ਭਾਰਤੀ ਮਹਿਲਾ ਹਾਕੀ ਟੀਮ ਨੇ ਜਿੱਤਿਆ ਕਰੋ ਜਾਂ ਮਰੋ ਦਾ ਮੈਚ, ਸੈਮੀਫਾਈਨਲ 'ਚ ਬਣਾਈ ਥਾਂ, ਕੈਨੇਡਾ ਨੂੰ ਦਿੱਤੀ ਮਾਤ
CWG 2022: ਭਾਰਤ ਨੇ ਕਰੋ ਜਾਂ ਮਰੋ ਦਾ ਮੈਚ ਜਿੱਤ ਲਿਆ ਹੈ। ਭਾਰਤ ਦੀ ਮਹਿਲਾ ਹਾਕੀ ਟੀਮ ਸੈਮੀਫਾਈਨਲ 'ਚ ਪਹੁੰਚ ਗਈ ਹੈ। ਭਾਰਤ ਨੇ ਬਹੁਤ ਹੀ ਮਹੱਤਵਪੂਰਨ ਮੈਚ ਵਿੱਚ ਕੈਨੇਡਾ ਨੂੰ 3-2 ਨਾਲ ਹਰਾਇਆ।
CWG 2022: ਭਾਰਤ ਨੇ ਕਰੋ ਜਾਂ ਮਰੋ ਦਾ ਮੈਚ ਜਿੱਤ ਲਿਆ ਹੈ। ਭਾਰਤ ਦੀ ਮਹਿਲਾ ਹਾਕੀ ਟੀਮ ਸੈਮੀਫਾਈਨਲ 'ਚ ਪਹੁੰਚ ਗਈ ਹੈ। ਭਾਰਤ ਨੇ ਬਹੁਤ ਹੀ ਮਹੱਤਵਪੂਰਨ ਮੈਚ ਵਿੱਚ ਕੈਨੇਡਾ ਨੂੰ 3-2 ਨਾਲ ਹਰਾਇਆ। ਭਾਰਤ ਲਈ ਇਹ ਮੈਚ ਜਿੱਤਣਾ ਬਹੁਤ ਜ਼ਰੂਰੀ ਸੀ। ਭਾਰਤ ਨੇ 5ਵੀਂ ਵਾਰ ਰਾਸ਼ਟਰਮੰਡਲ ਖੇਡਾਂ ਦੇ ਸੈਮੀਫਾਈਨਲ 'ਚ ਜਗ੍ਹਾ ਬਣਾਈ ਹੈ। ਭਾਰਤੀ ਮਹਿਲਾ ਟੀਮ ਦੀਆਂ ਨਜ਼ਰਾਂ ਹੁਣ ਤਮਗਾ ਜਿੱਤਣ 'ਤੇ ਹੋਣਗੀਆਂ।
ਟੀਮ ਇੰਡੀਆ ਨੇ ਪਹਿਲੇ ਕੁਆਰਟਰ ਵਿੱਚ ਗੋਲ ਕਰਕੇ ਬੜ੍ਹਤ ਹਾਸਲ ਕੀਤੀ ਅਤੇ ਇਸ ਨੂੰ ਲਗਾਤਾਰ ਬਰਕਰਾਰ ਰੱਖਿਆ ਅਤੇ ਜਿੱਤ ਦਰਜ ਕੀਤੀ। ਭਾਰਤ ਲਈ ਨਵਨੀਤ, ਸਲੀਮਾ ਟੇਟੇ ਅਤੇ ਲਾਲਰੇਮਸਿਆਮੀ ਨੇ ਇੱਕ-ਇੱਕ ਗੋਲ ਕੀਤਾ। ਭਾਰਤੀ ਟੀਮ ਨੇ ਕੈਨੇਡਾ ਖਿਲਾਫ ਹਮਲਾਵਰ ਖੇਡ ਦਿਖਾਉਂਦੇ ਹੋਏ ਸੈਮੀਫਾਈਨਲ 'ਚ ਜਗ੍ਹਾ ਬਣਾ ਲਈ ਹੈ। ਖਾਸ ਗੱਲ ਇਹ ਹੈ ਕਿ ਭਾਰਤੀ ਟੀਮ ਰਾਸ਼ਟਰਮੰਡਲ ਖੇਡਾਂ 'ਚ ਪੰਜਵੀਂ ਵਾਰ ਸੈਮੀਫਾਈਨਲ 'ਚ ਪਹੁੰਚੀ ਹੈ।
ਜੇਕਰ ਭਾਰਤੀ ਮਹਿਲਾ ਹਾਕੀ ਟੀਮ ਦੇ ਅੰਕ ਸੂਚੀ ਵਿੱਚ ਸਥਾਨ ਦੀ ਗੱਲ ਕਰੀਏ ਤਾਂ ਉਹ ਦੂਜੇ ਸਥਾਨ 'ਤੇ ਹੈ। ਟੀਮ ਇੰਡੀਆ 9 ਅੰਕਾਂ ਨਾਲ ਪੂਲ ਏ 'ਚ ਦੂਜੇ ਸਥਾਨ 'ਤੇ ਹੈ। ਹਾਲਾਂਕਿ ਪਹਿਲੇ ਸਥਾਨ 'ਤੇ ਕਾਬਜ਼ ਇੰਗਲੈਂਡ ਦੇ ਵੀ 9 ਅੰਕ ਹਨ। ਇੰਗਲੈਂਡ ਨੇ ਤਿੰਨ ਮੈਚ ਖੇਡ ਕੇ ਸਾਰੇ ਤਿੰਨ ਮੈਚ ਜਿੱਤ ਲਏ ਹਨ। ਜਦਕਿ ਭਾਰਤ ਨੂੰ 4 ਮੈਚ ਖੇਡਦੇ ਹੋਏ ਇੱਕ ਮੈਚ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਕੈਨੇਡਾ ਦੀ ਟੀਮ ਭਾਰਤ ਤੋਂ ਹਾਰਨ ਤੋਂ ਬਾਅਦ ਤੀਜੇ ਸਥਾਨ 'ਤੇ ਹੈ। ਉਸ ਦੇ 6 ਅੰਕ ਹਨ।
CWG 2022: ਵੇਟਲਿਫਟਿੰਗ 'ਚ ਅੰਮ੍ਰਿਤਸਰ ਦੇ ਲਵਪ੍ਰੀਤ ਨੇ ਕੀਤਾ ਕਮਾਲ , ਭਾਰਤ ਦੇ ਹਿੱਸੇ ਆਇਆ ਕਾਂਸੀ ਦਾ ਤਗਮਾ
ਆਯੂਸ਼ਮਾਨ ਯੋਜਨਾ ਸਕੀਮ ਤਹਿਤ ਸਾਰਾ ਪੈਸਾ ਜਮ੍ਹਾਂ ਕਰਵਾ ਦਿੱਤਾ ,ਕੱਲ੍ਹ ਤੋਂ ਸ਼ੁਰੂ ਹੋ ਜਾਵੇਗਾ ਇਲਾਜ਼ : ਹਰਪਾਲ ਚੀਮਾ