CWG 2022: ਰਾਸ਼ਟਰਮੰਡਲ ਖੇਡਾਂ 'ਚ ਭਾਰਤ ਨੇ ਜਿੱਤਿਆ ਚੌਥਾ ਗੋਲਡ, Lawn Bowls 'ਚ ਦੱਖਣੀ ਅਫਰੀਕਾ ਨੂੰ ਹਰਾ ਕੇ ਰਚਿਆ ਇਤਿਹਾਸ
CWG 2022: ਭਾਰਤ ਨੇ ਦੱਖਣੀ ਅਫਰੀਕਾ ਨੂੰ ਹਰਾ ਕੇ ਰਚਿਆ ਇਤਿਹਾਸ, ਲਾਅਨ ਬਾਊਲਜ਼ 'ਚ ਜਿੱਤਿਆ ਸੋਨ ਤਗਮਾ
CWG 2022: ਕਾਮਨਵੈਲਥ ਖੇਡਾਂ 2022 ਇੰਗਲੈਂਡ ਦੇ ਬਰਮਿੰਘਮ ਵਿੱਚ ਹੋ ਰਹੀਆਂ ਹਨ। ਇਸ ਵਿੱਚ ਭਾਰਤ ਨੇ ਪੰਜਵੇਂ ਦਿਨ ਸੋਨ ਤਮਗਾ ਜਿੱਤ ਲਿਆ ਹੈ । ਭਾਰਤ ਨੇ ਲਾਅਨ ਬਾਊਲਜ਼ ਦੇ ਮਹਿਲਾ ਫੋਰ ਮੈਚ ਵਿੱਚ ਦੱਖਣੀ ਅਫਰੀਕਾ ਨੂੰ 17-10 ਨਾਲ ਹਰਾਇਆ। ਟੀਮ ਇੰਡੀਆ ਨੇ ਇਸ ਜਿੱਤ ਨਾਲ ਇਤਿਹਾਸ ਰਚ ਦਿੱਤਾ ਹੈ। ਇਸ ਮੈਚ ਵਿੱਚ ਭਾਰਤ ਲਈ ਰੂਪਾ ਰਾਣੀ ਟਿਰਕੀ ਨੇ ਅਹਿਮ ਭੂਮਿਕਾ ਨਿਭਾਈ। ਉਸ ਦੇ ਨਾਲ ਲਵਲੀ ਚੌਬੇ, ਪਿੰਕੀ ਅਤੇ ਨਯਨਮੋਨੀ ਨੇ ਵੀ ਵਧੀਆ ਪ੍ਰਦਰਸ਼ਨ ਕੀਤਾ। ਇਸ ਖੇਡ ਵਿੱਚ ਦੇਸ਼ ਲਈ ਇਹ ਪਹਿਲਾ ਸੋਨ ਤਮਗਾ ਹੈ ਇੰਨਾ ਹੀ ਨਹੀਂ 92 ਸਾਲ ਬਾਅਦ ਇਸ ਖੇਡ 'ਚ ਭਾਰਤ ਦੀ ਕਿਸੇ ਟੀਮ ਨੇ ਤਮਗਾ ਜਿੱਤਿਆ ਹੈ।
ਲਾਅਨ ਬਾਊਲਜ਼ ਦੇ ਇਸ ਮੈਚ ਵਿੱਚ ਭਾਰਤ ਨੇ ਸ਼ੁਰੂ ਤੋਂ ਹੀ ਦੱਖਣੀ ਅਫਰੀਕਾ ਨੂੰ ਟੱਕਰ ਦਿੱਤੀ। ਪਰ ਕੁਝ ਸਮੇਂ ਲਈ ਦੱਖਣੀ ਅਫਰੀਕਾ ਨੇ ਵੀ ਬੜ੍ਹਤ ਬਣਾਈ ਰੱਖੀ। ਆਖਰੀ ਰਾਊਂਡ ਤੋਂ ਠੀਕ ਪਹਿਲਾਂ ਭਾਰਤ ਨੇ 5 ਅੰਕਾਂ ਦੀ ਬੜ੍ਹਤ ਲੈ ਲਈ ਅਤੇ ਆਖਰਕਾਰ 7 ਅੰਕਾਂ ਦੀ ਕੁੱਲ ਬੜ੍ਹਤ ਨਾਲ ਮੈਚ ਜਿੱਤ ਲਿਆ। ਭਾਰਤ ਦੀ ਸਕਿਪ ਰੂਪ ਰਾਣੀ ਨੇ ਬਹੁਤ ਅਹਿਮ ਭੂਮਿਕਾ ਨਿਭਾਈ। ਮੈਚ ਦੌਰਾਨ ਉਹ ਸਾਥੀ ਖਿਡਾਰੀਆਂ ਦਾ ਹੌਸਲਾ ਵਧਾਉਂਦੀ ਨਜ਼ਰ ਆਈ।
History made!
— Team India (@WeAreTeamIndia) August 2, 2022
Team 🇮🇳 defeat 🇿🇦 17-10 in the Women’s Fours to clinch their first ever 🥇in Lawn Bowls at @birminghamcg22 .
This is India’s 4th Gold medal in the games.
Nayanmoni Saikia, Pinki Singh, Lovely Choubey & Rupa Rani Tirkey, more power to you! pic.twitter.com/z5nmh7LjiO
Heartiest congratulations to #TeamIndia for bagging the historic Gold 🏅 in Lawn Bowls at the Commonwealth games. Many more glorious moments to come for this team. pic.twitter.com/zAkDfmYP8Z
— Jay Shah (@JayShah) August 2, 2022
ਬੀਸੀਸੀਆਈ ਸਕੱਤਰ ਜੈ ਸ਼ਾਹ ਨੇ ਭਾਰਤ ਦੀ ਇਸ ਜਿੱਤ 'ਤੇ ਖਿਡਾਰੀਆਂ ਨੂੰ ਵਧਾਈ ਦਿੱਤੀ ਹੈ। ਉਨ੍ਹਾਂ ਨੇ ਟਵਿਟਰ 'ਤੇ ਲਿਖਿਆ, 'ਰਾਸ਼ਟਰਮੰਡਲ ਖੇਡਾਂ 'ਚ ਲਾਅਨ ਬਾਊਲਜ਼ 'ਚ ਇਤਿਹਾਸਕ ਗੋਲਡ ਮੈਡਲ ਜਿੱਤਣ ਲਈ ਟੀਮ ਇੰਡੀਆ ਨੂੰ ਦਿਲੋਂ ਵਧਾਈ।'