈਡਮਿੰਟਨ ਅਤੇ ਟੇਬਲ ਟੈਨਿਸ ਤੱਕ ਆਪਣੀ ਤਾਕਤ ਦਿਖਾਉਣਗੇ।
India's schedule on August 5 at CWG 2022: ਅੱਜ (5 ਅਗਸਤ) ਬਰਮਿੰਘਮ ਵਿੱਚ ਚੱਲ ਰਹੀਆਂ ਰਾਸ਼ਟਰਮੰਡਲ ਖੇਡਾਂ ਦਾ ਅੱਠਵਾਂ ਦਿਨ ਹੈ। ਅੱਜ ਕੁੱਲ 17 ਗੋਲਡ ਮੈਡਲ ਦਾਅ 'ਤੇ ਹਨ। ਭਾਰਤੀ ਖਿਡਾਰੀ ਅੱਜ ਕਿਸੇ ਵੀ ਗੋਲਡ ਮੈਡਲ ਮੁਕਾਬਲੇ ਦਾ ਹਿੱਸਾ ਨਹੀਂ ਹੋਣਗੇ, ਹਾਲਾਂਕਿ ਉਹ ਅਥਲੈਟਿਕਸ ਤੋਂ ਲੈ ਕੇ ਬੈਡਮਿੰਟਨ, ਟੇਬਲ ਟੈਨਿਸ ਅਤੇ ਲਾਅਨ ਬਾਲਜ਼ ਦੇ ਨਾਕ ਆਊਟ ਮੈਚਾਂ ਤੱਕ ਦੇ ਵੱਖ-ਵੱਖ ਈਵੈਂਟਸ ਵਿੱਚ ਨਜ਼ਰ ਆਉਣਗੇ।
ਅੱਜ ਤੋਂ ਰਾਸ਼ਟਰਮੰਡਲ ਖੇਡਾਂ ਵਿੱਚ ਕੁਸ਼ਤੀ ਦੇ ਮੈਚ ਵੀ ਸ਼ੁਰੂ ਹੋ ਰਹੇ ਹਨ। ਭਾਰਤ ਦੇ 6 ਪਹਿਲਵਾਨ ਇੱਥੇ ਆਪਣਾ ਦਮ ਦਿਖਾਉਣਗੇ। ਅੱਜ ਮਹਿਲਾ ਹਾਕੀ ਦਾ ਵੀ ਅਹਿਮ ਮੈਚ ਹੋਵੇਗਾ। ਹਾਕੀ ਦੇ ਸੈਮੀਫਾਈਨਲ ਮੈਚ 'ਚ ਭਾਰਤੀ ਟੀਮ ਦਾ ਸਾਹਮਣਾ ਆਸਟ੍ਰੇਲੀਆ ਨਾਲ ਹੋਵੇਗਾ। ਜਾਣੋ ਕਾਮਨਵੈਲਥ ਖੇਡਾਂ `ਚ ਭਾਰਤ ਦਾ ਅੱਜ ਯਾਨਿ 8 ਅਗਸਤ ਦਾ ਪੂਰਾ ਸ਼ਡਿਅੂਲ:
ਲਾਅਨ ਬਾਲਜ਼
ਦੁਪਹਿਰ 1 ਵਜੇ: ਭਾਰਤ ਬਨਾਮ ਇੰਗਲੈਂਡ (ਮਹਿਲਾ ਜੋੜੀ, ਕੁਆਰਟਰ ਫਾਈਨਲ)
ਸ਼ਾਮ 4.30 ਵਜੇ: ਭਾਰਤ ਬਨਾਮ ਕੈਨੇਡਾ (ਪੁਰਸ਼ ਫੋਰਸ, ਕੁਆਰਟਰ ਫਾਈਨਲ)
ਕੁਸ਼ਤੀ: ਦੁਪਹਿਰ 3 ਵਜੇ ਤੋਂ
ਮੋਹਿਤ ਗਰੇਵਾਲ (ਪੁਰਸ਼ 125 ਕਿਲੋ)
ਬਜਰੰਗ ਪੂਨੀਆ (ਪੁਰਸ਼, 65 ਕਿਲੋ)
ਅੰਸ਼ੂ ਮਲਿਕ (ਮਹਿਲਾ, 57 ਕਿਲੋ)
ਦੀਪਕ ਪੂਨੀਆ (ਪੁਰਸ਼, 86 ਕਿਲੋ)
ਦਿਵਿਆ ਕਾਕਰਾਨ (ਮਹਿਲਾ, 68 ਕਿਲੋ)
ਸਾਕਸ਼ੀ ਮਲਿਕ (ਮਹਿਲਾ, 62 ਕਿਲੋ)
ਟੇਬਲ ਟੈਨਿਸ
2 ਵਜੇ: ਸ਼ਰਦ ਕਮਲ, ਸ਼੍ਰੀਜਾ ਅਕੁਲਾ (ਮਿਕਸਡ ਡਬਲਜ਼, ਰਾਊਂਡ ਆਫ 16)
2 ਵਜੇ: ਸਾਥੀਆਂ ਗਣਨਾਸੇਕਰਨ, ਮਨਿਕਾ ਬੱਤਰਾ (ਮਿਕਸਡ ਡਬਲਜ਼, ਰਾਊਂਡ ਆਫ 16)
ਸ਼ਾਮ 4.30 ਵਜੇ: ਮੋਨਿਕਾ ਬੱਤਰਾ, ਦੀਆ ਪਰਾਗ (ਮਹਿਲਾ ਡਬਲਜ਼, ਰਾਊਂਡ ਆਫ 32)
ਸ਼ਾਮ 5.05 ਵਜੇ: ਸ਼ਰਦ ਕਮਲ (ਪੁਰਸ਼ ਸਿੰਗਲਜ਼, ਰਾਊਂਡ ਆਫ 32)
ਸ਼ਾਮ 5.45 ਵਜੇ: ਸਾਥੀਆਨ ਗਣਨਾਸੇਕਰਨ, ਪਾਰੁਲ ਮੈਕਰੀ (ਪੁਰਸ਼ ਸਿੰਗਲਜ਼, ਰਾਊਂਡ ਆਫ 32)
ਰਾਤ 9.30 ਵਜੇ: ਸ਼੍ਰੀਜਾ ਅਕੁਲਾ, ਰੀਥ ਟੈਨੀਸਨ (ਮਹਿਲਾ ਡਬਲਜ਼, ਰਾਊਂਡ ਆਫ 32)
ਐਥਲੈਟਿਕਸ
3.06 ਵਜੇ: ਜੋਤੀ ਯਾਰਾਜੀ (ਮਹਿਲਾ ਹਰਡਲ ਰੇਸ 100 ਮੀਟਰ)
ਸ਼ਾਮ 4.10 ਵਜੇ: ਅੰਕੀ ਸੋਜਨ ਇਡਾਪਿੱਲੀ (ਮਹਿਲਾ ਲੰਬੀ ਛਾਲ)
ਸ਼ਾਮ 4.19: ਪੁਰਸ਼ਾਂ ਦੀ ਰਿਲੇਅ ਟੀਮ (4x400m ਰੀਲੇਅ, ਰਾਊਂਡ-1 ਹੀਟ-2)
ਰਾਤ 12.53: ਹਿਮਾ ਦਾਸ (ਮਹਿਲਾ 200 ਮੀਟਰ ਸੈਮੀਫਾਈਨਲ)
ਬੈਡਮਿੰਟਨ
ਸ਼ਾਮ 4.10 ਵਜੇ: ਜੋਲੀ ਟੇਰੇਸਾ, ਗਾਇਤਰੀ ਗੋਪੀਚੰਦ (ਮਹਿਲਾ ਡਬਲਜ਼, ਰਾਊਂਡ ਆਫ 16)
ਸ਼ਾਮ 5.30 ਵਜੇ: ਕਿਦਾਂਬੀ ਸ਼੍ਰੀਕਾਂਤ (ਪੁਰਸ਼ ਸਿੰਗਲਜ਼, ਰਾਊਂਡ ਆਫ 16)
ਸ਼ਾਮ 6.10 ਵਜੇ: ਪੀਵੀ ਸਿੰਧੂ (ਮਹਿਲਾ ਸਿੰਗਲਜ਼, ਰਾਊਂਡ ਆਫ 16)
ਰਾਤੀਂ 11.20 ਵਜੇ: ਅਕਰਸ਼ੀ ਕਸ਼ਯਪ (ਮਹਿਲਾ ਸਿੰਗਲਜ਼, ਰਾਊਂਡ ਆਫ 16)
ਰਾਤੀਂ 11.20 ਵਜੇ: ਲਕਸ਼ਯ ਸੇਨ (ਪੁਰਸ਼ ਸਿੰਗਲਜ਼, ਰਾਊਂਡ ਆਫ 16)
ਰਾਤੀਂ 12 ਵਜੇ: ਸਾਤਵਿਕ ਸਾਈਰਾਜ ਰੰਕੀਰੈੱਡੀ, ਚਿਰਾਗ ਸ਼ੈੱਟੀ (ਪੁਰਸ਼ ਡਬਲਜ਼, 16 ਦਾ ਦੌਰ)
ਸਕੁਐਸ਼
ਸ਼ਾਮ 5.15 ਵਜੇ: ਵੇਲਾਵਨ ਸੇਂਥਿਲਕੁਮਾਰ, ਅਭੈ ਸਿੰਘ (ਪੁਰਸ਼ ਡਬਲਜ਼, ਰਾਊਂਡ ਆਫ 16)
ਰਾਤੀਂ 10.30 ਵਜੇ: ਦੀਪਿਕਾ ਪੱਲੀਕਲ, ਜੋਸ਼ਨਾ ਚਿਨੱਪਾ (ਮਹਿਲਾ ਡਬਲਜ਼, ਕੁਆਰਟਰ ਫਾਈਨਲ)
ਰਾਤੀਂ12 ਵਜੇ: ਦੀਪਿਕਾ ਪੱਲੀਕਲ, ਸੌਰਵ ਘੋਸ਼ਾਲ (ਮਿਕਸਡ ਡਬਲਜ਼ ਕੁਆਰਟਰ ਫਾਈਨਲ)
ਹਾਕੀ
ਰਾਤ: 12.45 ਵਜੇ: ਭਾਰਤ ਬਨਾਮ ਆਸਟ੍ਰੇਲੀਆ (ਮਹਿਲਾ ਸੈਮੀਫਾਈਨਲ)