Commonwealth Games 2022 Closing Ceremony: ਕਾਮਨਵੈਲਥ ਖੇਡਾਂ ਦਾ ਅੱਜ ਆਖ਼ਰੀ ਦਿਨ, ਕਲੋਜ਼ਿੰਗ ਸੈਰੇਮਨੀ `ਚ ਨਿਖਤ ਤੇ ਸ਼ਰਤ ਲਹਿਰਾਉਣਗੇ ਝੰਡਾ
CWG 2022 Closing Ceremony: ਰਾਸ਼ਟਰਮੰਡਲ ਖੇਡਾਂ 2022 ਆਪਣੀ ਸਮਾਪਤੀ ਦੇ ਨੇੜੇ ਹੈ। ਇਸ ਵਿੱਚ ਨਿਖਤ ਜ਼ਰੀਨ ਅਤੇ ਸ਼ਰਤ ਕਮਲ ਨੂੰ ਭਾਰਤ ਦਾ ਝੰਡਾਬਰਦਾਰ ਚੁਣਿਆ ਗਿਆ ਹੈ।
CWG 2022 Closing Ceremony: ਸੋਮਵਾਰ ਰਾਸ਼ਟਰਮੰਡਲ ਖੇਡਾਂ 2022 ਦਾ ਆਖਰੀ ਦਿਨ ਹੈ । ਇਸ ਵਿੱਚ ਭਾਰਤ ਦੇ ਕਈ ਖਿਡਾਰੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਦੇਸ਼ ਲਈ ਗੋਲਡ ਮੈਡਲ ਜਿੱਤਿਆ। ਟੀਮ ਇੰਡੀਆ ਨੂੰ 18 ਗੋਲਡ ਮੈਡਲ ਮਿਲੇ ਹਨ । ਇਸ ਨਾਲ ਭਾਰਤੀ ਖਿਡਾਰੀਆਂ ਨੇ ਕੁੱਲ 55 ਤਗਮੇ ਜਿੱਤੇ ਹਨ। ਹੁਣ ਰਾਸ਼ਟਰਮੰਡਲ ਖੇਡਾਂ ਸਮਾਪਤੀ ਸਮਾਰੋਹ ਵੱਲ ਵਧ ਰਹੀਆਂ ਹਨ । ਇਸ ਦੇ ਲਈ ਭਾਰਤ ਨੇ ਨਿਖਤ ਜ਼ਰੀਨ ਅਤੇ ਸ਼ਰਤ ਕਮਲ ਨੂੰ ਝੰਡਾਬਰਦਾਰ ਚੁਣਿਆ ਹੈ । ਨਿਖਤ ਨੇ ਮੁੱਕੇਬਾਜ਼ੀ ਵਿੱਚ ਗੋਲਡ ਮੈਡਲ ਜਿੱਤਿਆ ਹੈ। ਜਦਕਿ ਸ਼ਰਤ ਨੇ ਟੇਬਲ ਟੈਨਿਸ 'ਚ ਗੋਲਡ ਮੈਡਲ ਜਿੱਤਿਆ ।
ਰਾਸ਼ਟਰਮੰਡਲ ਖੇਡਾਂ ਦਾ ਸਮਾਪਤੀ ਸਮਾਰੋਹ ਬਰਮਿੰਘਮ ਦੇ ਅਲੈਗਜ਼ੈਂਡਰ ਸਟੇਡੀਅਮ ਵਿੱਚ ਹੋਵੇਗਾ। ਇਹ ਭਾਰਤੀ ਸਮੇਂ ਅਨੁਸਾਰ ਦੁਪਹਿਰ 12.30 ਵਜੇ ਸ਼ੁਰੂ ਹੋਵੇਗਾ । ਇਸ ਵਿੱਚ ਕਈ ਵੱਡੇ ਦਿੱਗਜ ਕਲਾਕਾਰ ਪਰਫਾਰਮ ਕਰਨਗੇ । ਖਾਸ ਗੱਲ ਇਹ ਹੈ ਕਿ ਇਸ ਦੇ ਲਈ ਭਾਰਤ ਤੋਂ ਨਿਖਤ ਜ਼ਰੀਨ ਅਤੇ ਸ਼ਰਤ ਕਮਲ ਨੂੰ ਝੰਡਾਬਰਦਾਰ ਚੁਣਿਆ ਗਿਆ ਹੈ । ਨਿਖਤ ਨੇ ਬਾਕਸਿੰਗ ਵਿੱਚ ਅਤੇ ਸ਼ਰਤ ਨੇ ਟੇਬਲ ਟੈਨਿਸ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ ।
ਨਿਖਤ ਨੇ ਮੁੱਕੇਬਾਜ਼ੀ ਵਿੱਚ ਮਹਿਲਾ ਲਾਈਟਫਲਾਈ ਵਰਗ ਦੇ ਫਾਈਨਲ ਵਿੱਚ ਉੱਤਰੀ ਆਇਰਲੈਂਡ ਦੀ ਕਾਰਲੇ ਮੈਕਨੌਲ ਨੂੰ 5-0 ਨਾਲ ਹਰਾਇਆ। ਇਸ ਤਰ੍ਹਾਂ ਉਸ ਨੇ ਸੋਨ ਤਮਗਾ ਜਿੱਤਿਆ । ਜਦਕਿ ਸ਼ਰਤ ਕਮਲ ਨੇ ਟੇਬਲ ਟੈਨਿਸ ਦੇ ਮਿਕਸਡ ਡਬਲਜ਼ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ । ਉਸਨੇ ਸ਼੍ਰੀਜਾ ਅਕੁਲਾ ਦੇ ਨਾਲ ਫਾਈਨਲ ਵਿੱਚ ਸੋਨ ਤਗਮਾ ਜਿੱਤਿਆ । ਭਾਰਤੀ ਜੋੜੀ ਨੇ ਫਾਈਨਲ ਮੈਚ ਮਲੇਸ਼ੀਆ ਦੀ ਜੋੜੀ ਨੂੰ ਹਰਾ ਕੇ ਜਿੱਤਿਆ ।
ਕਾਬਿਲੇਗ਼ੌਰ ਹੈ ਕਿ ਭਾਰਤ ਨੇ ਇਸ ਵਾਰ ਕਾਮਨਵੈਲਥ ਖੇਡਾਂ `ਚ ਕਾਫ਼ੀ ਵਧੀਆ ਪ੍ਰਦਰਸ਼ਨ ਕਰਦੇ ਹੋਏ ਹਾਲੇ ਤੱਕ 55 ਮੈਡਲ ਜਿੱਤੇ ਹਨ, ਜਿਨ੍ਹਾਂ ਵਿੱਚ 18 ਗੋਲਡ ਮੈਡਲ ਸ਼ਾਮਲ ਹਨ ।