ਅਭਿਸ਼ੇਕ ਸ਼ਰਮਾ ਨੇ ਮਚਾਈ ਤਬਾਹੀ ! 12 ਗੇਂਦਾਂ ਵਿੱਚ ਮਾਰੀ ਫਿਫਟੀ, 32 ਵਿੱਚ ਮਾਰਿਆ ਸੈਂਕੜਾ, ਜੜੇ 16 ਛੱਕੇ
ਅਭਿਸ਼ੇਕ ਨੇ ਪ੍ਰਭਸਿਮਰਨ ਸਿੰਘ ਨਾਲ 205 ਦੌੜਾਂ ਦੀ ਸਾਂਝੇਦਾਰੀ ਕੀਤੀ। ਇਸ ਪਾਰੀ ਨੇ ਪੰਜਾਬ ਨੂੰ 20 ਓਵਰਾਂ ਵਿੱਚ 5 ਵਿਕਟਾਂ ਦੇ ਨੁਕਸਾਨ 'ਤੇ 310 ਦੌੜਾਂ ਤੱਕ ਪਹੁੰਚਣ ਵਿੱਚ ਮਦਦ ਕੀਤੀ। ਇਹ ਮੈਚ ਹੈਦਰਾਬਾਦ ਵਿੱਚ ਖੇਡਿਆ ਗਿਆ ਸੀ।

Sports News: ਐਤਵਾਰ ਨੂੰ ਸਈਅਦ ਮੁਸ਼ਤਾਕ ਅਲੀ ਟਰਾਫੀ ਵਿੱਚ ਆਪਣੀ 148 ਦੌੜਾਂ ਦੀ ਪਾਰੀ ਨਾਲ ਅਭਿਸ਼ੇਕ ਸ਼ਰਮਾ ਨੇ ਕਈ ਰਿਕਾਰਡ ਤੋੜੇ। ਪੰਜਾਬ ਦੇ ਕਪਤਾਨ ਨੇ ਬੰਗਾਲ ਵਿਰੁੱਧ 12 ਗੇਂਦਾਂ ਵਿੱਚ ਆਪਣਾ ਅਰਧ ਸੈਂਕੜਾ ਅਤੇ 32 ਗੇਂਦਾਂ ਵਿੱਚ ਆਪਣਾ ਸੈਂਕੜਾ ਪੂਰਾ ਕੀਤਾ। ਉਸਨੇ ਇਸ ਪਾਰੀ ਵਿੱਚ 16 ਛੱਕੇ ਲਗਾਏ। ਇਹ ਪੁਰਸ਼ ਟੀ-20 ਕ੍ਰਿਕਟ ਵਿੱਚ ਤੀਜਾ ਸਭ ਤੋਂ ਤੇਜ਼ ਅਰਧ ਸੈਂਕੜਾ ਹੈ ਅਤੇ ਭਾਰਤੀ ਖਿਡਾਰੀਆਂ ਵਿੱਚ ਦੂਜਾ ਸਭ ਤੋਂ ਤੇਜ਼।
ਅਭਿਸ਼ੇਕ ਨੇ 12 ਗੇਂਦਾਂ ਵਿੱਚ 5 ਚੌਕੇ ਅਤੇ 5 ਛੱਕਿਆਂ ਨਾਲ 425.00 ਦੀ ਸਟ੍ਰਾਈਕ ਰੇਟ ਨਾਲ ਆਪਣਾ ਅਰਧ ਸੈਂਕੜਾ ਪੂਰਾ ਕੀਤਾ। ਇਸ ਤੋਂ ਬਾਅਦ ਉਸਨੇ 32 ਗੇਂਦਾਂ ਵਿੱਚ 7 ਚੌਕੇ ਅਤੇ 11 ਛੱਕਿਆਂ ਦੀ ਮਦਦ ਨਾਲ ਆਪਣਾ ਸੈਂਕੜਾ ਪੂਰਾ ਕੀਤਾ। ਅਭਿਸ਼ੇਕ 52 ਗੇਂਦਾਂ ਵਿੱਚ 8 ਚੌਕੇ ਅਤੇ 16 ਛੱਕਿਆਂ ਦੀ ਮਦਦ ਨਾਲ 148 ਦੌੜਾਂ ਬਣਾ ਕੇ ਆਊਟ ਹੋ ਗਿਆ।
ਅਭਿਸ਼ੇਕ ਨੇ ਪ੍ਰਭਸਿਮਰਨ ਸਿੰਘ ਨਾਲ 205 ਦੌੜਾਂ ਦੀ ਸਾਂਝੇਦਾਰੀ ਕੀਤੀ। ਇਸ ਪਾਰੀ ਨੇ ਪੰਜਾਬ ਨੂੰ 20 ਓਵਰਾਂ ਵਿੱਚ 5 ਵਿਕਟਾਂ ਦੇ ਨੁਕਸਾਨ 'ਤੇ 310 ਦੌੜਾਂ ਤੱਕ ਪਹੁੰਚਣ ਵਿੱਚ ਮਦਦ ਕੀਤੀ। ਇਹ ਮੈਚ ਹੈਦਰਾਬਾਦ ਵਿੱਚ ਖੇਡਿਆ ਗਿਆ ਸੀ।
ਪੰਜਾਬ ਲਈ ਪ੍ਰਭਸਿਮਰਨ ਸਿੰਘ ਨੇ 70 ਦੌੜਾਂ ਬਣਾਈਆਂ। ਰਮਨਦੀਪ ਸਿੰਘ ਨੇ 15 ਗੇਂਦਾਂ 'ਤੇ 4 ਛੱਕਿਆਂ ਅਤੇ 2 ਚੌਕਿਆਂ ਦੀ ਮਦਦ ਨਾਲ 39 ਦੌੜਾਂ ਬਣਾਈਆਂ। ਸਾਂਵਰੀ ਸਿੰਘ ਨੇ 8 ਗੇਂਦਾਂ 'ਤੇ 2 ਚੌਕਿਆਂ ਅਤੇ 2 ਛੱਕਿਆਂ ਦੀ ਮਦਦ ਨਾਲ 22 ਦੌੜਾਂ ਬਣਾਈਆਂ।
ਜ਼ਿਕਰ ਕਰ ਦਈਏ ਕਿ ਨੇਪਾਲ ਦੇ ਦੀਪੇਂਦਰ ਸਿੰਘ ਐਰੀ ਦੇ ਨਾਂ ਪੁਰਸ਼ ਟੀ-20 ਵਿੱਚ ਸਭ ਤੋਂ ਤੇਜ਼ ਅਰਧ ਸੈਂਕੜਾ (9 ਗੇਂਦਾਂ) ਬਣਾਉਣ ਦਾ ਰਿਕਾਰਡ ਹੈ। ਉਸਨੇ ਸਤੰਬਰ 2023 ਵਿੱਚ ਹਾਂਗਜ਼ੂ ਏਸ਼ੀਅਨ ਖੇਡਾਂ ਦੌਰਾਨ ਮੰਗੋਲੀਆ ਵਿਰੁੱਧ ਇਹ ਰਿਕਾਰਡ ਹਾਸਲ ਕੀਤਾ ਸੀ। ਭਾਰਤ ਦੇ ਆਸ਼ੂਤੋਸ਼ ਸ਼ਰਮਾ ਇਸ ਸੂਚੀ ਵਿੱਚ ਦੂਜੇ ਸਥਾਨ 'ਤੇ ਹਨ, ਜਿਨ੍ਹਾਂ ਨੇ 2023-24 ਸਈਅਦ ਮੁਸ਼ਤਾਕ ਅਲੀ ਟਰਾਫੀ ਵਿੱਚ ਅਰੁਣਾਚਲ ਪ੍ਰਦੇਸ਼ ਵਿਰੁੱਧ 11 ਗੇਂਦਾਂ ਵਿੱਚ ਅਰਧ ਸੈਂਕੜਾ ਲਗਾਇਆ ਸੀ।
ਨੋਟ : - ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।




















