Commonwealth Games 2022: ਰਾਸ਼ਟਰਮੰਡਲ ਖੇਡਾਂ ਦੇ ਉਦਘਾਟਨ ਸਮਾਰੋਹ `ਚ ਗੂੰਜੇ ਪੰਜਾਬੀ ਗਾਣੇ, ਦੇਖੋ ਵੀਡੀਓ
ਬਰਮਿੰਘਮ 'ਚ ਸ਼ੁਰੂ ਹੋਈਆਂ ਖੇਡਾਂ ਦੀ ਓਪਨਿੰਗ ਸੈਰੇਮਨੀ ਅਲੈਗਜ਼ੈਂਡਰ ਸਟੇਡੀਅਮ 'ਚ ਸ਼ਾਨਦਾਰ ਉਦਘਾਟਨੀ ਸਮਾਰੋਹ ਹੋਇਆ। ਇਸ ਦੌਰਾਨ ਡੀਜੇ ਦੀ ਪੇਸ਼ਕਾਰੀ ਵੀ ਹੋਈ, ਜਿਸ ਵਿੱਚ ਪੰਜਾਬੀ ਸਮੇਤ ਦੁਨੀਆ ਦੇ ਕਈ ਦੇਸ਼ਾਂ ਦੇ ਗੀਤ ਸੁਣਾਏ ਗਏ।
Commonwalth Games 2022 Opening Ceremony: ਰਾਸ਼ਟਰਮੰਡਲ ਖੇਡਾਂ 2022 ਦੀ 28 ਜੁਲਾਈ ਨੂੰ ਓਪਨਿੰਗ ਸੈਰੇਮਨੀ ਸੀ। ਬਰਮਿੰਘਮ ਵਿੱਚ ਸ਼ੁਰੂ ਹੋਈਆਂ ਖੇਡਾਂ ਦੀ ਓਪਨਿੰਗ ਸੈਰੇਮਨੀ ਅਲੈਗਜ਼ੈਂਡਰ ਸਟੇਡੀਅਮ 'ਚ ਸ਼ਾਨਦਾਰ ਉਦਘਾਟਨੀ ਸਮਾਰੋਹ ਹੋਇਆ। ਜਿਸ 'ਚ ਕਈ ਕਲਾਕਾਰ ਕਲਾਕਾਰਾਂ ਨੇ ਪਰਫ਼ਾਰਮ ਕੀਤਾ। ਇਸ ਦੌਰਾਨ ਡੀਜੇ ਦੀ ਪੇਸ਼ਕਾਰੀ ਵੀ ਹੋਈ, ਜਿਸ ਵਿੱਚ ਪੰਜਾਬੀ ਸਮੇਤ ਦੁਨੀਆ ਦੇ ਕਈ ਦੇਸ਼ਾਂ ਦੇ ਗੀਤ ਸੁਣਾਏ ਗਏ। ਇਸ ਦੌਰਾਨ ਡੀਜੇ ਨੂੰ ਪੰਜਾਬੀ ਗੀਤ `ਤੇ ਪਰੈਕਟਿਸ ਕਰਦੇ ਦੇਖਿਆ ਗਿਆ।
Dj rehearsal with punjabi song for commonwealth games opening ceremony.#CWG2022 #CommonwealthGames #teamindia #india pic.twitter.com/6s3gyD3x4b
— Shivam शिवम (@shivamsport) July 26, 2022
ਰਾਸ਼ਟਰਮੰਡਲ ਖੇਡਾਂ 2022 ਦਾ ਉਦਘਾਟਨੀ ਸਮਾਰੋਹ ਵੀਰਵਾਰ, 28 ਜੁਲਾਈ ਨੂੰ 11:30 (ਭਾਰਤੀ ਸਮੇਂ) 'ਤੇ ਸ਼ੁਰੂ ਹੋਇਆ। ਇੰਗਲੈਂਡ ਦੇ ਸਮੇਂ ਮੁਤਾਬਕ ਇਹ ਸਮਾਗਮ ਸ਼ਾਮ 7 ਵਜੇ ਸ਼ੁਰੂ ਹੋਇਆ। ਬਰਮਿੰਘਮ ਰਾਸ਼ਟਰਮੰਡਲ ਖੇਡਾਂ ਦੇ ਉਦਘਾਟਨੀ ਸਮਾਰੋਹ 'ਚ ਡੀਜੇ ਵੱਜੋਂ ਆਉਣ ਵਾਲੇ ਔਡੇਨ ਐਲਨ ਨੇ ਪੰਜਾਬੀ ਗੀਤ ਨਾਲ ਰਿਹਰਸਲ ਕੀਤੀ। ਭਾਰਤ ਪਿਛਲੀਆਂ ਰਾਸ਼ਟਰਮੰਡਲ ਖੇਡਾਂ 'ਚ ਸੋਨ ਤਗਮੇ ਜਿੱਤਣ ਦੇ ਮਾਮਲੇ 'ਚ ਤੀਜੇ ਸਥਾਨ 'ਤੇ ਰਿਹਾ ਸੀ, ਇਸ ਵਾਰ ਉਮੀਦ ਕੀਤੀ ਜਾ ਰਹੀ ਹੈ ਕਿ ਉਹ ਆਪਣੇ ਸੋਨ ਤਗਮੇ ਦੀ ਗਿਣਤੀ ਵਧਾਏਗਾ।
ਪ੍ਰਧਾਨ ਮੰਤਰੀ ਮੋਦੀ ਨੇ ਦਿੱਤੀਆਂ ਸ਼ੁਭਕਾਮਨਾਵਾਂ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬਰਮਿੰਘਮ ਵਿੱਚ ਹੋ ਰਹੀਆਂ ਰਾਸ਼ਟਰਮੰਡਲ ਖੇਡਾਂ ਲਈ ਭਾਰਤੀ ਟੀਮ ਨੂੰ ਵਧਾਈ ਦਿੱਤੀ ਹੈ। ਪੀਐਮ ਮੋਦੀ ਨੇ ਉਮੀਦ ਜਤਾਈ ਹੈ ਕਿ ਭਾਰਤੀ ਐਥਲੀਟ ਰਾਸ਼ਟਰਮੰਡਲ ਖੇਡਾਂ ਵਿੱਚ ਆਪਣਾ ਸਰਵੋਤਮ ਪ੍ਰਦਰਸ਼ਨ ਕਰਨਗੇ ਅਤੇ ਆਪਣੇ ਪ੍ਰਦਰਸ਼ਨ ਨਾਲ ਦੇਸ਼ ਭਰ ਦੇ ਲੋਕਾਂ ਨੂੰ ਪ੍ਰੇਰਿਤ ਕਰਨਗੇ।
ਵੈਸੇ, ਭਾਰਤ ਲਈ ਈਵੈਂਟ ਸ਼ੁਰੂ ਹੋਣ ਤੋਂ ਦੋ ਦਿਨ ਪਹਿਲਾਂ ਇੱਕ ਬੁਰੀ ਖ਼ਬਰ ਆਈ ਹੈ ਕਿ ਸਟਾਰ ਖਿਡਾਰੀ ਨੀਰਨ ਚੋਪੜਾ ਸੱਟ ਕਾਰਨ ਹਿੱਸਾ ਨਹੀਂ ਲੈ ਰਿਹਾ ਹੈ। ਟੋਕੀਓ ਓਲੰਪਿਕ 'ਚ ਭਾਰਤ ਲਈ ਇਕਲੌਤਾ ਸੋਨ ਤਮਗਾ ਜਿੱਤਣ ਵਾਲੇ ਨੀਰਜ ਦਾ ਬਾਹਰ ਹੋਣਾ ਭਾਰਤ ਲਈ ਵੱਡਾ ਝਟਕਾ ਹੈ।