Champions Trophy: ਅਫਗਾਨਿਸਤਾਨ ਕ੍ਰਿਕਟ ਟੀਮ ਦਾ ਜਲਵਾ ਜਾਰੀ; ਹੁਣ ਚੈਂਪੀਅਨਸ ਟਰਾਫੀ ਲਈ ਕੀਤਾ ਕੁਆਲੀਫਾਈ
BAN vs SL: ਬੰਗਲਾਦੇਸ਼ ਦੀ ਜਿੱਤ ਤੋਂ ਬਾਅਦ ਅਫਗਾਨਿਸਤਾਨ ਦੀ ਟੀਮ ਨੇ ਆਈਸੀਸੀ ਚੈਂਪੀਅਨਜ਼ ਟਰਾਫੀ ਲਈ ਕੁਆਲੀਫਾਈ ਕਰ ਲਿਆ ਹੈ। ਇਸ ਦੇ ਨਾਲ ਹੀ ਸ਼੍ਰੀਲੰਕਾ ਦੀ ਹਾਰ ਤੋਂ ਬਾਅਦ ਇੰਗਲੈਂਡ ਅਤੇ ਨੀਦਰਲੈਂਡ ਸੈਮੀਫਾਈਨਲ ਦੀ ਦੌੜ ਤੋਂ ਬਾਹਰ ਹੋ ਗਏ ਹਨ।
Afghanistan Cricket Team: ਇਹ ਵਿਸ਼ਵ ਕੱਪ ਅਫਗਾਨਿਸਤਾਨ ਲਈ ਸ਼ਾਨਦਾਰ ਰਿਹਾ ਹੈ। ਮੌਜੂਦਾ ਚੈਂਪੀਅਨ ਇੰਗਲੈਂਡ ਤੋਂ ਇਲਾਵਾ ਅਫਗਾਨਿਸਤਾਨ ਨੇ ਪਾਕਿਸਤਾਨ ਅਤੇ ਸ਼੍ਰੀਲੰਕਾ ਵਰਗੀਆਂ ਟੀਮਾਂ ਨੂੰ ਹਰਾਇਆ ਹੈ। ਇਸ ਦੇ ਨਾਲ ਹੀ ਅਫਗਾਨਿਸਤਾਨ ਦੀ ਟੀਮ ਸੈਮੀਫਾਈਨਲ ਦੀ ਦੌੜ 'ਚ ਬਣੀ ਹੋਈ ਹੈ।
ਹਾਲਾਂਕਿ ਅਫਗਾਨਿਸਤਾਨ ਕ੍ਰਿਕਟ ਟੀਮ ਦੇ ਪ੍ਰਸ਼ੰਸਕਾਂ ਲਈ ਇਕ ਹੋਰ ਵੱਡੀ ਖਬਰ ਆ ਰਹੀ ਹੈ। ਦਰਅਸਲ, ਅਫਗਾਨਿਸਤਾਨ ਦੀ ਟੀਮ ਆਈਸੀਸੀ ਚੈਂਪੀਅਨਸ ਟਰਾਫੀ 2025 ਲਈ ਕੁਆਲੀਫਾਈ ਕਰ ਚੁੱਕੀ ਹੈ। ਆਈਸੀਸੀ ਚੈਂਪੀਅਨਜ਼ ਟਰਾਫੀ ਸਾਲ 2025 ਵਿੱਚ ਪਾਕਿਸਤਾਨ ਵਿੱਚ ਹੋਣ ਵਾਲੀ ਹੈ।
ਅਫਗਾਨਿਸਤਾਨ ਨੇ ਆਈਸੀਸੀ ਚੈਂਪੀਅਨਜ਼ ਟਰਾਫੀ ਲਈ ਕੀਤਾ ਕੁਆਲੀਫਾਈ
ਬੰਗਲਾਦੇਸ਼ ਨੇ ਸੋਮਵਾਰ ਨੂੰ ਸ਼੍ਰੀਲੰਕਾ ਨੂੰ ਹਰਾਇਆ। ਬੰਗਲਾਦੇਸ਼ ਦੀ ਜਿੱਤ ਤੋਂ ਬਾਅਦ ਅਫਗਾਨਿਸਤਾਨ ਦੀ ਟੀਮ ਨੇ ਆਈਸੀਸੀ ਚੈਂਪੀਅਨਜ਼ ਟਰਾਫੀ ਲਈ ਕੁਆਲੀਫਾਈ ਕਰ ਲਿਆ ਹੈ। ਇਸ ਦੇ ਨਾਲ ਹੀ ਸ਼੍ਰੀਲੰਕਾ ਦੀ ਹਾਰ ਤੋਂ ਬਾਅਦ ਇੰਗਲੈਂਡ ਅਤੇ ਨੀਦਰਲੈਂਡ ਅਧਿਕਾਰਤ ਤੌਰ 'ਤੇ ਸੈਮੀਫਾਈਨਲ ਦੀ ਦੌੜ ਤੋਂ ਬਾਹਰ ਹੋ ਗਏ ਹਨ।
ਤੁਹਾਨੂੰ ਦੱਸ ਦਈਏ ਕਿ ਪਾਕਿਸਤਾਨ ਤੋਂ ਇਲਾਵਾ 7 ਹੋਰ ਟੀਮਾਂ ਆਈਸੀਸੀ ਚੈਂਪੀਅਨਜ਼ ਟਰਾਫੀ 2025 ਲਈ ਆਪਣੇ ਆਪ ਕੁਆਲੀਫਾਈ ਕਰ ਲੈਣਗੀਆਂ। ਦਰਅਸਲ ਮੇਜ਼ਬਾਨ ਦੇਸ਼ ਹੋਣ ਦੇ ਨਾਤੇ ਪਾਕਿਸਤਾਨ ਨੂੰ ਸਿੱਧੀ ਐਂਟਰੀ ਮਿਲੇਗੀ। ਇਸ ਤਰ੍ਹਾਂ ਆਈਸੀਸੀ ਚੈਂਪੀਅਨਜ਼ ਟਰਾਫੀ 'ਚ ਕੁੱਲ 8 ਟੀਮਾਂ ਖੇਡਣਗੀਆਂ, ਜਿਨ੍ਹਾਂ 'ਚੋਂ 6 ਟੀਮਾਂ ਦਾ ਫੈਸਲਾ ਹੋ ਚੁੱਕਿਆ ਹੈ ਪਰ 2 ਟੀਮਾਂ ਦਾ ਫੈਸਲਾ ਹੋਣਾ ਬਾਕੀ ਹੈ।
ਇਹ ਵੀ ਪੜ੍ਹੋ: ICC: ਜਸਪ੍ਰੀਤ ਬੁਮਰਾਹ ਸਮੇਤ ਇਹ ਖਿਡਾਰੀ ICC ਪਲੇਅਰ ਆਫ ਦਿ ਮੰਥ ਲਈ ਨਾਮਜ਼ਦ, ਜਾਣੋ ਕਿਸ ਦੀ ਦਾਅਵੇਦਾਰੀ ਕਿੰਨੀ ਮਜ਼ਬੂਤ
ਕੀ ਇੰਗਲੈਂਡ ਕੋਲ ਚੈਂਪੀਅਨਜ਼ ਟਰਾਫੀ ਲਈ ਕੁਆਲੀਫਾਈ ਕਰਨ ਦਾ ਮੌਕਾ ਹੈ?
ਮੇਜ਼ਬਾਨ ਪਾਕਿਸਤਾਨ ਤੋਂ ਇਲਾਵਾ ਭਾਰਤ, ਅਫਗਾਨਿਸਤਾਨ, ਦੱਖਣੀ ਅਫਰੀਕਾ, ਨਿਊਜ਼ੀਲੈਂਡ ਅਤੇ ਆਸਟਰੇਲੀਆ ਨੇ ਆਈਸੀਸੀ ਚੈਂਪੀਅਨਜ਼ ਟਰਾਫੀ ਲਈ ਆਪਣੇ ਸਥਾਨ ਪੱਕੇ ਕਰ ਲਏ ਹਨ। ਹਾਲਾਂਕਿ ਇੰਗਲੈਂਡ ਤੋਂ ਇਲਾਵਾ ਨੀਦਰਲੈਂਡ ਅਤੇ ਸ਼੍ਰੀਲੰਕਾ ਕੋਲ ਅਜੇ ਵੀ ਕੁਆਲੀਫਾਈ ਕਰਨ ਦਾ ਮੌਕਾ ਹੈ।
ਪਰ ਇਨ੍ਹਾਂ ਟੀਮਾਂ ਨੂੰ ਮੌਜੂਦਾ ਵਿਸ਼ਵ ਕੱਪ ਅੰਕ ਸੂਚੀ ਦੇ ਟਾਪ-8 ਵਿੱਚ ਥਾਂ ਬਣਾਉਣੀ ਹੋਵੇਗੀ। ਅਫਗਾਨਿਸਤਾਨ ਦੀ ਗੱਲ ਕਰੀਏ ਤਾਂ ਇਹ ਟੀਮ ਅੰਕ ਸੂਚੀ 'ਚ ਛੇਵੇਂ ਸਥਾਨ 'ਤੇ ਹੈ। ਅਫਗਾਨਿਸਤਾਨ ਦੇ 7 ਮੈਚਾਂ 'ਚ 8 ਅੰਕ ਹਨ। ਇਸ ਟੀਮ ਨੇ 4 ਮੈਚ ਜਿੱਤੇ ਹਨ ਜਦਕਿ 3 ਮੈਚਾਂ 'ਚ ਇਸ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਹੈ।