ਪੜਚੋਲ ਕਰੋ
ਭਾਰਤੀ ਟੀਮ ਦੇ ਦੌਰੇ 'ਤੇ ਕ੍ਰਿਕਟ ਆਸਟਰੇਲੀਆ ਦਾ ਬਿਆਨ, ਸਿਰਫ ਇੱਕ ਜਾਂ ਦੋ ਵੈਨਿਊ ‘ਚ ਹੋ ਸਕਦੇ ਨੇ ਮੈਚ
ਭਾਰਤੀ ਟੀਮ ਨੂੰ ਇਸ ਸਾਲ ਦੇ ਅੰਤ ਵਿਚ ਆਸਟਰੇਲੀਆ ਦਾ ਦੌਰਾ ਕਰਨਾ ਹੈ, ਜਿੱਥੇ ਦੋਵਾਂ ਟੀਮਾਂ ਵਿਚਾਲੇ 4 ਮੈਚਾਂ ਦੀ ਟੈਸਟ ਸੀਰੀਜ਼ ਖੇਡੀ ਜਾਏਗੀ। ਕ੍ਰਿਕਟ ਆਸਟਰੇਲੀਆ ਨੇ ਇਸ ਸੀਰੀਜ਼ ਦਾ ਸ਼ਡਿਊਲ 28 ਮਈ ਨੂੰ ਜਾਰੀ ਕੀਤਾ ਸੀ।
ਨਵੀਂ ਦਿੱਲੀ: ਕੋਰੋਨਾਵਾਇਰਸ (Coronavirus) ਕਰਕੇ ਬੀਤੇ ਪਿਛਲੇ ਢਾਈ ਮਹੀਨਿਆਂ ਤੋਂ ਰੁੱਕੇ ਹੋਏ ਕ੍ਰਿਕਟ ਮੈਚ ਸ਼ੁਰੂ ਹੋਣ ‘ਚ ਅਜੇ ਸਮਾਂ ਲੱਗੇਗਾ। ਇਸ ਦੇ ਬਾਵਜੂਦ, ਸਭ ਦੀਆਂ ਨਜ਼ਰਾਂ ਭਾਰਤ (India) ਅਤੇ ਆਸਟਰੇਲੀਆ (Australia) ਵਿਚਾਲੇ ਟੈਸਟ ਸੀਰੀਜ਼ ‘ਤੇ ਟਿਕੀਆਂ ਹਨ ਅਤੇ ਫੈਨਸ ਇਸ ਦਾ ਇੰਤਜ਼ਾਰ ਕਰ ਰਹੇ ਹਨ। ਕ੍ਰਿਕਟ ਆਸਟਰੇਲੀਆ (ਸੀਏ) ਨੇ ਵੀ ਇਸ ਸੀਰੀਜ਼ ਦਾ ਸ਼ਡਿਊਲ (Series venues) ਜਾਰੀ ਕੀਤਾ ਹੈ। ਹਾਲਾਂਕਿ, ਸੀਏ ਨੇ ਹੁਣ ਕਿਹਾ ਹੈ ਕਿ ਜ਼ਰੂਰਤ ਪੈਣ 'ਤੇ ਪ੍ਰੋਗਰਾਮ ਨੂੰ ਬਦਲ ਕੇ ਲੜੀ ਸਿਰਫ ਇਕ ਜਾਂ ਦੋ ਖੰਡਾਂ ਤੱਕ ਸੀਮਤ ਕੀਤੀ ਜਾ ਸਕਦੀ ਹੈ।
ਭਾਰਤੀ ਟੀਮ ਨੂੰ ਇਸ ਸਾਲ ਦੇ ਆਖਰੀ ਮਹੀਨੇ ਵਿੱਚ ਬਾਰਡਰ-ਗਾਵਸਕਰ ਟੈਸਟ ਸੀਰੀਜ਼ ਲਈ ਆਸਟਰੇਲੀਆ ਦਾ ਦੌਰਾ ਕਰਨਾ ਹੈ। ਇਸ ਸੀਰੀਜ਼ ਵਿਚ 4 ਟੈਸਟ ਮੈਚ ਖੇਡੇ ਜਾਣਗੇ, ਇਹ ਆਈਸੀਸੀ ਟੈਸਟ ਚੈਂਪੀਅਨਸ਼ਿਪ ਦਾ ਹਿੱਸਾ ਹੈ, ਜਿਸ ਚੋਂ ਡੇਅ-ਨਾਈਟ ਟੈਸਟ ਮੈਚ ਵੀ ਹੋਵੇਗਾ।
ਸੀਏ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀਈਓ) ਕੇਵਿਨ ਰਾਬਟਰਸ ਨੇ ਸ਼ੁੱਕਰਵਾਰ 29 ਮਈ ਨੂੰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਹ ਸੀਰੀਜ਼ ਸਿਰਫ ਇੱਕ ਜਾਂ ਦੋ ਸਟੇਡੀਅਮਾਂ ਵਿੱਚ ਖੇਡੀ ਜਾ ਸਕਦੀ ਹੈ। ਰੌਬਰਟਸ ਨੇ ਕਿਹਾ, " ਸੀਰੀਜ਼ ਦਾ ਪ੍ਰੋਗ੍ਰਾਮ ਇਹ ਮੰਨ ਕੇ ਤਿਆਰ ਕੀਤਾ ਗਿਆ ਹੈ ਕਿ ਉਸ ਸਮੇਂ ਘਰੇਲੂ ਟ੍ਰੈਫਿਕ ਲਈ ਰਾਜ ਦੀਆਂ ਹੱਦਾਂ ਖੁੱਲ੍ਹੀਆਂ ਹੋਣਗੀਆਂ। ਉਸ ਸਮੇਂ ਅਜਿਹੀ ਸਥਿਤੀ ਹੋ ਸਕਦੀ ਹੈ ਜਿਸ ਦੁਆਰਾ ਅਸੀਂ ਮੈਚ ਇੱਕ ਜਾਂ ਦੋ ਸਥਾਨਾਂ 'ਤੇ ਖੇਡਣੇ ਪੈਣ।"
ਐਡੀਲੇਡ ‘ਚ ਮੈਚ ਡੇ-ਨਾਈਟ ਟੈਸਟ ਹੋਵੇਗਾ। ਇਹ ਪਹਿਲਾ ਮੌਕਾ ਹੋਵੇਗਾ ਜਦੋਂ ਭਾਰਤੀ ਟੀਮ ਵਿਦੇਸ਼ੀ ਧਰਤੀ 'ਤੇ ਡੇ-ਨਾਈਟ ਟੈਸਟ ਖੇਡੇਗੀ। 'ਬਾਕਸਿੰਗ ਡੇਅ' ਦੀ ਸੀਰੀਜ਼ ਦਾ ਤੀਜਾ ਟੈਸਟ 26 ਦਸੰਬਰ ਤੋਂ ਐਮਸੀਜੀ (ਮੈਲਬਰਨ) ਵਿਖੇ ਹੋਵੇਗਾ, ਜਦੋਂ ਕਿ ਆਖਰੀ ਮੈਚ ਐਸਸੀਜੀ (ਸਿਡਨੀ) ਵਿਖੇ 3 ਜਨਵਰੀ 2021 ਨੂੰ ਖੇਡਿਆ ਜਾਵੇਗਾ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
Follow ਸਪੋਰਟਸ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਕ੍ਰਿਕਟ
ਮਨੋਰੰਜਨ
ਪੰਜਾਬ
ਪੰਜਾਬ
Advertisement