ਪੜਚੋਲ ਕਰੋ
Advertisement
ਗਾਂਗੁਲੀ ਦੀਆਂ ਉਮੀਦਾਂ 'ਤੇ ਫਿਰਿਆ ਪਾਣੀ, ਕ੍ਰਿਕਟ ਦੱਖਣੀ ਅਫਰੀਕਾ ਦਾ ਝਟਕਾ
ਅਜਿਹੀ ਬਹਿਸ ਤੇਜ਼ ਹੋ ਗਈ ਹੈ ਕਿ ਸੌਰਵ ਗਾਂਗੁਲੀ ਨੂੰ ਆਈਸੀਸੀ ਦਾ ਅਗਲਾ ਚੀਫ ਚੁਣਿਆ ਜਾਣਾ ਚਾਹੀਦਾ ਹੈ। ਹਾਲਾਂਕਿ ਅਧਿਕਾਰਤ ਤੌਰ ‘ਤੇ ਅਜੇ ਇਸ ਬਾਰੇ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ।
ਨਵੀਂ ਦਿੱਲੀ: ਕ੍ਰਿਕਟ ਦੱਖਣੀ ਅਫਰੀਕਾ (cricket south africa) ਦੇ ਡਾਇਰੈਕਟਰ ਗ੍ਰੀਮ ਸਮਿੱਥ ਨੇ ਸੌਰਵ ਗਾਂਗੁਲੀ (Sourav Ganguly) ਦੇ ਨਾਂ ਦੀ ਹਮਾਇਤ ਕਰਦਿਆਂ ਆਈਸੀਸੀ ਦੇ ਚੀਫ ਲਈ ਨਵੀਂ ਬਹਿਸ ਛੇੜ ਦਿੱਤੀ ਹੈ ਪਰ ਕ੍ਰਿਕਟ ਦੱਖਣੀ ਅਫਰੀਕਾ ਦੇ ਚੀਫ ਕ੍ਰਿਸ ਨਾਨਜਾਨੀ ਆਈਸੀਸੀ ਦੇ ਪ੍ਰਧਾਨ (icc chief) ਦੇ ਅਹੁਦੇ ਲਈ ਸੌਰਵ ਗਾਂਗੁਲੀ ਦਾ ਸਮਰਥਨ ਕਰਨ ਲਈ ਤਿਆਰ ਨਹੀਂ।
ਮੌਜੂਦਾ ਆਈਸੀਸੀ ਪ੍ਰਧਾਨ ਸ਼ਸ਼ਾਂਕ ਮਨੋਹਰ ਦਾ ਕਾਰਜਕਾਲ ਜੂਨ ਵਿੱਚ ਖ਼ਤਮ ਹੋ ਰਿਹਾ ਹੈ। ਇਸ ਦੇ ਮੱਦੇਨਜ਼ਰ ਗ੍ਰੇਮ ਸਮਿੱਥ ਨੇ ਕਿਹਾ ਸੀ ਕਿ ਸੌਰਵ ਗਾਂਗੁਲੀ ਆਈਸੀਸੀ ਦੇ ਪ੍ਰਧਾਨ ਦਾ ਅਹੁਦਾ ਸੰਭਾਲਣ ਲਈ ਸਰਬੋਤਮ ਉਮੀਦਵਾਰ ਹਨ।
ਸਮਿਥ ਨੇ ਕਿਹਾ ਕਿ ਸਾਬਕਾ ਭਾਰਤੀ ਕਪਤਾਨ ਦਾ ਅੱਜ ਦੀ ਖੇਡ ਬਾਰੇ ਜਾਣਕਾਰੀ ਤੇ ਸਮਝ ਉਸ ਨੂੰ ਆਈਸੀਸੀ ਦੀ ਅਗਵਾਈ ਕਰਨ ਵਿੱਚ ਮਦਦ ਕਰੇਗੀ। ਬੀਸੀਸੀਆਈ ਦੇ ਨਵੇਂ ਸੰਵਿਧਾਨ ਮੁਤਾਬਕ, ਬੀਸੀਸੀਆਈ ਦੇ ਪ੍ਰਧਾਨ ਵਜੋਂ ਸੌਰਵ ਗਾਂਗੁਲੀ ਦਾ ਕਾਰਜਕਾਲ ਜੂਨ ਵਿੱਚ ਹੀ ਖ਼ਤਮ ਹੋ ਜਾਵੇਗਾ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
" ਸਾਨੂੰ ਇਹ ਫੈਸਲਾ ਕਰਨਾ ਚਾਹੀਦਾ ਹੈ ਕਿ ਆਈਸੀਸੀ ਤੇ ਆਪਣੇ ਖੁਦ ਦੇ ਪ੍ਰੋਟੋਕੋਲ ਨੂੰ ਧਿਆਨ ਵਿੱਚ ਰੱਖਦੇ ਹੋਏ ਕਿਸ ਉਮੀਦਵਾਰ ਦਾ ਸਮਰਥਨ ਕਰਨਾ ਹੈ। ਅਜੇ ਤੱਕ ਕਿਸੇ ਉਮੀਦਵਾਰ ਦਾ ਫੈਸਲਾ ਨਹੀਂ ਕੀਤਾ ਗਿਆ ਹੈ। ਜਦੋਂ ਕਿਸੇ ਉਮੀਦਵਾਰ ਦਾ ਨਾਂ ਸਾਹਮਣੇ ਆਏਗਾ, ਉਦੋਂ ਵੇਖਾਂਗੇ ਕਿ ਕਿਸ ਦਾ ਸਮਰਥਨ ਕਰਨਾ ਹੈ। "
-ਕ੍ਰਿਸ ਨਾਨਜਾਨੀ, ਚੀਫ, ਕ੍ਰਿਕਟ ਦੱਖਣੀ ਅਫਰੀਕਾ
" ਸਾਡੇ ਨਜ਼ਰੀਏ ‘ਚ ਗਾਂਗੁਲੀ ਵਰਗੇ ਕ੍ਰਿਕਟਰ ਨੂੰ ਆਈਸੀਸੀ ਦਾ ਮੁਖੀ ਬਣਾਉਣਾ ਸ਼ਾਨਦਾਰ ਹੋਵੇਗਾ। ਮੇਰੇ ਖਿਆਲ ਇਹ ਖੇਡ ਲਈ ਵਧੀਆ ਰਹੇਗਾ, ਇਹ ਅੱਜ ਦੀ ਖੇਡ ਲਈ ਵੀ ਵਧੀਆ ਰਹੇਗਾ। ਉਹ ਇਸ ਨੂੰ ਸਮਝਦਾ ਹੈ ਤੇ ਉਸ ਨੇ ਇੱਕ ਉੱਚ ਪੱਧਰੀ ਕ੍ਰਿਕਟ ਵੀ ਖੇਡੀ ਹੈ। ਉਸ ਦਾ ਸਨਮਾਨ ਕੀਤਾ ਜਾਂਦਾ ਹੈ। ਉਸ ਦੀ ਅਗਵਾਈ ਯੋਗਤਾ ਅੱਗੇ ਜਾਣ ਲਈ ਬਹੁਤ ਅਹਿਮ ਹੋਵੇਗੀ। "
-ਗ੍ਰੇਮ ਸਮਿਥ, ਡਾਇਰੈਕਟਰ, ਕ੍ਰਿਕਟ ਦੱਖਣੀ ਅਫਰੀਕਾ
Follow ਸਪੋਰਟਸ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਕਾਰੋਬਾਰ
ਕ੍ਰਿਕਟ
ਕ੍ਰਿਕਟ
ਪੰਜਾਬ
Advertisement