Copa America 2021: ਅਰਜਨਟੀਨਾ ਦੇ ਮੈਸੀ ਚੁਣੇ ਗਏ ਸਰਬੋਤਮ ਖਿਡਾਰੀ, ਨੇਮਾਰ ਨੂੰ ਵੀ ਮਿਲਿਆ ਇਹ ਇਨਾਮ
ਕੋਪਾ ਅਮਰੀਕਾ 2021 ਦੇ ਫਾਈਨਲ ਮੈਚ ਵਿੱਚ ਅਰਜਨਟੀਨਾ ਨੇ ਬ੍ਰਾਜ਼ੀਲ ਨੂੰ 1-0 ਨਾਲ ਹਰਾ ਕੇ ਖ਼ਿਤਾਬ ਜਿੱਤਿਆ। ਇਸ ਜਿੱਤ ਦੇ ਨਾਲ ਹੀ ਅਰਜਨਟੀਨਾ ਲਈ ਲਿਓਨਲ ਮੈਸੀ ਦਾ 16 ਸਾਲ ਤੋਂ ਚੱਲਿਆ ਆ ਰਿਹਾ ਖਿਤਾਬ ਨਾ ਜਿੱਤ ਸਕਣ ਦਾ ਸੋਕਾ ਵੀ ਖ਼ਤਮ ਹੋ ਗਿਆ।
ਵਾਸ਼ਿੰਗਟਨ ਡੀਸੀ, ਕੋਪਾ ਅਮਰੀਕਾ 2021 (COPA AMERICA 2021): ਕੋਪਾ ਅਮਰੀਕਾ 2021 ਦੇ ਫਾਈਨਲ ਮੈਚ ਵਿੱਚ ਅਰਜਨਟੀਨਾ ਨੇ ਬ੍ਰਾਜ਼ੀਲ ਨੂੰ 1-0 ਨਾਲ ਹਰਾ ਕੇ ਖ਼ਿਤਾਬ ਜਿੱਤਿਆ। ਇਸ ਜਿੱਤ ਦੇ ਨਾਲ ਹੀ ਅਰਜਨਟੀਨਾ ਲਈ ਲਿਓਨਲ ਮੈਸੀ ਦਾ 16 ਸਾਲ ਤੋਂ ਚੱਲਿਆ ਆ ਰਿਹਾ ਖਿਤਾਬ ਨਾ ਜਿੱਤ ਸਕਣ ਦਾ ਸੋਕਾ ਵੀ ਖ਼ਤਮ ਹੋ ਗਿਆ। ਲਿਓਨਲ ਮੈਸੀ ਦੀ ਜਿੱਤ ਤੋਂ ਬਾਅਦ ਖੁਸ਼ੀ ਦੁੱਗਣੀ ਹੋ ਗਈ ਹੈ। ਲਿਓਨਲ ਮੈਸੀ ਨੂੰ ਕੋਪਾ ਅਮਰੀਕਾ 2021 ਦਾ ਸਰਬੋਤਮ ਖਿਡਾਰੀ ਚੁਣਿਆ ਗਿਆ ਹੈ। ਮੈਸੀ, ਉਂਝ ਇਹ ਪੁਰਸਕਾਰ ਬ੍ਰਾਜ਼ੀਲ ਦੇ ਸਟਾਰ ਖਿਡਾਰੀ ਨੇਮਾਰ ਨਾਲ ਸਾਂਝਾ ਕਰਨਗੇ।
ਦੱਖਣੀ ਅਮਰੀਕੀ ਫੁੱਟਬਾਲ ਦੀ ਪ੍ਰਬੰਧਕ ਸਭਾ ‘ਕੋਨਮੇਬੋਲ’ ਨੇ ਲਿਓਨਲ ਮੈਸੀ ਅਤੇ ਨੇਮਾਰ ਨੂੰ ਕੋਪਾ ਅਮਰੀਕਾ 2021 ਦਾ ਸਰਬੋਤਮ ਖਿਡਾਰੀ ਚੁਣਿਆ ਹੈ। ਕੋਨਮੇਬੋਲ ਨੇ ਇਕ ਬਿਆਨ ਜਾਰੀ ਕਰਦਿਆਂ ਕਿਹਾ, “ਟੂਰਨਾਮੈਂਟ ਸ਼ਾਨਦਾਰ ਸੀ। ਸਿਰਫ ਇਕ ਵਧੀਆ ਖਿਡਾਰੀ ਨੂੰ ਚੁਣਨਾ ਸੰਭਵ ਨਹੀਂ ਸੀ ਕਿਉਂਕਿ ਇਸ ਟੂਰਨਾਮੈਂਟ ਵਿਚ ਦੋ ਅਜਿਹੇ ਖਿਡਾਰੀ ਹਨ।
ਕੋਪਾ ਅਮਰੀਕਾ 2021 ਟੂਰਨਾਮੈਂਟ ਮੈਸੀ ਲਈ ਬਹੁਤ ਵਧੀਆ ਰਿਹਾ। ਮੈਸੀ ਨੇ ਛੇ ਮੈਚਾਂ ਵਿੱਚ ਚਾਰ ਗੋਲ ਕੀਤੇ। ਸਿਰਫ ਇਹ ਹੀ ਨਹੀਂ, ਮੈਸੀ ਨੇ ਕੋਪਾ ਅਮਰੀਕਾ 2021 ਟੂਰਨਾਮੈਂਟ ਵਿੱਚ ਅਰਜਨਟੀਨਾ ਲਈ ਪੰਜ ਗੋਲ ਕਰਨ ਵਿੱਚ ਸਹਾਇਤਾ ਕੀਤੀ। ਦੂਜੇ ਪਾਸੇ, ਨੇਮਾਰ ਨੇ ਪੰਜ ਮੈਚਾਂ ਵਿੱਚ ਦੋ ਗੋਲ ਕਰਨ ਤੋਂ ਇਲਾਵਾ ਤਿੰਨ ਗੋਲ ਕਰਨ ਵਿੱਚ ਸਹਾਇਤਾ ਕੀਤੀ।
ਅਰਜਨਟੀਨਾ ਲਈ ਮੈਸੀ ਦਾ ਸਰਬੋਤਮ ਪ੍ਰਦਰਸ਼ਨ
ਕੌਨਮੇਬੋਲ ਦੇ ਤਕਨੀਕੀ ਸਮੂਹ ਨੇ ਕਿਹਾ ਕਿ ਬਹੁਤ ਸਾਰੇ ਖਿਡਾਰੀਆਂ ਨੇ ਉਨ੍ਹਾਂ ਦੀਆਂ ਟੀਮਾਂ 'ਤੇ ਸਕਾਰਾਤਮਕ ਪ੍ਰਭਾਵ ਪਿਆ। ਇਨ੍ਹਾਂ ਵਿੱਚ ਫ੍ਰਾਂਸਿਸਕੋ ਮਾਤੁਰਾਣਾ ਅਤੇ ਕਾਰਲੋਸ ਰੈਸਟਰੇਪੋ, ਡੈਨੀਅਲ ਬਨਾਲੇਸ ਅਤੇ ਉਰੂਗਵੇ ਦੇ ਗੈਰਾਰਡੋ ਪੇਲੂਸੋ, ਅਰਜਨਟੀਨਾ ਦੇ ਸੇਰਜੀਓ ਬਤਿਸਤਾ ਅਤੇ ਨੇਰੀ ਪੰਪਿਡੋ ਅਤੇ ਬ੍ਰਾਜ਼ੀਲ ਦੇ ਓਸਵਾਲਡੋ ਡੀ ਓਲੀਵੀਰਾ ਸ਼ਾਮਲ ਹਨ।
2005 ਵਿੱਚ ਅਰਜਨਟੀਨਾ ਦੀ ਸ਼ੁਰੂਆਤ ਤੋਂ ਬਾਅਦ ਇਹ ਕਪਤਾਨ ਮੈਸੀ ਦਾ ਰਾਸ਼ਟਰੀ ਟੀਮ ਨਾਲ ਸਰਬੋਤਮ ਟੂਰਨਾਮੈਂਟ ਹੈ। ਇਸ ਦੇ ਨਾਲ ਹੀ ਉਹ ਮੈਦਾਨ 'ਤੇ ਬਤੌਰ ਕਪਤਾਨ ਵੀ ਕਾਫ਼ੀ ਸਹਿਜ ਜਾਪ ਰਹੇ ਸਨ। ਦੂਜੇ ਪਾਸੇ ਨੇਮਾਰ ਨੇ ਬ੍ਰਾਜ਼ੀਲ ਦੀ ਟੀਮ ਵਿਚ ਆਪਣੀ ਡ੍ਰਿਬਲ, ਪਾਸ ਅਤੇ ਸੌਟ ਨਾਲ ਇਕ ਮਹੱਤਵਪੂਰਣ ਭੂਮਿਕਾ ਨਿਭਾਈ। ਮਿਡ–ਫੀਲਡਰ ਲੁਕਾਸ ਪਕੁਇਟਾ ਨਾਲ ਉਸ ਦੇ ਸ਼ਾਨਦਾਰ ਪਾਸਿੰਗ ਨੇ ਬ੍ਰਾਜ਼ੀਲ ਨੂੰ ਤਾਕਤ ਦਿੱਤੀ।