ਪੜਚੋਲ ਕਰੋ

T20 World Cup ਵਿਚਾਲੇ ਟੀਮ ਇੰਡੀਆ ਨੂੰ ਵੱਡਾ ਝਟਕਾ, ਰੋਹਿਤ ਸ਼ਰਮਾ ਮੈਚ ਤੋਂ ਬਾਹਰ, ਇਹ ਖਿਡਾਰੀ 9 ਜੂਨ ਨੂੰ ਸੰਭਾਲੇਗਾ ਕਮਾਨ

Rohit Sharma: ਆਈਪੀਐੱਲ ਤੋਂ ਬਾਅਦ ਟੀ-20 ਵਿਸ਼ਵ ਕੱਪ 2024 ਨੂੰ ਲੈ ਪ੍ਰਸ਼ੰਸਕਾਂ ਵਿਚਾਲੇ ਲਗਾਤਾਰ ਕ੍ਰੇਜ਼ ਵੇਖਣ ਨੂੰ ਮਿਲ ਰਿਹਾ ਹੈ। ਇਸ ਨਾਲ ਜੁੜੀਆਂ ਕਈ ਅਪਡੇਟਸ ਲਗਾਤਾਰ ਸਾਹਮਣੇ ਆ ਰਹੀਆਂ ਹਨ।

Rohit Sharma: ਆਈਪੀਐੱਲ ਤੋਂ ਬਾਅਦ ਟੀ-20 ਵਿਸ਼ਵ ਕੱਪ 2024 ਨੂੰ ਲੈ ਪ੍ਰਸ਼ੰਸਕਾਂ ਵਿਚਾਲੇ ਲਗਾਤਾਰ ਕ੍ਰੇਜ਼ ਵੇਖਣ ਨੂੰ ਮਿਲ ਰਿਹਾ ਹੈ। ਇਸ ਨਾਲ ਜੁੜੀਆਂ ਕਈ ਅਪਡੇਟਸ ਲਗਾਤਾਰ ਸਾਹਮਣੇ ਆ ਰਹੀਆਂ ਹਨ। ਇਸ ਵਿਚਾਲੇ ਇੱਕ ਅਜਿਹੀ ਖਬਰ ਸਾਹਮਣੇ ਆ ਰਹੀ ਹੈ, ਜਿਸ ਨੇ ਫੈਨਜ਼ ਨੂੰ ਨਿਰਾਸ਼ ਕਰ ਦਿੱਤਾ ਹੈ। ਦਰਅਸਲ, ਟੀ-20 ਦੇ ਸ਼ੁਰੂਆਤੀ ਮੈਚਾਂ ਵਿੱਚ ਹਿਟਮੈਨ ਯਾਨੀ ਰੋਹਿਤ ਸ਼ਰਮਾ ਜ਼ਬਰਦਸਤ ਫਾਰਮ 'ਚ ਨਜ਼ਰ ਆ ਰਿਹਾ ਸੀ, ਉਨ੍ਹਾਂ ਆਇਰਲੈਂਡ ਦੇ ਗੇਂਦਬਾਜ਼ਾਂ ਦਾ ਡਟ ਕੇ ਮੁਕਾਬਲਾ ਕੀਤਾ ਪਰ ਅਰਧ ਸੈਂਕੜਾ ਬਣਾਉਣ ਤੋਂ ਬਾਅਦ ਹਿਟਮੈਨ ਦੀ ਬਾਂਹ 'ਚ ਦਰਦ ਮਹਿਸੂਸ ਹੋਇਆ ਅਤੇ ਰਿਟਾਇਰਡ ਹਰਟ ਹੋ ਗਏ।

ਹੁਣ ਰੋਹਿਤ ਸ਼ਰਮਾ ਨੇ ਪ੍ਰਸ਼ੰਸਕਾਂ ਨੂੰ ਟੈਨਸ਼ਨ ਦੇ ਦਿੱਤਾ ਹੈ। ਰੋਹਿਤ ਦੇ ਪ੍ਰਸ਼ੰਸਕਾਂ ਉੱਪਰ ਉਹ ਮੀਮ ਫਿੱਟ ਬੈਠਦਾ ਹੈ, ਜਿਸ ਵਿੱਚ ਕਿਹਾ ਗਿਆ ਹੈ ਕਿ 'ਇਹ ਦੁੱਖ ਕਾਹੇ ਖਤਮ ਨਹੀਂ ਹੁੰਦੇ?' ਬੰਗਲਾਦੇਸ਼ ਦੇ ਖਿਲਾਫ ਅਭਿਆਸ ਮੈਚ 'ਚ ਵੀ ਉਹ ਕੁਝ ਕਮਾਲ ਨਹੀਂ ਕਰ ਸਕੇ ਅਤੇ ਜਦੋਂ ਉਨ੍ਹਾਂ ਨੇ ਕੀਤਾ ਤਾਂ ਉਹ ਜ਼ਖਮੀ ਹੋ ਗਏ। ਅਜਿਹੇ 'ਚ ਹੁਣ ਸਵਾਲ ਇਹ ਹੈ ਕਿ ਕੀ ਹਿਟਮੈਨ 9 ਜੂਨ ਨੂੰ ਪਾਕਿਸਤਾਨ ਖਿਲਾਫ ਹੋਣ ਵਾਲੇ ਮਹਾਨ ਮੈਚ 'ਚ ਖੇਡਣਗੇ ਅਤੇ ਜੇਕਰ ਉਹ ਨਹੀਂ ਖੇਡਦੇ ਤਾਂ ਟੀਮ ਇੰਡੀਆ ਦਾ ਕਪਤਾਨ ਕੌਣ ਹੋਵੇਗਾ?

ਰੋਹਿਤ ਸ਼ਰਮਾ ਜ਼ਖਮੀ ਹੋ ਗਏ

ਅਸਲ 'ਚ ਅਜਿਹਾ ਕੀ ਹੋਇਆ ਕਿ 8.2 ਓਵਰਾਂ 'ਚ ਜੋਸ਼ੂਆ ਲਿਟਲ ਦੀ ਗੇਂਦ ਰੋਹਿਤ ਸ਼ਰਮਾ ਦੇ ਹੱਥ 'ਚ ਲੱਗ ਗਈ। ਇਸ ਤੋਂ ਬਾਅਦ ਵੀ ਰੋਹਿਤ ਨੇ ਬੱਲੇਬਾਜ਼ੀ ਕੀਤੀ ਅਤੇ ਸਭ ਤੋਂ ਮੁਸ਼ਕਲ ਗੱਲ ਇਹ ਸੀ ਕਿ ਇਸ ਪਿੱਚ 'ਤੇ ਹਰ ਬੱਲੇਬਾਜ਼ ਨੂੰ ਵੱਡੇ ਸ਼ਾਟ ਮਾਰਨ ਲਈ ਜ਼ਿਆਦਾ ਦਬਾਅ ਪਾਉਣਾ ਪੈਂਦਾ ਸੀ। ਇਸ ਤੋਂ ਇਲਾਵਾ ਜਦੋਂ ਗੇਂਦ ਬਾਊਂਡਰੀ ਦੇ ਨੇੜੇ ਚਲੀ ਗਈ ਤਾਂ ਆਊਟ ਫੀਲਡ ਹੌਲੀ ਹੋਣ ਕਾਰਨ ਚੌਕੇ ਨਹੀਂ ਲੱਗ ਸਕੇ।

ਅਜਿਹੀ ਸਥਿਤੀ 'ਚ ਬੱਲੇਬਾਜ਼ ਹਰ ਗੇਂਦ 'ਤੇ ਛੱਕਾ ਨਹੀਂ ਭੇਜ ਸਕਦਾ। ਜਦੋਂ ਕ੍ਰਿਕਟ ਵਿੱਚ ਅਜਿਹੀਆਂ ਗੱਲਾਂ ਹੁੰਦੀਆਂ ਹਨ, ਤਾਂ ਵਿਅਕਤੀ ਦਾ ਖੇਡ ਤੋਂ ਮੋਹ ਭੰਗ ਹੋ ਜਾਂਦਾ ਹੈ। ਰੋਹਿਤ ਨਾਲ ਵੀ ਕੁਝ ਅਜਿਹਾ ਹੀ ਹੋਇਆ। ਪਹਿਲਾਂ ਤਾਂ ਸੱਟ ਲੱਗੀ ਸੀ ਅਤੇ ਦੂਜਾ, ਗੇਂਦ ਨੂੰ ਬਾਊਂਡਰੀ ਤੋਂ ਬਾਹਰ ਭੇਜਣ 'ਚ ਦਿੱਕਤ ਸੀ। ਅਜਿਹੇ 'ਚ ਜਦੋਂ 10ਵੇਂ ਓਵਰ ਤੋਂ ਬਾਅਦ ਡ੍ਰਿੰਕਸ ਬ੍ਰੇਕ ਸੀ ਤਾਂ ਉਸ ਨੇ ਮੈਦਾਨ ਛੱਡਣਾ ਹੀ ਬਿਹਤਰ ਸਮਝਿਆ। ਹਾਲਾਂਕਿ ਹੁਣ ਸਵਾਲ ਇਹ ਹੈ ਕਿ ਕੀ ਰੋਹਿਤ ਸ਼ਰਮਾ ਹੁਣ ਪਾਕਿਸਤਾਨ ਖਿਲਾਫ ਖੇਡਣਗੇ?

ਕੀ ਪਾਕਿਸਤਾਨ ਖਿਲਾਫ ਖੇਡਣਗੇ ਰੋਹਿਤ ਸ਼ਰਮਾ?

ਰੋਹਿਤ ਸ਼ਰਮਾ ਆਇਰਲੈਂਡ ਖਿਲਾਫ ਜ਼ਖਮੀ ਹੋ ਗਏ, ਉਹ ਰਿਟਾਇਰ ਹਰਟ ਹੋਏ ਹਨ, ਪੈਵੇਲੀਅਨ ਪਰਤ ਗਏ ਪਰ ਸਵਾਲ ਇਹੀ ਬਣਿਆ ਹੋਇਆ ਹੈ ਕਿ ਹਿਟਮੈਨ ਪਾਕਿਸਤਾਨ ਖਿਲਾਫ ਖੇਡਦੇ ਨਜ਼ਰ ਆਉਣਗੇ। ਵੈਸੇ ਤਾਂ ਇਸ ਦਾ ਜਵਾਬ ਤਾਂ ਨਹੀਂ ਮਿਲਿਆ ਪਰ ਭਾਰਤੀ ਕਪਤਾਨ ਨੇ ਆਪਣੀ ਸੱਟ ਬਾਰੇ ਜਾਣਕਾਰੀ ਜ਼ਰੂਰ ਦਿੱਤੀ ਹੈ। ਉਸ ਨੇ ਦੱਸਿਆ ਕਿ ਹਾਂ, ਬਾਂਹ ਵਿੱਚ ਥੋੜ੍ਹਾ ਜਿਹਾ ਦਰਦ ਹੈ। ਹੁਣ ਇਹ ਦਰਦ ਕਿੰਨਾ ਵੱਡਾ ਹੈ, ਇਹ ਤਾਂ ਆਉਣ ਵਾਲੇ ਦਿਨਾਂ 'ਚ ਹੀ ਪਤਾ ਲੱਗੇਗਾ ਅਤੇ ਪਾਕਿਸਤਾਨ ਖਿਲਾਫ ਮੈਚ ਹੋਣ 'ਚ ਅਜੇ 2 ਦਿਨ ਬਾਕੀ ਹਨ। ਤੁਹਾਨੂੰ ਦੱਸ ਦੇਈਏ ਕਿ ਅੱਜ ਦੇ ਮੈਚ ਵਿੱਚ ਰੋਹਿਤ ਨੇ 37 ਗੇਂਦਾਂ ਵਿੱਚ 3 ਛੱਕਿਆਂ ਅਤੇ 4 ਚੌਕਿਆਂ ਦੀ ਮਦਦ ਨਾਲ 52 ਦੌੜਾਂ ਦੀ ਪਾਰੀ ਖੇਡੀ।

ਰੋਹਿਤ ਸ਼ਰਮਾ ਨਹੀਂ ਤਾਂ ਕੌਣ ਹੋਵੇਗਾ ਕਪਤਾਨ?

ਧਿਆਨ ਯੋਗ ਹੈ ਕਿ ਜੇਕਰ ਰੋਹਿਤ ਸ਼ਰਮਾ ਪਾਕਿਸਤਾਨ ਖਿਲਾਫ ਨਹੀਂ ਖੇਡਦੇ ਹਨ ਤਾਂ ਇਹ ਭਾਰਤ ਲਈ ਵੱਡਾ ਝਟਕਾ ਹੋਵੇਗਾ। ਪਹਿਲੀ ਗੱਲ, ਉਹ ਕਪਤਾਨ ਹੋਣ ਦੇ ਨਾਲ-ਨਾਲ ਸ਼ਾਨਦਾਰ ਸਲਾਮੀ ਬੱਲੇਬਾਜ਼ ਵੀ ਹੈ। ਅਜਿਹੇ 'ਚ ਟੀਮ ਇੰਡੀਆ ਨੂੰ ਉਸ ਦੀ ਗੈਰ-ਮੌਜੂਦਗੀ ਨਾਲ ਨੁਕਸਾਨ ਜ਼ਰੂਰ ਝੱਲਣਾ ਪੈ ਸਕਦਾ ਹੈ। ਇਸ ਦੇ ਨਾਲ ਹੀ ਜੇਕਰ ਹਿਟਮੈਨ ਨਹੀਂ ਖੇਡਦਾ ਹੈ ਤਾਂ ਹਾਰਦਿਕ ਉਸ ਦੀ ਜਗ੍ਹਾ ਕਪਤਾਨੀ ਕਰਦੇ ਨਜ਼ਰ ਆ ਸਕਦੇ ਹਨ ਕਿਉਂਕਿ ਉਹ ਭਾਰਤ ਦੇ ਉਪ-ਕਪਤਾਨ ਵੀ ਹਨ। ਕਪਤਾਨ ਵਜੋਂ ਹਾਰਦਿਕ ਦਾ ਰਿਕਾਰਡ ਟੀਮ ਇੰਡੀਆ ਲਈ ਹੁਣ ਤੱਕ ਚੰਗਾ ਰਿਹਾ ਹੈ। ਉਨ੍ਹਾਂ ਦੀ ਕਪਤਾਨੀ 'ਚ ਭਾਰਤ ਨੇ ਹੁਣ ਤੱਕ ਕੁੱਲ 19 ਮੈਚਾਂ 'ਚ ਕਪਤਾਨੀ ਕੀਤੀ ਹੈ ਅਤੇ ਇਨ੍ਹਾਂ 'ਚੋਂ ਟੀਮ ਨੇ 12 ਮੈਚ ਜਿੱਤੇ ਹਨ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

ITR: ਵਿਦੇਸ਼ਾਂ 'ਚ ਡਾਲਰ ਕਮਾਉਣ ਵਾਲਿਆਂ ਨੂੰ ਭਾਰਤ ਸਰਕਾਰ ਦਾ ਵੱਡਾ ਝਟਕਾ ! ਜਾਣਕਾਰੀ ਨਾ ਦੇਣ ਵਾਲਿਆਂ ਨੂੰ 10 ਲੱਖ ਤੱਕ ਜੁਰਮਾਨਾ
ITR: ਵਿਦੇਸ਼ਾਂ 'ਚ ਡਾਲਰ ਕਮਾਉਣ ਵਾਲਿਆਂ ਨੂੰ ਭਾਰਤ ਸਰਕਾਰ ਦਾ ਵੱਡਾ ਝਟਕਾ ! ਜਾਣਕਾਰੀ ਨਾ ਦੇਣ ਵਾਲਿਆਂ ਨੂੰ 10 ਲੱਖ ਤੱਕ ਜੁਰਮਾਨਾ
Punjab Haryana Weather: ਪੰਜਾਬ ਤੇ ਹਰਿਆਣਾ ਦੀ ਹਵਾ 'ਚ ਘੁਲਿਆ ਜਹਿਰ! ਡਿਪਟੀ ਕਮਿਸ਼ਨਰਾਂ ਨੂੰ ਸਕੂਲਾਂ  'ਚ ਛੁੱਟੀਆਂ ਕਰਨ ਦੇ ਨਿਰਦੇਸ਼
ਪੰਜਾਬ ਤੇ ਹਰਿਆਣਾ ਦੀ ਹਵਾ 'ਚ ਘੁਲਿਆ ਜਹਿਰ! ਡਿਪਟੀ ਕਮਿਸ਼ਨਰਾਂ ਨੂੰ ਸਕੂਲਾਂ  'ਚ ਛੁੱਟੀਆਂ ਕਰਨ ਦੇ ਨਿਰਦੇਸ਼
ਆਪ ਨੂੰ ਲੱਗਿਆ ਵੱਡਾ ਝਟਕਾ ! ਵੋਟਾਂ ਤੋਂ ਪਹਿਲਾਂ ਮੰਤਰੀ ਨੇ  ਅਹੁਦੇ ਤੇ ਪਾਰਟੀ ਤੋਂ ਦਿੱਤਾ ਅਸਤੀਫ਼ਾ, ਕਿਹਾ- ਨਹੀਂ ਬਚਿਆ ਸੀ ਕੋਈ ਚਾਰਾ
ਆਪ ਨੂੰ ਲੱਗਿਆ ਵੱਡਾ ਝਟਕਾ ! ਵੋਟਾਂ ਤੋਂ ਪਹਿਲਾਂ ਮੰਤਰੀ ਨੇ ਅਹੁਦੇ ਤੇ ਪਾਰਟੀ ਤੋਂ ਦਿੱਤਾ ਅਸਤੀਫ਼ਾ, ਕਿਹਾ- ਨਹੀਂ ਬਚਿਆ ਸੀ ਕੋਈ ਚਾਰਾ
Apple ਦਾ ਫੋਨ ਖ਼ਰੀਦਣ ਦਾ ਸੁਪਨਾ ਹੋਵੇਗਾ ਪੂਰਾ ! 35 ਹਜ਼ਾਰ ਰੁਪਏ ਸਸਤਾ ਹੋ ਗਿਆ iPhone 15, ਜਾਣੋ ਕਿੰਨਾ ਚਿਰ ਚੱਲੇਗਾ ਆਫ਼ਰ ?
Apple ਦਾ ਫੋਨ ਖ਼ਰੀਦਣ ਦਾ ਸੁਪਨਾ ਹੋਵੇਗਾ ਪੂਰਾ ! 35 ਹਜ਼ਾਰ ਰੁਪਏ ਸਸਤਾ ਹੋ ਗਿਆ iPhone 15, ਜਾਣੋ ਕਿੰਨਾ ਚਿਰ ਚੱਲੇਗਾ ਆਫ਼ਰ ?
Advertisement
ABP Premium

ਵੀਡੀਓਜ਼

Sukhbir Badal  ਦੇ ਅਸਤੀਫ਼ੇ ਤੋਂ ਬਾਅਦ ਬਾਗ਼ੀ ਧੜੇ ਦੀ ਵੱਡੀ ਮੰਗ | Abp SanjhaPension | ਪੈਨਸ਼ਨਰਾਂ ਲਈ ਸਰਕਾਰ ਦਾ ਵੱਡਾ ਫ਼ੈਸਲਾ, ਸਾਢੇ ਛੇ ਲੱਖ ਤੋਂ ਵੱਧ ਪੈਨਸ਼ਨਰਾ ਨੂੰ ਹੋਵੇਗਾ ਫ਼ਾਇਦਾ |Abp Sanjhaਗੁਰਦਾਸ ਮਾਨ ਨੇ ਪੱਟਿਆ ਮੇਰਾ ਘਰ : ਯੋਗਰਾਜ ਸਿੰਘ , ਮੇਰਾ ਕੋਈ ਦੋਸਤ ਨਹੀਂਮਾਸੀ ਬਣੀ ਨੀਰੂ ਬਾਜਵਾ , ਰੁਬੀਨਾ ਬਾਜਵਾ ਦੇ ਹੋਇਆ ਮੁੰਡਾ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ITR: ਵਿਦੇਸ਼ਾਂ 'ਚ ਡਾਲਰ ਕਮਾਉਣ ਵਾਲਿਆਂ ਨੂੰ ਭਾਰਤ ਸਰਕਾਰ ਦਾ ਵੱਡਾ ਝਟਕਾ ! ਜਾਣਕਾਰੀ ਨਾ ਦੇਣ ਵਾਲਿਆਂ ਨੂੰ 10 ਲੱਖ ਤੱਕ ਜੁਰਮਾਨਾ
ITR: ਵਿਦੇਸ਼ਾਂ 'ਚ ਡਾਲਰ ਕਮਾਉਣ ਵਾਲਿਆਂ ਨੂੰ ਭਾਰਤ ਸਰਕਾਰ ਦਾ ਵੱਡਾ ਝਟਕਾ ! ਜਾਣਕਾਰੀ ਨਾ ਦੇਣ ਵਾਲਿਆਂ ਨੂੰ 10 ਲੱਖ ਤੱਕ ਜੁਰਮਾਨਾ
Punjab Haryana Weather: ਪੰਜਾਬ ਤੇ ਹਰਿਆਣਾ ਦੀ ਹਵਾ 'ਚ ਘੁਲਿਆ ਜਹਿਰ! ਡਿਪਟੀ ਕਮਿਸ਼ਨਰਾਂ ਨੂੰ ਸਕੂਲਾਂ  'ਚ ਛੁੱਟੀਆਂ ਕਰਨ ਦੇ ਨਿਰਦੇਸ਼
ਪੰਜਾਬ ਤੇ ਹਰਿਆਣਾ ਦੀ ਹਵਾ 'ਚ ਘੁਲਿਆ ਜਹਿਰ! ਡਿਪਟੀ ਕਮਿਸ਼ਨਰਾਂ ਨੂੰ ਸਕੂਲਾਂ  'ਚ ਛੁੱਟੀਆਂ ਕਰਨ ਦੇ ਨਿਰਦੇਸ਼
ਆਪ ਨੂੰ ਲੱਗਿਆ ਵੱਡਾ ਝਟਕਾ ! ਵੋਟਾਂ ਤੋਂ ਪਹਿਲਾਂ ਮੰਤਰੀ ਨੇ  ਅਹੁਦੇ ਤੇ ਪਾਰਟੀ ਤੋਂ ਦਿੱਤਾ ਅਸਤੀਫ਼ਾ, ਕਿਹਾ- ਨਹੀਂ ਬਚਿਆ ਸੀ ਕੋਈ ਚਾਰਾ
ਆਪ ਨੂੰ ਲੱਗਿਆ ਵੱਡਾ ਝਟਕਾ ! ਵੋਟਾਂ ਤੋਂ ਪਹਿਲਾਂ ਮੰਤਰੀ ਨੇ ਅਹੁਦੇ ਤੇ ਪਾਰਟੀ ਤੋਂ ਦਿੱਤਾ ਅਸਤੀਫ਼ਾ, ਕਿਹਾ- ਨਹੀਂ ਬਚਿਆ ਸੀ ਕੋਈ ਚਾਰਾ
Apple ਦਾ ਫੋਨ ਖ਼ਰੀਦਣ ਦਾ ਸੁਪਨਾ ਹੋਵੇਗਾ ਪੂਰਾ ! 35 ਹਜ਼ਾਰ ਰੁਪਏ ਸਸਤਾ ਹੋ ਗਿਆ iPhone 15, ਜਾਣੋ ਕਿੰਨਾ ਚਿਰ ਚੱਲੇਗਾ ਆਫ਼ਰ ?
Apple ਦਾ ਫੋਨ ਖ਼ਰੀਦਣ ਦਾ ਸੁਪਨਾ ਹੋਵੇਗਾ ਪੂਰਾ ! 35 ਹਜ਼ਾਰ ਰੁਪਏ ਸਸਤਾ ਹੋ ਗਿਆ iPhone 15, ਜਾਣੋ ਕਿੰਨਾ ਚਿਰ ਚੱਲੇਗਾ ਆਫ਼ਰ ?
Canada News: ਕੈਨੇਡਾ ਸਰਕਾਰ ਦਾ ਪਰਵਾਸੀਆਂ ਨੂੰ ਇੱਕ ਹੋਰ ਵੱਡਾ ਝਟਕਾ! ਵੱਡੀ ਗਿਣਤੀ ਹੋਣਗੇ ਡਿਪੋਰਟ
Canada News: ਕੈਨੇਡਾ ਸਰਕਾਰ ਦਾ ਪਰਵਾਸੀਆਂ ਨੂੰ ਇੱਕ ਹੋਰ ਵੱਡਾ ਝਟਕਾ! ਵੱਡੀ ਗਿਣਤੀ ਹੋਣਗੇ ਡਿਪੋਰਟ
Punjab Police: ਮੋਹਾਲੀ ਪੁਲਿਸ ਤੇ ਬਦਮਾਸ਼ ਵਿਚਾਲੇ ਮੁਕਾਬਲਾ, ਚੱਲੀਆਂ ਤਾਬੜਤੋੜ ਗੋਲ਼ੀਆਂ, ਜ਼ਖ਼ਮੀ ਹਾਲਤ 'ਚ ਕਾਬੂ, ਹਾਈਵੇ 'ਤੇ ਕਰਦੇ ਸੀ ਲੁੱਟਾ ਖੋਹਾਂ
Punjab Police: ਮੋਹਾਲੀ ਪੁਲਿਸ ਤੇ ਬਦਮਾਸ਼ ਵਿਚਾਲੇ ਮੁਕਾਬਲਾ, ਚੱਲੀਆਂ ਤਾਬੜਤੋੜ ਗੋਲ਼ੀਆਂ, ਜ਼ਖ਼ਮੀ ਹਾਲਤ 'ਚ ਕਾਬੂ, ਹਾਈਵੇ 'ਤੇ ਕਰਦੇ ਸੀ ਲੁੱਟਾ ਖੋਹਾਂ
ਖੁਸ਼ਖਬਰੀ ! ਕੌਢੀਆਂ ਦੇ ਭਾਅ iPhone 15, ਹੁਣ 80000 ਵਾਲਾ ਫੋਨ ਸਿਰਫ 35 ਹਜ਼ਾਰ 'ਚ ਖਰੀਦੋ!
ਖੁਸ਼ਖਬਰੀ ! ਕੌਢੀਆਂ ਦੇ ਭਾਅ iPhone 15, ਹੁਣ 80000 ਵਾਲਾ ਫੋਨ ਸਿਰਫ 35 ਹਜ਼ਾਰ 'ਚ ਖਰੀਦੋ!
Punjabi Singer: ਪੰਜਾਬੀ ਗਾਇਕਾਂ ਦੇ ਇਲਾਕੇ 'ਚ 100 ਰਾਊਂਡ ਫਾਇਰਿੰਗ ਨਾਲ ਮੱਚੀ ਤਰਥੱਲੀ, 23 ਗ੍ਰਿਫ਼ਤਾਰ; 16 ਹਥਿਆਰ ਬਰਾਮਦ
ਪੰਜਾਬੀ ਗਾਇਕਾਂ ਦੇ ਇਲਾਕੇ 'ਚ 100 ਰਾਊਂਡ ਫਾਇਰਿੰਗ ਨਾਲ ਮੱਚੀ ਤਰਥੱਲੀ, 23 ਗ੍ਰਿਫ਼ਤਾਰ; 16 ਹਥਿਆਰ ਬਰਾਮਦ
Embed widget